ਸ਼ਿਵਮੋਗਾ: ਕਰਨਾਟਕ ਵਿੱਚ ਬੰਜਾਰਾ ਭਾਈਚਾਰਾ ਰਾਖਵੇਂਕਰਨ ਵਿੱਚ ਵਿਤਕਰੇ ਦਾ ਦੋਸ਼ ਲਾਉਂਦਿਆਂ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਇਸ ਕੜੀ ਵਿੱਚ ਕੁੱਝ ਪ੍ਰਦਰਸ਼ਨਕਾਰੀਆਂ ਨੇ ਸ਼ਿਕਾਰੀਪੁਰਾ ਵਿੱਚ ਕਰਨਾਟਕ ਦੇ ਸਾਬਕਾ ਸੀਐਮ ਬੀਐਸ ਯੇਦੀਯੁਰੱਪਾ ਦੇ ਘਰ ਉੱਤੇ ਪਥਰਾਅ ਕੀਤਾ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਯੇਦੀਯੁਰੱਪਾ ਦੇ ਘਰ ਨੂੰ ਜਾਣ ਵਾਲੀ ਸੜਕ 'ਤੇ ਬੈਰੀਕੇਡ ਲਗਾ ਦਿੱਤੇ, ਜਿਸ 'ਤੇ ਕੁਝ ਲੋਕਾਂ ਨੇ ਬੈਰੀਕੇਡ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ।
ਦੱਸਿਆ ਜਾਂਦਾ ਹੈ ਕਿ ਸੂਬਾ ਸਰਕਾਰ ਵੱਲੋਂ ਲਿਆਂਦੇ ਗਏ ਅੰਦਰੂਨੀ ਰਾਖਵੇਂਕਰਨ 'ਚ ਬੰਜਾਰਾ ਭਾਈਚਾਰੇ ਨਾਲ ਬੇਇਨਸਾਫੀ ਹੋਣ ਦਾ ਦੋਸ਼ ਲਾਉਂਦਿਆਂ ਸੋਮਵਾਰ ਨੂੰ ਸ਼ਿਕਾਰੀਪੁਰਾ 'ਚ ਭਾਈਚਾਰੇ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅੰਬੇਡਕਰ ਸਰਕਲ ਤੋਂ ਲੈ ਕੇ ਤਾਲੁਕ ਪ੍ਰਸ਼ਾਸਨ ਦਫ਼ਤਰ ਤੱਕ ਰੋਸ ਮਾਰਚ ਕੱਢਿਆ। ਇਸ ਦੇ ਨਾਲ ਹੀ ਭਾਈਚਾਰੇ ਵੱਲੋਂ ਇਸ ਸਬੰਧੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਪ੍ਰਦਰਸ਼ਨਕਾਰੀ ਤਾਲੁਕ ਪ੍ਰਸ਼ਾਸਨ ਦੀ ਇਮਾਰਤ ਤੋਂ ਮਲੇਰਕੇਰੀ ਸਥਿਤ ਯੇਦੀਯੁਰੱਪਾ ਦੀ ਰਿਹਾਇਸ਼ ਵੱਲ ਵਧੇ ਅਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਕਾਰਨ ਯੇਦੀਯੁਰੱਪਾ ਦੇ ਘਰ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ। ਦੂਜੇ ਪਾਸੇ ਪੁਲਿਸ ਹਰਕਤ 'ਚ ਆਈ, ਸਥਿਤੀ ਨੂੰ ਦੇਖਦੇ ਹੋਏ ਤੁਰੰਤ ਪੁਲਿਸ ਨੇ ਚਾਰਜ ਸੰਭਾਲ ਲਿਆ। ਇਸ ਤੋਂ ਇਲਾਵਾ ਤਾਲੁਕ ਪ੍ਰਸ਼ਾਸਨ ਵੱਲੋਂ ਯੇਦੀਯੁਰੱਪਾ ਦੇ ਘਰ ਦੇ ਸਾਹਮਣੇ ਬੈਰੀਕੇਡ ਲਗਾਏ ਗਏ ਸਨ। ਜਦੋਂਕਿ ਮੌਕੇ 'ਤੇ ਸ਼ਿਕਾਰੀਪੁਰਾ ਦੇ ਡੀ.ਐਸ.ਪੀ. ਮੌਕੇ 'ਤੇ ਮੌਜੂਦ ਹਨ।
ਇੰਨਾ ਹੀ ਨਹੀਂ ਪ੍ਰਦਰਸ਼ਨਕਾਰੀਆਂ ਨੇ ਧਰਨੇ ਦੌਰਾਨ ਭਾਜਪਾ ਦੇ ਫਲੈਕਸ ਵੀ ਪਾੜ ਦਿੱਤੇ ਅਤੇ ਟਾਇਰ ਸਾੜ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ: Tamilnadu news: ਤਾਮਿਲਨਾਡੂ ਦੇ ASP 'ਤੇ ਕਈ ਨੌਜਵਾਨਾਂ ਵੱਲੋਂ ਲਗਾਏ ਗਏ ਦੰਦ ਉਖਾੜਨ ਦੇ ਦੋਸ਼, ਜਾਂਚ ਦੇ ਹੁਕਮ