ਇੰਫਾਲ: ਮਣੀਪੁਰ ਵੀਡੀਓ ਮਾਮਲੇ ਨੂੰ ਲੈ ਕੇ ਉਖਰੁਲ 'ਚ ਔਰਤਾਂ ਨੇ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਮਣੀਪੁਰ ਦੇ ਉਖਰੁਲ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਸੈਂਕੜੇ ਤੰਗਖੁਲ ਔਰਤਾਂ ਨੇ ਇਕ ਵਾਇਰਲ ਵੀਡੀਓ ਵਿਚ ਦੋ ਕੁਕੀ ਔਰਤਾਂ ਨੂੰ ਨਗਨ ਹਾਲਤ ਵਿਚ ਕੁੱਟਣ ਵਾਲੀ ਭੀੜ ਦੀ ਘਿਨਾਉਣੀ ਕਾਰਵਾਈ ਦੀ ਨਿੰਦਾ ਕਰਨ ਲਈ ਸ਼ਾਂਤ ਪ੍ਰਦਰਸ਼ਨ ਕੀਤਾ।
ਔਰਤਾਂ ਨੂੰ ਨੰਗਾ ਕਰਕੇ ਪਰੇਡ ਕਰਵਾਈ ਗਈ : ਰੋਸ ਪ੍ਰਦਰਸ਼ਨ ਕਰਨ ਆਈਆਂ ਔਰਤਾਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ। ਇਸ ਦੌਰਾਨ ਔਰਤਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ 'ਚ ਔਰਤਾਂ ਨੇ ਅਜਿਹਾ ਪਹਿਰਾਵਾ ਪਾਇਆ ਹੋਇਆ ਸੀ ਜੋ ਰਵਾਇਤੀ ਤੌਰ 'ਤੇ ਦੁੱਖ ਦੇ ਸਮੇਂ ਪਹਿਨਿਆ ਜਾਂਦਾ ਹੈ। ਨਾਗਾ ਮਹਿਲਾ ਯੂਨੀਅਨ (ਐਨਡਬਲਯੂਯੂ) ਦੀ ਅਗਵਾਈ ਹੇਠ ਤੰਗਖੁਲ ਸ਼ਨਾਓ ਲੋਂਗ (ਟੀਐਸਐਲ) ਦੁਆਰਾ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ। ਮਣੀਪੁਰ ਦੇ ਨਾਗਾ ਆਬਾਦੀ ਵਾਲੇ ਇਲਾਕਿਆਂ ਵਿੱਚ ਵੀ ਅਜਿਹਾ ਹੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ 4 ਮਈ ਨੂੰ ਬੁੱਧਵਾਰ ਨੂੰ ਸ਼ੂਟ ਕੀਤਾ ਗਿਆ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਮਣੀਪੁਰ 'ਚ ਜਾਤੀ ਹਿੰਸਾ ਦੌਰਾਨ ਦੋ ਔਰਤਾਂ ਨੂੰ ਨੰਗਾ ਕਰਕੇ ਪਰੇਡ ਕਰਵਾਈ ਗਈ ਅਤੇ ਭੀੜ 'ਚ ਸ਼ਾਮਲ ਨੌਜਵਾਨ ਉਨ੍ਹਾਂ ਨਾਲ ਛੇੜਛਾੜ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਕਥਿਤ ਮੁੱਖ ਦੋਸ਼ੀ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਘਟਨਾ ਦੀ ਪੂਰੇ ਦੇਸ਼ ਵਿਚ ਨਿੰਦਾ ਹੋਈ ਸੀ।
- Sharp Edged Weapons Ban: ਸ਼੍ਰੀਨਗਰ ਤੇਜ਼ਧਾਰ ਹਥਿਆਰਾਂ ਦੀ ਵਿਕਰੀ ਤੇ ਖਰੀਦ 'ਤੇ ਪਾਬੰਦੀ, 72 ਘੰਟਿਆਂ 'ਚ ਕਰਵਾਉਣੇ ਪੈਣਗੇ ਜਮ੍ਹਾ
- Coronavirus Update : ਪਿਛਲੇ 24 ਘੰਟਿਆਂ 'ਚ, ਦੇਸ਼ ਵਿੱਚ 51 ਨਵੇਂ ਕੋਰੋਨਾ ਮਾਮਲੇ ਦਰਜ, ਪੰਜਾਬ 'ਚ ਸਿਰਫ਼ 2 ਕੋਰੋਨਾ ਐਕਟਿਵ ਮਾਮਲੇ ਦਰਜ
- Political Party Alliances : ਗਠਜੋੜ ਦੀ ਸਿਆਸਤ ! ਆਖਿਰ ਕਿਉਂ, ਸਿਆਸੀ ਪਾਰਟੀਆਂ ਨੇ ਸੱਤਾ 'ਤੇ ਕਾਬਜ ਹੋਣ ਲਈ ਛਿੱਕੇ ਟੰਗੀ ਵਿਚਾਰਧਾਰਾ ?
ਘਰਾਂ ਨੂੰ ਅੱਗ ਲਗਾਉਂਦੇ ਲੋਕ : ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਅੱਤਿਆਚਾਰ ਕਰਨ ਵਾਲੇ ਮੁੱਖ ਦੋਸ਼ੀ ਦੇ ਘਰ ਨੂੰ ਭੀੜ ਨੇ ਅੱਗ ਲਗਾ ਦਿੱਤੀ ਸੀ। ਗੁੱਸੇ ਵਿਚ ਆਈ ਭੀੜ ਨੇ ਅਚਾਨਕ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ। ਭੀੜ ਵਿੱਚ ਔਰਤਾਂ ਵੀ ਸ਼ਾਮਲ ਸਨ। ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਲੋਕ ਘਰਾਂ ਨੂੰ ਅੱਗ ਲਗਾਉਂਦੇ ਦੇਖੇ ਜਾ ਸਕਦੇ ਹਨ। ਜਾਣਕਾਰੀ ਮੁਤਾਬਕ ਪੁਲਿਸ ਨੇ ਦੋ ਔਰਤਾਂ ਨੂੰ ਨੰਗਾ ਕਰਕੇ ਘੁਮਾਉਣ ਦੇ ਮਾਮਲੇ 'ਚ ਮੁੱਖ ਦੋਸ਼ੀ ਖੂਯਰੂਮ ਹੇਰਾਦਾਸ ਨੂੰ ਥੌਬਲ ਜ਼ਿਲ੍ਹਾ ਤੋਂ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।