ਉੱਤਰ ਪ੍ਰਦੇਸ਼/ਉਜੈਨ: ਸ਼ਹਿਰ ਦੇ ਥਾਣਾ ਦੇਵਾਸ ਗੇਟ ਅਧੀਨ ਪੈਂਦੇ ਦੁੱਧ ਤਲਾਈ ਇਲਾਕੇ ਵਿੱਚ ਸਥਿਤ ਸ੍ਰੀ ਗੁਰੂ ਸਿੰਧ ਸਭਾ ਗੁਰਦੁਆਰੇ ਵਿੱਚ ਐਤਵਾਰ ਰਾਤ ਇੱਕ ਸਿੱਖ ਵਿਅਕਤੀ ਨੇ ਆਪਣੀ ਬਾਂਹ ਦੀ ਨਾੜ ਵੱਢ ਕੇ ਫਾਹਾ ਲੈ ਲਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪਹਿਲਾਂ ਵੀ ਖੁਦਕੁਸ਼ੀ ਦੀ ਕਰ ਚੁੱਕਾ ਹੈ ਕੋਸ਼ਿਸ਼
ਪੁਲਿਸ ਨੇ ਦੱਸਿਆ ਕਿ ਪ੍ਰੋਫੈਸਰ ਕਮਲਜੀਤ ਸਿੰਘ ਨੇ ਦੇਵਾਸ ਵਿੱਚ ਆਪਣੇ ਹੱਥ ਦੀ ਨਾੜ ਵੱਢ ਕੇ ਖੁਦਕੁਸ਼ੀ ਕਰ ਲਈ ਹੈ।
ਦੱਸ ਦੇਈਏ ਕਿ 8 ਦਿਨ ਪਹਿਲਾਂ ਉਸ ਦੀ ਨੌਕਰੀ ਚਲੀ ਗਈ ਸੀ। ਬੀਤੀ ਰਾਤ ਕਮਲਜੀਤ ਗੁਰਦੁਆਰੇ ਆਇਆ ਹੋਇਆ ਸੀ। ਇੱਥੇ ਸ਼ਾਮ 7 ਵਜੇ ਆਇਆ ਅਤੇ ਸਵੇਰੇ 8 ਵਜੇ ਵਾਪਿਸ ਜਾਣ ਲਈ ਰੁਕਿਆ ਸੀ।
ਜਦੋਂ ਸਵੇਰੇ ਗੁਰਦੁਆਰੇ ਦੇ ਸੇਵਾਦਾਰ ਨੇ ਉਸ ਨੂੰ ਖਿੜਕੀ ਤੋਂ ਦੇਖਿਆ ਤਾਂ ਉਸ ਨੇ ਫਾਹਾ ਲੈ ਲਿਆ ਸੀ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਜਦੋਂ ਅੰਦਰ ਜਾ ਕੇ ਬਾਥਰੂਮ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਖੂਨ ਦੇ ਨਿਸ਼ਾਨ ਸਨ। ਉਸ ਦੇ ਹੱਥ ਦੀ ਨਾੜ ਵੀ ਕੱਟੀ ਹੋਈ ਸੀ।
ਦੇਵਾਸ ਗੇਟ ਥਾਣੇ ਦੇ ਐਸਆਈ ਜੈ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ 'ਚ ਪਤਾ ਲੱਗਾ ਹੈ ਕਿ ਕਮਲਜੀਤ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕਾ ਹੈ। ਨੌਕਰੀ ਖੁੱਸ ਜਾਣ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ। ਮੁੱਢਲੀ ਜਾਂਚ 'ਚ ਲੱਗਦਾ ਹੈ ਕਿ ਉਸ ਨੇ ਪਹਿਲਾਂ ਆਪਣੇ ਹੱਥ ਦੀ ਨਾੜ ਕੱਟੀ ਅਤੇ ਫਿਰ ਫਾਹਾ ਲੈ ਲਿਆ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਰਣਦੀਪ ਸੁਰਜੇਵਾਲਾ ਨੇ ਬੀਜੇਪੀ 'ਤੇ ਕੀਤਾ ਹਮਲਾ, ਕਿਹਾ- 'ਨਮਸਤੇ ਟਰੰਪ ਕਾਰਨ ਫੈਲਿਆ ਕੋਰੋਨਾ'