ਚੰਡੀਗੜ੍ਹ: ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੋਖੀ ਪ੍ਰਸ਼ੰਸ਼ਾ ਕਰਕੇ ਉਨ੍ਹਾਂ ਦੀ ਵੱਡੀ ਹੌਸਲਾ ਅਫਜਾਈ ਕੀਤੀ ਹੈ। ਇਹ ਹੱਲਾਸ਼ੇਰੀ ਕੈਪਟਨ ਵੱਲੋਂ ਪੰਜਾਬ ਦੇ ਗੰਨਾ ਕਿਸਾਨਾਂ ਦੀ ਮੰਗਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਗੰਨੇ ਦਾ 360 ਰੁਪਏ ਪ੍ਰਤੀ ਕੁਇੰਟਲ ਦੇਣ ਦੇ ਐਲਾਨ ਕਾਰਨ ਮਿਲੀ ਹੈ। ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣੀ ਅਤੇ ਉਨ੍ਹਾਂ ਨੂੰ 360 ਰੁਪਏ ਪ੍ਰਤੀ ਕੁਇੰਟਲ ਕੀਮਤ ਦਿੱਤੀ।
-
पंजाब की कांग्रेस सरकार ने किसानों की बात सुनी और गन्ने के दाम 360रू/क्विंटल किए।
— Priyanka Gandhi Vadra (@priyankagandhi) August 25, 2021 " class="align-text-top noRightClick twitterSection" data="
गन्ने का 400रू/क्विंटल का वादा करके आई उप्र भाजपा सरकार ने 3 साल से गन्ने के दाम पर एक फूटी कौड़ी नहीं बढ़ाई है और किसानों द्वारा आवाज उठाने पर "देख लेने" जैसी धमकी देती है।
">पंजाब की कांग्रेस सरकार ने किसानों की बात सुनी और गन्ने के दाम 360रू/क्विंटल किए।
— Priyanka Gandhi Vadra (@priyankagandhi) August 25, 2021
गन्ने का 400रू/क्विंटल का वादा करके आई उप्र भाजपा सरकार ने 3 साल से गन्ने के दाम पर एक फूटी कौड़ी नहीं बढ़ाई है और किसानों द्वारा आवाज उठाने पर "देख लेने" जैसी धमकी देती है।पंजाब की कांग्रेस सरकार ने किसानों की बात सुनी और गन्ने के दाम 360रू/क्विंटल किए।
— Priyanka Gandhi Vadra (@priyankagandhi) August 25, 2021
गन्ने का 400रू/क्विंटल का वादा करके आई उप्र भाजपा सरकार ने 3 साल से गन्ने के दाम पर एक फूटी कौड़ी नहीं बढ़ाई है और किसानों द्वारा आवाज उठाने पर "देख लेने" जैसी धमकी देती है।
ਕੈਪਟਨ ਦੀ ਸਫਲਤਾ ਨਾਲ ਯੋਗੀ ‘ਤੇ ਲਾਇਆ ਨਿਸ਼ਾਨਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨਾ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਖੁਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਫਲਤਾ ਦਾ ਦਮ ਭਰ ਕੇ ਕਾਂਗਰਸ ਦੀ ਕੌਮੀ ਜਨਰਲ ਸਕੱਤਰ, ਜਿਹੜੇ ਕਿ ਪਾਟੀ ਦੇ ਉਤਰ ਪ੍ਰਦੇਸ਼ ਦੇ ਇੰਚਾਰਜ ਵੀ ਹਨ, ਨੇ ਯੋਗੀ ਆਦਿਤਿਆ ਨਾਥ ‘ਤੇ ਨਿਸ਼ਾਨਾ ਲਗਾਇਆ ਹੈ। ਉਨ੍ਹਾਂ ਕਿਹਾ ਹੈ ਕਿ ਇੱਕ ਪਾਸੇ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਗੰਨਾ ਕਿਸਾਨਾਂ ਦੀ ਗੱਲ ਸੁਣੀ ਤੇ ਦੂਜੇ ਪਾਸੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਤਿੰਨ ਸਾਲਾਂ ਤੋਂ ਗੰਨੇ ਦੀਆਂ ਕੀਮਤਾਂ ਵਿੱਚ ਫੁੱਟੀ ਕੌਡੀ ਵੀ ਨਹੀਂ ਵਧਾਈ ਹੈ, ਜਦੋਂਕਿ ਭਾਜਪਾ ਕਿਸਾਨਾਂ ਨਾਲ 400 ਰੁਪਏ ਪ੍ਰਤੀ ਕੁਇੰਟਲ ਕੀਮਤ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਤੇ ਹੁਣ ਜਦੋਂ ਕਿਸਾਨ ਕੀਮਤ ਵਧਾਉਣ ਦੀ ਗੱਲ ਕਰਦੇ ਹਨ ਤਾਂ ਯੂਪੀ ਸਰਕਾਰ ਕਿਸਾਨਾਂ ਨੂੰ ‘‘ਦੇਖ ਲੈਣ‘‘ ਜਹੀਆਂ ਧਮਕੀਆਂ ਦਿੰਦੀ ਹੈ।
-
Fixing of sugar cane purchase price 360 rupees is a welcome step taken by the Punjab, I congratulate the chief minister of punjab and his ministerial colleagues to take this bold decision in favour of the punjab farmer,
— Harish Rawat (@harishrawatcmuk) August 24, 2021 " class="align-text-top noRightClick twitterSection" data="
1/2 pic.twitter.com/D2cj1sdcwr
">Fixing of sugar cane purchase price 360 rupees is a welcome step taken by the Punjab, I congratulate the chief minister of punjab and his ministerial colleagues to take this bold decision in favour of the punjab farmer,
— Harish Rawat (@harishrawatcmuk) August 24, 2021
1/2 pic.twitter.com/D2cj1sdcwrFixing of sugar cane purchase price 360 rupees is a welcome step taken by the Punjab, I congratulate the chief minister of punjab and his ministerial colleagues to take this bold decision in favour of the punjab farmer,
— Harish Rawat (@harishrawatcmuk) August 24, 2021
1/2 pic.twitter.com/D2cj1sdcwr
ਰਾਵਤ ਨੇ ਵੀ ਕੀਤੀ ਤਾਰੀਫ
ਇਸੇ ਤਰ੍ਹਾਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਪੰਜਾਬ ਵਿੱਚ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਢੁੱਕਵੀਂ ਕੀਮਤ ਦਿੱਤੇ ਜਾਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਦੀ ਪ੍ਰਸ਼ੰਸ਼ਾ ਕਰਦਿਆਂ ਇਸ ਨੂੰ ਪੰਜਾਬ ਦੇ ਕਿਸਾਨਾਂ ਦੇ ਹੱਕ ‘ਚ ਵੱਡਾ ਫੈਸਲਾ ਲੈਣ ‘ਤੇ ਵਧਾਈ ਦਿੱਤੀ ਹੈ।
ਕੈਪਟਨ ਤੇ ਕਾਂਗਰਸ ਲਈ ਸੰਜੀਵਨੀ ਬਣ ਸਕਦੇ ਨੇ ਕਿਸਾਨ
ਗੰਨਾ ਕਿਸਾਨਾਂ ਨੂੰ ਖੁਸ਼ ਕਰਨਾ ਜਿਥੇ ਕੈਪਟਨ ਸਰਕਾਰ ਦੀ ਵੱਡੀ ਸਫਲਤਾ ਮੰਨੀ ਜਾ ਰਹੀ ਹੈ, ਉਥੇ ਇਹ ਸਫਲਤਾ ਕੈਪਟਨ ਅਤੇ ਕਾਂਗਰਸ ਦੋਵਾਂ ਲਈ ਸੰਜੀਵਨੀ ਬਣ ਸਕਦੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਵੱਲੋਂ ਕੈਪਟਨ ਦੇ ਬਿਆਨ ਉਪਰੰਤ ਵਿਵਾਦਤ ਟਿੱਪਣੀਆਂ ਕਾਰਨ ਛਿੜੇ ਵਿਵਾਦ ‘ਤੇ ਜਿਥੇ ਕੈਪਟਨ ਧੜੇ ਨੇ ਹਾਈ ਕਮਾਂਡ ਤੋਂ ਇਨ੍ਹਾਂ ਸਲਾਹਕਾਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ, ਉਥੇ ਸਿੱਧੂ ਦੇ ਪ੍ਰਧਾਨ ਬਣਨ ਉਪਰੰਤ ਹੁਣ ਤੱਕ ਚੁੱਪ ਬੈਠੇ ਸਿੱਧੂ ਧੜੇ ਦੇ ਮੰਤਰੀ ਤੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਮ੍ਹੇ ਕਰਨ ਦੀ ਮੁਹਿੰਮ ਛੇੜ ਦਿੱਤੀ ਪਰ ਇਸੇ ਦੌਰਾਨ ਗੰਨਾ ਕਿਸਾਨਾਂ ਦੀ ਮੰਗ ਪੂਰੀ ਹੋਣ ‘ਤੇ ਕਿਸਾਨਾਂ ਦੇ ਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਪ ਕੈਪਟਨ ਅਮਰਿੰਦਰ ਸਿੰਘ ਦਾ ਮੁੰਹ ਮਿੱਠਾ ਕਰਵਾਇਆ ਤੇ ਇਹ ਛਿਣ (ਪਲ) ਕੈਪਟਨ ਲਈ ਸੰਜੀਵਨੀ ਬਣ ਗਏ ਹਨ। ਇਸ ਸਫਲਤਾ ਦੇ ਨਾਲ ਕੈਪਟਨ ਵਿਰੁੱਧ ਮੁਹਿੰਮ ਦੌਰਾਨ ਹਾਈਕਮਾਂਡ ਨੇ ਕੈਪਟਨ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਹੈ ਤੇ ਜਿਥੇ ਕੈਪਟਨ ਨੂੰ ਹੱਲਾ ਸ਼ੇਰੀ ਮਿਲੀ ਹੈ, ਉਥੇ ਕਾਂਗਰਸ ਨੂੰ ਕਿਸਾਨਾਂ ਦੇ ਸਮਰਥਨ ਦੀ ਆਸ ਵੀ ਜਗ ਗਈ ਹੈ।