ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਰੋਜ਼ਾ ਗੁਜਰਾਤ ਦੌਰੇ 'ਤੇ ਹਨ, ਅਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਦਿੱਲੀ ਹੱਦਾਂ ਨੂੰ ਘੇਰਾ ਪਾ ਕੇ ਪ੍ਰਦਰਸ਼ਨ ਜਾਰੀ ਹੈ। ਇਨ੍ਹਾਂ ਪ੍ਰਦਰਸ਼ਨਾ ਦੌਰਾਨ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸੰਮੇਲਨ ਸੱਦਿਆ ਹੈ। ਪ੍ਰਧਾਨ ਮੰਤਰੀ ਨੇ ਪ੍ਰਭਾਵਸ਼ਾਲੀ ਭਾਈਚਾਰੇ ਦੇ ਨਾਲ ਗੁਜਰਾਤ ਦੇ ਸਿੱਖ ਕਿਸਾਨਾਂ ਨੂੰ ਵੀ ਵਿਸ਼ੇਸ਼ ਤੋਰ 'ਤੇ ਸ਼ੱਦਾ ਦਿੱਤਾ ਹੈ।
ਇੱਕ ਅਧਿਕਾਰਤ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਕੱਛ ਵਿੱਚ ਇੱਕ ਸੋਲਰ ਪਾਰਕ ਦਾ ਨੀਂਹ ਪੱਥਰ ਰੱਖਣਗੇ ਅਤੇ ਉਸ ਮਗਰੋਂ ਕੱਛ ਵਿੱਚ ਵਿਸ਼ੇਸ਼ ਪ੍ਰਭਾਵਸ਼ਾਲੀ ਭਾਈਚਾਰੇ, ਧੋਰਡੋ ਦੇ ਕਿਸਾਨ ਅਤੇ ਕਲਾਕਾਰਾਂ ਦੇ ਨਾਲ-ਨਾਲ ਸੰਵਾਦ ਕਰਨਗੇ। ਮੁੱਖ ਸਮਾਗਮ ਤੋਂ ਪਹਿਲਾਂ ਉਹ ਕੱਛ ਦੇ ਕਿਸਾਨਾਂ ਨਾਲ ਚਰਚਾ ਕਰਨਗੇ, ਜਿਸ ਵਿੱਚ ਭਾਰਤ ਪਾਕਿ ਸਰਹੱਦ ਦੇ ਨੇੜੇ ਵਸੇ ਪਿੰਡਾਂ ਵਿੱਚ ਰਹਿਣ ਵਾਲੇ ਸਿੱਖ ਕਿਸਾਨਾਂ ਨੂੰ ਸੱਦਿਆ ਗਿਆ ਹੈ। ਇਹ ਜਾਣਕਾਰੀ ਗੁਜਰਾਤ ਦੇ ਸੁਚਨਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਤੋਂ ਪ੍ਰਪਾਤ ਹੋਈ ਹੈ।
ਦੱਸਣਯੋਗ ਹੈ ਕਿ ਕੱਛ ਜ਼ਿਲ੍ਹੇ ਦੇ ਲਖਪਤ ਤਾਲੁਕਾ ਵਿੱਚ ਅਤੇ ਇਸ ਦੇ ਆਸਪਾਸ ਦੇ ਇਲਾਕੇ ਦੇ ਵਾਸੀਆਂ ਨੂੰ ਮਿਲਾ ਕੇ ਕਰੀਬ 5,000 ਸਿੱਖ ਪਰਿਵਾਰ ਰਹਿੰਦੇ ਹਨ।
ਗੁਜਰਾਤ ਨੇ ਨਹੀਂ ਕੀਤਾ ਸੀ ਭਾਰਤ ਬੰਦ ਦਾ ਸਮਰਥਨ
ਜ਼ਿਕਰਯੋਗ ਹੈ ਕਿ ਪਿਛਲੇ 19 ਦਿਨਾਂ ਤੋਂ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਰਾਜਧਾਨੀ ਦਿੱਲੀ ਚਾਰ-ਚਫੇਰੋ ਘੇਰਾ ਪਾਇਆ ਹੋਇਆ ਹੈ। ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਮੁੱਢ ਤੋਂ ਹੀ ਰੱਦ ਕਰਨ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਦਾ ਸੁਝਾਅ ਦੇ ਰਹੀ ਹੈ, ਜੋ ਕਿਸਾਨਾਂ ਵੱਲੋਂ ਸਵੀਕਾਰ ਨਹੀਂ ਹੈ। ਇਨ੍ਹਾਂ ਹੀ ਨਹੀਂ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਸੀ, ਜਿਸ ਦਾ ਕਈ ਸੂਬਿਆਂ ਤੇ ਪਾਰਟੀਆਂ ਵੱਲੋਂ ਸਮਰਥਨ ਕੀਤਾ ਗਿਆ ਸੀ। ਪਰ ਇਸ ਪ੍ਰਦਰਸ਼ਨ 'ਤੇ ਵੀ ਗੁਜਰਾਤ ਨੇ ਕੋਈ ਖ਼ਾਸ ਸਹਿਮਤੀ ਨਹੀਂ ਵਿਖਾਈ ਸੀ ਅਤੇ ਗੁਜਰਾਤ ਵਿੱਚ ਭਾਰਤ ਬੰਦ ਦਾ ਕੋਈ ਅਸਰ ਨੂੰ ਵੇਖਣ ਨੂੰ ਨਹੀਂ ਮਿਲਿਆ ਸੀ। ਅੱਜ ਦੀ ਮੁਲਾਕਾਤ ਦੇ ਨਤੀਜੇ ਅਹਿਮ ਹੋ ਸਕਦੇ ਹਨ।