ਮੁੰਬਈ: ਮੁੰਬਈ ਪੁਲਿਸ ਨੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਅਸ਼ਲੀਲ ਵੀਡੀਓ ਕਾਰੋਬਾਰੀ ਕਰਦਾ ਸੀ,ਰਾਜ ਕੁੰਦਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੰਗਲਵਾਰ ਨੂੰ ਕਈ ਅਹਿਮ ਖੁਲਾਸੇ ਕੀਤੇ। ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਅਨੁਸਾਰ ਲੋਕਡਾਊਨ ਦੌਰਾਨ ਕੁੰਦਰਾ ਦਾ ਕਾਰੋਬਾਰ ਬਹੁਤ ਖੂਬ ਚੱਲਦਾ ਸੀ, ਜਿਸ ਨਾਲ ਇੱਕ ਦਿਨ ਵਿੱਚ 6 ਤੋਂ 8 ਲੱਖ ਦੀ ਕਮਾਈ ਕਰਦਾ ਸੀ
ਮੀਡੀਆਂ ਰਿਪੋਰਟਾਂ ਅਨੁਸਾਰ ਕਮਿਸ਼ਨਰ ਮਿਲਿੰਦ ਭਾਰਬੇ ਨੇ ਕਿਹਾ,ਕਿ ਉਸ ਦਾ ਇਹ ਕਾਰੋਬਾਰ ਕੁੱਝ ਸਮੇਂ ਪਹਿਲਾ ਹੀ ਸੁਰੂ ਕੀਤਾ ਗਿਆ ਸੀ,ਜਿਸ ਵਿੱਚ ਬਹੁਤ ਜਿਆਦਾ ਕਮਾਈ ਹੋਈ ਹੈ, ਇਹ ਕਾਰੋਬਾਰ ਵਿੱਚ ਇੱਕ ਦਿਨ ਵਿੱਚ ਲੱਖਾਂ ਰੁਪਏ ਕਮਾਏ ਜਾਂ ਸਕਦੇ ਹਨ। ਇਸ ਕੰਪਨੀ ਵਿੱਚ ਉਸ ਦੇ ਜੀਜਾ ਪ੍ਰਦੀਪ ਬਖਸ਼ੀ ਦੀ ਕੇਨਰੀਨ ਲਿਮਟਿਡ ਨਾਲ ਸਾਂਝੇਦਾਰੀ ਹੈ।
ਅਸ਼ਲੀਲਤਾ ਕਾਰੋਬਾਰ ਦੌਰਾਨ ਇੱਕ ਦਿਨ ਵਿੱਚ 6-8 ਲੱਖ ਰੁਪਏ ਦੀ ਆਮਦਨੀ
ਮੀਡੀਆਂ ਚ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਰਾਜ ਕੁੰਦਰਾ ਦੀ ਇੱਕ ਦਿਨ ਦੀ ਕਮਾਈ 6 ਤੋਂ 8 ਲੱਖ ਸੀ, ਮਿਲਿੰਦ ਭਾਰਬੇ ਨੇ ਖੁਲਾਸਾ ਕੀਤਾ ਕਿ ਸ਼ੁਰੂ ਵਿੱਚ, ਇੱਕ ਦਿਨ ਦੀ ਕਮਾਈ 2-3 ਲੱਖ ਰੁਪਏ ਸੀ, ਅਤੇ ਬਾਅਦ ਵਿੱਚ ਕਾਰੋਬਾਰ ਵੱਧਦਾ ਗਿਆ ਤੇ ਇਹ ਆਮਦਨ 6 ਤੋਂ
8 ਲੱਖ ਰੁਪਏ ਹੋ ਗਈ, ਪਰ ਈ. ਟੀ. ਵੀ ਭਾਰਤ ਇਸ ਦੀ ਪੁਸ਼ਟੀ ਨਹੀ ਕਰਦਾ, ਰਿਪੋਰਟਾਂ ਮੁਤਾਬਿਕ ਰਾਜ ਕੁੰਦਰਾ ਦੇ "ਹਜ਼ਾਰਾਂ ਵਿੱਚ ਪੈਸੇ ਦੇ ਟ੍ਰਾਂਸਫਰ ਦੇ ਦਸਤਾਵੇਜ਼ ਸਨ, ਪੁਲਿਸ ਰਾਜ ਕੁੰਦਰਾ ਦੀ ਆਮਦਨੀ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ। ਇਹ ਕਾਰੋਬਾਰ ਸਿਰਫ਼ ਗਲਤ ਤਰੀਕੇ ਨਾਲ ਪੈਸਾ ਕਮਾਉਣ ਲਈ ਗਿਣਿਆ ਜਾਵੇਗਾ। ਹੁਣ ਤੱਕ,ਪੁਲਿਸ ਵੱਲੋਂ ਵੱਖ-ਵੱਖ ਖਾਤਿਆਂ ਤੋਂ 7.5 ਕਰੋੜ ਰੁਪਏ ਜ਼ਬਤ ਕੀਤੇ ਹਨ।
ਰਾਜ ਕੁੰਦਰਾ ਦਫਤਰ ਵਿੱਚ ਇੱਕ ਵੀਡੀਓ ਦੀ ਸ਼ੂਟਿੰਗ ਕਰਦੇ ਸਨ
ਮੀਡੀਆਂ ਰਿਪੋਰਟਾਂ ਅਨੁਸਾਰ ਰਾਜ ਕੁੰਦਰਾ ਇਸ ਕਾਰੋਬਾਰ ਲਈ ਭਾਰਤ ਤੋਂ ਵੀਡੀਓ ਅਪਲੋਡ ਨਹੀਂ ਕਰ ਸਕਦਾ। ਇਸ ਲਈ ਮੁੰਬਈ ਵਿੱਚ ਵੀਡੀਓ ਦੀ ਸ਼ੂਟਿੰਗ ਤੋਂ ਬਾਅਦ, ਉਹ ਇਸ ਨੂੰ ਵੇਟ੍ਰਾਂਸਫਰ ਦੇ ਜ਼ਰੀਏ ਵਿਦੇਸ਼ੀ ਪਲੇਟਫਾਰਮ 'ਤੇ ਭੇਜਦਾ ਸੀ ਅਤੇ ਵੀਡੀਓ ਉੱਥੋਂ ਅਪਲੋਡ ਕੀਤੇ ਗਏ ਸਨ। ਅਸ਼ਲੀਲ ਵੀਡੀਓ ਨਾਲ ਸਬੰਧਤ ਸਾਰੀ ਸਮੱਗਰੀ ਦੀ ਸ਼ੂਟਿੰਗ ਉਸ ਦੇ ਦਫਤਰ ਵਿੱਚ ਕੀਤੀ ਗਈ ਸੀ, ਅਤੇ ਇਸ ਨੂੰ ਲੰਡਨ ਦੀ ਇੱਕ ਕੰਪਨੀ ਕੇਨਰੀਨ ਲਿਮਟਿਡ ਨੂੰ ਭੇਜਿਆ ਗਿਆ ਸੀ, ਉਸ ਦਾ ਜੀਜਾ ਪ੍ਰਦੀਪ ਬਖਸ਼ੀ ਇਸ ਕੰਪਨੀ ਦਾ ਮਾਲਕ ਸੀ।
ਇਹ ਵੀ ਪੜ੍ਹੋ:-ਪੋਰਨ ਵੀਡੀਓ ਮਾਮਲਾ: ਇਸ ਅਦਾਕਾਰਾ ਨੂੰ ਕਿਹਾ ਗਿਆ ਪੋਰਨ ਫਿਲਮ 'ਚ ਕੰਮ ਕਰੋ