ETV Bharat / bharat

ਪ੍ਰਧਾਨ ਮੰਤਰੀ ਸੁਰੱਖਿਆ ਕੁਤਾਹੀ ਮਾਮਲਾ:ਸਰਕਾਰ ਨੇ ਪਹਿਲੀ ਰਿਪੋਰਟ ਤਿਆਰ ਕੀਤੀ - CM Channi denied security lapse

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਪੀਐਮ ਸੁਰੱਖਿਆ ਵਿੱਚ ਕੁਤਾਹੀ ਨੂੰ ਲੈ ਕੇ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ। ਚੰਨੀ ਸਰਕਾਰ ਜਾਂਚ ਵਿੱਚ ਲੱਗ ਗਈ ਹੈ ਕਿ ਆਖਰ ਮਾਮਲਾ ਕੀ ਹੈ। ਸੂਤਰ ਦੱਸਦੇ ਹਨ ਕਿ ਇਸੇ ’ਤੇ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ PM security breach:Punjab Govt prepare first report।

ਸਰਕਾਰ ਨੇ ਪਹਿਲੀ ਰਿਪੋਰਟ ਤਿਆਰ ਕੀਤੀ
ਸਰਕਾਰ ਨੇ ਪਹਿਲੀ ਰਿਪੋਰਟ ਤਿਆਰ ਕੀਤੀ
author img

By

Published : Jan 6, 2022, 2:04 PM IST

Updated : Jan 6, 2022, 2:38 PM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਉਨ੍ਹਾਂ ਦੇ ਰਾਹ ਵਿੱਚੋਂ ਮੁੜਨ ਪਿੱਛੇ ਸੁਰੱਖਿਆ ਵਿੱਚ ਕੁਤਾਹੀ ਦੱਸੇ ਜਾਣ ’ਦੀ ਘੋਖ ਸ਼ੁਰੂ ਕਰ ਦਿੱਤੀ ਹੈ। ਸਰਕਾਰ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੁਰੱਖਿਆ ਵਿੱਚ ਕੁਤਾਹੀ ਕਿਥੇ ਹੋਈ ਤੇ ਹੋਈ ਵੀ ਹੈ ਜਾਂ ਨਹੀਂ। ਸੂਤਰਾਂ ਮੁਤਾਬਕ ਇਸ ਬਾਰੇ ਸਰਕਾਰ ਨੇ ਪਹਿਲੀ ਰਿਪੋਰਟ ਤਿਆਰ ਕਰ ਲਈ ਹੈ (PM security breach:Punjab Govt prepare first report) ਅਤੇ ਛੇਤੀ ਹੀ ਇਸ ਬਾਰੇ ਖੁਲਾਸਾ ਕੀਤਾ ਜਾ ਸਕਦਾ ਹੈ। ਇਹ ਰਿਪੋਰਟ ਸਰਕਾਰ ਵੱਲੋਂ ਬਣਾ ਲਈ ਗਈ ਹੈ, ਅਜੇ ਇਸ ਦੇ ਤੱਥ ਸਾਹਮਣੇ ਨਹੀਂ ਆਏ ਹਨ। ਸਰਕਾਰ ਵੱਲੋਂ ਇਸ ਦਾ ਖੁਲਾਸਾ ਵੀ ਕੀਤੇ ਜਾਣ ਦੀ ਉਮੀਦ ਹੈ, ਕਿਉਂਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਦੋਸ਼ ਲੱਗਿਆ ਹੈ ਤੇ ਇਸ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਕੁਤਾਹੀ ਨਹੀਂ ਹੋਈ (CM Channi denied security lapse) ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਇਹ ਮੰਨਿਆ ਜਾ ਰਿਹਾ ਹੈ ਕਿ ਸੁਰੱਖਿਆ ਵਿੱਚ ਕੁਤਾਹੀ ਹੋਈ ਹੈ ਤਾਂ ਪੰਜਾਬ ਸਰਕਾਰ ਜਾਂਚ ਕਰਵਾਉਣ ਲਈ ਤਿਆਰ ਹੈ।

ਰੈਲੀ ਵਾਲੀ ਥਾਂ ਨਹੀਂ ਪੁੱਜ ਸਕੇ ਪੀਐਮ ਮੋਦੀ

ਜਿਕਰਯੋਗ ਹੈ ਕਿ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਫਿਰੋਜਪੁਰ ਵਿਖੇ ਪੀਜੀਆਈ ਸੈਟੇਲਾਈਟ ਦਾ ਉਦਘਾਟਨ ਕੀਤਾ ਜਾਣਾ ਸੀ। ਉਹ ਬਠਿੰਡਾ ਤੋਂ ਫਿਰੋਜਪੁਰ ਨੂੰ ਸੜ੍ਹਕੀ ਮਾਰਗ ਰਾਹੀਂ ਜਾ ਰਹੇ ਸੀ ਤੇ ਫਿਰੋਜਪੁਰ ਵਿਖੇ ਰੈਲੀ ਵਾਲੀ ਥਾਂ ਤੋਂ ਲਗਭਗ ਅੱਠ ਕਿਲੋਮੀਟਰ ਪਹਿਲਾਂ ਕਿਸਾਨਾਂ ਨੇ ਰਾਹ ਜਾਮ ਕਰ ਦਿੱਤਾ ਤੇ ਪ੍ਰਧਾਨ ਮੰਤਰੀ ਨੂੰ ਵਾਪਸ ਮੁੜਨਾ ਪਿਆ ਸੀ। ਇਸ ਉਪਰੰਤ ਇੱਕ ਸੂਚਨਾ ਬਾਹਰ ਆਈ ਕਿ ਪੀਐਮ ਮੋਦੀ ਨੇ ਦਿੱਲੀ ਪਰਤਦੇ ਵੇਲੇ ਪੰਜਾਬ ਦੇ ਅਫਸਰਾਂ ਨੂੰ ਬਠਿੰਡਾ ਏਅਰਪੋਰਟ ’ਤੇ ਕਿਹਾ ਸੀ ਕਿ ਉਹ ਆਪਣੇ ਸੀਐਮ ਨੂੰ ਕਹਿ ਦੇਣ ਕਿ ਉਨ੍ਹਾਂ ਦਾ ਸ਼ੁਕਰ ਹੈ ਕਿ ਉਹ (ਪੀਐਣ) ਬਠਿੰਡਾ ਤੱਕ ਸਜਿੰਦਾ ਪਰਤ ਆਏ।

ਚੰਨੀ ਨੇ ਕਿਹਾ ਸੜ੍ਹਕ ਰਾਹੀਂ ਜਾਣ ਦਾ ਫੈਸਲਾ ਪੀਐਮ ਦਾ

ਪੀਐਮ ਦੇ ਇਸ ਬਿਆਨ ਉਪਰੰਤ ਇੱਕ ਦਮ ਸਿਆਸਤ ਗਰਮਾ ਗਈ ਤੇ ਚੁਫੇਰਿਓਂ ਨਿੰਦਾ ਹੋਣ ਲੱਗ ਪਈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ। ਇਸ ਉਪਰੰਤ ਹਾਲਾਂਕਿ ਸੀਐਮ ਚੰਨੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੇਂਦਰੀ ਏਜੰਸੀਆਂ ਪਿਛਲੇ ਪੰਜ ਦਿਨਾਂ ਤੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਜਾਇਜਾ ਲੈ ਰਹੀਆਂ ਸੀ ਤੇ ਪੰਜਾਬ ਸਰਕਾਰ ਨੇ ਸੜ੍ਹਕਾਂ ’ਤੇ ਬੈਠੇ ਕਿਸਾਨਾਂ ਨੂੰ ਅੱਧੀ ਰਾਤ ਹਟਵਾ ਦਿੱਤਾ ਸੀ। ਚੰਨੀ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਸਰਕਾਰ ਕੋਲ ਪੀਐਮ ਦਫਤਰ ਤੋਂ ਪ੍ਰਾਪਤ ਪ੍ਰੋਗਰਾਮ ਮੁਤਾਬਕ ਪੀਐਮ ਨੇ ਬਠਿੰਡਾ ਤੋਂ ਫਿਰੋਜਪੁਰ ਹੈਲੀਕਾਪਟਰ ਰਾਹੀਂ ਜਾਣਾ ਸੀ ਪਰ ਪ੍ਰਧਾਨ ਮੰਤਰੀ ਨੇ ਆਪਣੇ ਪੱਧਰ ’ਤੇ ਸੜ੍ਹਕੀ ਮਾਰਗ ਰਾਹੀਂ ਫਿਰੋਜਪੁਰ ਜਾਣ ਦਾ ਫੈਸਲਾ ਲਿਆ ਤੇ ਜਦੋਂ ਰਾਹ ਵਿੱਚ ਕਿਸਾਨਾਂ ਵੱਲੋਂ ਸੜ੍ਹਕ ਜਾਮ ਹੋਣ ਦਾ ਪਤਾ ਲੱਗਿਆ ਤਾਂ ਇਸ ਬਾਰੇ ਪੀਐਮ ਦੀ ਸੁਰੱਖਿਆ ਨੂੰ ਜਾਣੂੰ ਕਰਵਾ ਦਿੱਤਾ ਗਿਆ ਸੀ। ਸੀਐਮ ਚੰਨੀ ਨੇ ਇਹ ਵੀ ਕਿਹਾ ਸੀ ਕਿ ਇਹ ਪਤਾ ਨਹੀਂ ਕਿ ਪੀਐਮ ਦਾ ਇਹ ਫੈਸਲਾ ਰਾਜਸੀ ਸੀ ਜਾਂ ਕੋਈ ਹੋਰ ਕਾਰਣ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਸੀ ਕਿ ਫਿਰੋਜਪੁਰ ਰੈਲੀ ਵਿੱਚ 70 ਹਜਾਰ ਕੁਰਸੀਆਂ ਲਗਾਈਆਂ ਗਈਆਂ ਪਰ ਬੰਦੇ 700 ਹੀ ਪੁੱਜੇ।

ਕੈਪਟਨ ਨੇ ਕੀਤੀ ਰਾਸ਼ਟਰਪਤੀ ਸਾਸ਼ਨ ਦੀ ਮੰਗ

ਪੀਐਮ ਦੀ ਵਾਪਸੀ ਨੂੰ ਭਾਜਪਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਰੱਖਿਆ ਵਿੱਚ ਕੁਤਾਹੀ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜਿੱਥੇ ਕੌਮੀ ਸਰਹੱਦ ਤੋਂ ਕੁਝ ਕਿਲੋਮੀਟਰ ਲਾਗ ਰੈਲੀ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੀਅਤ ਨਹੀਂ ਬਣਾਈ ਜਾ ਸਕਦੀ, ਉਥੇ ਆਮ ਵਿਅਕਤੀ ਦੀ ਸੁਰੱਖਿਆ ਦਾ ਕੀ ਹੋਵੇਗਾ। ਉਨ੍ਹਾਂ ਪੰਜਾਬ ਵਿੱਚ ਰਾਸ਼ਟਰਪਤੀ ਸਾਸ਼ਨ ਲਗਾਉਣ ਦੀ ਮੰਗ (Captain demand president rule in punjab) ਕੀਤੀ ਤੇ ਨਾਲ ਹੀ ਬਾਅਦ ਵਿੱਚ ਸੀਐਮ ਚੰਨੀ ਤੋਂ ਵੀ ਅਸਤੀਫਾ ਮੰਗ ਲਿਆ। ਇਸੇ ਮਾਮਲੇ ਨੂੰ ਲੈ ਕੇ ਪੰਜਾਬ ਭਾਜਪਾ ਦਾ ਇੱਕ ਵਫਦ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲ ਰਿਹਾ ਹੈ ਤੇ ਦੂਜੇ ਪਾਸੇ ਖਬਰ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਜਾਵੇਗੀ (Modi to meet President)। ਇਸੇ ਦੌਰਾਨ ਪੰਜਾਬ ਸਰਕਾਰ ਨੇ ਪੀਐਮ ਸੁਰੱਖਿਆ ਬਾਰੇ ਪਹਿਲੀ ਰਿਪੋਰਟ ਤਿਆਰ ਕਰ ਲਈ ਹੈ ਤੇ ਛੇਤੀ ਹੀ ਇਹ ਸੌਂਪੀ ਜਾਵੇਗੀ।

ਇਹ ਵੀ ਪੜ੍ਹੋ:ਮੋਦੀ ਦੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਕਾਂਗਰਸ ਹੋਈ ਦੋਫਾੜ

Last Updated : Jan 6, 2022, 2:38 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.