ਨਵੀਂ ਦਿੱਲੀ: ਦੇਸ਼ਭਰ ਚ ਕੋਰੋਨਾ ਮਹਾਂਮਾਰੀ ਦੇ ਵਿਚਾਲੇ ਆਕਸੀਜਨ ਵੱਡੀ ਸਮੱਸਿਆ ਬਣੀ ਹੋਈ ਹੈ। ਜਿਸ ਨੂੰ ਲੈ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਇੱਕ ਅਹਿਮ ਬੈਠਕ ਕਰਨ ਜਾ ਰਹੇ ਹਨ। ਪੀਐੱਮ ਮੋਦੀ ਦੇਸ਼ਭਰ ਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਉਸਦੀ ਉਪਲੱਬਧਤਾ ਦੀ ਸਮੀਖਿਆ ਦੇ ਲਈ ਅੱਜ ਯਾਨੀ ਸ਼ੁਕਰਵਾਰ ਨੂੰ ਇੱਕ ਉੱਚ ਪੱਧਰੀ ਬੈਠਕ ਦੀ ਅਗਵਾਈ ਕਰਨਗੇ। ਇਹ ਜਾਣਕਾਰੀ ਅਧਿਕਾਰਿਕ ਸੂਤਰਾਂ ਨੇ ਦਿੱਤੀ ਹੈ।
-
PM Modi to chair a high-level meeting to review augmentation & availability of oxygen across the country at 11:30 am.
— ANI (@ANI) July 9, 2021 " class="align-text-top noRightClick twitterSection" data="
(file pic) pic.twitter.com/arXPYBYejN
">PM Modi to chair a high-level meeting to review augmentation & availability of oxygen across the country at 11:30 am.
— ANI (@ANI) July 9, 2021
(file pic) pic.twitter.com/arXPYBYejNPM Modi to chair a high-level meeting to review augmentation & availability of oxygen across the country at 11:30 am.
— ANI (@ANI) July 9, 2021
(file pic) pic.twitter.com/arXPYBYejN
ਪੀਐੱਮ ਮੋਦੀ ਅੱਜ 11:30 ਵਜੇ ਉੱਚਪੱਧਰੀ ਬੈਠਕ ਕਰਨਗੇ। ਇਸ ਬੈਠਕ ਚ ਪੀਐੱਮ ਮੋਦੀ ਨੇ ਦੇਸ਼ਭਰ ਚ ਆਕਸੀਜਨ ਦੀ ਸਪਲਾਈ ਦੀ ਸਮੀਖਿਆ ਕਰਨ ਅਤੇ ਉਸਦੀ ਉਪੱਲਬਧਾ ਨੂੰ ਵਧਾਉਣ ਦੇ ਤਰੀਕਿਆਂ ਅਤੇ ਸਾਧਨਾਂ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।
ਕਾਬਿਲੇਗੌਰ ਹੈ ਕਿ ਕੋਵਿਡ-19 ਦੀ ਦੂਜੀ ਲਹਿਰ ਦੇ ਦੌਰਾਨ ਇਸ ਸਾਲ ਅਪ੍ਰੈਲ-ਮਈ ਦੇ ਮਹੀਨੇ ਚ ਆਕਸੀਜਨ ਦੀ ਮੰਗ ਚ ਅਚਾਨਕ ਤੇਜ਼ੀ ਆ ਗਈ ਸੀ। ਇਸਦੇ ਮੱਦੇਨਜਰ ਦੇਸ਼ ਦੇ ਕਈ ਰਾਜਾਂ ਚ ਆਕਸੀਜਨ ਦੀ ਕਮੀ ਦੇ ਮਾਮਲੇ ਸਾਹਮਣੇ ਆਏ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਆਕਸੀਜਨ ਦਾ ਉਤਪਾਦਨ ਚ ਵਾਧਾ ਅਤੇ ਇਸ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
ਮਹਾਂਮਾਰੀ ਦੀ ਤੀਜੀ ਲਹਿਰ ਆਉਣ ਦੇ ਖਦਸ਼ੇ ਨੂੰ ਵੇਖਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਲਗਾਤਾਰ ਬੈਠਕਾਂ ਕਰ ਰਹੇ ਹਨ ਅਤੇ ਭਵਿੱਖ ਚ ਆਕਸੀਜਨ ਦੀ ਕੋਈ ਕਮੀ ਨਾ ਹੋ ਇਸਦੇ ਲਈ ਕਦਮ ਚੁੱਕੇ ਜਾ ਰਹੇ ਹਨ।
ਦੱਸ ਦਈਏ ਕਿ ਇੱਕ ਦਿਨ ਪਹਿਲਾਂ ਹੀ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਤੋਂ ਨਜਿੱਠਣ ਦੀ ਤਿਆਰੀ ਦੇ ਤਹਿਤ ਮੋਦੀ ਸਰਕਾਰ (Modi government) ਨੇ ਨਵੇਂ ਕੋਰੋਨਾ ਐਮਰਜੈਂਸੀ ਪੈਕੇਜ ਦਾ ਐਲਾਨ (Announcement of new corona emergency package) ਕੀਤਾ ਸੀ। 23,220 ਕਰੋੜ ਰੁਪਏ ਦੇ ਇਸ ਪੈਕੇਜ ਦਾ ਇੱਕ ਅਹਿਮ ਪਹਿਲੂ ਬੱਚਿਆ ’ਤੇ ਫੋਕਸ ਹੋਣਾ ਹੈ।
ਇਹ ਵੀ ਪੜੋ: ਪ੍ਰਧਾਨ ਮੰਤਰੀ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ‘ਤੇ ਜਤਾਈ ਚਿੰਤਾ