ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਵਾਲਾ ਹੈ। ਹਾਲਾਂਕਿ 2014 ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਇਹ ਛੇਵੀਂ ਅਮਰੀਕਾ ਫੇਰੀ ਹੈ ਪਰ ਇਹ ਪਹਿਲੀ ਵਾਰ ਹੈ ਜਦੋਂ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਫਸਟ ਲੇਡੀ ਜਿਲ ਬਿਡੇਨ ਦੇ ਸੱਦੇ 'ਤੇ ਅਮਰੀਕਾ ਦਾ ਦੌਰਾ ਕਰ ਰਹੇ ਹਨ। ਬਿਡੇਨ 22 ਜੂਨ ਨੂੰ ਇੱਕ ਸਰਕਾਰੀ ਰਾਤ ਦੇ ਖਾਣੇ ਵਿੱਚ ਮੋਦੀ ਦੀ ਮੇਜ਼ਬਾਨੀ ਕਰਨਗੇ।
ਪੀਐਮ ਮੋਦੀ ਦੇ ਇਸ ਦੌਰੇ ਦੌਰਾਨ ਪੰਜ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਹ ਰੱਖਿਆ ਸੌਦੇ ਨਾ ਸਿਰਫ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਹਨ, ਸਗੋਂ ਇਨ੍ਹਾਂ 'ਤੇ ਦੁਨੀਆ ਭਰ ਦੇ ਦੇਸ਼ਾਂ ਦੀ ਨਜ਼ਰ ਹੈ।
ਐਮ-777 ਹਾਵਿਤਜ਼ਰ ਤੋਪ ਨੂੰ ਅਪਗ੍ਰੇਡ ਕਰਨ ਦੀ ਪੇਸ਼ਕਸ਼:- ਅਮਰੀਕਾ ਨੇ ਐਮ-777 ਲਾਈਟ ਹਾਵਿਤਜ਼ਰ ਤੋਪ ਨੂੰ ਅਪਗ੍ਰੇਡ ਕਰਨ ਦੀ ਪੇਸ਼ਕਸ਼ ਕੀਤੀ ਹੈ। ਅਪਗ੍ਰੇਡ ਕਰਨ ਦਾ ਮਤਲਬ ਹੈ ਕਿ ਇਸ ਦੀ ਰੇਂਜ ਵਧੇਗੀ। ਇਹ 155 ਮਿਲੀਮੀਟਰ ਦੀ ਹਲਕੀ ਤੋਪ ਪਹਾੜੀ ਖੇਤਰਾਂ ਵਿੱਚ ਜੰਗ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਇਸਦੀ ਘੱਟੋ-ਘੱਟ ਰੇਂਜ 30 ਕਿਲੋਮੀਟਰ ਹੈ ਜਦਕਿ ਇਹ 40 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਰੱਖਦਾ ਹੈ। ਅਮਰੀਕਾ ਨੇ ਇਸ ਨੂੰ ਅਪਗ੍ਰੇਡ ਕਰਨ ਦੀ ਗੱਲ ਕਹੀ ਹੈ। ਇਸ ਤੋਪ ਦੀ ਮਹੱਤਤਾ ਇਸ ਲਈ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਭਾਰਤ ਨੇ ਕਾਰਗਿਲ ਵਰਗੀ ਜੰਗ ਦਾ ਸਾਹਮਣਾ ਕੀਤਾ ਹੈ। ਇਸ ਦੇ ਨਾਲ ਹੀ ਚੀਨ ਦਾ ਆਪਣੇ LAC ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
GE-414 ਜੈੱਟ ਇੰਜਣ ਭਾਰਤ 'ਚ ਹੀ ਬਣੇਗਾ :- ਗੁਆਂਢੀ ਦੇਸ਼ ਚੀਨ ਆਪਣੀਆਂ ਕਾਰਵਾਈਆਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਅਜਿਹੇ 'ਚ ਚੀਨ ਨਾਲ ਮੁਕਾਬਲਾ ਕਰਨ ਲਈ ਭਾਰਤ ਨੂੰ ਤੇਜ਼ੀ ਨਾਲ ਲੜਾਕੂ ਜਹਾਜ਼ਾਂ ਦੀ ਗਿਣਤੀ ਵਧਾਉਣੀ ਪਵੇਗੀ। ਭਾਰਤ ਦੇ ਸਵਦੇਸ਼ੀ ਜਹਾਜ਼ ਤੇਜਸ ਨੇ ਆਪਣੀ ਸਮਰੱਥਾ ਸਾਬਤ ਕਰ ਦਿੱਤੀ ਹੈ। ਮੋਦੀ ਦੀ ਰਾਜ ਫੇਰੀ ਦੌਰਾਨ, ਦੋਵਾਂ ਧਿਰਾਂ ਵੱਲੋਂ ਬੈਂਗਲੁਰੂ ਸ਼ਹਿਰ ਵਿੱਚ ਭਾਰਤ ਦੀ ਸਰਕਾਰੀ ਹਿੰਦੁਸਤਾਨ ਏਅਰੋਨਾਟਿਕਲ ਲਿਮਟਿਡ (HAL) ਵਿੱਚ Ge F 414 ਲੜਾਕੂ ਜੈੱਟ ਇੰਜਣਾਂ ਦੇ ਸਹਿ-ਨਿਰਮਾਣ ਲਈ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ। ਅਮਰੀਕਾ ਤਕਨੀਕ ਦੇਣ ਲਈ ਤਿਆਰ ਹੋ ਗਿਆ ਹੈ। ਯਾਨੀ ਜਲਦੀ ਹੀ ਭਾਰਤ ਜੈੱਟ ਇੰਜਣ ਬਣਾਉਣ ਦੀ ਸਮਰੱਥਾ ਹਾਸਲ ਕਰਨ ਜਾ ਰਿਹਾ ਹੈ।
ਅਮਰੀਕਾ ਤੋਂ ਸਭ ਤੋਂ ਘਾਤਕ ਡਰੋਨ MQ 9 ਪ੍ਰੀਡੇਟਰ ਦੀ ਡੀਲ:- ਭਾਰਤੀ ਜਲ ਸੈਨਾ ਕੋਲ ਇਸ ਸਮੇਂ ਦੋ MQ 9 ਪ੍ਰੀਡੇਟਰ ਡਰੋਨ ਹਨ। ਇਸ ਡਰੋਨ ਨੂੰ ਅਮਰੀਕਾ ਦਾ ਸਭ ਤੋਂ ਘਾਤਕ ਡਰੋਨ ਮੰਨਿਆ ਜਾਂਦਾ ਹੈ। ਅਮਰੀਕਾ ਨੇ ਇਸ ਡਰੋਨ ਨਾਲ ਅਲਕਾਇਦਾ ਨੇਤਾ ਅਲ ਜਵਾਹਿਰੀ ਨੂੰ ਮਾਰ ਦਿੱਤਾ ਸੀ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ 3 ਅਰਬ ਡਾਲਰ (ਲਗਭਗ 24 ਹਜ਼ਾਰ ਕਰੋੜ ਰੁਪਏ) ਦੇ ਰੱਖਿਆ ਸੌਦੇ ਦਾ ਐਲਾਨ ਹੋਣ ਦੀ ਉਮੀਦ ਹੈ। ਭਾਰਤ ਤੀਹ MQ-9B ਪ੍ਰੀਡੇਟਰ ਡਰੋਨ ਖਰੀਦੇਗਾ। ਇਨ੍ਹਾਂ ਵਿੱਚੋਂ 14 ਡਰੋਨ ਜਲ ਸੈਨਾ ਨੂੰ ਦਿੱਤੇ ਜਾਣਗੇ। ਏਅਰਫੋਰਸ ਅਤੇ ਆਰਮੀ ਨੂੰ 8-8 ਡਰੋਨ ਮਿਲਣਗੇ। ਇਸ ਡਰੋਨ ਦੇ ਮਿਲਣ ਨਾਲ ਭਾਰਤ ਦੀ ਨਿਗਰਾਨੀ ਪ੍ਰਣਾਲੀ ਮਜ਼ਬੂਤ ਹੋਵੇਗੀ, ਨਾਲ ਹੀ ਦੁਸ਼ਮਣ ਦੇ ਕਿਸੇ ਵੀ ਨਾਪਾਕ ਇਰਾਦੇ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇਗਾ।
F 18 ਲੜਾਕੂ ਜੈੱਟ :- ਭਾਰਤੀ ਜਲ ਸੈਨਾ ਨੂੰ ਆਪਣੇ ਨਵੇਂ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਲਈ F-18 ਲੜਾਕੂ ਜਹਾਜ਼ ਦੀ ਲੋੜ ਹੈ। ਇਹ ਕਦਮ ਭਾਰਤ ਲਈ ਮਹੱਤਵਪੂਰਨ ਹੈ, ਕਿਉਂਕਿ ਯੂਕਰੇਨ-ਰੂਸ ਜੰਗ ਦੌਰਾਨ ਰੂਸੀ ਹਥਿਆਰਾਂ ਦੀ ਡਿਲੀਵਰੀ ਵਿੱਚ ਦੇਰੀ ਹੋਈ ਹੈ। ਭਾਰਤੀ ਹਵਾਈ ਸੈਨਾ ਕੋਲ 36 ਰਾਫੇਲ ਹਨ, ਜੋ ਕਿ ਇਸ ਦੇ ਜਲ ਸੈਨਾ ਦੇ ਸੰਸਕਰਣ ਨਾਲ ਮਿਲਦੇ-ਜੁਲਦੇ ਹਨ। F18 ਲੜਾਕੂ ਜਹਾਜ਼ ਮਿਲਣ ਨਾਲ ਭਾਰਤ ਦੀ ਤਾਕਤ ਕਾਫੀ ਵੱਧ ਜਾਵੇਗੀ।
- Tourists Rescue in Kangra: ਹਿਮਾਚਲ ਦੇ ਕਾਂਗੜਾ 'ਚ ਨਦੀਆਂ-ਨਾਲਿਆਂ 'ਚ ਆਇਆ ਹੜ੍ਹ, ਪੁਲਿਸ ਤੇ SDRF ਦੇ ਜਵਾਨਾਂ ਨੇ 40 ਸੈਲਾਨੀਆਂ ਨੂੰ ਬਚਾਇਆ
- Nagpur News: ਕਾਰ 'ਚੋਂ ਮਿਲੀਆਂ ਤਿੰਨ ਲਾਪਤਾ ਬੱਚਿਆਂ ਦੀਆਂ ਲਾਸ਼ਾਂ, ਦਮ ਘੁੱਟਣ ਕਾਰਨ ਮੌਤ ਦਾ ਖਦਸ਼ਾ
- Pakisthani Migrant Boat Accident: ਗ੍ਰੀਸ ਕਿਸ਼ਤੀ ਹਾਦਸੇ ਵਿੱਚ ਸੈਂਕੜੇ ਪਾਕਿਸਤਾਨੀਆਂ ਦੀ ਮੌਤ, ਰਾਸ਼ਟਰੀ ਸੋਗ ਦਾ ਐਲਾਨ
ਬਖਤਰਬੰਦ ਵਾਹਨ ਸਟ੍ਰਾਈਕਰ ਦਾ ਸੰਯੁਕਤ ਨਿਰਮਾਣ:- ਸਟ੍ਰਾਈਕਰ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਬਖਤਰਬੰਦ ਵਾਹਨ ਮੰਨਿਆ ਜਾਂਦਾ ਹੈ। ਕਰੀਬ 10 ਤੋਂ 12 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਇਹ ਵਾਹਨ ਮੋਬਾਈਲ ਗਨ ਸਿਸਟਮ, 105 ਐਮਐਮ ਦੀ ਤੋਪ ਅਤੇ ਐਂਟੀ-ਟੈਂਕ ਗਾਈਡਡ ਮਿਜ਼ਾਈਲ ਨਾਲ ਲੈਸ ਹੈ। ਇਹ ਸਭ ਤੋਂ ਵੱਡੇ ਟੈਂਕ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ। ਭਾਰਤ ਚਾਹੁੰਦਾ ਹੈ ਕਿ ਅਮਰੀਕਾ ਦੀ ਮਦਦ ਨਾਲ ਉਹ ਆਪਣੇ ਦੇਸ਼ ਵਿਚ ਹੀ ਇਸ ਬਖਤਰਬੰਦ ਵਾਹਨ ਦਾ ਨਿਰਮਾਣ ਕਰ ਸਕੇ। ਅਜਿਹੇ 'ਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਾਰਿਆਂ ਦੀਆਂ ਨਜ਼ਰਾਂ ਅਮਰੀਕਾ-ਭਾਰਤ ਰੱਖਿਆ ਸੌਦਿਆਂ 'ਤੇ ਟਿਕੀਆਂ ਹੋਈਆਂ ਹਨ।