ETV Bharat / bharat

ਪੀਐਮ ਮੋਦੀ ਅੱਜ ਇੰਡੀਆ ਟੁਆਏ ਫ਼ੇਅਰ 2021 ਦਾ ਉਦਘਾਟਨ ਕਰਨਗੇ - Manufacturing of toys in india

ਭਾਰਤ ਦੇ ਵਧ ਰਹੇ ਖਿਡੌਣਾ ਉਦਯੋਗ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ, ਖਿਡੌਣਾ ਮੇਲਾ 27 ਫ਼ਰਵਰੀ ਤੋਂ 2 ਮਾਰਚ ਤੱਕ ਡਿਜੀਟਲ ਮਾਧਿਅਮ ਦੁਆਰਾ ਕੇਂਦਰ ਸਰਕਾਰ ਵਲੋਂ ਲਗਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਇਸ ਦੀ ਪੁਸ਼ਟੀ ਕੀਤੀ ਹੈ।

ਪੀਐਮ ਮੋਦੀ ਅੱਜ ਇੰਡੀਆ ਟੁਆਏ ਫ਼ੇਅਰ 2021 ਦਾ ਉਦਘਾਟਨ ਕਰਨਗੇ

author img

By

Published : Feb 27, 2021, 8:53 AM IST

Updated : Sep 13, 2021, 8:49 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 27 ਫਰਵਰੀ ਨੂੰ ਭਾਰਤ ਖਿਡੌਣੇ ਮੇਲੇ 2021 ਦਾ ਉਦਘਾਟਨ ਕਰਨਗੇ। ਪ੍ਰਧਾਨਮੰਤਰੀ ਦਫ਼ਤਰ (ਪੀ.ਐਮ.ਓ.) ਵੱਲੋਂ ਜਾਰੀ ਬਿਆਨ ਅਨੁਸਾਰ ਪੀਐਮ ਮੋਦੀ ਸਵੇਰੇ 11 ਵਜੇ ਵੀਡੀਓ ਕਾਨਫਰੰਸ ਜ਼ਰੀਏ ਮੇਲੇ ਦਾ ਉਦਘਾਟਨ ਕਰਨਗੇ। ਪੀਐਮਓ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਖਿਡੌਣੇ ਬੱਚਿਆਂ ਦੇ ਦਿਮਾਗ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ ਅਤੇ ਬੱਚਿਆਂ ਨੂੰ ਮਨੋਵਿਗਿਆਨਕ ਗਤੀਵਿਧੀ ਅਤੇ ਗਿਆਨ ਦੇ ਹੁਨਰ ਨੂੰ ਵਧਾਉਣ ਵਿੱਚ ਸਹਾਇਤਾ ਕਰਦੇ ਹਨ।

ਇਹ ਦੱਸਣਯੋਗ ਹੈ ਕਿ ਅਗਸਤ 2020 ਵਿੱਚ ਆਪਣੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖਿਡੌਣੇ ਨਾ ਸਿਰਫ ਕਾਰਜਕੁਸ਼ਲਤਾ ਨੂੰ ਵਧਾਉਂਦੇ ਹਨ, ਬਲਕਿ ਇੱਛਾਵਾਂ ਨੂੰ ਵੀ ਖੰਭ ਦਿੰਦੇ ਹਨ।

ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਖਿਡੌਣਿਆਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਪਹਿਲਾਂ ਭਾਰਤ ਵਿੱਚ ਖਿਡੌਣਿਆਂ ਦੇ ਉਤਪਾਦਨ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਹੈ।

ਇੰਡੀਆ ਖਿਡੌਣਾ ਮੇਲਾ 2021, 27 ਫ਼ਰਵਰੀ ਤੋਂ 2 ਮਾਰਚ ਤੱਕ ਹੋਵੇਗਾ। ਇਸ ਦਾ ਉਦੇਸ਼ ਸਾਰੇ ਹਿੱਸੇਦਾਰਾਂ ਸਮੇਤ ਖ਼ਰੀਦਦਾਰਾਂ, ਵਿਕਰੇਤਾਵਾਂ, ਵਿਦਿਆਰਥੀਆਂ, ਅਧਿਆਪਕਾਂ, ਡਿਜ਼ਾਈਨਰਾਂ ਆਦਿ ਨੂੰ ਇਕੋ ਪਲੇਟਫਾਰਮ 'ਤੇ ਲਿਆਉਣਾ ਹੈ, ਤਾਂ ਜੋ ਨਿਰੰਤਰ ਸਬੰਧ ਬਣਾਇਆ ਜਾ ਸਕੇ ਅਤੇ ਉਦਯੋਗ ਦੇ ਸਰਬਪੱਖੀ ਵਿਕਾਸ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ।

ਈ-ਕਾਮਰਸ ਸਮਰਥਿਤ ਡਿਜੀਟਲ ਪ੍ਰਦਰਸ਼ਨੀ ਵਿਚ, 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1000 ਤੋਂ ਵੱਧ ਪ੍ਰਦਰਸ਼ਨਕਾਰੀ ਆਪਣੇ ਉਤਪਾਦ ਦਿਖਾਉਣਗੇ। ਇਸ ਵਿਚ ਰਵਾਇਤੀ ਭਾਰਤੀ ਖਿਡੌਣਿਆਂ ਦੇ ਨਾਲ-ਨਾਲ ਆਧੁਨਿਕ ਖਿਡੌਣੇ ਵੀ ਸ਼ਾਮਲ ਹੋਣਗੇ ਜਿਸ ਵਿਚ ਇਲੈਕਟ੍ਰਾਨਿਕ ਖਿਡੌਣੇ, ਪਲੱਸ ਖਿਡੌਣੇ, ਪਜ਼ਲ ਅਤੇ ਗੇਮਾਂ ਸ਼ਾਮਲ ਹਨ।

ਖਿਡੌਣੇ ਦੇ ਮੇਲੇ ਵਿੱਚ, ਪ੍ਰਸਿੱਧ ਭਾਰਤੀ ਅਤੇ ਅੰਤਰਰਾਸ਼ਟਰੀ ਬੁਲਾਰੇ ਖਿਡੌਣਿਆਂ ਦੇ ਡਿਜ਼ਾਈਨ ਅਤੇ ਉਤਪਾਦਨ ਦੇ ਖੇਤਰ ਵਿੱਚ ਵਿਚਾਰ-ਵਟਾਂਦਰੇ ਕਰਨਗੇ।

ਪੀਐਮਓ ਦੇ ਅਨੁਸਾਰ, ਇਹ ਮੇਲਾ ਬੱਚਿਆਂ ਨੂੰ ਰਵਾਇਤੀ ਖਿਡੌਣਿਆਂ ਦੇ ਨਿਰਮਾਣ ਵਿੱਚ ਕੁਸ਼ਲਤਾ ਪ੍ਰਦਰਸ਼ਿਤ ਕਰਨ ਅਤੇ ਖਿਡੌਣਿਆਂ ਦੇ ਅਜਾਇਬ ਘਰ ਅਤੇ ਫੈਕਟਰੀਆਂ ਵਿੱਚ ਡਿਜੀਟਲ ਦੌਰੇ ਸਮੇਤ ਕਈ ਤਰਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਹੈ।

ਇਹ ਵੀ ਪੜ੍ਹੋ: ਯੂਥ ਹੁਣ ਆਪਣੇ 'ਤੇ ਲੱਗੇ ਦਾਗ਼ ਵੀ ਸਾਫ਼ ਕਰੇਗਾ: ਨੌਜਵਾਨ ਕਿਸਾਨ

Last Updated : Sep 13, 2021, 8:49 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.