ਨਵੀਂ ਦਿੱਲੀ: ਸੱਤਵੇਂ ਵਿਸ਼ਵ ਯੋਗਾ ਦਿਵਸ(International Yoga Day) ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋ ਸਾਲਾਂ ਤੋਂ ਹਾਲਾਂਕਿ ਕੋਰੋਨਾ ਕਾਰਨ ਦੁਨੀਆ ਭਰ ਦੇ ਦੇਸ਼ਾਂ ਅਤੇ ਭਾਰਤ ਵਿੱਚ ਵੱਡੇ ਪ੍ਰੋਗਰਾਮ ਨਹੀਂ ਆਯੋਜਿਤ ਕੀਤੇ ਜਾ ਰਹੇ ਹਨ ਪਰ ਲੋਕਾਂ ਵਿੱਚ ਯੋਗਾ ਪ੍ਰਤੀ ਉਤਸ਼ਾਹ ਵਧਿਆ ਹੈ ਘਟਿਆ ਨਹੀਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਲੜ ਰਹੀ ਹੈ ਤਾਂ ਯੋਗਾ ਇਕ ਉਮੀਦ ਦੀ ਕਿਰਨ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਾਵਜੂਦ ਇਸ ਸਾਲ ਦੇ ਯੋਗ ਦਿਵਸ ਦੀ ਥੀਮ ‘ਤੰਦਰੁਸਤੀ ਲਈ ਯੋਗਾ’ ਕਰੋੜਾਂ ਲੋਕਾਂ ਵਿੱਚ ਯੋਗਾ ਪ੍ਰਤੀ ਉਤਸ਼ਾਹ ਨੂੰ ਹੋਰ ਵਧਾਇਆ ਹੈ। ਪੀਐਮ ਨੇ ਕਿਹਾ ਕਿ ਅੱਜ ਯੋਗਾ ਦਿਵਸ 'ਤੇ, ਮੈਂ ਚਾਹੁੰਦਾ ਹਾਂ ਕਿ ਹਰ ਦੇਸ਼, ਹਰ ਸਮਾਜ ਅਤੇ ਹਰ ਵਿਅਕਤੀ ਤੰਦਰੁਸਤ ਹੋਵੇ ।ਉਨ੍ਹਾਂ ਕਿਹਾ ਕਿ ਆਓ ਸਾਰੇ ਇੱਕਠੇ ਹੋ ਕੇ ਇੱਕ ਦੂਜੇ ਦੀ ਤਾਕਤ ਬਣੀਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗਾ ਪ੍ਰਤੀ ਪਿਆਰ ਵਧਿਆ ਹੈ। ਪਿਛਲੇ ਢੇਡ ਸਾਲ ਤੋਂ ਯੋਗ ਕਰਨ ਵਾਲਿਆਂ ਦੀ ਗਿਣਤੀ ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਵਾਇਰਸ ਨੇ ਦੁਨੀਆ ਵਿਚ ਦਸਤਕ ਦਿੱਤੀ ਸੀ, ਤਾਂ ਕੋਈ ਵੀ ਦੇਸ਼ ਸਾਧਨਾਂ ਨਾਲ ਤਿਆਰ ਨਹੀਂ ਹੋਇਆ ਸੀ ਜਿਸ ਕਰਕੇ ਅਜਿਹੇ ਮੁਸ਼ਕਿਲ ਸਮੇਂ ਵਿਚ ਯੋਗਾ ਆਤਮ-ਵਿਸ਼ਵਾਸ ਦਾ ਸਾਧਨ ਬਣਿਆ।
'ਬਿਮਾਰੀ ਹੈ ਤਾਂ ਉਸਦੀ ਜੜ੍ਹ ਤੱਕ ਜਾਓ'
ਪ੍ਰਧਾਨਮੰਤਰੀ ਨੇ ਕਿਹਾ ਕਿ ਮਹਾਨ ਤਾਮਿਲ ਸੰਤ ਸ੍ਰੀ ਤਿਰੂਵਲੁਵਰ ਜੀ ਨੇ ਕਿਹਾ ਕਿ ਜੇ ਕੋਈ ਬਿਮਾਰੀ ਹੈ ਤਾਂ ਉਸਦੀ ਜੜ੍ਹ ਤੱਕ ਜਾਓ, ਪਤਾ ਲਗਾਓ ਕਿ ਬਿਮਾਰੀ ਦਾ ਕੀ ਕਾਰਨ ਹੈ ਤੇ ਉਸਦਾ ਇਸ ਦਾ ਇਲਾਜ ਸ਼ੁਰੂ ਕਰੋ। ਉਨ੍ਹਾਂ ਕਿਹਾ ਕਿ ਯੋਗਾ ਹੀ ਰਸਤਾ ਦਿਖਾਉਂਦਾ ਹੈ।
ਪੀਐਮ ਨੇ ਕਿਹਾ ਭਾਰਤ ਦੇ ਰਿਸ਼ੀਆਂ ਨੇ, ਭਾਰਤ ਨੇ ਜਦੋਂ ਵੀ ਸਿਹਤ ਦੀ ਗੱਲ ਕੀਤੀ ਹੈ, ਇਸਦਾ ਅਰਥ ਸਿਰਫ ਸਰੀਰਕ ਸਿਹਤ ਨਹੀਂ ਰਿਹਾ ਹੈ. ਇਸ ਲਈ ਯੋਗਾ ਦੇ ਵਿੱਚ ਸਰੀਰਕ ਸਿਹਤ ਦੇ ਨਾਲ-ਨਾਲ ਯੋਗਾ ਵਿਚ ਮਾਨਸਿਕ ਸਿਹਤ 'ਤੇ ਵੀ ਉਨ੍ਹਾਂ ਹੀ ਜ਼ੋਰ ਦਿੱਤਾ ਗਿਆ ਹੈ।
ਪ੍ਰਧਾਨਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਕੌਮਾਂਤਰੀ ਯੋਗਾ ਦਿਵਸ ਦਾ ਪ੍ਰਸਤਾਵ ਰੱਖਿਆ ਸੀ ਤਾਂ ਇਸ ਦੇ ਪਿੱਛੇ ਇਹ ਭਾਵਨਾ ਸੀ ਕਿ ਯੋਗਾ ਦਾ ਇਹ ਵਿਗਿਆਨ ਪੂਰੇ ਵਿਸ਼ਵ ਵਿੱਚ ਪਹੁੰਚੇ।ਉਨ੍ਹਾਂ ਕਿ ਅੱਜ ਭਾਰਤ ਇਸੇ ਦਿਸ਼ਾ ਦੇ ਵਿੱਚ UN, WHO ਦੇ ਨਾਲ ਮਿਲਕੇ ਇੱਕ ਹੋਰ ਮਹੱਤਵਪੂਰਨ ਕਦਮ ਉਠਾਇਆ ਹੈ।ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਮਾਨਵਤਾ ਦੀ ਇਸ ਯੋਗ ਯਾਤਰਾ ਨੂੰ ਅੱਗੇ ਤੋਰਨਾ ਪਵੇਗਾ।ਉਨ੍ਹਾਂ ਕਿਹਾ ਕਿ ਕੋਈ ਵੀ ਸਥਾਨ ਹੋਵੇ, ਕੋਈ ਵੀ ਪਰਿਸਥਿਤੀ ਹੋਵੇ , ਕੋਈ ਵੀ ਉਮਰ ਹੋਵੇ ਯੋਗਾ ਵਿਚ ਹਰੇਕ ਦਾ ਹੱਲ ਹੈ।
'ਸਿਹਤ ਲਈ ਯੋਗਾ'
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਾਲ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਥੀਮ(International Yoga Day 2021 Theme) ਸਿਹਤ ਲਈ ਯੋਗਾ ਹੈ।ਉਨ੍ਹਾਂ ਕਿਹਾ ਕਿ ਕੋਰੋਨਾ ਦੇ ਚੱਲਦੇ ਯੋਗਾ ਨੂੰ ਥੀਮ ਵਜੋਂ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਯੋਗਾ ਦਿਵਸ ਦਾ ਵਿਸ਼ਾ ਪਰਿਵਾਰ ਦੇ ਨਾਲ (Yoga with Family) ਯੋਗਾ ਸੀ।
2015 ਤੋਂ ਯੋਗਾ ਦੀ ਸ਼ੁਰੂਆਤ
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਯੋਗਾ ਦਾ ਇਤਿਹਾਸ ਲਗਭਗ ਪੰਜ ਹਜ਼ਾਰ ਸਾਲ ਪੁਰਾਣਾ ਹੈ ਪਰ 21 ਜੂਨ ਦੀ ਤਾਰੀਕ ਨੇ ਪਿਛਲੇ ਸਾਲਾਂ ਵਿਚ ਇਤਿਹਾਸ ਵਿਚ ਇਕ ਮਹੱਤਵਪੂਰਣ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰ ਤਮਾਮ ਘਟਨਾਵਾਂ ਤੋਂ ਇਲਾਵਾ ਇਹ ਤਰੀਕ ਛੇ ਸਾਲ ਪਹਿਲਾਂ ਇਤਿਹਾਸ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਦਰਜ ਹੋਈ ਸੀ, ਜਦੋਂ 11 ਦਸੰਬਰ 2014 ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲਕਦਮੀ ਤੇ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦਿੱਤੀ ਸੀ ਅਤੇ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2015 ਤੋਂ ਸ਼ੁਰੂ ਹੋਇਆ ਸੀ ਤੇ ਵੇਖਦੇ ਹੀ ਵੇਖਦੇ ਦੁਨੀਆ ਦੇ ਸਾਰੇ ਦੇਸ਼ ਇਸ ਮੁਹਿੰਮ ਵਿੱਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ:ਅੰਤਰਰਾਸ਼ਟਰੀ ਯੋਗਾ ਦਿਵਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ LIVE