ETV Bharat / bharat

ਵਾਸ਼ਿੰਗਟਨ ਪੁੱਜੇ ਪੀਐਮ ਮੋਦੀ , ਹਵਾਈ ਅੱਡੇ 'ਤੇ ਲੋਕਾਂ ਨੇ ਕੀਤਾ ਸਵਾਗਤ - ਕੋਵਿਡ-19

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਆਪਣੀ ਤਿੰਨ ਦਿਨੀ ਅਮਰੀਕੀ ਯਾਤਰਾ ਲਈ ਵਾਸ਼ਿੰਗਟਨ (WASHINGTON) ਪਹੁੰਚ ਚੁੱਕੇ ਹਨ। ਵਾਸ਼ਿੰਗਟਨ ਪਹੁੰਚਣ 'ਤੇ ਬ੍ਰਿਗੇਡੀਅਰ ਅਨੂਪ ਸਿੰਘਲ, ਏਅਰ ਕਮੋਡੋਰ ਅੰਜਨ ਭਦਰਾ ਅਤੇ ਜਲ ਸੈਨਾ ਅਤਾਸ਼ੇ ਕੋਮੋਡੋਰ ਨਿਰਭਯਾ ਬਾਪਨਾ ਸਣੇ ਅਮਰੀਕਾ 'ਚ ਭਾਰਤੀ ਰਾਜਦੂਤ ਤਰਣਜੀਤ ਸਿੰਘ ਸੰਧੂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਵਾਸ਼ਿੰਗਟਨ ਪੁੱਜੇ ਪੀਐਮ ਮੋਦੀ
ਵਾਸ਼ਿੰਗਟਨ ਪੁੱਜੇ ਪੀਐਮ ਮੋਦੀ
author img

By

Published : Sep 23, 2021, 6:53 AM IST

Updated : Sep 23, 2021, 7:26 AM IST

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਆਪਣੀ ਤਿੰਨ ਦਿਨੀ ਅਮਰੀਕੀ ਯਾਤਰਾ ਲਈ ਵਾਸ਼ਿੰਗਟਨ (WASHINGTON) ਪਹੁੰਚ ਗਏ ਹਨ। ਪੀਐਮ ਮੋਦੀ ਦੇ ਆਗਮਨ 'ਤੇ, ਵਾਸ਼ਿੰਗਟਨ ਡੀਸੀ ਵਿੱਚ ਸੰਯੁਕਤ ਬੇਸ ਐਂਡਰੂਜ਼ ਵਿਖੇ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਬ੍ਰਿਗੇਡੀਅਰ ਅਨੂਪ ਸਿੰਘਲ, ਏਅਰ ਕਮੋਡੋਰ ਅੰਜਨ ਭਦਰਾ ਅਤੇ ਜਲ ਸੈਨਾ ਅਤਾਸ਼ੇ ਕੋਮੋਡੋਰ ਨਿਰਭਯਾ ਬਾਪਨਾ ਸਣੇ ਅਮਰੀਕਾ 'ਚ ਭਾਰਤੀ ਰਾਜਦੂਤ ਤਰਣਜੀਤ ਸਿੰਘ ਸੰਧੂ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ।

ਵਾਸ਼ਿੰਗਟਨ ਪੁੱਜੇ ਪੀਐਮ ਮੋਦੀ

ਭਾਰਤੀ ਨੇਤਾ ਦੇ ਸਵਾਗਤ ਲਈ ਭਾਰਤੀ ਭਾਈਚਾਰੇ ਦੇ 100 ਤੋਂ ਵੱਧ ਲੋਕ ਏਅਰਪੋਰਟ 'ਤੇ ਇਕੱਠੇ ਹੋਏ। ਜਿਵੇਂ ਹੀ ਪੀਐਮ ਮੋਦੀ ਦਾ ਜਹਾਜ਼ ਵਾਸ਼ਿੰਗਟਨ ਵਿੱਚ ਉਤਰਿਆ, ਭਾਰਤੀ ਪ੍ਰਵਾਸੀਆਂ ਦੇ ਉਤਸ਼ਾਹੀ ਮੈਂਬਰਾਂ ਨੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ। ਮੀਂਹ ਦੇ ਬਾਵਜੂਦ, ਪ੍ਰਵਾਸੀ ਭਾਰਤੀ ਪੀਐਮ ਮੋਦੀ ਦੇ ਆਉਣ ਦੀ ਸਬਰ ਨਾਲ ਉਡੀਕ ਕਰ ਰਹੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਕਾਰ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਹਵਾਈ ਅੱਡੇ 'ਤੇ ਲੋਕਾਂ ਨੇ ਕੀਤਾ ਸਵਾਗਤ

ਦੱਸਣਯੋਗ ਹੈ ਕਿ ਆਪਣੀ ਯਾਤਰਾ ਦੇ ਦੌਰਾਨ, ਪੀਐਮ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ (United Nations General Assembly) ਨੂੰ ਸੰਬੋਧਤ ਕਰਨਗੇ ਅਤੇ ਕਵਾਡ ਲੀਡਰਸ ਸੰਮੇਲਨ ਵਿੱਚ ਹਿੱਸਾ ਲੈਣ ਦੇ ਨਾਲ- ਨਾਲ ਵ੍ਹਾਈਟ ਹਾਊਸ (white house)ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ (US President Joe Biden) ਦੇ ਨਾਲ ਦੋਪੱਖੀ ਮੀਟਿੰਗ ਕਰਨਗੇ।

ਪੀਐਮ ਮੋਦੀ ਹਾਲ ਹੀ ਵਿੱਚ ਸ਼ਾਮਲ ਕੀਤੇ ਗਏ ਕਸਟਮ-ਨਿਰਮਿਤ ਬੋਇੰਗ 777 ਜਹਾਜ਼ (Boeing 777 aircraft) ਰਾਹੀਂ ਅਮਰੀਕਾ ਗਏ ਸਨ। ਜੋ ਬਾਈਡਨ 24 ਸਤੰਬਰ ਨੂੰ ਵ੍ਹਾਈਟ ਹਾਊਸ ਵਿੱਚ ਪੀਐਮ ਮੋਦੀ ਦੀ ਮੇਜ਼ਬਾਨੀ ਕਰਨਗੇ। ਦੱਸਣਯੋਗ ਹੈ ਕਿ 20 ਜਨਵਰੀ ਨੂੰ ਜੋ ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਨੇਤਾਵਾਂ ਦਰਮਿਆਨ ਇਹ ਪਹਿਲੀ ਨਿੱਜੀ ਮੁਲਾਕਾਤ ਹੋਣ ਜਾ ਰਹੀ ਹੈ।

ਗੌਰਤਲਬ ਹੈ ਕਿ ਕੋਵਿਡ-19 (covid-19) ਮਹਾਂਮਾਰੀ ਦੇ ਕਹਿਰ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ।

ਕਵਾਡ ਲੀਡਰਸ ਸਮਿਟ (QUAD SUMMIT) ਵਿੱਚ ਹਿੱਸਾ ਲੈਣ ਲਈ ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ, ਪੀਐਮ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਯਾਤਰਾ ਸੰਯੁਕਤ ਰਾਜ ਅਮਰੀਕਾ, ਜਾਪਾਨ ਤੇ ਆਸਟ੍ਰੇਲੀਆ ਦੇ ਨਾਲ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਦਾ ਇੱਕ ਮੌਕਾ ਹੋਵੇਗੀ।

ਇਹ ਵੀ ਪੜ੍ਹੋ : ਕੈਨੇਡਾ ਜਾਣ ਲਈ ਹਵਾਈ ਉਡਾਨਾਂ 'ਤੇ ਪਾਬੰਦੀ ਹੋਰ ਵਧੀ

Last Updated : Sep 23, 2021, 7:26 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.