ETV Bharat / bharat

ਜੋਅ ਬਾਇਡਨ ਤੇ ਹੈਰਿਸ ਦੀ ਜਿੱਤ 'ਤੇ ਪੀਐਮ ਮੋਦੀ ਸਣੇ ਕਈ ਸਿਆਸੀ ਆਗੂਆਂ ਨੇ ਦਿੱਤੀ ਵਧਾਈ

ਡੈਮੋਕ੍ਰੇਟ ਉਮੀਦਵਾਰ ਜੋਅ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਇਤਿਹਾਸਕ ਜਿੱਤ ਬਾਇਡਨ ਨੇ ਹਾਸਲ ਕੀਤੀ ਹੈ। ਉਹ ਸਭ ਤੋਂ ਵੱਧ ਉਮਰ ਦੇ ਰਾਸ਼ਟਰਪਤੀ ਹੋਣਗੇ। ਜਿੱਤ ਤੋਂ ਬਾਅਦ, ਬਾਇਡਨ ਅਤੇ ਕਮਲਾ ਹੈਰਿਸ ਨੂੰ ਪੂਰੀ ਦੁਨੀਆ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਭਾਰਤ ਤੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀਐਮ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਸਿਆਸੀ ਆਗੂਆਂ ਨੇ ਵਧਾਈ ਦਿੱਤੀ ਹੈ।

ਬਾਇਡਨ ਤੇ ਹੈਰਿਸ ਦੀ ਜਿੱਤ 'ਤੇ ਪੀਐਮ ਮੋਦੀ ਸਣੇ ਕਈ ਸਿਆਸੀ ਆਗੂਆਂ ਨੇ ਦਿੱਤੀ ਵਧਾਈ

author img

By

Published : Nov 8, 2020, 10:09 AM IST

Updated : Nov 8, 2020, 11:00 AM IST

ਵਾਸ਼ਿੰਗਟਨ/ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਦੀ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜੋਅ ਬਾਇਡਨ ਨੇ ਸ਼ਨੀਵਾਰ ਨੂੰ ਆਪਣੇ ਰਿਪਬਲਿਕਨ ਵਿਰੋਧੀ ਡੋਨਾਲਡ ਟਰੰਪ ਨੂੰ ਹਰਾਇਆ ਹੈ। ਜਿੱਤ ਤੋਂ ਬਾਅਦ, ਜੋਅ ਬਾਈਡਨ ਨੇ ਅਮਰੀਕੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾਰਾਜ਼ਗੀ ਤੇ ਕੌੜੀ ਬਿਆਨਬਾਜ਼ੀ ਨੂੰ ਪਿੱਛੇ ਛੱਡ ਦੇਣ ਤੇ ਇੱਕ ਰਾਸ਼ਟਰ ਦੇ ਤੌਰ 'ਤੇ ਸਾਥ ਦੇਣ।

ਟਰੰਪ ਨੂੰ ਮਾਤ ਦੇ ਕੇ ਵਾਈਟ ਹਾਊਸ 'ਚ ਥਾਂ ਲੈਣ ਵਾਲੇ ਬਾਇਡਨ ਅਮਰੀਕਾ ਦੇ ਇਤਿਹਾਸ 'ਚ ਸਭ ਤੋਂ ਵੱਧ ਉਮਰ ਦੇ ਰਾਸ਼ਟਰਪਤੀ ਹੋਣਗੇ। ਜਦੋਂ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ ਬਾਇਡਨ ਦੀ ਜਿੱਤ ਬਾਰੇ ਦੱਸਿਆ ਤਾਂ ਉਦੋਂ ਟਰੰਪ ਵਰਜੀਨੀਆ 'ਚ ਗੋਲਫ ਖੇਡ ਰਹੇ ਸਨ।

ਸਾਲ 1992 'ਚ ਜਾਰਜ ਐਚ ਡਬਲਯੂ ਬੁਸ਼ ਤੋਂ ਬਾਅਦ ਟਰੰਪ ਪਹਿਲੇ ਰਾਸ਼ਟਰਪਤੀ ਸਨ, ਜੋ ਮੁੜ ਤੋਂ ਚੋਣ ਲੜਨ 'ਤੇ ਫੇਲ ਰਹੇ।

ਬਾਇਡਨ ਤੇ ਹੈਰਿਸ ਦੀ ਜਿੱਤ ਮੌਕੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਬਿੱਲ ਕਲਿੰਟਨ ਨੇ ਵਧਾਈ ਦਿੱਤੀ। ਇਸ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀਐਮ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਸਿਆਸੀ ਆਗੂ ਨੇ ਵਧਾਈ ਦਿੱਤੀ। ਬਾਇਡਨ ਤੇ ਹੈਰਿਸ ਨੂੰ ਇਤਿਹਾਸਕ ਜਿੱਤ ਲਈ ਦੁਨੀਆ ਭਰ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਵਧਾਈ

  • My sincere felicitations to Joseph R. Biden on his election as President of the United States of America and @KamalaHarris, as Vice President. I wish @JoeBiden a successful tenure and look forward to working with him to further strengthen India-US relations.

    — President of India (@rashtrapatibhvn) November 7, 2020 " class="align-text-top noRightClick twitterSection" data=" ">

ਜੋਸੇਫ ਆਰ. ਬਾਇਡਨ ਨੂੰ ਉਨ੍ਹਾਂ ਦੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ 'ਤੇ ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਚੁਣੇ ਜਾਣ 'ਤੇ ਦਿਲੋਂ ਵਧਾਈ। ਮੈਂ ਉਮੀਦ ਕਰਦਾ ਹਾਂ ਕਿ ਜੋਅ ਬਾਇਡਨ ਇੱਕ ਸਫ਼ਲ ਕਾਰਜਕਾਲ ਤੇ ਭਾਰਤ-ਅਮਰੀਕਾ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ।

ਪੀਐਮ ਮੋਦੀ ਨੇ ਬਾਇਡਨ ਨੂੰ ਦਿੱਤੀ ਵਧਾਈ

  • Congratulations @JoeBiden on your spectacular victory! As the VP, your contribution to strengthening Indo-US relations was critical and invaluable. I look forward to working closely together once again to take India-US relations to greater heights. pic.twitter.com/yAOCEcs9bN

    — Narendra Modi (@narendramodi) November 7, 2020 " class="align-text-top noRightClick twitterSection" data=" ">

ਪੀਐਮ ਮੋਦੀ ਨੇ ਟਵੀਟ ਕਰ ਜੋਅ ਬਾਇਡਨ ਨੂੰ ਵਧਾਈ ਦਿੰਦੇ ਹੋਏ ਲਿਖਿਆ, ਜੋਅ ਬਾਇਡਨ ਤੇ ਕਮਲਾ ਹੈਰਿਸ ਤੁਹਾਨੂੰ ਤੁਹਾਡੀ ਸ਼ਾਨਦਾਰ ਜਿੱਤ 'ਤੇ ਵਧਾਈ। ਭਾਰਤ ਤੇ ਅਮਰੀਕਾ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਤੁਹਾਡਾ ਬਹੁਤ ਜ਼ਿਆਦਾ ਤੇ ਅਹਿਮ ਯੋਗਦਾਨ ਸੀ। ਮੈਂ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਹੋਰ ਉੱਚਾਈਆਂ 'ਤੇ ਲਿਜਾਣ ਲਈ ਇੱਕ ਵਾਰ ਫੇਰ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।

ਉਨ੍ਹਾਂ ਕਿਹਾ, 'ਕਮਲਾ ਹੈਰਿਸ, ਤੁਹਾਨੂੰ ਸ਼ੁਭਕਾਮਨਾਵਾਂ, ਤੁਹਾਡੀ ਜਿੱਤ ਇੱਕ ਮਾਰਗ ਦਰਸ਼ਕ ਹੈ ਤੇ ਇਹ ਸਾਰੇ ਭਾਰਤੀ-ਅਮਰੀਕੀਆਂ ਲਈ ਵੀ ਮਾਣ ਵਾਲੀ ਗੱਲ ਹੈ।'

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦਿੱਤੀ ਵਧਾਈ

ਸੋਨੀਆ ਗਾਂਧੀ ਵੱਲੋਂ ਵਧਾਈ ਸੰਦੇਸ਼ ਕਾਂਗਰਸ ਦੇ ਸੋਸ਼ਲ ਮੀਡੀਆ ਦੇ ਅਧਿਕਾਰਕ ਪੇਜ਼ 'ਤੇ ਪੋਸਟ ਕੀਤਾ ਗਿਆ ਹੈ। ਇਸ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਜੋ ਬਾਇਡਨ ਤੇ ਕਮਲਾ ਹੈਰਿਸ ਨੂੰ ਜਿੱਤ ਦੀ ਵਧਾਈ ਦਿੱਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ

  • I congratulate the new President elect of the United States of America @JoeBiden and Vice President @KamalaHarris. A triumph of democracy and proud moment for us in India to particularly see Ms. Harris create history and be elected as the first woman VP of the USA. pic.twitter.com/K6msE3Eyf1

    — Capt.Amarinder Singh (@capt_amarinder) November 8, 2020 " class="align-text-top noRightClick twitterSection" data=" ">

ਮੁੱਖ ਮੰਤਰੀ ਨੇ ਲਿਖਿਆ , " ਜੋਅ ਬਾਇਡਨ ਤੇ ਕਮਲਾ ਹੈਰਿਸ ਨੂੰ ਜਿੱਤ ਦੀ ਵਧਾਈ। ਲੋਕਤੰਤਰ ਦੀ ਇਹ ਜਿੱਤ ਸਾਡੇ ਲਈ ਮਾਣ ਵਾਲੀ ਗੱਲ ਹੈ, ਕਿ ਖ਼ਾਸਕਰ ਸ੍ਰੀਮਤੀ ਹੈਰਿਸ ਨੇ ਇਤਿਹਾਸ ਰਚਿਆ ਅਤੇ ਯੂਐਸਏ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਵਜੋਂ ਚੁਣੀ ਗਈ।"

ਸੁਖਬੀਰ ਬਾਦਲ ਨੇ ਵੀ ਦਿੱਤੀ ਵਧਾਈ

  • Feels great to see a woman of Indian origin elected vice president of USA, the first woman in the nation's history to occupy the high office.
    Well done @KamalaHarris!
    Congratulations @JoeBiden for a hard earned victory!

    — Sukhbir Singh Badal (@officeofssbadal) November 7, 2020 " class="align-text-top noRightClick twitterSection" data=" ">

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰ ਜੋਅ ਬਾਇਡਨ ਤੇ ਕਮਲਾ ਹੈਰਿਸ ਨੂੰ ਜਿੱਤ ਦੀ ਵਧਾਈ ਦਿੱਤੀ।

Last Updated : Nov 8, 2020, 11:00 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.