ਹੈਦਰਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪਹਿਲੇ ਅਮਰੀਕਾ ਦੌਰੇ ਦੇ ਦੂਜੇ ਪੜਾਅ ਵਿੱਚ ਵਾਸ਼ਿੰਗਟਨ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ, ਡੀਸੀ ਵਿੱਚ ਵ੍ਹਾਈਟ ਹਾਊਸ ਵਿੱਚ ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋਅ ਬਾਈਡਨ ਅਤੇ ਪਹਿਲੀ ਮਹਿਲਾ ਜਿਲ ਬਾਈਡਨ ਨੂੰ ਵਿਸ਼ੇਸ਼ ਤੋਹਫ਼ੇ ਦਿੱਤੇ ਤੇ ਉਨ੍ਹਾਂ ਵੱਲੋਂ ਹਾਸਲ ਕੀਤੇ ਹਨ।
ਜਿਲ ਬਾਈਡਨ ਨੇ ਪੀਐਮ ਮੋਦੀ ਨੂੰ ਦਿੱਤਾ ਖਾਸ ਤੋਹਫਾ : ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 20ਵੀਂ ਸਦੀ ਦੀ ਸ਼ੁਰੂਆਤ ਤੋਂ ਇੱਕ ਹੱਥ ਨਾਲ ਬਣਾਈ ਪੁਰਾਤਨ ਅਮਰੀਕੀ ਕਿਤਾਬ ਗੈਲੀ ਭੇਂਟ ਕੀਤੀ ਹੈ। ਰਾਸ਼ਟਰਪਤੀ ਬਾਈਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਵਿੰਟੇਜ ਅਮਰੀਕਨ ਕੈਮਰਾ ਵੀ ਤੋਹਫਾ ਦਿੱਤਾ ਹੈ। ਜਾਰਜ ਈਸਟਮੈਨ ਦੇ ਪਹਿਲੇ ਕੋਡਕ ਕੈਮਰਾ ਪੇਟੈਂਟ ਦਾ ਇੱਕ ਪੁਰਾਲੇਖ ਚਿੱਤਰ ਪ੍ਰਿੰਟ ਅਤੇ ਅਮਰੀਕੀ ਜੰਗਲੀ ਜੀਵ ਫੋਟੋਗ੍ਰਾਫੀ 'ਤੇ ਇੱਕ ਹਾਰਡਕਵਰ ਕਿਤਾਬ ਵੀ ਸ਼ਾਮਲ ਹੈ। ਜਿਲ ਬਾਈਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ 'ਕਲੈਕਟਡ ਪੋਇਮਜ਼ ਆਫ਼ ਰੌਬਰਟ ਫ੍ਰੌਸਟ' ਦੀ ਦਸਤਖਤ ਕੀਤੀ, ਪਹਿਲੇ ਐਡੀਸ਼ਨ ਦੀ ਕਾਪੀ ਤੋਹਫ਼ੇ ਵਜੋਂ ਦਿੱਤੀ।
- PM Modi US Visit: ਪੀਐਮ ਮੋਦੀ ਪਹੁੰਚੇ ਵ੍ਹਾਈਟ ਹਾਊਸ, ਬਾਈਡਨ ਨੇ ਕੀਤਾ ਸਵਾਗਤ
- PM Modi US Visit: ‘ਭਾਰਤ ਅਤੇ ਅਮਰੀਕਾ ਨੂੰ ਪ੍ਰਤਿਭਾ ਦੀ ਪਾਈਪਲਾਈਨ ਦੀ ਲੋੜ’
- ਹੋਟਲ ਦੀ ਖਿੱਚੜੀ ਖਾਣ ਮਗਰੋਂ ਮੱਧ ਪ੍ਰਦੇਸ਼ ਤੋਂ ਆਈਆਂ ਖਿਡਾਰਨਾਂ ਦੀ ਵਿਗੜੀ ਸਿਹਤ, 20 ਤੋਂ ਵੱਧ ਖਿਡਾਰਨਾਂ ਹੋਇਆ ਬੇਸੁੱਧ
-
#WATCH | Prime Minister Narendra Modi met US President Joe Biden and First Lady Jill Biden at the White House in Washington DC and exchanged gifts with them. pic.twitter.com/kac0i1u9ZN
— ANI (@ANI) June 22, 2023 " class="align-text-top noRightClick twitterSection" data="
">#WATCH | Prime Minister Narendra Modi met US President Joe Biden and First Lady Jill Biden at the White House in Washington DC and exchanged gifts with them. pic.twitter.com/kac0i1u9ZN
— ANI (@ANI) June 22, 2023#WATCH | Prime Minister Narendra Modi met US President Joe Biden and First Lady Jill Biden at the White House in Washington DC and exchanged gifts with them. pic.twitter.com/kac0i1u9ZN
— ANI (@ANI) June 22, 2023
ਪੀਐਮ ਮੋਦੀ ਵੱਲੋਂ ਜਿਲ ਬਾਈਡਨ ਨੂੰ 7.5 ਕੈਰੇਟ ਦਾ ਹੀਰਾ ਤੋਹਫਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਪ੍ਰਥਮ ਮਹਿਲਾ ਡਾਕਟਰ ਜਿਲ ਬਾਈਡਨ ਨੂੰ ਪ੍ਰਯੋਗਸ਼ਾਲਾ ਵਿੱਚ ਵਿਕਸਿਤ 7.5-ਕੈਰੇਟ ਹਰਾ ਹੀਰਾ ਤੋਹਫ਼ੇ ਵਜੋਂ ਭੇਟ ਕੀਤਾ ਹੈ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੂੰ ਚੰਦਨ ਦੀ ਲੱਕੜ ਦਾ ਇੱਕ ਵਿਸ਼ੇਸ਼ ਡੱਬਾ ਭੇਂਟ ਕੀਤਾ, ਜਿਸ ਨੂੰ ਜੈਪੁਰ ਦੇ ਇੱਕ ਮਾਸਟਰ ਕਾਰੀਗਰ ਦੁਆਰਾ ਹੱਥੀਂ ਬਣਾਇਆ ਗਿਆ ਹੈ। ਇਸ ਵਿੱਚ ਮੈਸੂਰ ਤੋਂ ਪ੍ਰਾਪਤ ਚੰਦਨ ਦੀ ਲੱਕੜ ਵਿੱਚ ਬਨਸਪਤੀ ਅਤੇ ਜੀਵ-ਜੰਤੂਆਂ ਦੇ ਨਮੂਨੇ ਗੁੰਝਲਦਾਰ ਢੰਗ ਨਾਲ ਉੱਕਰੇ ਹੋਏ ਹਨ।
-
PM Narendra Modi gifts a copy of the first edition print of the book, ‘The Ten Principal Upanishads’ published by Faber and Faber Ltd of London and printed at the University Press Glasgow to President Joe Biden pic.twitter.com/95kKhQS267
— ANI (@ANI) June 22, 2023 " class="align-text-top noRightClick twitterSection" data="
">PM Narendra Modi gifts a copy of the first edition print of the book, ‘The Ten Principal Upanishads’ published by Faber and Faber Ltd of London and printed at the University Press Glasgow to President Joe Biden pic.twitter.com/95kKhQS267
— ANI (@ANI) June 22, 2023PM Narendra Modi gifts a copy of the first edition print of the book, ‘The Ten Principal Upanishads’ published by Faber and Faber Ltd of London and printed at the University Press Glasgow to President Joe Biden pic.twitter.com/95kKhQS267
— ANI (@ANI) June 22, 2023
ਬਿਡੇਨ ਨੂੰ ਕੋਲਕਾਤਾ ਵਿੱਚ ਬਣੀ ਗਣੇਸ਼ ਮੂਰਤੀ ਕੀਤੀ ਭੇਂਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਵਿਸ਼ੇਸ਼ ਤੋਹਫਾ ਦਿੱਤਾ, ਜਿਸ ਦੇ ਡੱਬੇ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਹੈ। ਇਸ ਮੂਰਤੀ ਨੂੰ ਕੋਲਕਾਤਾ ਦੇ ਪੰਜਵੀਂ ਪੀੜ੍ਹੀ ਦੇ ਚਾਂਦੀ ਦੇ ਕਾਰੀਗਰਾਂ ਦੇ ਪਰਿਵਾਰ ਦੁਆਰਾ ਹੱਥੀਂ ਬਣਾਇਆ ਗਿਆ ਹੈ। ਡੱਬੇ ਵਿੱਚ ਇੱਕ ਦੀਵਾ (ਤੇਲ ਦਾ ਦੀਵਾ) ਵੀ ਹੈ।
-
In 1937, WB Yeats published an English translation of the Indian Upanishads, co-authored with Shri Purohit Swami. The translation and collaboration between the two authors occurred throughout 1930s and it was one of the final works of Yeats.
— ANI (@ANI) June 22, 2023 " class="align-text-top noRightClick twitterSection" data="
A copy of the first edition print… pic.twitter.com/yIi9QW290r
">In 1937, WB Yeats published an English translation of the Indian Upanishads, co-authored with Shri Purohit Swami. The translation and collaboration between the two authors occurred throughout 1930s and it was one of the final works of Yeats.
— ANI (@ANI) June 22, 2023
A copy of the first edition print… pic.twitter.com/yIi9QW290rIn 1937, WB Yeats published an English translation of the Indian Upanishads, co-authored with Shri Purohit Swami. The translation and collaboration between the two authors occurred throughout 1930s and it was one of the final works of Yeats.
— ANI (@ANI) June 22, 2023
A copy of the first edition print… pic.twitter.com/yIi9QW290r
ਉਪਨਿਸ਼ਦਾਂ ਦੀ ਇੱਕ ਕਾਪੀ ਵੀ ਕੀਤੀ ਭੇਟ : 1937 ਵਿੱਚ, ਡਬਲਯੂ ਬੀ ਯੀਟਸ ਨੇ ਪੁਰੋਹਿਤ ਸਵਾਮੀ ਦੇ ਨਾਲ ਸਹਿ-ਲੇਖਕ, ਭਾਰਤੀ ਉਪਨਿਸ਼ਦਾਂ ਦਾ ਇੱਕ ਅੰਗਰੇਜ਼ੀ ਅਨੁਵਾਦ ਪ੍ਰਕਾਸ਼ਿਤ ਕੀਤਾ ਸੀ। ਦੋਹਾਂ ਲੇਖਕਾਂ ਵਿਚਕਾਰ ਅਨੁਵਾਦ ਅਤੇ ਸਹਿਯੋਗ 1930 ਦੇ ਦਹਾਕੇ ਦੌਰਾਨ ਹੋਇਆ ਅਤੇ ਇਹ ਯੀਟਸ ਦੀਆਂ ਆਖਰੀ ਰਚਨਾਵਾਂ ਵਿੱਚੋਂ ਇੱਕ ਸੀ। ਲੰਡਨ ਦੇ ਮੈਸਰਜ਼ ਫੈਬਰ ਐਂਡ ਫੈਬਰ ਲਿਮਟਿਡ ਵੱਲੋਂ ਪ੍ਰਕਾਸ਼ਿਤ ਅਤੇ ਯੂਨੀਵਰਸਿਟੀ ਪ੍ਰੈਸ ਗਲਾਸਗੋ ਵਿੱਚ ਛਾਪੀ ਗਈ, ਇਸ ਕਿਤਾਬ ਦੇ ਪਹਿਲੇ ਐਡੀਸ਼ਨ 'ਦ ਟੇਨ ਪ੍ਰਿੰਸੀਪਲ ਉਪਨਿਸ਼ਦ' ਦੀ ਇੱਕ ਕਾਪੀ ਪ੍ਰਧਾਨ ਮੰਤਰੀ ਮੋਦੀ ਦੁਆਰਾ ਰਾਸ਼ਟਰਪਤੀ ਬਾਈਡਨ ਨੂੰ ਤੋਹਫ਼ੇ ਵਿੱਚ ਦਿੱਤੀ ਗਈ ਹੈ।