ETV Bharat / bharat

ਕੋਰੋਨਾ ਸੰਕਟ 'ਚ ਫ਼ੌਜ ਨੇ ਮਹੱਵਪੂਰਨ ਰੋਲ ਅਦਾ ਕੀਤਾ: ਪ੍ਰਧਾਨ ਮੰਤਰੀ - pm modi addresses army in jaisalmer

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਦੇ ਜੈਸਲਮੇਰ ਸਰਹੱਦ 'ਤੇ ਜਵਾਨਾਂ ਨਾਲ ਦੀਵਾਲੀ ਮਨਾਉਣ ਪਹੁੰਚੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਦੌਰਾਨ ਕਿਹਾ ਕਿ ਫ਼ੌਜ ਦੇ ਸਾਡੇ ਜਵਾਨ ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਹਨ। ਭਾਰਤੀ ਸ਼ਸਤਰ ਬਲਾਂ ਨੇ ਵਿਖਾਇਆ ਹੈ ਕਿ ਉਹ ਕਿਤੇ ਵੀ, ਕਦੇ ਵੀ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰ ਸਕਦੇ ਹਨ।

ਕੋਰੋਨਾ ਸੰਕਟ 'ਚ ਫ਼ੌਜ ਨੇ ਮਹੱਵਪੂਰਨ ਰੋਲ ਅਦਾ ਕੀਤਾ: ਪ੍ਰਧਾਨ ਮੰਤਰੀ

author img

By

Published : Nov 14, 2020, 5:52 PM IST

ਜੈਸਲਮੇਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਦੀ ਜੈਸਲਮੇਰ ਸਰਹੱਦ 'ਤੇ ਫ਼ੌਜੀ ਜਵਾਨਾਂ ਨਾਲ ਦੀਵਾਲੀ ਮਨਾਉਣ ਪਹੁੰਚੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੰਬੋਧਨ ਦੌਰਾਨ ਕਿਹਾ ਕਿ ਕੋਰੋਨਾ ਸੰਕਟ ਵਿੱਚ ਦਵਾਈ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਵਿਗਿਆਨੀਆਂ ਦੇ ਨਾਲ ਹੀ ਮਿਜ਼ਾਈਲਾਂ ਬਣਾਉਣ ਵਾਲੇ ਵਿਗਿਆਨੀਆਂ ਨੇ ਵੀ ਦੇਸ਼ ਦਾ ਧਿਆਨ ਖਿੱਚਿਆ ਹੈ। ਇਸ ਦੌਰਾਨ ਲਗਾਤਾਰ ਮਿਜ਼ਾਈਲਾਂ ਦੀ ਪਰਖ ਦੀਆਂ ਖ਼ਬਰਾਂ ਆਈਆਂ। ਤੁਸੀ ਕਲਪਨਾ ਕਰ ਸਕਦੇ ਹੋ ਕਿ ਲੰਘੇ ਕੁੱਝ ਮਹੀਨਿਆਂ ਵਿੱਚ ਹੀ ਦੇਸ਼ ਦੀ ਫ਼ੌਜੀ ਤਾਕਤ ਕਿੰਨੀ ਵੱਧ ਗਈ ਹੈ।

ਕੋਰੋਨਾ ਸੰਕਟ 'ਚ ਫ਼ੌਜ ਨੇ ਮਹੱਵਪੂਰਨ ਰੋਲ ਅਦਾ ਕੀਤਾ: ਪ੍ਰਧਾਨ ਮੰਤਰੀ

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਵਾਲੀ ਦੇ ਦਿਨ ਦਰਵਾਜ਼ੇ ਜਾਂ ਗੇਟ ਅੱਗੇ ਸ਼ੁਭ-ਲਾਭ ਜਾਂ ਰਿਧੀ-ਸਿੱਧੀ ਆਦਿ ਰੰਗੋਲੀ ਦੀ ਰਵਾਇਤ ਹੈ। ਇਸ ਪਿੱਛੇ ਇਹ ਸੋਚ ਹੁੰਦੀ ਹੈ ਕਿ ਦੀਵਾਲੀ ਮੌਕੇ ਘਰ ਵਿੱਚ ਵਾਧਾ ਹੋਵੇ ਅਤੇ ਸੁੱਖ ਸ਼ਾਂਤੀ ਆਵੇ। ਉਵੇਂ ਹੀ ਦੇਸ਼ ਦੀਆਂ ਸਰਹੱਦਾਂ ਇੱਕ ਤਰ੍ਹਾਂ ਨਾਲ ਦੇਸ਼ ਦਾ ਦਰਵਾਜ਼ਾ ਹੁੰਦੀਆਂ ਹਨ, ਜਿਸ ਦੌਰਾਨ ਦੇਸ਼ ਦਾ ਵਾਧਾ, ਸ਼ੁਭ-ਲਾਭ ਅਤੇ ਰਿੱਧੀ-ਸਿੱਧੀ ਤੁਹਾਡੇ (ਫ਼ੌਜ) ਨਾਲ ਹੈ।

ਮੋਦੀ ਨੇ ਕਿਹਾ ਕਿ ਅੱਜ ਜਿਵੇਂ ਦੂਜੇ ਖੇਤਰਾਂ ਵਿੱਚ ਔਰਤਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਸਾਡੇ ਸੁਰੱਖਿਆ ਤੰਤਰ ਵਿੱਚ ਵੀ ਔਰਤ ਸ਼ਕਤੀ ਦੀ ਭੂਮਿਕਾ ਨੂੰ ਹੋਰ ਵਧਾਇਆ ਜਾ ਰਿਹਾ ਹੈ। ਕੋਰੋਨਾ ਸੰਕਟ ਦੇ ਸਮੇਂ ਵਿੱਚ ਫ਼ੌਜ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਫੌਜ ਦੇ ਸਾਡੇ ਜਵਾਨ ਦੁਸ਼ਮਣ ਨੂੰ ਉਸ ਦੀ ਭਾਸ਼ਾ ਵਿੱਚ ਹੀ ਮੂੰਹ ਤੋੜਵਾਂ ਜਵਾਬ ਦਿੰਦੇ ਹਨ। ਸਰਹੱਦ 'ਤੇ ਜਵਾਨ ਦੇਸ਼ ਦੀ ਸੁਰੱਖਿਆ ਲਈ ਤੈਨਾਤ ਹਨ। ਅਸੀਂ ਅੱਤਵਾਦ ਵਿਰੁੱਧ ਲੜਨ ਲਈ ਸਾਂਝੀ ਰਣਨੀਤੀ ਵਿੱਚ ਲੱਗੇ ਹੋਏ ਹਾਂ। ਭਾਰਤੀ ਸਸ਼ਤਰ ਬਲਾਂ ਨੇ ਵਿਖਾਇਆ ਹੈ ਕਿ ਉਹ ਕਿਤੇ ਵੀ, ਕਦੇ ਵੀ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.