ETV Bharat / bharat

PM ਮੋਦੀ ਕਰਨਾਟਕ ਲਈ ਰਵਾਨਾ, ਬੈਂਗਲੁਰੂ-ਮੈਸੂਰ ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ - ਕਰਨਾਟਕ ਦੇ ਦੋ ਦਿਨਾਂ ਦੌਰੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਕਰਨਾਟਕ ਦੇ ਦੋ ਦਿਨਾਂ ਦੌਰੇ 'ਤੇ ਹੋਣਗੇ (PM Modi Two-day Karnataka visit)। ਇਸ ਦੌਰਾਨ ਉਹ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਮੰਗਲਵਾਰ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ 'ਚ ਵੀ ਹਿੱਸਾ ਲੈਣਗੇ।

PM ਮੋਦੀ ਕਰਨਾਟਕ ਲਈ ਰਵਾਨਾ
PM ਮੋਦੀ ਕਰਨਾਟਕ ਲਈ ਰਵਾਨਾ
author img

By

Published : Jun 20, 2022, 10:28 AM IST

ਨਵੀਂ ਦਿੱਲੀ/ਬੈਂਗਲੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਕਰਨਾਟਕ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਉਹ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਅਤੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਯੋਗ ਦਿਵਸ 'ਚ ਵੀ ਹਿੱਸਾ ਲੈਣਗੇ। 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਨੂੰ ਯੋਗ ਦਿਵਸ ਨਾਲ ਜੋੜਦਿਆਂ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨੇ ਕਿਹਾ ਕਿ 75 ਕੇਂਦਰੀ ਮੰਤਰੀਆਂ ਦੀ ਅਗਵਾਈ 'ਚ ਦੇਸ਼ ਭਰ 'ਚ 75 ਮਹੱਤਵਪੂਰਨ ਸਥਾਨਾਂ 'ਤੇ ਵਿਸ਼ਾਲ ਯੋਗਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਸ 'ਚ ਪੀਐੱਮ ਮੋਦੀ ਮੈਸੂਰ 'ਚ ਹੋਣ ਵਾਲੇ ਪ੍ਰੋਗਰਾਮ 'ਚ ਹਿੱਸਾ ਲੈਣਗੇ। ਜਾਣਕਾਰ ਮੁਤਾਬਕ ਪੀਏ ਮੋਦੀ ਕਰਨਾਟਕ ਲਈ ਰਵਾਨਾ ਹੋ ਗਏ ਹਨ।

ਪੀਐਮਓ ਨੇ ਕਿਹਾ ਕਿ ਵੱਖ-ਵੱਖ ਵਿਦਿਅਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ, ਧਾਰਮਿਕ, ਕਾਰਪੋਰੇਟ ਅਤੇ ਹੋਰ ਸੰਸਥਾਵਾਂ ਦੁਆਰਾ ਯੋਗਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ ਅਤੇ ਦੇਸ਼ ਭਰ ਦੇ ਕਰੋੜਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਮੋਦੀ ਦਾ ਯੋਗਾ ਪ੍ਰੋਗਰਾਮ 'ਗਾਰਡੀਅਨ ਯੋਗਾ ਰਿੰਗ' ਦਾ ਵੀ ਹਿੱਸਾ ਹੈ, ਜੋ ਕਿ 79 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਸੰਗਠਨਾਂ ਦੇ ਨਾਲ-ਨਾਲ ਵਿਦੇਸ਼ਾਂ 'ਚ ਭਾਰਤੀ ਮਿਸ਼ਨਾਂ ਦਾ ਸਾਂਝਾ ਅਭਿਆਸ ਹੈ। ਪੀਐਮਓ ਨੇ ਕਿਹਾ ਕਿ 2015 ਤੋਂ, ਹਰ ਸਾਲ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਮਨਾਇਆ ਜਾਂਦਾ ਹੈ। ਇਸ ਸਾਲ ਦੇ ਯੋਗ ਦਿਵਸ ਦਾ ਥੀਮ ‘ਮਨੁੱਖਤਾ ਲਈ ਯੋਗ’ ਹੈ।

ਇਹ ਹੈ ਪੂਰਾ ਪ੍ਰੋਗਰਾਮ: ਪੀਐਮਓ ਨੇ ਕਿਹਾ ਕਿ ਮੋਦੀ ਸੋਮਵਾਰ ਨੂੰ 'ਸੈਂਟਰ ਫਾਰ ਬ੍ਰੇਨ ਰਿਸਰਚ' (ਸੀਬੀਆਰ) ਦਾ ਉਦਘਾਟਨ ਕਰਨਗੇ ਅਤੇ ਬੈਂਗਲੁਰੂ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐਸਸੀ) ਵਿੱਚ ਬਾਗਚੀ-ਪਾਰਥਾਸਾਰਥੀ ਮਲਟੀ-ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ। ਉਹ ਬੰਗਲੌਰ ਵਿਖੇ ਡਾ: ਬੀ. ਆਰ. ਅੰਬੇਡਕਰ ਸਕੂਲ ਆਫ ਇਕਨਾਮਿਕਸ (BASE) ਦਾ ਵੀ ਦੌਰਾ ਕਰਨਗੇ ਅਤੇ BASE ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ। ਮੋਦੀ ਦੇਸ਼ ਨੂੰ 150 'ਟੈਕਨਾਲੋਜੀ ਹੱਬ' ਸਮਰਪਿਤ ਕਰਨਗੇ ਅਤੇ ਬਾਅਦ 'ਚ 27,000 ਕਰੋੜ ਰੁਪਏ ਤੋਂ ਵੱਧ ਦੇ ਕਈ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਮੈਸੂਰ ਵਿੱਚ ਮਹਾਰਾਜਾ ਕਾਲਜ ਗਰਾਊਂਡ ਵਿੱਚ ਇੱਕ ਜਨਤਕ ਸਮਾਗਮ ਵਿੱਚ ਸ਼ਾਮਲ ਹੋਣਗੇ, ਜਿੱਥੇ ਉਹ ਨਾਗਨਹੱਲੀ ਰੇਲਵੇ ਸਟੇਸ਼ਨ ਉੱਤੇ ਕੋਚਿੰਗ ਟਰਮੀਨਲ ਦਾ ਨੀਂਹ ਪੱਥਰ ਰੱਖਣਗੇ। ਮੋਦੀ ਆਲ ਇੰਡੀਆ ਇੰਸਟੀਚਿਊਟ ਆਫ਼ ਸਪੀਚ ਹੀਅਰਿੰਗ (AIISH) ਵਿਖੇ 'ਸੈਂਟਰ ਆਫ਼ ਐਕਸੀਲੈਂਸ ਫਾਰ ਪਰਸਨਜ਼ ਵਿਦ ਕਮਿਊਨੀਕੇਸ਼ਨ ਡਿਸਆਰਡਰਜ਼' ਰਾਸ਼ਟਰ ਨੂੰ ਸਮਰਪਿਤ ਕਰਨਗੇ। ਪੀਐਮਓ ਨੇ ਕਿਹਾ ਕਿ ਉਹ ਸ੍ਰੀ ਸੂਤੁਰ ਮੱਠ ਅਤੇ ਸ੍ਰੀ ਚਾਮੁੰਡੇਸ਼ਵਰੀ ਮੰਦਰ ਵੀ ਜਾਣਗੇ।

ਮੋਦੀ ਅੱਠਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਮੰਗਲਵਾਰ ਸਵੇਰੇ ਮੈਸੂਰ ਪੈਲੇਸ ਦੇ ਮੈਦਾਨ 'ਚ ਇਕ ਵਿਸ਼ਾਲ ਯੋਗਾ ਪ੍ਰੋਗਰਾਮ 'ਚ ਹਿੱਸਾ ਲੈਣਗੇ। ਪੀਐਮਓ ਨੇ ਕਿਹਾ ਕਿ ਮੋਦੀ ਬੈਂਗਲੁਰੂ ਸਬਅਰਬਨ ਰੇਲ ਪ੍ਰੋਜੈਕਟ (ਬੀਐਸਆਰਪੀ) ਦਾ ਨੀਂਹ ਪੱਥਰ ਰੱਖਣਗੇ। ਮੋਦੀ ਭਾਰਤ ਦੇ ਪਹਿਲੇ ਏਅਰ ਕੰਡੀਸ਼ਨਡ ਰੇਲਵੇ ਸਟੇਸ਼ਨ- ਸਰ ਐਮ ਵਿਸ਼ਵੇਸ਼ਵਰਯਾ ਰੇਲਵੇ ਸਟੇਸ਼ਨ ਬੈਯੱਪਨਹੱਲੀ ਦਾ ਉਦਘਾਟਨ ਕਰਨਗੇ। ਇਸ ਰੇਲਵੇ ਸਟੇਸ਼ਨ ਨੂੰ ਲਗਭਗ 315 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਹਵਾਈ ਅੱਡੇ ਦੀ ਤਰਜ਼ 'ਤੇ ਵਿਕਸਤ ਕੀਤਾ ਗਿਆ ਹੈ।

ਸੀਐਮ ਬੋਮਈ ਦੀ ਪ੍ਰੈਸ ਕਾਨਫਰੰਸ: ਇਸ ਦੌਰਾਨ, ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਐਤਵਾਰ ਨੂੰ ਬੈਂਗਲੁਰੂ ਵਿੱਚ ਪੱਤਰਕਾਰਾਂ ਨੂੰ ਕਿਹਾ, 'ਪ੍ਰਧਾਨ ਮੰਤਰੀ ਭਲਕੇ ਦੋ ਦਿਨਾਂ ਦੇ ਦੌਰੇ 'ਤੇ ਕਰਨਾਟਕ ਪਹੁੰਚ ਰਹੇ ਹਨ। ਉਹ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਦੇ ਉਦਘਾਟਨ ਅਤੇ ਨੀਂਹ-ਰੱਖਿਆ ਸਮਾਰੋਹ ਵਿੱਚ ਹਿੱਸਾ ਲੈਣਗੇ। ਉਹ ਅੰਬੇਡਕਰ ਸਕੂਲ ਆਫ ਇਕਨਾਮਿਕਸ ਦਾ ਉਦਘਾਟਨ ਵੀ ਕਰਨਗੇ। ਉਨ੍ਹਾਂ ਕਿਹਾ ਕਿ ਮੋਦੀ ਵੱਖ-ਵੱਖ ਰੇਲਵੇ ਦਾ ਨੀਂਹ ਪੱਥਰ ਰੱਖਣਗੇ ਅਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਨਾਲ ਸਬੰਧਤ ਪ੍ਰੋਗਰਾਮਾਂ ਦਾ ਵੀ ਨੀਂਹ ਪੱਥਰ ਰੱਖਣਗੇ।

ਮੁੱਖ ਮੰਤਰੀ ਨੇ ਕਿਹਾ, 'ਮੋਦੀ ਬੈਂਗਲੁਰੂ 'ਚ ਇਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਅਸੀਂ ਸਮਾਗਮ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਹਨ। ਸੀਨੀਅਰ ਅਧਿਕਾਰੀ ਕੰਮਾਂ ਦੀ ਨਿਗਰਾਨੀ ਕਰ ਰਹੇ ਹਨ। ਬੋਮਈ ਦੇ ਅਨੁਸਾਰ, ਪ੍ਰਧਾਨ ਮੰਤਰੀ ਸੋਮਵਾਰ ਸ਼ਾਮ ਨੂੰ ਮੈਸੂਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਨਗੇ ਅਤੇ ਉਸੇ ਸ਼ਾਮ ਨੂੰ ਸਤੂਰ ਮੱਠ ਅਤੇ ਚਾਮੁੰਡੀ ਪਹਾੜੀਆਂ ਦਾ ਦੌਰਾ ਕਰਨਗੇ। ਮੁੱਖ ਮੰਤਰੀ ਨੇ ਕਿਹਾ, 'ਪ੍ਰਧਾਨ ਮੰਤਰੀ ਮੰਗਲਵਾਰ ਨੂੰ ਮੈਸੂਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਤਿਰੂਵਨੰਤਪੁਰਮ ਲਈ ਰਵਾਨਾ ਹੋਣਗੇ। ਅਸੀਂ ਸਮਾਗਮ ਲਈ ਸਾਰੇ ਪ੍ਰਬੰਧ ਕਰ ਲਏ ਹਨ।

ਇਹ ਵੀ ਪੜੋ: ਇਸ ਸਾਲ ਦੇ ਅੰਤ ਤੱਕ ਈਐਸਆਈ ਸਕੀਮ ਨੂੰ ਪੂਰੇ ਦੇਸ਼ ’ਚ ਲਾਗੂ ਕੀਤਾ ਜਾਵੇਗਾ

ETV Bharat Logo

Copyright © 2025 Ushodaya Enterprises Pvt. Ltd., All Rights Reserved.