ਉਤਰਾਖੰਡ: ਪਹਾੜਾਂ 'ਤੇ ਅਜਿਹੀਆਂ ਅਣਗਿਣਤ ਅਦਭੁਤ ਚੀਜ਼ਾਂ ਹਨ ਜੋ ਦੁਨੀਆ ਦੇ ਸਾਹਮਣੇ ਆਉਣ ਤੋਂ ਅਜੇ ਤੱਕ ਵਾਂਝੀਆਂ ਹਨ ਅਤੇ ਸੁਰੱਖਿਆ ਦੀ ਘਾਟ ਕਾਰਨ ਉਨ੍ਹਾਂ ਦੀ ਉਪਯੋਗਤਾ ਵੀ ਖ਼ਤਮ ਹੁੰਦੀ ਜਾ ਰਹੀ ਹੈ। ਪਹਾੜ ਤੋਂ ਅਜਿਹਾ ਹੀ ਸਬੰਧ ਰਿੰਗਾਲ ਦਾ ਵੀ ਹੈ। ਰਿੰਗਾਲ ਜਾਂ ਰਿੰਗਲੂ। ਰਿੰਗਾਲ ਉਤਰਾਖੰਡ ਵਿੱਚ ਇਕ ਬਹੁਉਪਯੋਗੀ ਪੌਦਾ ਹੈ, ਜਿਸ ਨੂੰ ਬਾਂਸ ਗੋਤ ਦਾ ਮੰਨਿਆ ਜਾਂਦਾ ਹੈ। ਉਤਰਾਖੰਡ ਵਿੱਚ, ਇਸ ਨੂੰ ਬੌਨਾ ਬਾਂਸ ਦੇ ਨਾਂਅ ਵਜੋਂ ਜਾਣਿਆ ਜਾਂਦਾ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਘਰ ਪਰਤ ਰਹੇ ਨੌਜਵਾਨਾਂ ਦੇ ਲਈ ਰਿੰਗਾਲ ਇੱਕ ਰੁਜਗਾਰ ਦਾ ਸਰੋਤ ਬਣ ਸਕਦਾ ਹੈ।
ਵਾਤਾਵਰਣ ਪ੍ਰੇਮੀ ਜਗਤ ਸਿੰਘ ਜੰਗਲੀ ਨੇ ਕਿਹਾ ਕਿ ਜੋ ਸਾਡੇ ਸ਼ਿਲਪੀ ਹੈ ਉਹ ਸਦੀਆਂ ਤੋਂ ਰਿੰਗਾਲ ਉੱਤੇ ਅਧਾਰਿਤ ਰੋਜਗਾਰ ਪਾਉਂਦੇ ਰਹੇ ਹਨ। ਬਹੁਤ ਦੂਰ ਉਚ ਹਿਮਾਲਿਆ-ਮੱਧ ਹਿਮਾਲੀਆ ਤੱਕ ਜਾ ਕੇ ਇਹ ਲੋਕ ਰਿੰਗਲ ਨੂੰ ਲਿਆਂਦੇ ਰਹੇ ਹਨ। ਰਿੰਗਾਲ ਇੱਕ ਹਜ਼ਾਰ ਤੋਂ ਸੱਤ ਹਜ਼ਾਰ ਫੁੱਟ ਦੀ ਉਚਾਈ ਵਾਲੇ ਖੇਤਰਾਂ ਵਿੱਚ ਪਾਇਆ ਜਾਂਦਾ ਹੈ। ਹਾਲਾਂਕਿ, ਰਿੰਗਾਲ ਬਾਂਸ ਦੀ ਤਰ੍ਹਾਂ ਉਚਾ ਤੇ ਲੰਬਾ ਨਹੀਂ ਹੁੰਦਾ ਉਹ 10-12 ਫੁੱਟ ਤੱਕ ਦੀ ਉਚਾਈ ਦਾ ਹੁੰਦਾ ਹੈ ਅਤੇ ਬਾਂਸ ਨਾਲੋਂ ਬਹੁਤ ਪਤਲਾ ਹੁੰਦਾ ਹੈ।
ਇਸ ਨੂੰ ਪਾਣੀ ਅਤੇ ਨਮੀ ਦੀ ਜ਼ਰੂਰਤ ਹੁੰਦੀ ਹੈ, ਪਰ ਇਥੇ ਹੀ ਰਿੰਗਾਲ ਦੀ ਖਾਸ ਗੱਲ ਇਹ ਹੈ ਕਿ ਇਸ ਨਾਲ ਜੰਗਲ ਵਿਚ ਅੱਗ ਲੱਗਣ ਦੀ ਕੋਈ ਸੰਭਾਵਨਾ ਨਹੀਂ ਰਹਿੰਦੀ। ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਤੋਂ ਇਲਾਵਾ ਇਹ ਜ਼ਮੀਨ ਖਿਸਕਣ ਨੂੰ ਰੋਕਣ ਵਿੱਚ ਵੀ ਮਦਦਗਾਰ ਹੈ। ਇਸ ਪੌਦੇ ਦਾ ਅਸਲ ਉਪਯੋਗ ਵਾਤਾਵਰਣ ਪ੍ਰੇਮੀ ਜਗਤ ਸਿੰਘ ਜੰਗਲੀ ਕਰ ਰਹੇ ਹਨ।
ਵਾਤਾਵਰਣ ਪ੍ਰੇਮੀ ਜਗਤ ਸਿੰਘ ਜੰਗਲੀ ਨੇ ਕਿਹਾ ਕਿ ਜੋ ਰਿੰਗਾਲ ਦਾ ਉਤਪਾਦਨ ਮੈਂ ਇਥੇ ਕੀਤਾ ਹੈ ਉਹ ਰਿੰਗਾਲ ਦੇ ਉਤਪਾਦਨ ਤੋਂ ਜੋ ਸ਼ਿਲਪੀ ਹੈ ਉਹ ਇੱਥੇ ਰਿੰਗਾਲ ਉੱਤੇ ਆਪਣਾ ਕੰਮ ਕਰ ਰਹੇ ਹਨ ਅਤੇਉਨ੍ਹਾਂ ਨੂੰ ਚੰਗਾ ਲਾਭ ਵੀ ਮਿਲ ਰਿਹਾ ਹੈ।
ਰੁਦਰਪ੍ਰਯਾਗ ਦੇ ਅਗਸਤਾਮੁਨੀ ਬਲਾਕ ਦੇ ਰਾਣੀਗੜ ਪੱਟੀ ਦੇ ਪਿੰਡ ਪੰਚਾਇਤ ਕੋਟ ਮੱਲਾਂ ਦੇ ਵਸਨੀਕ ਜਗਤ ਸਿੰਘ ਜੰਗਲ ਆਪਣੇ ਮਿਸ਼ਰਿਤ ਜੰਗਲ ਨੂੰ ਆਮ ਆਦਮੀ ਨਾਲ ਜੋੜ ਕੇ ਬਚਾਅ ਦੀ ਮਿਸਾਲ ਪੇਸ਼ ਕਰ ਰਹੇ ਹਨ।
ਵਾਤਾਵਰਣ ਪ੍ਰੇਮੀ ਜਗਤ ਸਿੰਘ ਜੰਗਲੀ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਮੇਰੀ ਆਪਣੀ ਇੱਕ ਸੋਚ ਸੀ ਕਿ ਜੇ ਅਸੀਂ ਰਿੰਗਾਲ ਨੂੰ ਥੋੜਾ ਜਿਹਾ ਹੇਠਾਂ ਲੈ ਆਈਏ 6-7 ਹਜ਼ਾਰ ਫੁੱਟ ਤੋਂ ਹੋਰ ਹੇਠਾਂ ਲੈ ਆਈਏ 3-4 ਹਜ਼ਾਰ ਫੁੱਟ ਉੱਤੇ ਤਾਂ ਨੇੜੇ ਰਿੰਗਾਲ ਹੋਣ ਨਾਲ ਉਨ੍ਹਾਂ ਨੂੰ ਲਾਭ ਮਿਲੇਗਾ।
ਇਥੇ ਮਿਸ਼ਰਿਤ ਜੰਗਲ ਵਿੱਚ ਰਿੰਗਾਲ ਦੀ 300 ਤੋਂ ਵੱਧ ਝਾੜੀਆਂ ਹਨ, ਜਿਨ੍ਹਾਂ ਦੀ ਪੜਾਅਵਾਰ ਤਰੀਕੇ ਨਾਲ ਡੇਢ ਤੋਂ 2 ਸਾਲ ਬਆਦ ਕਟਾਈ ਹੋ ਰਹੀ ਹੈ। ਇਨ੍ਹਾਂ ਰਿੰਗਾਲ ਤੋਂ ਲੋਕ ਟੋਕਰੀ, ਡਾਲੀ, ਛਪੜੀ, ਸੂਪ ਹਥਕੰਡੀ, ਅਨਾਜ ਰਖਣ ਵਾਲੇ ਕੰਟੇਨਰਸ, ਕੁੰਡੀ, ਪੈਨਦਾਨ, ਫੁਲਦਾਨ, ਕੂੜਾਦਾਨ, ਮੈਟ ਸਮੇਤ ਕਈ ਉਤਪਾਦ ਤਿਆਰ ਕੀਤੇ ਜਾ ਰਹੇ ਹਨ।
ਵਾਤਾਵਰਣ ਪ੍ਰੇਮੀ ਜਗਤ ਸਿੰਘ ਜੰਗਲੀ ਨੇ ਕਿਹਾ ਕਿ ਸਾਡੇ ਜੋ ਕਾਰੀਗਰ ਰਹੇ ਹਨ ਰਿੰਗਾਲ ਤੋਂ ਭਾਂਡੇ ਬਣਾਦੇ ਰਹੇ ਹਨ। ਇੰਝ ਕਹੋਂ ਕਿ ਜਿੰਨੇ ਵੀ ਸਾਡੇ ਖੇਤੀਬਾੜੀ ਉਪਕਰਣ ਹੈ ਉਹ ਸਾਰੇ ਰਿੰਗਲ ਤੋਂ ਬਣਦੇ ਆ ਰਹੇ ਹਨ। ਚਾਹੇ ਸਾਡੇ ਕੋਲ ਕੰਢੀ ਹੈ, ਛੋਟੀ ਕੰਢੀ ਹੈ, ਇਹ ਸਾਰੇ ਰਿੰਗਾਲ ਤੋਂ ਬਣੇ ਹੋਏ ਹਨ। ਜੰਗਲੀ ਦੀ ਮਿਹਨਤ ਦਾ ਹੀ ਨਤੀਜਾ ਹੈ ਜੰਗਲੀ ਨੇ ਆਪਣੀ ਮਿਹਨਤ ਦੀ ਬਦੌਲਤ ਇੱਕ ਹਰਾ ਭਰਾ ਜੰਗਲ ਤਿਆਰ ਕੀਤਾ ਹੈ ਜੋ ਹੋਰ ਲੋਕਾਂ ਲਈ ਪ੍ਰੇਰਣਾਦਾਇਕ ਹੈ।
ਵਾਤਾਵਰਣ ਪ੍ਰੇਮੀ ਜਗਤ ਸਿੰਘ ਜੰਗਲੀ ਨੇ ਕਿਹਾ ਕਿ ਰਿੰਗਲ ਤੋਂ ਪੈਦਾ ਹੋਣ ਵਾਲੀਆਂ ਵਸਤਾਂ ਦੀ ਅੱਜ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਭਾਰੀ ਮੰਗ ਹੈ, ਇਸ ਦੇ ਉਤਪਾਦਨ ਵਿੱਚ ਆਪਣਾ ਯੋਗਦਾਨ ਨੂੰ ਯਕੀਨੀ ਕਰਨਾ ਚਾਹੀਦਾ ਹੈ।
ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਲੌਕਡਾਉਨ ਲਗਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਜ਼ਿਲ੍ਹੇ ਦੇ ਨੌਜਵਾਨ ਘਰ ਪਰਤ ਰਹੇ ਹਨ। ਰਾਣੀਗੜ੍ਹ ਪੱਟੀ ਦੇ ਨੌਜਵਾਨਾਂ ਲਈ ਇਕ ਸੁਨਹਿਰੀ ਮੌਕਾ ਹੈ ਕਿ ਉਹ ਜੰਗਲੀ ਦੇ ਮਿਸ਼ਰਤ ਜੰਗਲ ਵਿੱਚ ਜਾ ਕੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨ। ਇਸ ਦੀ ਖਾਸ ਗੱਲ ਇਹ ਹੈ ਕਿ ਵਿਸ਼ਵ ਲਈ ਆਉਣ ਵਾਲੇ ਸਮੇਂ ਵਿਚ, ਰਿੰਗਾਲ ਪਲਾਸਟਿਕ ਦਾ ਵਿਕਲਪ ਬਣ ਸਕਦਾ ਹੈ।
ਵਾਤਾਵਰਣ ਪ੍ਰੇਮੀ ਜਗਤ ਸਿੰਘ ਜੰਗਲੀ ਨੇ ਕਿਹਾ ਕਿ ਜੇ ਅਸੀਂ ਇਨ੍ਹਾਂ ਟੋਕਰੀਆਂ ਵਿੱਚ ਫਲ ਰੱਖਦੇ ਹਾਂ, ਤਾਂ ਬਹੁਤ ਦਿਨਾਂ ਤੱਕ ਇਹ ਫਲ ਅਤੇ ਸਬਜ਼ੀਆਂ ਖਰਾਬ ਨਹੀਂ ਹੁੰਦੀਆਂ। ਨਤੀਜਾ ਇਹ ਹੈ ਕਿ ਅੱਜ ਲੋਕ ਇਸ ਦਿਸ਼ਾ ਵਿੱਚ ਸੋਚਣ ਲੱਗ ਗਏ ਹਨ ਅਤੇ ਮੈਂ ਬਰਾਬਰ ਲੋਕਾਂ ਨੂੰ ਉਤਸ਼ਾਹਿਤ ਕਰ ਰਿਹਾ ਹਾਂ ਕਿ ਰਿੰਗਲ ਦਾ ਉਤਪਾਦਨ ਵਧਾਓ।
ਇਸ ਜੰਗਲ ਵਿੱਚ ਵਿਦੇਸ਼ਾ ਤੋਂ ਵੀ ਸੈਲਾਨੀ ਆਉਂਦੇ ਹਨ ਅਤੇ ਜੰਗਲ ਦੀ ਪ੍ਰਸ਼ੰਸਾ ਕੀਤੇ ਬਗੈਰ ਨਹੀਂ ਰਹਿ ਪਾਉਂਦੇ। ਉਤਰਾਖੰਡ ਦੀ ਇਸ ਰਵਾਇਤੀ ਕਲਾ ਨੂੰ ਬਚਾਉਣਾ ਹੈ, ਤਾਂ ਰਿੰਗਾਲ ਇੱਕ ਮਜ਼ਬੂਤ ਸਾਧਨ ਵਜੋਂ ਉੱਭਰ ਸਕਦਾ ਹੈ। ਰਿੰਗਾਲ ਰੋਜ਼ਗਾਰ ਦਾ ਸਭ ਤੋਂ ਵਧੀਆ ਸਾਧਨ ਹੈ।