ਕੋਲਕਾਤਾ: ਪਾਇਲੀ ਬਸਾਕ ਬਿਨ੍ਹਾਂ ਆਕਸੀਜਨ ਸਿਲੰਡਰ ਦੇ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਰਬਤਾਰੋਹੀ ਬਣ ਗਈ ਹੈ। ਪਿਆਲੀ ਉਹ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਚੰਦਨਨਗਰ ਦੀ ਰਹਿਣ ਵਾਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਇਹ ਸਫਲਤਾ ਦੂਜੀ ਕੋਸ਼ਿਸ਼ 'ਚ ਹਾਸਲ ਕੀਤੀ ਹੈ।

ਪਿਛਲੀ ਵਾਰ ਵੀ ਉਹ ਸਿਖਰ ਦੇ ਬਹੁਤ ਨੇੜੇ ਪਹੁੰਚ ਗਈ ਸੀ, ਪਰ ਫੰਡਾਂ ਦੀ ਘਾਟ ਕਾਰਨ ਉਹ ਅਜਿਹਾ ਨਹੀਂ ਕਰ ਸਕੀ ਸੀ।

ਕੁਝ ਦਿਨ ਪਹਿਲਾਂ ਇਹ ਵੀ ਖਬਰ ਆਈ ਸੀ ਕਿ 12 ਲੱਖ ਰੁਪਏ ਜਮ੍ਹਾ ਨਾ ਕਰਵਾਉਣ ਕਾਰਨ ਉਸ ਦਾ ਸੁਪਨਾ ਅਧੂਰਾ ਰਹਿ ਗਿਆ। ਉਸ ਨੇ ਧੌਲਾਗਿਰੀ ਪਹਾੜ ਦੀ ਚੋਟੀ ਵੀ ਸਰ ਕੀਤੀ ਹੈ।
ਇਹ ਵੀ ਪੜ੍ਹੋ: ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਪਹੁੰਚੀ ਕੇਦਾਰਨਾਥ