ਚੰਡੀਗੜ੍ਹ: ਪੰਜ ਸੂਬਿਆਂ ਵਿੱਚ ਚੋਣਾਂ ਤੋਂ ਬਆਦ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ। ਇੱਕ ਦਿਨ ਦੇ ਅੰਤਰ ਨਾਲ ਅੱਜ ਮੁੜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ (PETROL DIESEL PRICES) ਵਿੱਚ 80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ (Petrol and diesel prices rise again today) ਗਿਆ ਹੈ। ਦੱਸ ਦਈਏ ਕੀ ਵੋਟਾਂ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਘਟਾਏ ਗਏ ਸਨ, ਪਰ ਹੁਣ ਵੋਟਾਂ ਤੋਂ ਮਗਰੋਂ ਇਹ ਲਗਾਤਰ (PETROL DIESEL PRICES HIKED) ਵਧ ਰਹੇ ਹਨ।
ਹੁਣ ਪੰਜਾਬ ਵਿੱਚ ਪੈਟਰੋਲ ਦੀ ਕੀਮਤ 97.49 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 86.28 ਰੁਪਏ ਪ੍ਰਤੀ ਲਿਟਰ ਹੈ। ਦਿੱਲੀ ਵਿੱਚ 80 ਪੈਸੇ ਵਾਧੇ ਨਾਲ ਪੈਟਰੋਲ ਦੀ ਕੀਮਤ 97.81 ਰੁਪਏ ਪ੍ਰਤੀ ਲਿਟਰ ਹੈ ਤੇ ਡੀਜ਼ਲ ਦੀ ਕੀਮਤ 89.07 ਰੁਪਏ ਪ੍ਰਤੀ ਲਿਟਰ ਹੈ। ਉਥੇ ਹੀ ਜੇਕਰ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਵਿੱਚ ਪੈਟਰੋਲ ਦੀ ਕੀਮਤ 112.51 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ 96.70 ਰੁਪਏ ਪ੍ਰਤੀ ਲਿਟਰ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ ਵਿੱਚ 84 ਰੁਪਏ ਤੇ ਡੀਜ਼ਲ ਦੀ ਕੀਮਤ ਵਿੱਚ 85 ਰੁਪਏ ਪ੍ਰਤੀ ਲਿਟਰ ਵਾਧਾ ਕੀਤਾ ਗਿਆ ਹੈ।
-
Price of petrol & diesel in Delhi at Rs 97.81 per litre & Rs 89.07 per litre respectively today (increased by 80 paise)
— ANI (@ANI) March 25, 2022 " class="align-text-top noRightClick twitterSection" data="
In Mumbai, the petrol & diesel prices per litre at Rs 112.51 & Rs 96.70 (increased by 84 paise & 85 paise respectively)
(File pic) pic.twitter.com/zXrITDFY5d
">Price of petrol & diesel in Delhi at Rs 97.81 per litre & Rs 89.07 per litre respectively today (increased by 80 paise)
— ANI (@ANI) March 25, 2022
In Mumbai, the petrol & diesel prices per litre at Rs 112.51 & Rs 96.70 (increased by 84 paise & 85 paise respectively)
(File pic) pic.twitter.com/zXrITDFY5dPrice of petrol & diesel in Delhi at Rs 97.81 per litre & Rs 89.07 per litre respectively today (increased by 80 paise)
— ANI (@ANI) March 25, 2022
In Mumbai, the petrol & diesel prices per litre at Rs 112.51 & Rs 96.70 (increased by 84 paise & 85 paise respectively)
(File pic) pic.twitter.com/zXrITDFY5d
ਜੇਕਰ ਚੇਨੱਈ ਦੀ ਗੱਲ ਕੀਤੀ ਜਾਵੇ ਤਾਂ ਚੇਨੱਈ ਵਿੱਚ 67 ਪੈਸੇ ਵਾਧੇ ਨਾਲ ਪੈਟਰੋਲ ਦੀ ਕੀਮਤ 103.67 ਰੁਪਏ ਅਤੇ ਡੀਜ਼ਲ ਦੀ ਕੀਮਤ 93.71 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ ਵਿੱਚ 84 ਪੈਸੇ ਦੇ ਵਾਧੇ ਨਾਲ ਪੈਟਰੋਲ ਦੀ ਕੀਮਤ 106.34 ਰੁਪਏ ਅਤੇ 80 ਪੈਸੇ ਦੇ ਵਾਧੇ ਨਾਲ ਡੀਜ਼ਲ ਦੀ ਕੀਮਤ 91.42 ਰੁਪਏ ਹੈ।
CRISIL ਰਿਸਰਚ ਦੇ ਅਨੁਸਾਰ, ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਪੂਰੀ ਤਰ੍ਹਾਂ ਪਾਸ ਕਰਨ ਲਈ 15-20 ਰੁਪਏ ਪ੍ਰਤੀ ਲੀਟਰ ਦੇ ਵਾਧੇ ਦੀ ਲੋੜ ਹੈ। ਭਾਰਤ ਆਪਣੀਆਂ ਤੇਲ ਲੋੜਾਂ ਪੂਰੀਆਂ ਕਰਨ ਲਈ 85 ਫੀਸਦੀ ਦਰਾਮਦ 'ਤੇ ਨਿਰਭਰ ਹੈ।
ਇਹ ਵੀ ਪੜੋ: ਭਾਰਤ ਸਣੇ 13 ਦੇਸ਼ ਰੂਸ ਦੇ ਮਤੇ ’ਤੇ ਮਤਦਾਨ ਦੇ ਦੌਰਾਨ UNSC 'ਚ ਰਹੇ ਗੈਰਹਾਜ਼ਰ