ਮੁਬੰਈ: ਗ੍ਰੇਸ ਪਰਿਵਾਰ ਹੈ, ਜੋ ਛੋਟੇ ਜਿਹੇ ਕੁੱਕੂ ਨੂੰ ਬੇਹਦ ਲਾਡ ਪਿਆਰ ਕਰਦੇ ਹਨ। ਦਰਅਸਲ, ਕੁੱਕੂ ਇੱਕ ਕਾਂ ਹੈ, ਜੋ ਗ੍ਰੇਸ ਪਰਿਵਾਰ ਦਾ ਇੱਕ ਮੈਂਬਰ ਬਣ ਚੁੱਕਾ ਹੈ। ਇਸ ਦੇ ਪਿੱਛੇ ਦੀ ਕਹਾਣੀ ਬਹੁਤ ਹੀ ਮਨੁੱਖੀ ਅਤੇ ਦਿਲਚਸਪ ਹੈ।
ਕੁੱਕੂ ਦੇ ਕੇਅਰ ਟੇਕਰ ਏਸਟਰ ਡਾਇਮੰਡ ਗ੍ਰੇਸ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਸਾਨੂੰ ਬਾਲਕਨੀ 'ਤੇ ਇਹ ਕਾਂ ਸਾਨੂੰ ਮਿਲਿਆ ਸੀ। ਉਹ ਜ਼ਖਮੀ ਅਤੇ ਬਿਮਾਰ ਸੀ। ਅਸੀਂ ਉਸ ਦਾ ਇਲਾਜ ਕੀਤਾ ਅਤੇ ਫਿਰ ਉਸ ਨੂੰ ਉਡਾ ਦਿੱਤਾ, ਪਰ ਅਗਲੇ ਹੀ ਦਿਨ ਉਹ ਵਾਪਸ ਆ ਗਿਆ। ਅਸੀਂ ਉਸ ਨੂੰ ਦੁਬਾਰਾ ਉਡਾ ਦਿੱਤਾ, ਪਰ ਉਹ ਵਾਪਸ ਆਇਆ ਅਤੇ ਮੁੜ ਕਦੇ ਵਾਪਸ ਨਹੀਂ ਗਿਆ।
ਗ੍ਰੇਸ ਪਰਿਵਾਰ ਦੀ ਮਦਦ ਅਤੇ ਚੰਗੇ ਵਰਤਾਰੇ ਕਾਰਨ ਇਹ ਕਾਂ ਪਰਿਵਾਰ ਨਾਲ ਜੁੜ ਗਿਆ। ਇਸ ਲਈ ਉਸ ਨੇ ਉਨ੍ਹਾਂ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਗ੍ਰੇਸ ਪਰਿਵਾਰ ਨੂੰ ਵੀ ਕਾਂ ਨੂੰ ਪਿਆਰ ਤੇ ਲਗਾਵ ਹੋ ਗਿਆ। ਉਨ੍ਹਾਂ ਨੇ ਕਾਂ ਦਾ ਨਾਂ ਕੁੱਕੂ ਰੱਖਿਆ ਅਤੇ ਆਪਣੇ ਪਰਿਵਾਰ ਦਾ ਇੱਕ ਮੈਂਬਰ ਮੰਨ ਲਿਆ।
ਕੁੱਕੂ ਦੇ ਕੇਅਰ ਟੇਕਰ ਜਾਰਜ ਗ੍ਰੇਸ ਨੇ ਕਿਹਾ ਕਿ, "ਮੈਂ ਉਸ ਨੂੰ ਕੁੱਕੂ, ਚੂਕੂ, ਚੂ-ਚੂ, ਸ਼ਾਨੂ ਬਾਬਾ ਦੇ ਨਾਮ ਨਾਲ ਬੁਲਾਉਂਦਾ ਹਾਂ, ਪਰ ਜਦੋਂ ਮੈਂ ਉਸ ਨੂੰ ਯੇਦੂ ਬਾਬਾ ਕਹਿੰਦਾ ਹਾਂ, ਤਾਂ ਉਸਨੂੰ ਅਹਿਸਾਸ ਹੁੰਦਾ ਹੈ ਕਿ ਮੈਨੂੰ ਕੁਝ ਵੱਖਰੇ ਨਾਮ ਨਾਲ ਬੁਲਾਇਆ ਗਿਆ ਹੈ।"
ਪਰਿਵਾਰ ਦੇ ਸਭ ਤੋਂ ਛੋਟੇ ਬੱਚੇ ਵਾਂਗ, ਕੁੱਕੂ ਦੀ ਵਿਸ਼ੇਸ਼ ਦੇਖਭਾਲ ਕੀਤੀ ਗਈ। ਗ੍ਰੇਸ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਉਸ ਦੀ ਦੇਖਭਾਲ ਕੀਤੀ ਅਤੇ ਉਸ ਵੱਲ ਵਿਸ਼ੇਸ਼ ਧਿਆਨ ਦਿੱਤਾ।
ਕੁੱਕੂ ਦੇ ਕੇਅਰ ਟੇਕਰ ਡਾਇਮੰਡ ਗ੍ਰੇਸ ਨੇ ਦੱਸਿਆ ਕਿ ਹੁਣ ਕਾਂ ਸਾਡੇ ਪਰਿਵਾਰ ਦਾ ਮੈਂਬਰ ਬਣ ਗਿਆ ਹੈ। ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਉਹ ਇਕ ਕਾਂ ਹੈ। ਅਸੀਂ ਉਸ ਨੂੰ ਪਰਿਵਾਰ ਵਿੱਚ ਇਕ ਬੱਚਾ ਸਮਝਦੇ ਹਾਂ। ਅਸੀਂ ਉਸ ਨੂੰ ਉਹ ਦਿੰਦੇ ਹਾਂ ਜੋ ਉਹ ਖਾਣਾ ਚਾਹੁੰਦਾ ਹੈ। ਉਹ ਆਪਣੇ ਦੋਸਤਾਂ ਨੂੰ ਮਿਲਣ ਲਈ ਘਰ ਤੋਂ ਬਾਹਰ ਜਾਂਦਾ ਹੈ ਅਤੇ ਉਸਦੇ ਦੋਸਤ ਵੀ ਉਸ ਨੂੰ ਮਿਲਣ ਲਈ ਗੈਲਰੀ ਵਿੱਚ ਆਉਂਦੇ ਹਨ।
ਕੁੱਕੂ ਦੇ ਏਂਟਰੀ ਗ੍ਰੇਸ ਪਰਿਵਾਰ ਲਈ ਖਾਸ ਬਣ ਗਈ ਹੈ। ਗ੍ਰੇਸ ਪਰਿਵਾਰ ਦਾ ਕਾਂ ਪ੍ਰਤੀ ਪਿਆਰ ਸਮਾਜ ਲਈ ਮਨੁੱਖੀ ਮਿਸਾਲ ਹੈ। ਸਾਨੂੰ ਸਾਰਿਆਂ ਨੂੰ ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਇਨਸਾਨਾਂ ਨਾਲ ਕਰਦੇ ਹਾਂ।