ਨਵੀਂ ਦਿੱਲੀ: ਉੱਤਰ ਭਾਰਤ 'ਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਹਰ ਦਿਨ ਤਾਪਮਾਨ ਵਿੱਚ ਰਿਕਾਰਡ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ ਫਿਲਹਾਲ ਇਸ ਸ਼ੀਤ ਲਹਿਰ ਤੋਂ ਕੋਈ ਰਾਹਤ ਨਹੀਂ ਮਿਲੇਗੀ।
-
All India Weather Forecast & Warning video based on 08:30 hours IST of 14-01-2021 pic.twitter.com/gOSlS67Qei
— India Meteorological Department (@Indiametdept) January 14, 2021 " class="align-text-top noRightClick twitterSection" data="
">All India Weather Forecast & Warning video based on 08:30 hours IST of 14-01-2021 pic.twitter.com/gOSlS67Qei
— India Meteorological Department (@Indiametdept) January 14, 2021All India Weather Forecast & Warning video based on 08:30 hours IST of 14-01-2021 pic.twitter.com/gOSlS67Qei
— India Meteorological Department (@Indiametdept) January 14, 2021
ਰਾਜਧਾਨੀ ਵਿੱਚ ਕੱਲ੍ਹ ਘੱਟੋ ਘੱਟ ਤਾਪਮਾਨ 2 ਡਿਗਰੀ ਤੱਕ ਪਹੁੰਚ ਗਿਆ ਅਤੇ ਠੰਢੀਆਂ ਹਵਾਵਾਂ ਨੇ ਦਿੱਲੀ ਵਾਸੀਆਂ ਨੂੰ ਕੰਬਨ ਲਈ ਮਜਬੂਰ ਕਰ ਦਿੱਤਾ। ਘੱਟੋ ਘੱਟ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਸ਼ੀਤ ਲਹਿਰ ਚੱਲਣ ਨਾਲ ਗਹਿਰੀ ਧੁੰਦ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਏਗਾ।
ਆਈਐਮਡੀ ਦੇ ਮੁਤਾਬਕ ਪੱਛਮੀ ਹਿਮਾਲਿਆਈ ਖੇਤਰਾਂ ਤੋਂ ਮੈਦਾਨੀ ਇਲਾਕਿਆਂ ਤੱਕ ਚੱਲ ਰਹੀ ਠੰਢੀ ਉੱਤਰ-ਪੱਛਮੀ ਹਵਾਵਾਂ ਨੇ ਉੱਤਰ ਭਾਰਤ ਵਿੱਚ ਤਾਪਮਾਨ ਹੋਰ ਹੇਠਾਂ ਲੈ ਆਉਂਦਾ ਹੈ। ਕਸ਼ਮੀਰ ਵਾਦੀ ਵਿੱਚ ਵਧੇਰੇ ਠੰਡ ਪੈ ਰਹੀ ਹੈ। ਡੱਲ ਝੀਲ ਤੋਂ ਲੈ ਕੇ ਕਈ ਜਲ ਭੰਡਾਰ ਜੰਮ ਗਏ ਹਨ। ਸ਼੍ਰੀਨਗਰ ਵਿੱਚ ਬੀਤੀ ਰਾਤ ਪਿਛਲੇ 30 ਸਾਲਾਂ ਵਿੱਚ ਸਭ ਤੋਂ ਠੰਢੀ ਰਾਤ ਰਹੀ। ਸ੍ਰੀਨਗਰ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ 30 ਸਾਲਾਂ ਵਿੱਚ ਸ਼ਹਿਰ ਦਾ ਸਭ ਤੋਂ ਹੇਠਲਾ ਤਾਪਮਾਨ ਹੈ।