ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸਭ ਤੋਂ ਵੱਡੇ ਰੈਡੀਮੇਡ ਕੱਪੜਾ ਬਾਜ਼ਾਰਾਂ 'ਚੋਂ ਇਕ ਗਾਂਧੀਨਗਰ ਟੈਕਸਟਾਈਲ ਮਾਰਕੀਟ 'ਚ ਇੱਕ ਦੁਕਾਨ 'ਤੇ ਛਪੀ (Image of religious symbol khnda) ਧਾਰਮਿਕ ਚਿੰਨ੍ਹ ਖੰਡੇ ਦੀ ਤਸਵੀਰ ਵਾਲੇ ਔਰਤਾਂ ਦੇ ਅੰਡਰਗਾਰਮੈਂਟਸ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਭਾਈਚਾਰੇ (People of the Sikh community) ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ। ਦੁਕਾਨਦਾਰ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਦੀ ਇਸ ਕਾਰਵਾਈ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਮੁਲਜ਼ਮ ਦੁਕਾਨਦਾਰ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਸਿੱਖ ਧਰਮ ਦੇ ਪ੍ਰਤੀਕ ਖੰਡੇ ਦੀ ਤਸਵੀਰ: ਸ਼ਿਕਾਇਤਕਰਤਾ ਜਗਦੀਪ ਸਿੰਘ (Complainant Jagdeep Singh) ਨੇ ਦੱਸਿਆ ਕਿ 25 ਨਵੰਬਰ ਨੂੰ ਉਹ ਸੁਭਾਸ਼ ਰੋਡ ਗਾਂਧੀਨਗਰ ਮਾਰਕੀਟ ਗਿਆ ਸੀ। ਉੱਥੇ ਉਸ ਦੀ ਨਜ਼ਰ ਉਸ ਦੁਕਾਨ 'ਤੇ ਪਈ, ਜਿਸ 'ਤੇ ਸਿੱਖ ਧਰਮ ਦੇ ਪ੍ਰਤੀਕ ਖੰਡੇ ਦੀ ਤਸਵੀਰ ਨਾਲ ਔਰਤਾਂ ਦੇ ਕੱਛਾ ਵੇਚੇ ਜਾ ਰਹੇ ਸਨ। ਜਗਦੀਪ ਨੇ ਦੱਸਿਆ ਕਿ ਜਦੋਂ ਉਸ ਨੇ ਦੁਕਾਨਦਾਰ ਨੂੰ ਪੁੱਛਿਆ ਕਿ ਉਹ ਇਸ ਨੂੰ ਕਿਉਂ ਵੇਚ ਰਿਹਾ ਹੈ ਤਾਂ ਦੁਕਾਨਦਾਰ ਨੇ ਕਿਹਾ ਕਿ ਸਾਨੂੰ ਫੈਕਟਰੀ ਤੋਂ ਅਜਿਹਾ ਸਾਮਾਨ ਮਿਲਦਾ ਹੈ, ਜੋ ਅਸੀਂ ਵੇਚ ਰਹੇ ਹਾਂ।
- ਪ੍ਰਧਾਨ ਮੰਤਰੀ ਨੇ ਲਿਆ ਵੱਡਾ ਫੈਸਲਾ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ 'ਚ ਕੀਤਾ 5 ਸਾਲਾ ਦਾ ਵਾਧਾ, ਕਿਸ-ਕਿਸ ਨੂੰ ਮਿਲੇਗਾ ਫਾਇਦਾ ਪੜ੍ਹੋ ਪੂਰੀ ਖ਼ਬਰ:
- ਚੂਹਾ ਸਟਾਈਲ 'ਚ ਪੂਰਾ ਹੋਇਆ ਉੱਤਰਕਾਸ਼ੀ ਦਾ 'ਪਹਾੜ ਤੋੜ' ਆਪ੍ਰੇਸ਼ਨ, ਸਦੀਆਂ ਪੁਰਾਣਾ RAT ਮਾਈਨਿੰਗ ਦਾ ਤਰੀਕਾ, NGT ਨੇ ਲਗਾ ਰੱਖੀ ਹੈ ਪਾਬੰਦੀ
- RESCUE WORK CONTINUES : ਉੱਤਰਕਾਸ਼ੀ ਆਪਰੇਸ਼ਨ 'ਜ਼ਿੰਦਗੀ' ਸਫਲ, 17 ਦਿਨਾਂ ਬਾਅਦ 41 ਮਜ਼ਦੂਰਾਂ ਨੇ ਖੁੱਲ੍ਹੀ ਹਵਾ 'ਚ ਲਿਆ ਸਾਹ, 45 ਮਿੰਟਾਂ 'ਚ ਸਭ ਨੂੰ ਬਚਾਇਆ
ਮੁਲਜ਼ਮ ਦੁਕਾਨਦਾਰ ਖਿਲਾਫ ਗਾਂਧੀਨਗਰ ਥਾਣੇ 'ਚ ਸ਼ਿਕਾਇਤ: ਜਗਦੀਪ ਨੇ ਦੱਸਿਆ ਕਿ ਉਸ ਨੇ ਦੁਕਾਨਦਾਰ ਨੂੰ ਇਸ ਤਰ੍ਹਾਂ ਦੇ ਕੱਪੜੇ ਨਾ ਵੇਚਣ ਦੀ ਅਪੀਲ ਕੀਤੀ ਪਰ ਜਦੋਂ ਉਹ ਬੁੱਧਵਾਰ ਨੂੰ ਦੁਬਾਰਾ ਗਿਆ ਤਾਂ ਦੁਕਾਨਦਾਰ ਫਿਰ ਤੋਂ ਉਹੀ ਅੰਡਰਗਾਰਮੈਂਟਸ ਵੇਚਦਾ ਦੇਖਿਆ ਗਿਆ। ਇਸ 'ਤੇ ਜਗਦੀਪ ਨੇ ਗੁੱਸੇ 'ਚ ਆ ਕੇ (Appeal not to sell clothes) ਮੁਲਜ਼ਮ ਦੁਕਾਨਦਾਰ ਖਿਲਾਫ ਗਾਂਧੀਨਗਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ ਕਿ ਮੁਲਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਫਿਲਹਾਲ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।