ETV Bharat / bharat

10 ਦਾ ਮੁਰਗਾ ਖਾਓਗੇ ਤਾਂ ਅਜਿਹੀ ਹੀ ਰੋਡ ਪਾਓਗੇ

ਮਨੁੱਖ ਦੀਆਂ ਬੁਨਿਆਦੀ ਲੋੜਾਂ 'ਚ ਸੜਕਾਂ ਦਾ ਅਹਿਮ ਯੋਗਦਾਨ ਹੈ, ਪਰ ਕੋਰਬਾ 'ਚ ਸੜਕਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਇਸ ਕਾਰਨ ਉਥੋਂ ਦੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਸੜਕ ਦੀ ਸਮੱਸਿਆ ਨੂੰ ਲੈ ਕੇ ਕਿਸੇ ਨੇ ਲੋਕਾਂ ਦੀ ਨਹੀਂ ਸੁਣੀ ਤਾਂ ਉੱਥੋਂ ਦੇ ਨੌਜਵਾਨਾਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਤੇ ਗੀਤ ਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਦਾ ਵਿਰੋਧ ਕੀਤਾ।

ਨੌਜਵਾਨਾਂ ਨੇ ਗੀਤ ਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਦਾ  ਕੀਤਾ ਵਿਰੋਧ

author img

By

Published : Aug 5, 2021, 3:07 PM IST

ਛੱਤੀਸਗੜ੍ਹ : ਕੋਰਬਾ ਜ਼ਿਲ੍ਹੇ ਦੀ ਖਸਤਾ ਹਾਲ ਸੜਕਾਂ ਦੀ ਮੁਰੰਮਤ ਨਾਂ ਹੋਣ ਕਾਰਨ ਸਥਾਨਕ ਲੋਕ ਬੇਹਦ ਪਰੇਸ਼ਾਨ ਹਨ। ਸ਼ਹਿਰ ਦੇ ਨੌਜਵਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਆਵਾਜ਼ ਚੁੱਕ ਰਹੇ ਹਨ। ਜਨ ਸੰਗਠਨ ਦੇ ਨੌਜਵਾਨ ਖਰਾਬ ਸੜਕਾਂ 'ਤੇ ਤਖਤੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸੰਗੀਤ ਦਾ ਵੀ ਪ੍ਰਬੰਧ ਵੀ ਕੀਤਾ ਹੈ। ਨੌਜਵਾਨ ਆਉਣ ਜਾਣ ਵਾਲੇ ਲੋਕਾਂ ਨੂੰ ਇੱਕ ਗੀਤ ਸੁਣਾ ਰਹੇ ਹਨ ਤੇ ਕਹਿ ਰਹੇ ਹਨ ਕਿ ਇਹ ਗਲੀਆਂ ਦੀ ਕਿਸਮਤ ਹੈ ਜਦੋਂ ਉਹ ਲੋਕਤੰਤਰ ਦੇ ਸਭ ਤੋਂ ਮਜ਼ਬੂਤ ​​ਅਧਿਕਾਰ 'ਵੋਟ' ਨੂੰ ਵੇਚਦੇ ਹਨ ਤਾਂ ਇਹੀ ਹਾਲ ਹੁੰਦਾ ਹੈ।

ਨੌਜਵਾਨਾਂ ਨੇ ਤਖ਼ਤੀਆਂ ਫੜ ਕੀਤਾ ਵਿਰੋਧ
ਨੌਜਵਾਨਾਂ ਨੇ ਤਖ਼ਤੀਆਂ ਫੜ ਕੀਤਾ ਵਿਰੋਧ

ਪੱਛਮੀ ਖੇਤਰ ਦੀਆਂ ਸੜਕਾਂ ਦੀ ਖਸਤਾ ਹਾਲਤ

ਜਨ ਸੰਗਠਨ ਦੇ ਨੌਜਵਾਨ 'ਮੇਅਰ ਕਦੋਂ ਬਣਾਵੇਗਾ ਸੜਕ, ਕੁਲੈਕਟਰ ਮੈਡਮ ਸੜਕ ਬਣਾਉ' ਵਰਗੇ ਨਾਅਰੇ ਲਿਖ ਕੇ ਵਿਰੋਧ ਕਰ ਰਹੇ ਹਨ। ਖਾਸ ਕਰਕੇ ਜ਼ਿਲ੍ਹੇ ਦੇ ਪੱਛਮੀ ਖੇਤਰ ਦੀ ਆਬਾਦੀ ਖਸਤਾ ਸੜਕਾਂ ਤੋਂ ਬੇਹਦ ਪੇਰਸ਼ਾਨ ਹੈ। ਭਾਵੇਂ ਇਹ ਡੈਰੀ ਡੈਮ ਤੋਂ ਧਿਆਨ ਚੰਦ ਚੌਕ ਤੱਕ ਦੀ ਸੜਕ ਹੋਵੇ, ਗਰਵਾ ਘਾਟ ਪੁਲ ਤੱਕ ਪਹੁੰਚ ਨੂੰ ਜੋੜਨ ਵਾਲੀ 800 ਮੀਟਰ ਸੜਕ, ਸਰਵਮੰਗਲਾ ਮੰਦਰ ਤੋਂ ਕੁਸਮੁੰਡਾ ਵੱਲ ਜਾਣ ਵਾਲੀ ਸੜਕ। ਇਹ ਬਾਲਗੀ ਦੀਆਂ ਸੜਕਾਂ ਹੋਣ, ਬਾਂਕੀਮੋਂਗਰਾ ਖੇਤਰ ਦੀਆਂ ਸੜਕਾਂ ਹੋਣ ਜਾਂ ਬਾਲਕੋ-ਜੇਲਗਾਓਂ ਤੋਂ ਕਾਟਘੋਰਾ ਅਤੇ ਪਾਲੀ ਦੀਆਂ ਸੜਕਾਂ ਦੀ ਮਾੜੀ ਹਾਲਤ ਹੋਵੇ।

ਨੌਜਵਾਨਾਂ ਨੇ ਗੀਤ ਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਦਾ ਕੀਤਾ ਵਿਰੋਧ

ਮਾਨਸੂਨ ਤੋਂ ਬਾਅਦ ਕੀਤੀ ਜਾਵੇਗੀ ਮੁਰੰਮਤ

ਜ਼ਿਲ੍ਹੇ ਦੀਆਂ ਸੜਕਾਂ, ਖਾਸ ਕਰਕੇ ਸ਼ਹਿਰ ਦੇ ਪੱਛਮੀ ਖੇਤਰ ਵਿੱਚ, ਬਹੁਤ ਹੀ ਖਸਤਾ ਹਾਲਤ ਹੈ. ਪਿਛਲੇ 3 ਸਾਲਾਂ ਤੋਂ ਇਹੀ ਸਥਿਤੀ ਹੈ। ਮੁਰੰਮਤ ਨਾਲ ਬਹੁਤੀ ਮਦਦ ਨਹੀਂ ਹੋਈ, ਸੜਕਾਂ ਧੋਤੀਆਂ ਗਈਆਂ ਅਤੇ ਪੈਸਾ ਰੁੱਲ ਗਿਆ। ਕੁਲੈਕਟਰ ਰਾਣੂ ਸਾਹੂ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਮਾਨਸੂਨ ਵਿੱਚ ਸੜਕਾਂ ਦੀ ਮੁਰੰਮਤ ਸੰਭਵ ਨਹੀਂ ਹੈ। ਮਾਨਸੂਨ ਖ਼ਤਮ ਹੋਣ ਤੋਂ ਬਾਅਦ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਕੁੱਝ ਦਿਨ ਪਹਿਲਾਂ ਦਾਰੀ ਡੈਮ ਤੋਂ ਧਿਆਨ ਚੰਦ ਚੌਕ ਤੱਕ ਸੜਕ ਦੀ ਮੁਰੰਮਤ ਕੀਤੀ ਗਈ ਸੀ, ਪਰ ਮੀਂਹ ਕਾਰਨ ਉਹ ਪਾਣੀ ਵਿੱਚ ਰੁੜ੍ਹ ਗਈ। ਜਿਵੇਂ ਹੀ ਮੀਂਹ ਰੁਕਦਾ ਹੈ, ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਸੜਕਾਂ ਦੀ ਮੁਰੰਮਤ ਨਾਂ ਹੋਣ ਕਾਰਨ ਸਥਾਨਕ ਲੋਕ ਬੇਹਦ ਪਰੇਸ਼ਾਨ

10 ਦੇ ਮੁਰਗੇ ਦਾ ਕੀਤਾ ਜ਼ਿਕਰ

ਵਿਧਾਨ ਸਭਾ ਚੋਣਾਂ ਦੌਰਾਨ ਚਿਕਨ ਦੁਕਾਨਾਂ ਦੇ ਸੰਚਾਲਕ ਵਿਸ਼ੇਸ਼ ਸੀਰੀਅਲ ਨੰਬਰ 10 ਰੁਪਏ ਦੇ ਨੇਟ ਦਾ ਇਸਤੇਮਾਲ ਟੋਕਨ ਵਾਂਗ ਕਰ ਰਹੇ ਸੀ। ਇਹ ਟੋਕਨ ਸਿਆਸਪ ਪਾਰਟੀਆਂ ਵੱਲੋਂ ਉਪਲਬਥ ਕਵਾਏ ਗਏ ਸਨ। ਇਸ ਟੋਕਨ ਨੂੰ ਚਿਕਨ ਦੁਕਾਨ 'ਤੇ ਦੇ ਕੇ ਲੋਕ 1 ਕਿੱਲੋ ਮੁਰਗਾ ਖਰੀਦ ਸਕਦੇ ਸਨ। ਹੁਣ ਨੌਜਵਾਨਾਂ ਨੇ ਇਸੇ ਨੂੰ ਸਲੋਗਨ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਉਨਾਂ ਨੇ ਲਿਖਿਆ ਕਿ 10 ਦਾ ਮੁਰਗਾ ਖਾਓਗੇ ਤਾਂ ਅਜਿਹੀ ਹੀ ਰੋਡ ਪਾਓਗੇ ।

ETV Bharat Logo

Copyright © 2024 Ushodaya Enterprises Pvt. Ltd., All Rights Reserved.