ਦੇਹਰਾਦੂਨ: ਉਤਰਾਖੰਡ ਦੇ ਪਵਨਦੀਪ ਰਾਜਨ ਨੇ ਮਿਊਜ਼ਿਕ ਰਿਆਲਿਟੀ ਸ਼ੋਅ ਇੰਡੀਅਨ ਆਈਡਲ ਦੇ ਸੀਜਨ 12 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਪਵਨਦੀਪ ਨੇ 5 ਮੁਕਾਬਲੇਬਾਜਾਂ ਨੂੰ ਹਰਾ ਕੇ ਇਹ ਜਿੱਤ ਆਪਣੇ ਨਾਂ ਕੀਤੀ ਹੈ। ਉੱਥੇ ਹੀ ਅਰੁਣਿਤਾ ਕਾਂਜੀਲਾਲ ਦੂਜੀ ਰਨਰਅਪ ਰਹੀ। ਪਵਨਦੀਪ ਦੇ ਜੇਤੂ ਚੁਣੇ ਜਾਣ ’ਤੇ ਉਤਰਾਖੰਡ ਦੇ ਮੁੱਖਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਟਵੀਟ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਸੀਐੱਮ ਨੇ ਟਵੀਟ ਚ ਲ਼ਿਖਿਆ ਹੈ ਕਿ ਆਪਣੀ ਗਾਇਕੀ ਤੋਂ IndianIdol 2021 ਦੇ ਮੰਚ ਨੂੰ ਜਿੱਤਣ ਦੇ ਨਾਲ ਨਾਲ ਸਾਰੇ ਦੇਸ਼ਵਾਸੀਆਂ ਦੇ ਦਿਲਾਂ ਨੂੰ ਜਿੱਤ ਕੇ ਪਵਨਦੀਪ ਨੇ ਦੇਵਭੂਮੀ ਉਤਰਾਖੰਡ ਦਾ ਨਾਂ ਰੋਸ਼ਨ ਕੀਤਾ ਹੈ। ਮੈ ਆਪਣੀ ਅਤੇ ਸਾਰੇ ਸੂਬੇ ਦੇ ਲੋਕਾਂ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਦੱਸ ਦਈਏ ਕਿ ਪਵਨਦੀਪ ਰਾਜਨ ਕੁਮਾਉਂ ਦੇ ਰਹਿਣ ਵਾਲੇ ਹਨ। ਪਲਨਦੀਪ ਦਾ ਜਨਮ 1996 ਚ ਚੰਪਾਵਤ ਜਿਲ੍ਹੇ ਦੇ ਬਲਚੌੜਾ ਪਿੰਡ ਚ ਹੋਇਆ ਅਤੇ ਚੰਪਾਵਤ ਤੋਂ ਹੀ ਇਨ੍ਹਾਂ ਨੇ ਆਪਣੀ ਪੜਾਈ ਪੂਰੀ ਕੀਤੀ। ਪਵਨਦੀਪ ਪਹਾੜ ਦੀ ਲੋਕਗਾਇਕੀ ਕਬੂਤਰੀ ਦੇਵੀ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਕੁਝ ਲੋਕ ਹੀ ਜਾਣਦੇ ਹਨ ਕਿ ਲੋਕਗਾਇਕੀ ਕਬੂਤਰੀ ਦੇਵੀ ਦੀ ਭੈਣ ਲਕਸ਼ਮੀ ਦੇਵੀ ਪਵਨਦੀਪ ਦੀ ਨਾਨੀ ਹੈ।
ਪਵਨਦੀਪ ਦੇ ਕਰੀਅਰ ਦੀ ਗੱਲ ਕਰੀਏ ਤਾਂ ਪਵਨਦੀਪ ਨੇ ਮਹਿਜ ਢਾਈ ਦੀ ਉਮਰ ’ਚ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਪਵਨਦੀਪ ਦੀ ਸਫਲਤਾ ਦੇ ਪਿੱਛੇ ਉਨ੍ਹਾਂ ਦੇ ਪਿਤਾ ਸੁਰੇਸ਼ ਰਾਜਨ ਅਤੇ ਤਾਇਆ ਸਤੀਸ਼ ਰਾਜਨ ਦਾ ਵੀ ਵੱਡਾ ਹੱਥ ਹੈ।
-
उत्तराखण्ड के सपूत @PawandeepRajan को #IndianIdol2021 जीतने पर हार्दिक बधाई एवं शुभकामनाएं।
— Pushkar Singh Dhami (@pushkardhami) August 15, 2021 " class="align-text-top noRightClick twitterSection" data="
बाबा केदार से आपके उज्ज्वल भविष्य की कामना करता हूँ। pic.twitter.com/2IEsYgXge6
">उत्तराखण्ड के सपूत @PawandeepRajan को #IndianIdol2021 जीतने पर हार्दिक बधाई एवं शुभकामनाएं।
— Pushkar Singh Dhami (@pushkardhami) August 15, 2021
बाबा केदार से आपके उज्ज्वल भविष्य की कामना करता हूँ। pic.twitter.com/2IEsYgXge6उत्तराखण्ड के सपूत @PawandeepRajan को #IndianIdol2021 जीतने पर हार्दिक बधाई एवं शुभकामनाएं।
— Pushkar Singh Dhami (@pushkardhami) August 15, 2021
बाबा केदार से आपके उज्ज्वल भविष्य की कामना करता हूँ। pic.twitter.com/2IEsYgXge6
ਸਾਲ 1999 ’ਚ ਸੂਚਨਾ ਅਤੇ ਜਨ ਸੰਪਰਕ ਵਿਭਾਗ, ਉੱਤਰਪ੍ਰਦੇਸ਼ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਭਾਰਤ ਸਰਕਾਰ ਵਿੱਚ ਬਤੌਰ ਕਲਾਕਾਰ ਪਵਨਦੀਪ ਨੇ ਆਪਣੀ ਟੀਮ ਦੇ ਨਾਲ ਰਜਿਸਟਰ ਕੀਤਾ ਸੀ। ਇਸ ਦੇ ਨਾਲ ਹੀ ਸਾਲ 2001 ਵਿੱਚ ਪਵਨਦੀਪ ਨੇ ਨੈਨੀਤਾਲ ਵਿੱਚ ਆਯੋਜਿਤ ਸ਼ਰਦੋਤਸਵ ਵਿੱਚ ਤਬਲਾ ਵਜਾਇਆ। ਉਸ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਤਤਕਾਲੀ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨੇ ਉਸ ਨੂੰ 11 ਹਜ਼ਾਰ ਦਾ ਨਕਦ ਇਨਾਮ ਦਿੱਤਾ।
ਬਹਰਹਾਲ ਮਿਉਜ਼ਿਕ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਦਾ ਸੀਜ਼ਨ 12 ਖਤਮ ਹੋ ਗਿਆ ਹੈ। ਪਵਨਦੀਪ ਨੇ ਇਸ ਸੀਜ਼ਨ ਦੇ ਵਿਨਰ ਦਾ ਟਾਇਟਲ ਨਾਂ ਕਰ ਲਿਆ ਹੈ। ਫਾਈਨਲ ਵਿੱਚ, ਇੰਡੀਅਨ ਆਈਡਲ ਸੀਜ਼ਨ 12 ਦੇ ਖਿਤਾਬ ਲਈ ਪੰਜ ਮੁਕਾਬਲਿਆ ਦੇ ਵਿੱਚ ਮੁਕਾਬਲਾ ਹੋਇਆ ਸੀ। ਅਜਿਹੇ 'ਚ ਪਵਨਦੀਪ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਹਰਾ ਕੇ ਇੰਡੀਅਨ ਆਈਡਲ 12 ਦਾ ਖਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੂੰ ਇੱਕ ਸਵਿਫਟ ਕਾਰ ਅਤੇ 25 ਲੱਖ ਰੁਪਏ ਦਾ ਇਨਾਮ ਵੀ ਮਿਲਿਆ ਹੈ।