ETV Bharat / bharat

ਰਵੀ ਸ਼ੰਕਰ ਤੇ ਥਰੂਰ ਦਾ ਖਾਤਾ ਬੰਦ ਹੋਣ ਦੇ ਮਾਮਲੇ ’ਚ ਸੰਸਦੀ ਕਮੇਟੀ ਨੇ ਟਵਿੱਟਰ ਤੋਂ 2 ਦਿਨਾਂ 'ਚ ਮੰਗਿਆ ਜਵਾਬ - ਟਵਿੱਟਰ

ਸੰਸਦ ਦੀ ਇੱਕ ਕਮੇਟੀ ਨੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੇ ਟਵਿੱਟਰ ਅਕਾਊਟ ਆਰਜ਼ੀ ਤੌਰ 'ਤੇ ਬੰਦ ਕਰਨ ਦੇ ਮਾਮਲੇ ਵਿੱਚ ਮਾਈਕਰੋ-ਬਲੌਗਿੰਗ ਯੂਨਿਟ ਤੋਂ ਦੋ ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਹੈ।

ਰਵੀ ਸ਼ੰਕਰ ਅਤੇ ਥਰੂਰ ਦਾ ਖਾਤਾ ਬੰਦ ਹੋਣ ਦੇ ਮਾਮਲੇ ਵਿੱਚ ਸੰਸਦੀ ਕਮੇਟੀ ਨੇ ਟਵਿੱਟਰ ਤੋਂ ਦੋ ਦਿਨਾਂ 'ਚ ਜਵਾਬ ਮੰਗਿਆ
ਰਵੀ ਸ਼ੰਕਰ ਅਤੇ ਥਰੂਰ ਦਾ ਖਾਤਾ ਬੰਦ ਹੋਣ ਦੇ ਮਾਮਲੇ ਵਿੱਚ ਸੰਸਦੀ ਕਮੇਟੀ ਨੇ ਟਵਿੱਟਰ ਤੋਂ ਦੋ ਦਿਨਾਂ 'ਚ ਜਵਾਬ ਮੰਗਿਆਰਵੀ ਸ਼ੰਕਰ ਅਤੇ ਥਰੂਰ ਦਾ ਖਾਤਾ ਬੰਦ ਹੋਣ ਦੇ ਮਾਮਲੇ ਵਿੱਚ ਸੰਸਦੀ ਕਮੇਟੀ ਨੇ ਟਵਿੱਟਰ ਤੋਂ ਦੋ ਦਿਨਾਂ 'ਚ ਜਵਾਬ ਮੰਗਿਆ
author img

By

Published : Jun 30, 2021, 9:36 AM IST

ਨਵੀਂ ਦਿੱਲੀ: ਸੂਚਨਾ ਤਕਨਾਲੋਜੀ ਮਾਮਲਿਆਂ ਦੀ ਸਥਾਈ ਕਮੇਟੀ ਨੇ ਟਵਿੱਟਰ ਨੂੰ ਇਕ ਪੱਤਰ ਭੇਜ ਕੇ ਦੋ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ।ਕਾਂਗਰਸ ਦੇ ਸੀਨੀਅਰ ਕਮੇਟੀ ਆਗੂ ਸ਼ਸ਼ੀ ਥਰੂਰ ਇਸ ਕਮੇਟੀ ਦੇ ਮੁਖੀ ਹਨ। ਕਮੇਟੀ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਨਵੇਂ ਆਈ ਟੀ ਨਿਯਮਾਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਟਵਿੱਟਰ ਦਰਮਿਆਨ ਲੜਾਈ ਦਾ ਦੌਰ ਚੱਲ ਰਿਹਾ ਹੈ।

ਸੂਤਰਾਂ ਨੇ ਦੱਸਿਆ ਕਿ ਥਰੂਰ ਨੇ ਕਮੇਟੀ ਨੂੰ ਨਿਰਦੇਸ਼ ਦਿੱਤਾ ਸੀ ਕਿ ਕਿ ਪ੍ਰਸਾਦ ਅਤੇ ਉਨ੍ਹਾਂ ਦੇ ਖਾਤੇ 'ਤੇ ਲੱਗੀ ਰੋਕ ਬਾਰੇ ਟਵਿੱਟਰ ਤੋਂ ਜਵਾਬ ਮੰਗਿਆ ਜਾਵੇ। ਦਰਅਸਲ, ਪ੍ਰਸਾਦ ਨੇ ਕੁਝ ਦਿਨ ਪਹਿਲਾਂ ਟਵੀਟ ਕਰਕੇ ਆਪਣੇ ਖਾਤੇ ਨੂੰ ਆਰਜ਼ੀ ਤੌਰ 'ਤੇ ਬੰਦ ਕਰਨ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦੋਸਤੋ, ਅੱਜ ਬਹੁਤ ਹੀ ਅਨੌਖਾ ਹੋਇਆ ! ਟਵਿੱਟਰ ਨੇ ਯੂਨਾਈਟਿਡ ਸਟੇਟ ਡਿਜੀਟਲ ਮਿਲੀਨੇਨੀਅਮ ਕਾਪੀਰਾਈਟ ਐਕਟ (ਡੀਐਮਸੀਏ) ਦੀ ਕਥਿਤ ਉਲੰਘਣਾ ਦੇ ਅਧਾਰ ’ਤੇ ਮੇਰੇ ਖਾਤੇ ’ਤੇ ਲਗਭਗ ਇੱਕ ਘੰਟਾ ਰੋਕ ਲਗਾਈ ਹੈ ਬਾਅਦ ਵਿਚ ਉਨ੍ਹਾਂ ਨੇ ਮੈਨੂੰ ਖਾਤਾ ਵਰਤਣ ਦੀ ਆਗਿਆ ਦਿੱਤੀ।

ਪ੍ਰਸਾਦ ਦੇ ਟਵੀਟ ਨੂੰ ਰੀਟਵਿਟ ਕਰਦੇ ਹੋਏ ਸੂਚਨਾ ਤਕਨਾਲੋਜੀ ਮਾਮਲਿਆਂ ਦੀ ਸਥਾਈ ਕਮੇਟੀ ਦੇ ਮੁਖੀ ਥਰੂਰ ਨੇ ਕਿਹਾ ਸੀ ਕਿ ਰਵੀ ਜੀ, ਮੇਰੇ ਨਾਲ ਵੀ ਅਜਿਹਾ ਹੀ ਹੋਇਆ ਸਪੱਸ਼ਟ ਹੈ ਕਿ ਡੀਐਮਸੀਏ ਜ਼ਿਆਦਾ ਐਕਟਿਵ ਹੋ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਦੇ ਅਨੁਸਾਰ, ਟਵਿੱਟਰ ਨੇ ਉਨ੍ਹਾ ਦੇ ਇੱਕ ਟਵੀਟ ਨੂੰ ਮਿਟਾ ਦਿੱਤਾ ਕਿਉਂਕਿ ਇਸ ਵਿਚ ਇਕ ਸਮੇਂ ਪ੍ਰਸਿੱਧ ਵੋਕਲ ਗਰੁੱਪ (ਸੰਗੀਤ ਸਮੂਹ) ਬੋਨੀ ਐਮ ਦੇ ਗਾਣੇ ਰਾਸਪੁਟਿਨ ਦੇ ਨਾਲ ਸਬੰਧਤ ਇਕ ਕਾਪੀਰਾਈਟ ਮੁੱਦਾ ਜੁੜਿਆਂ ਹੋਇਆ ਸੀ।ਥਰੂਰ ਨੇ ਕਿਹਾ ਕਿ ਪੂਰੀ ਪ੍ਰਕਿਰਿਆ ਤੋਂ ਬਾਅਦ ਉਸ ਦਾ ਖਾਤਾ ਦੁਬਾਰਾ ਚਾਲੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਟਵਿੱਟਰ ਤੋਂ ਸਪਸ਼ਟੀਕਰਨ ਮੰਗਿਆ ਜਾਵੇਗਾ।

ਇਹ ਵੀ ਪੜ੍ਹੋ:- ਗੁਰਦਾਸਪੁਰ: ਸਰਕਾਰੀ ਸਕੂਲ ਦੇ ਚਪੜਾਸੀ ਘਰੋਂ ਨਾਜਾਇਜ਼ ਸ਼ਰਾਬ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.