ਨੀਲਗਿਰੀ: ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ ਦੇ ਕੁਨੂਰ ਨੇੜੇ ਬੁੱਧਵਾਰ ਦੁਪਹਿਰ ਨੂੰ ਫੌਜ ਦੇ ਉੱਚ ਅਧਿਕਾਰੀਆਂ ਨੂੰ ਲੈ ਕੇ ਜਾ ਰਿਹਾ ਆਈਏਐਫ ਦਾ ਇੱਕ Mi-17V5 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਜਿਸ ਦੀਆਂ ਦਰਦਨਾਕ ਵੀਡਿਓ ਸਾਹਮਣੇ ਆਈਆਂ ਹਨ।
ਹੈਲੀਕਾਪਟਰ ਵਿੱਚ ਜਨਰਲ ਬਿਪਿਨ ਰਾਵਤ (ਸੀਡੀਐਸ), ਸ੍ਰੀਮਤੀ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲਐਸ ਲਿਦੜ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਐਨਕੇ ਗੁਰਸੇਵਕ ਸਿੰਘ, ਐਨਕੇ ਜਤਿੰਦਰ ਕੁਮਾਰ, ਐਲ/ਐਨਕੇ ਵਿਵੇਕ ਕੁਮਾਰ, ਐਲ/ਐਨਕੇ ਬੀ ਸਾਈ ਤੇਜਾ ਅਤੇ ਹੌਲਦਾਰ ਸਤਪਾਲ ਮੌਜੂਦ ਸਨ। ਹੈਲੀਕਾਪਟਰ ਸਲੂਰ ਆਈਏਐਫ ਬੇਸ ਤੋਂ ਵੈਲਿੰਗਟਨ ਦੇ ਡਿਫੈਂਸ ਸਰਵਿਸਿਜ਼ ਕਾਲਜ (ਡੀਐਸਸੀ) ਜਾ ਰਿਹਾ ਸੀ ਜਦੋਂ ਇਹ ਹਾਦਸਾਗ੍ਰਸਤ ਹੋ ਗਿਆ।
ਸਥਾਨਕ ਫੌਜੀ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਦੱਸਿਆ ਗਿਆ ਹੈ ਕਿ ਸਥਾਨਕ ਲੋਕਾਂ ਨੇ 80 ਫੀਸਦੀ ਸੜ ਚੁੱਕੀਆਂ 2 ਲਾਸ਼ਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਹੈ। ਹਾਦਸੇ ਵਾਲੀ ਥਾਂ 'ਤੇ ਕੁਝ ਲਾਸ਼ਾਂ ਹੇਠਾਂ ਵੱਲ ਦੇਖੀਆਂ ਜਾ ਸਕਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਬਰਾਮਦ ਕਰਨ ਅਤੇ ਪਛਾਣ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਹਾਦਸਾ ਨਨਜਪੰਚਾਥਿਰਮ ਇਲਾਕੇ 'ਚ ਭਾਰੀ ਧੁੰਦ ਦੇ ਵਿਚਕਾਰ ਵਾਪਰਿਆ ਅਤੇ ਸ਼ੁਰੂਆਤੀ ਦ੍ਰਿਸ਼ਾਂ 'ਚ ਹੈਲੀਕਾਪਟਰ ਨੂੰ ਅੱਗ ਲੱਗ ਗਈ। ਸੰਭਾਵਿਤ ਜਾਨੀ ਨੁਕਸਾਨ ਜਾਂ ਸੱਟਾਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਸੀ। ਆਸਪਾਸ ਦੇ ਟਿਕਾਣਿਆਂ ਤੋਂ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਤਾਮਿਲਨਾਡੂ ਦੀ ਸਥਾਨਕ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਹੈਲੀਕਾਪਟਰ 'ਚ ਫੌਜ ਦੇ ਸੀਨੀਅਰ ਅਧਿਕਾਰੀ ਸਵਾਰ ਸਨ। ਐਮਰਜੈਂਸੀ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਬੁਰੀ ਤਰ੍ਹਾਂ ਸੜ ਗਈਆਂ ਲਾਸ਼ਾਂ
ਨਿਊਜ਼ ਏਜੰਸੀ ਏਐਨਆਈ ਮੁਤਾਬਕ ਮੌਕੇ 'ਤੇ ਡਾਕਟਰਾਂ, ਫੌਜ ਦੇ ਅਧਿਕਾਰੀ ਅਤੇ ਕੋਬਰਾ ਕਮਾਂਡੋ ਦੀ ਟੀਮ ਮੌਜੂਦ ਹੈ। ਬਰਾਮਦ ਹੋਈਆਂ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਉਹ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ । ANI ਦੇ ਮੁਤਾਬਿਕ ਪਹਾੜੀ ਦੇ ਹੇਠਾਂ ਤੋਂ ਕੁਝ ਹੋਰ ਲਾਸ਼ਾਂ ਦਿਖਾਈ ਦੇ ਰਹੀਆਂ ਹਨ । ਹਾਦਸੇ ਦੇ ਜੋ ਵਿਜ਼ੂਅਲ ਸਾਹਮਣੇ ਆਏ ਹਨ, ਉਨ੍ਹਾਂ 'ਚ ਹੈਲੀਕਾਪਟਰ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਉਸ 'ਚ ਅੱਗ ਲੱਗੀ ਹੋਈ ਹੈ।
MI-17 ਦੀ ਵਰਤੋਂ ਕਾਰਗਿਲ ਵਿੱਚ ਵੀ ਕੀਤੀ ਗਈ ਸੀ, ਜੋ ਭਾਰੀ ਬੋਝ ਚੁੱਕਣ ਦੇ ਸਮਰੱਥ ਸੀ।
ਜਿਸ ਹੈਲੀਕਾਪਟਰ 'ਚ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਬਿਪਿਨ ਰਾਵਤ ਸਵਾਰ ਸਨ, ਉਹ MI-17 ਸੀਰੀਜ਼ ਦਾ ਹੈਲੀਕਾਪਟਰ ਹੈ। ਇਹ ਹੈਲੀਕਾਪਟਰ ਸੋਵੀਅਤ ਸੰਘ ਵਿੱਚ ਬਣਾਇਆ ਗਿਆ ਸੀ। ਭਾਰਤ 2012 ਤੋਂ ਇਸ ਦੀ ਵਰਤੋਂ ਕਰ ਰਿਹਾ ਹੈ। ਇਹ 2 ਇੰਜਣਾਂ ਵਾਲਾ ਇੱਕ ਮੱਧਮ ਟਵੀਟ ਟਰਬਾਈਨ ਹੈਲੀਕਾਪਟਰ ਹੈ। ਇਹ ਹੈਲੀਕਾਪਟਰ ਟਰਾਂਸਪੋਰਟ ਅਤੇ ਲੜਾਈ ਦੋਵਾਂ ਭੂਮਿਕਾਵਾਂ ਵਿੱਚ ਵਰਤਿਆ ਜਾਂਦਾ ਹੈ।
ਦੱਸ ਦਈਏ ਕਿ ਤਕਨੀਕੀ ਤੌਰ 'ਤੇ, MI-17 ਨੂੰ ਇਸਦੇ ਪਿਛਲੇ ਸੰਸਕਰਣ, MI-8i ਵਿੱਚ ਸੁਧਾਰ ਕਰਕੇ ਵਿਕਸਤ ਕੀਤਾ ਗਿਆ ਸੀ। ਇਹ ਹੈਲੀਕਾਪਟਰ ਭਾਰੀ ਬੋਝ ਚੁੱਕਣ ਦੀ ਸਮਰੱਥਾ ਰੱਖਦਾ ਹੈ। ਭਾਰਤ ਨੇ ਕਾਰਗਿਲ ਯੁੱਧ ਦੌਰਾਨ ਪਾਕਿਸਤਾਨੀ ਘੁਸਪੈਠੀਆਂ 'ਤੇ ਹਮਲਾ ਕਰਨ ਲਈ MI-17 ਦੀ ਵਰਤੋਂ ਕੀਤੀ ਸੀ। ਇੱਕ MI-17 ਹੈਲੀਕਾਪਟਰ ਨੂੰ ਦੁਸ਼ਮਣ ਦੀ ਮਿਜ਼ਾਈਲ ਦੁਆਰਾ ਮਾਰਿਆ ਗਿਆ। ਇਸ ਤੋਂ ਬਾਅਦ ਹੀ ਭਾਰਤ ਨੇ ਹਮਲਾ ਕਰਨ ਲਈ ਆਪਣੇ ਲੜਾਕੂ ਜਹਾਜ਼ ਭੇਜੇ ਸਨ। ਭਾਰਤ ਵਿੱਚ ਇਸਦੀ ਵਰਤੋਂ ਵੀਆਈਪੀ ਟਰਾਂਸਪੋਰਟ ਲਈ ਵੀ ਕੀਤੀ ਜਾਂਦੀ ਹੈ।
CDS ਜਨਰਲ ਬਿਪਿਨ ਰਾਵਤ ਤੇ ਪਰਿਵਾਰ ਨੂੰ ਲਿਜਾ ਰਿਹਾ ਫੌਜ ਦਾ ਹੈਲੀਕਾਪਟਰ ਤਾਮਿਲਨਾਡੂ ਦੇ ਨੀਲਗਿਰੀ 'ਚ ਕ੍ਰੈਸ਼