ਭੋਪਾਲ: ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੀ ਰਹਿਣ ਵਾਲੀ ਭੂਰੀ ਬਾਈ ਨੂੰ ਹਾਲ ਹੀ ਵਿੱਚ ਪਦਮਸ੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਭੂਰੀ ਬਾਈ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੇ ਪਿਟੋਲ ਪਿੰਡ ਵਿੱਚ ਜਨਮੀ ਸੀ ਪਰ ਵਿਆਹ ਤੋਂ ਬਾਅਦ 17 ਸਾਲ ਦੀ ਉਮਰ ਵਿੱਚ ਭੋਪਾਲ ਆ ਗਈ ਅਤੇ ਭਾਰਤ ਭਵਨ ਤੋਂ ਮਜ਼ਦੂਰੀ ਦੇ ਨਾਲ ਚਿੱਤਰਕਲਾ ਦੀ ਸ਼ੁਰੂਆਤ ਕੀਤੀ। ਅੱਜ ਉਨ੍ਹਾਂ ਦੀ ਕਲਾ ਦੇ ਲਈ ਉਨ੍ਹਾਂ ਨੂੰ ਦੇਸ਼ ਵਿੱਚ ਵੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਜਾਣਿਆ ਜਾਂਦਾ ਹੈ। ਕਲਾ ਪ੍ਰੇਮੀ ਭੂਰੀ ਬਾਈ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਕੇ ਆਪਣੇ ਜੀਵਨ ਦੇ ਸੰਘਰਸ਼ ਨੂੰ ਸਾਝਾ ਕੀਤਾ।
ਸੰਘਰਸ਼ ਤੋਂ ਭਰਿਆ ਰਿਹਾ ਬਚਪਨ
ਪਦਮਸ੍ਰੀ ਭੂਰੀ ਬਾਈ ਨੇ ਕਿਹਾ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਚਿਤਰਕਲਾ ਦਾ ਸ਼ੌਕ ਸੀ। ਉਹ ਆਪਣੇ ਘਰ ਦੀ ਕੰਧਾਂ ਉੱਤੇ ਵੀ ਚਿੱਤਰ ਬਣਾਦੀ ਸੀ ਪਰ ਕਦੇ ਪੁਰਸਕਾਰ ਬਾਰੇ ਸੋਚਿਆ ਨਹੀਂ ਸੀ। ਭੂਰੀ ਬਾਈ ਨੇ ਕਿਹਾ ਕਿ ਉਨ੍ਹਾਂ ਨੇ ਬਚਪਨ ਤੋਂ ਹੀ ਜੀਵਨ ਸੰਘਰਸ਼ ਦੇਖਿਆ ਹੈ। ਜਦੋਂ ਉਹ 10 ਸਾਲ ਦੀ ਸੀ ਉਦੋਂ ਉਹ ਆਪਣੇ ਪਰਿਵਾਰ ਦੇ ਨਾਲ ਮਜ਼ਦੂਰੀ ਕਰਨ ਲਈ ਬਾਹਰ ਪਿੰਡ ਵਿੱਚ ਜਾਂਦੀ ਸੀ। ਇੱਕ ਉਨ੍ਹਾਂ ਦੇ ਘਰ ਵਿੱਚ ਅੱਗ ਲੱਗ ਗਈ ਸੀ। ਉਨ੍ਹਾਂ ਦੱਸਿਆ ਕਿ ਅੱਗ ਵਿੱਚ ਸਭ ਕੁਝ ਸੜ ਕੇ ਸੁਆਹ ਹੋ ਗਿਆ ਤੇ ਘਰ ਵਿੱਚ ਖੜੀ ਗਾ, ਬਕਰੀ ਵੀ ਅੱਗ ਵਿੱਚ ਝੁਲਸ ਗਏ। ਇਹ ਹਾਦਸਾ ਵਾਪਰਨ ਤੋਂ ਬਾਅਦ ਉਨ੍ਹਾਂ ਘਰ ਖਾਣ ਲਈ ਕੁਝ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਔਖੀ ਘੜੀ ਸੀ।
17 ਸਾਲ ਦੀ ਸੀ ਜਦੋਂ ਵਿਆਹ ਹੋਇਆ
ਭੂਰੀ ਨੇ ਕਿਹਾ ਕਿ ਜਦੋਂ ਉਹ 17 ਸਾਲ ਦੀ ਹੋਈ ਉਦੋਂ ਉਨ੍ਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਉਹ ਭੋਪਾਲ ਆ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਮਜ਼ਦੂਰੀ ਕਰਨ ਦੇ ਲਈ ਭੋਪਾਲ ਲੈ ਕੇ ਆ ਗਏ ਸੀ। ਭੋਪਾਲ ਦੇ ਭਾਰਤ ਭਵਨ ਵਿੱਚ ਮਜ਼ਦੂਰੀ ਦੇ ਦੌਰਾਨ ਉਨ੍ਹਾਂ ਦੇ ਗੁਰੂ ਜੈ ਸਵਾਮੀਨਾਥਨ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਉਸ ਨੂੰ ਚਿੱਤਰ ਬਣਾਉਣ ਨੂੰ ਕਿਹਾ, ਭੂਰੀ ਬਾਈ ਨੇ ਕਿਹਾ ਕਿ ਉਸ ਦੌਰਾਨ ਉਹ ਬੇਹੱਦ ਘਬਰਾਈ ਹੋਈ ਸੀ ਕਿਉਂਕਿ ਉਨ੍ਹਾਂ ਨੇ ਅੱਜ ਤੱਕ ਕਾਗਜ ਉੱਤੇ ਵੀ ਚਿੱਤਰ ਬਣਾਇਆ ਸੀ ਦੀਵਾਰ ਉੱਤੇ ਚਿੱਤਰ ਬਣਾਉਣਾ ਉਨ੍ਹਾਂ ਲਈ ਮੁਸ਼ਕਲ ਸੀ। ਦੀਵਾਰ ਉੱਤੇ ਕਿਸ ਤਰ੍ਹਾਂ ਦੇ ਰੰਗਾਂ ਦੀ ਵਰਤੋਂ ਹੁੰਦੀ ਹੈ ਇਹ ਵੀ ਨਹੀਂ ਪਤਾ ਸੀ ਤੇ ਬ੍ਰਸ਼ ਚਲਾਉਣਾ ਵੀ ਨਹੀਂ ਆਉਂਦਾ ਸੀ। ਪਰ ਉਸ ਦੌਰਾਨ ਭੂਰੀ ਬਾਈ ਦੀ ਭੈਣ ਉਨ੍ਹਾਂ ਦੇ ਨਾਲ ਸੀ। ਜਿਨ੍ਹਾਂ ਨੇ ਉਨ੍ਹਾਂ ਚਿੱਤਰ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਭੂਰੀ ਬਾਈ ਨੇ ਪਿੰਡ ਵਿੱਚ ਜੋ ਸੰਘਰਸ਼ ਦੇਖਿਆ ਉਸ ਨੂੰ ਚਿੱਤਰ ਵਿੱਚ ਉਤਾਰ ਦਿੱਤਾ। ਉਹ ਚਿੱਤਰ ਉਨ੍ਹਾਂ ਦੇ ਗੁਰੂ ਜੈ ਸਵਾਮੀਨਾਥਨ ਨੂੰ ਬੇਹੱਦ ਪਸੰਦ ਆਇਆ। ਉਨ੍ਹਾਂ ਨੇ ਭੂਰੀ ਬਾਈ ਨੂੰ ਭਾਰਤ ਭਵਨ ਵਿੱਚ ਚਿੱਤਰਕਾਰੀ ਕਰਨ ਦੇ ਲਈ ਰੰਗ ਅਤੇ ਕੈਨਵਾਸ ਦਿੱਤਾ।
ਪਦਮਸ੍ਰੀ ਭੂਰੀ ਬਾਈ ਨੇ ਕਿਹਾ ਕਿ ਉਨ੍ਹਾਂ ਨੇ ਬਚਪਨ ਤੋਂ ਹੀ ਜੀਵਨ ਸੰਘਰਸ਼ ਦੇਖੇ ਹਨ। ਵਿਆਹ ਤੋਂ ਬਾਅਦ ਉਹ ਮਜ਼ਦੂਰੀ ਕਰਦੀ ਸੀ ਅਤੇ ਇੱਕ ਵੇਲਾ ਆਇਆ ਸੀ ਕਿ ਜਦੋਂ ਉਹ ਮਜ਼ਦੂਰੀ ਦੇ ਦੌਰਾਨ ਬੀਮਾਰ ਪੈ ਗਈ ਅਤੇ ਉਨ੍ਹਾਂ ਦੇ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ। 4 ਮਹੀਨੇ ਤੱਕ ਭੂਰੀ ਬਾਈ ਉੱਠ ਨਹੀਂ ਪਾਈ। ਉਨ੍ਹਾਂ ਕਿਹਾ ਕਿ ਉਸ ਦੌਰਾਨ ਦਵਾਈ ਅਤੇ ਇਲਾਜ ਦੇ ਪੈਸੇ ਵੀ ਨਹੀਂ ਸੀ। ਅਜਿਹੇ ਵਿੱਚ ਉਹ ਭਾਰਤ ਭਵਨ ਵਿੱਚ ਤਤਕਾਲੀਨ ਨਿਰਦੇਸ਼ਕ ਕਪਿਲ ਤਿਵਾਰੀ ਦੇ ਕੋਲ ਗਈ ਅਤੇ ਉਨ੍ਹਾਂ ਤੋਂ ਮਦਦ ਮੰਗੀ ਉਦੋਂ ਕਪਿਲ ਤਿਵਾਰੀ ਨੇ ਉਨ੍ਹਾਂ ਦਾ ਇਲਾਜ ਕਰਵਾਇਆ ਅਤੇ ਉਨ੍ਹਾਂ ਨੂੰ ਕਲਾਕਾਰ ਦੇ ਰੂਪ ਵਿੱਚ ਟ੍ਰਾਈਬਲ ਅਜਾਇਬ ਘਰ ਵਿੱਚ ਨੌਕਰੀ ਦਿੱਤੀ। ਸਾਲ 2000 ਤੋਂ ਭੂਰੀ ਬਾਈ ਟ੍ਰਾਈਬਲ ਅਜਾਇਬ ਘਰ ਵਿੱਚ ਕਲਾਕਾਰ ਵਜੋਂ ਕੰਮ ਕਰ ਰਹੀ ਹੈ। ਉਹ ਆਪਣੇ ਜੀਵਨ ਦਾ ਸਾਰਾ ਸਹਿਰਾ ਕਪਿਲ ਤਿਵਾਰੀ ਨੂੰ ਦਿੰਦੀ ਹੈ। ਜ਼ਿਕਰਯੋਗ ਹੈ ਕਿ ਕਪਿਲ ਤਿਵਾਰੀ ਨੰ ਵੀ ਭੂਰੀ ਬਾਈ ਦੇ ਨਾਲ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।
ਭਾਰਤ ਭਵਨ 'ਚ ਮੁੱਖ ਮਹਿਮਾਨ
ਭਾਰਤ ਭਵਨ ਵਿੱਚ ਭੂਰੀਬਾਈ ਨੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਸੀ ਅੱਜ ਉਸੇ ਭਾਰਤ ਭਵਨ ਵਿੱਚ ਭੂਰੀ ਬਾਈ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ। 13 ਫਰਵਰੀ ਨੂੰ ਭਾਰਤ ਭਵਨ ਦੀ ਸਥਾਪਨਾ ਦਿਵਸ ਹੈ। ਭਾਰਤ ਭਵਨ ਦੀ ਸਥਾਪਨਾ ਦਿਵਸ ਇਸ ਸਾਲ ਮੁੱਖ ਮਹਿਮਾਨ ਦੇ ਰੂਪ ਵਿੱਚ ਭੂਰੀ ਬਾਈ ਨੂੰ ਸੱਦਾ ਦਿੱਤਾ। ਭੂਰੀ ਬਾਈ ਨੇ ਕਿਹਾ ਕਿ ਇਹ ਉਨ੍ਹਾਂ ਲਈ ਗੋਰਵ ਦੀ ਗੱਲ ਹੈ।
ਕਲਾ ਦੇ ਲਈ ਪਹਿਲਾ ਸਨਮਾਨ 1986 'ਚ ਮਿਲਿਆ
ਪਦਮਸ੍ਰੀ ਭੂਰੀ ਬਾਈ ਨੇ ਦੱਸਿਆ ਕਿ ਕਲਾ ਦੇ ਖੇਤਰ ਵਿੱਚ ਉੁਨ੍ਹਾਂ ਨੂੰ ਪਹਿਲਾ ਸਿਖਰ ਸਨਮਾਨ1986 ਵਿੱਚ ਮਿਲਿਆ। ਉਸ ਦੇ ਬਾਅਦ 1998 ਵਿੱਚ ਮੱਧ ਪ੍ਰਦੇਸ਼ ਸਰਾਰ ਨੇ ਉਨ੍ਹਾਂ ਨੂੰ ਦੇਵੀ ਅਹਿਲਾ ਸਨਮਾਨ ਦਿੱਤਾ ਅਤੇ ਇਹ ਸਨਮਾਨ ਮਿਲਣ ਦੇ ਬਾਅਦ ਉਨ੍ਹਾਂ ਨੂੰ ਵਿਦੇਸ਼ ਵਿੱਚ ਪੇਟਿੰਗ ਬਣਾਉਣ ਦਾ ਮੌਕਾ ਮਿਲਿਆ। ਭੂਰੀ ਬਾਈ 2018 ਵਿੱਚ ਆਪਣੇ ਚਿੱਤਰ ਕਲਾ ਦਾ ਪ੍ਰਦਰਸ਼ਨ ਕਰਨ ਲਈ ਅਮਰੀਕਾ ਗਈ ਉਸ ਦੇ ਬਾਅਦ ਕਈ ਸਨਮਾਨ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਉੱਤੇ ਮਿਲਦੇ ਰਹੇ ਪਰ ਪਦਮਸ੍ਰੀ ਮਿਲੇਗਾ ਇਸ ਦੀ ਕੋਈ ਉਮੀਦ ਨਹੀਂ ਸੀ। ਭੂਰੀ ਬਾਈ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਸਰਕਾਰ ਨੇ ਮੇਰੀ ਕਲਾ ਨੂੰ ਪਹਿਚਾਹਣ ਦੀ ਅੱਗੇ ਆਉਣ ਵਾਲੀ ਪੀੜੀ ਨੂੰ ਵੀ ਮੌਕਾ ਮਿਲੇ। ਉੁਨ੍ਹਾਂ ਨੇ ਕਿਹਾ ਕਿ ਕਲਾ ਨੂੰ ਸਨਮਾਨ ਮਿਲਣਾ ਚਾਹੀਦਾ ਹੈ।