ETV Bharat / bharat

ਅੰਦੋਲਨ 'ਚ ਪੀਜ਼ਾ, ਕਾਜੂ-ਬਦਾਮ ਖਾਂਦੇ ਕਿਸਾਨਾਂ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਠੋਕਵਾਂ ਜਵਾਬ

author img

By

Published : Dec 30, 2020, 12:51 PM IST

ਬੀਤੇ ਕੁੱਝ ਦਿਨਾਂ ਤੋਂ ਰਾਜਨੀਤਿਕ ਪਾਰਟੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਧਰਨੇ 'ਤੇ ਬੈਠਕੇ ਪੀਜ਼ਾ, ਕਾਜੂ ਬਦਾਮ ਅਤੇ ਹੋਰ ਕਿਸਮਾਂ ਦਾ ਭੋਜਨ ਖਾ ਰਹੇ ਕਿਸਾਨ, ਕਿਸਾਨ ਨਹੀਂ ਹਨ। ਇਸ ਸਬੰਧੀ ਇੱਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਈਟੀਵੀ ਭਾਰਤ ਨੇ ਗੱਲ ਕੀਤੀ।

ਅੰਦੋਲਨ 'ਚ ਪੀਜ਼ਾ, ਕਾਜੂ-ਬਦਾਮ ਖਾਂਦੇ ਕਿਸਾਨਾਂ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਠੋਕਵਾਂ ਜਵਾਬ
ਅੰਦੋਲਨ 'ਚ ਪੀਜ਼ਾ, ਕਾਜੂ-ਬਦਾਮ ਖਾਂਦੇ ਕਿਸਾਨਾਂ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਠੋਕਵਾਂ ਜਵਾਬ

ਨਵੀਂ ਦਿੱਲੀ: ਬੀਤੇ ਕੁੱਝ ਦਿਨਾਂ ਤੋਂ ਰਾਜਨੀਤਿਕ ਪਾਰਟੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਧਰਨੇ 'ਤੇ ਬੈਠ ਕੇ ਪੀਜ਼ਾ, ਕਾਜੂ ਬਦਾਮ ਅਤੇ ਹੋਰ ਕਿਸਮਾਂ ਦਾ ਭੋਜਨ ਖਾ ਰਹੇ ਕਿਸਾਨ, ਕਿਸਾਨ ਨਹੀਂ ਹਨ। ਇਸ ਸਬੰਧੀ ਇੱਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਈਟੀਵੀ ਭਾਰਤ ਨੇ ਖਾਸ ਗੱਲਬਾਤ ਕੀਤੀ। ਇਸ ਦੌਰਾਨ ਕਿਸਾਨ ਪਰਿਵਾਰਾਂ ਨਾਲ ਸਬੰਧਤ ਮਹਿਲਾਵਾਂ ਨੇ ਦੱਸਿਆ ਕਿ ਜੇਕਰ ਉਹ ਪੀਜ਼ਾ ਜਾਂ ਕਾਜੂ ਬਦਾਮ ਖਾਂਦੇ ਹਨ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਕਿਸਾਨ ਨਹੀਂ ਹਨ।

ਪੀਜ਼ਾ ਜਾਂ ਕਾਜੂ ਬਦਾਮ ਖਾਣ ਲਈ ਸੜਕਾਂ 'ਤੇ ਨਹੀਂ ਆਏ

ਹਰੇ ਦੁਪੱਟਿਆਂ 'ਚ ਬੈਠੀਆਂ ਔਰਤਾਂ ਨੇ ਕਿਹਾ ਕਿ ਉਹ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪੀਜ਼ਾ ਜਾਂ ਕਾਜੂ ਬਦਾਮ ਖਾਣ ਲਈ ਸੜਕਾਂ 'ਤੇ ਨਹੀਂ ਆਏ ਬਲਕਿ ਆਪਣੀਆਂ ਹੱਕੀ ਮੰਗਾਂ ਲਈ ਆਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਖੇਤਾਂ ਦੀ ਮਿੱਟੀ ਨੂੰ ਪਿਆਰ ਕਰਦੇ ਹਨ, ਇਸ ਲਈ ਅੱਜ ਉਹ ਸੜਕਾਂ 'ਤੇ ਆਪਣੇ ਲਈ ਖਾਣਾ ਬਣਾਉਣ ਲਈ ਮਜਬੂਰ ਹਨ।

ਕੇਂਦਰ ਅਤੇ ਕਿਸਾਨਾਂ ਦੀ ਫਸੀ ਗਰਾਰੀ

ਇਹ ਸਾਰੇ ਸੜਕਾਂ 'ਤੇ ਬੈਠੇ ਕਿਸਾਨ ਆਪਣਾ ਰੋਟੀ ਪਾਣੀ ਵੀ ਆਪ ਹੀ ਪਕਾਉਂਦੇ ਹਨ। ਇਸ ਪ੍ਰਦਰਸ਼ਨ ਵਿੱਚ ਆਏ ਬਹੁਤੇ ਕਿਸਾਨਾਂ ਨੂੰ ਡਰ ਹੈ ਕਿ ਕਾਰਪੋਰੇਟ ਘਰਾਣੇ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰ ਲੈਣਗੇ ਅਤੇ ਉਨ੍ਹਾਂ ਨੂੰ ਫਸਲਾਂ ਦੇ ਪੂਰੇ ਮੁੱਲ ਨਹੀਂ ਮਿਲਣਗੇ ਜਦੋਂ ਕਿ ਕੇਂਦਰ ਸਰਕਾਰ ਵਾਰ-ਵਾਰ ਇਨ੍ਹਾਂ ਗੱਲਾਂ ਨੂੰ ਕੇਵਲ ਕਿਸਾਨਾਂ ਦਾ ਡਰ ਦੱਸ ਕੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਭਦਾਇਕ ਦੱਸਦੀ ਆ ਰਹੀ ਹੈ।

ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ 6 ਬੈਠਕਾਂ ਹੋ ਚੁੱਕੀਆਂ ਹਨ ਅਤੇ ਅੱਜ ਬੁੱਧਵਾਰ ਨੂੰ ਕਿਸਾਨਾ ਅਤੇ ਕੇਂਦਰ ਸਰਕਾਰ ਵਿਚਕਾਰ 7ਵੇਂ ਗੇੜ ਦੀ ਬੈਠਕ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.