ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਚੋ ਯੂਪੀ ਦੀ ਬਾਂਦਾ ਜੇਲ਼੍ਹ ਚ ਭੇਜਣ ਦੇ ਸੁਪਰੀਮ ਕੋਰਟ ਦੇ ਆਦੇਸ਼ ਦੀ ਕਾਪੀ ਪ੍ਰਿਯਾਗਰਾਜ ਦੇ ਸਪੈਸ਼ਲ ਐੱਮ.ਪੀ ਐਮਐੱਲਏ ਕੋਰਟ ਪੁਹੰਚ ਚੁੱਕੇ ਨੇ। ਹੁਣ ਸਪੈਸ਼ਲ ਐੱਮ.ਪੀ ਐਮਐੱਲਏ ਕੋਰਟ ਦੇ ਜੱਜ ਤੈਅ ਕਰਨਗੇ ਕਿ ਬਾਹੂਬਲੀ ਅੰਸਾਰੀ ਨੂੰ ਸੂਬੇ ਦੀ ਕਿਸ ਚ ਜੇਲ੍ਹ ਚ ਰੱਖਿਆ ਜਾਵੇਗਾ। ਫਿਲਹਾਲ ਮੁਖਾਤਰ ਅੰਸਾਰੀ ਰੋਪੜ ਦੀ ਜੇਲ੍ਹ ਚ ਬੰਦ ਹੈ।

ਮੁਖਤਾਰ ਅੰਸਾਰੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਯੂ.ਪੀ. ਸਰਕਾਰ ਆਹਮੋ-ਸਾਹਮਣੇ ਹਨ। ਫਿਲਹਾਲ ਪੰਜਾਬ ਸਰਕਾਰ ਦੀਆਂ ਸਾਰੀਆਂ ਦਲੀਲਾਂ ਦੇ ਬਾਵਜੂਦ ਸੁਪਰੀਮ ਕੋਰਟ ਵੱਲੋਂ ਯੂਪੀ ਸਰਕਾਰ ਦੇ ਹੱਕ ਚ ਫੈਸਲਾ ਸੁਣਾਇਆ ਗਿਆ। ਜਿਸ ਦੇ ਤਹਿਤ ਰੋਪੜ ਜੇਲ੍ਹ ਚ ਬੰਦ ਮੁਖਤਾਰ ਅੰਸਾਰੀ ਨੂੰ ਹੁਣ ਪੰਜਾਬ ਤੋਂ ਉਤਰ ਪ੍ਰਦੇਸ਼ ਸ਼ਿਫਟ ਕਰਨ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ।
ਐਮ.ਪੀ. ਐੱਮ.ਐੱਲ.ਏ. ਕੋਰਟ ਚ ਚੱਲ ਰਹੇ ਹਨ ਅੰਸਾਰੀ ਖਿਲਾਫ਼ 7 ਕੇਸ
ਐਮ.ਪੀ. ਐੱਮ.ਐੱਲ.ਏ. ਕੋਰਟ ਵਿੱਚ ਫਿਲਹਾਲ ਮੁਖਤਾਰ ਅੰਸਾਰੀ ਦੇ ਖਿਲਾਫ਼ ਕਈ ਕੇਸ ਚੱਲ ਰਹੇ ਹਨ। ਜਿੰਨਾਂ ਦੀ ਤਾਰੀਖ ਲਈ ਅੰਸਾਰੀ ਨੂੰ ਅਦਾਲਤ ਲਿਆਂਦਾ ਜਾਵੇਗਾ । ਅਜਿਹੇ ਚ ਅਦਾਲਤ ਸੁਰੱਖਿਆ ਅਤੇ ਸੁਵਿਧਾ ਨੂੰ ਦੇਖਦੇ ਹੋਏ ਮੁਖਤਾਰ ਨੂੰ ਕਿਸ ਜੇਲ੍ਹ ਚ ਰੱਖਿਆ ਜਾਵੇ ਉਸ ਉਤੇ ਫੈਸਲਾ ਕਰੇਗੀ। ਫਿਲਹਾਲ ਮੁਖਤਾਰ ਅੰਸਾਰੀ ਪੰਜਾਬ ਤੋਂ ਬਾਂਦਾ ਲਿਆਉਣ ਦੀ ਤਿਆਰੀ ਚੱਲ ਰਹੀ ਹੈ।