ETV Bharat / bharat

14 TV anchors Boycott: INDIA ਗੱਠਜੋੜ ਨੇ ਇੰਨ੍ਹਾਂ ਟੀਵੀ ਐਂਕਰਾਂ ਦੇ ਬਾਈਕਾਟ ਦਾ ਕੀਤਾ ਐਲਾਨ, ਭਾਜਪਾ ਨੇ ਫੈਸਲੇ ਦੀ ਐਮਰਜੈਂਸੀ ਨਾਲ ਕੀਤੀ ਤੁਲਨਾ - ਪਬਲੀਸਿਟੀ ਵਿਭਾਗ ਦੇ ਚੇਅਰਮੈਨ ਪਵਨ ਖੇੜਾ

ਇੰਡੀਆ ਗੱਠਜੋੜ ਵਲੋਂ ਇੱਕ ਸੂਚੀ ਜਾਰੀ ਕਰਦਿਆਂ 14 ਟੀਵੀ ਐਂਕਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈਕੇ ਭਾਜਪਾ ਵਲੋਂ ਨਿਸ਼ਾਨਾ ਸਾਧਦੇ ਹੋਏ ਇਸ ਦੀ ਤੁਲਨਾ ਐਮਰਜੈਂਸੀ ਨਾਲ ਕੀਤੀ ਹੈ। (14 TV anchors Boycott)

14 TV anchors Boycott
14 TV anchors Boycott
author img

By ETV Bharat Punjabi Team

Published : Sep 15, 2023, 1:01 PM IST

ਚੰਡੀਗੜ੍ਹ: ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਯਾਨੀ INDIA ਗੱਠਜੋੜ ਹੁਣ ਟੀਵੀ ਸ਼ੋਅ ਅਤੇ ਨਿਊਜ਼ ਐਂਕਰਾਂ ਦਾ ਬਾਈਕਾਟ ਕਰਨ ਦੀ ਤਿਆਰੀ ਕਰ ਲਈ ਹੈ। ਜਿਸ ਸਬੰਧੀ ਕਾਂਗਰਸੀ ਲੀਡਰ ਅਤੇ ਮੀਡੀਆ ਐਂਡ ਪਬਲੀਸਿਟੀ ਵਿਭਾਗ ਦੇ ਚੇਅਰਮੈਨ ਪਵਨ ਖੇੜਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਨਿਊਜ਼ ਐਂਕਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੇ ਸ਼ੋਅ ਵਿੱਚ ਬੁਲਾਰੇ ਨਹੀਂ ਭੇਜੇ ਜਾਣਗੇ। ਇਸ ਸੂਚੀ ਵਿੱਚ ਸੁਧੀਰ ਚੌਧਰੀ, ਚਿੱਤਰਾ ਤ੍ਰਿਪਾਠੀ ਸਣੇ 14 ਦਿੱਗਜ ਪੱਤਰਕਾਰਾਂ ਦੇ ਨਾਂਅ ਸ਼ਾਮਿਲ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਫੈਸਲਾ INDIA ਗੱਠਜੋੜ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੀ ਰਿਹਾਇਸ਼ ‘ਤੇ ਹੋਈ ਤਾਲਮੇਲ ਕਮੇਟੀ ਦੀ ਪਹਿਲੀ ਮੀਟਿੰਗ ਦੌਰਾਨ ਲਿਆ ਹੈ।

ਇੰਨ੍ਹਾਂ 14 ਐਂਕਰਾਂ ਦੇ ਨਾਮ ਸ਼ਾਮਲ: ਕਾਂਗਰਸ ਲੀਡਰ ਨੇ ਟਵਿੱਟਰ 'ਤੇ ਪੋਸਟ ਕੀਤਾ, “ਇੰਡੀਆ ਮੀਡੀਆ ਕਮੇਟੀ ਦੁਆਰਾ ਅੱਜ ਦੁਪਹਿਰ ਹੋਈ ਇੱਕ ਵਰਚੁਅਲ ਮੀਟਿੰਗ ਵਿੱਚ ਹੇਠਾਂ ਦਿੱਤਾ ਫੈਸਲਾ ਲਿਆ ਗਿਆ ਹੈ। ਇੰਡੀਆ ਪਾਰਟੀ ਦੀ ਟੀਮ 14 ਨਿਊਜ਼ ਐਂਕਰਾਂ ਦੇ ਸ਼ੋਅ ਅਤੇ ਇਵੈਂਟਸ ਵਿੱਚ ਆਪਣੇ ਪ੍ਰਤੀਨਿਧ ਨਹੀਂ ਭੇਜੇਗੀ। ਇਸ ਲਿਸਟ ਵਿੱਚ ਅਦਿਤੀ ਤਿਆਗੀ, ਅਮਨ ਚੋਪੜਾ, ਅਮੀਸ਼ ਦੇਵਗਨ, ਆਨੰਦ ਨਰਸਿਮਹਨ, ਅਰਨਬ ਗੋਸਵਾਮੀ, ਅਸ਼ੋਕ ਸ਼੍ਰੀਵਾਸਤਵ, ਚਿਤਰਾ ਤ੍ਰਿਪਾਠੀ, ਗੌਰਵ ਸਾਵੰਤ, ਨਵਿਕਾ ਕੁਮਾਰ, ਪ੍ਰਾਚੀ ਪਰਾਸ਼ਰ, ਰੁਬੀਕਾ ਲਿਆਕਤ, ਸ਼ਿਵ ਅਰੂਰ, ਸੁਧੀਰ ਚੌਧਰੀ ਅਤੇ ਸੁਸ਼ਾਂਤ ਸਿਨਹਾ ਦੇ ਨਾਂਅ ਸ਼ਾਮਿਲ ਹਨ।

ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਲਾਏ ਸੀ ਇਲਜ਼ਾਮ: ਕਾਬਿਲੇਗੌਰ ਹੈ ਕਿ ਵਿਰੋਧੀ ਧਿਰ ਟੀਵੀ ਮੀਡੀਆ 'ਤੇ ਲੰਬੇ ਸਮੇਂ ਤੋਂ ਹਿੰਦੂ-ਮੁਸਲਮਾਨ ਕਰਨ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਜ਼ਿਆਦਾ ਕਵਰੇਜ ਨਾ ਦੇਣ ਦਾ ਦੋਸ਼ ਲਾਉਂਦੀ ਆ ਰਹੀ ਹੈ। 'ਭਾਰਤ ਜੋੜੋ ਯਾਤਰਾ' ਦੌਰਾਨ ਵੀ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਮੇਰਾ ਦੋਸ਼ ਹੈ ਕਿ ਸੰਪਾਦਕਾਂ ਨੇ ਯਾਤਰਾ ਦਾ ਬਾਈਕਾਟ ਕੀਤਾ। ਯਾਤਰਾ ਨੂੰ ਲੋਕਾਂ ਦਾ ਸਮਰਥਨ ਮਿਲਿਆ, ਪਰ ਮੁੱਖ ਧਾਰਾ ਮੀਡੀਆ ਦੁਆਰਾ ਇਸਦਾ ਬਾਈਕਾਟ ਕੀਤਾ ਗਿਆ। ਕੀ ਤੁਸੀਂ ਇੰਨੀ ਵੱਡੀ ਮੁਹਿੰਮ ਨਹੀਂ ਦਿਖਾਓਗੇ? ਇਸ ਤੋਂ ਪਹਿਲਾਂ ਸਾਲ 2019 ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੀ ਕਾਂਗਰਸ ਨੇ ਇੱਕ ਮਹੀਨੇ ਤੱਕ ਟੀਵੀ ਚੈਨਲਾਂ ਦਾ ਬਾਈਕਾਟ ਕੀਤਾ ਸੀ ਅਤੇ ਆਪਣੇ ਬੁਲਾਰੇ ਨਹੀਂ ਭੇਜੇ ਸੀ। ਜਿਸ ਸਬੰਧੀ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਉਦੋਂ ਦੱਸਿਆ ਸੀ ਕਿ ਕਾਂਗਰਸ ਨੇ ਇਕ ਮਹੀਨੇ ਤੱਕ ਟੀਵੀ ਬਹਿਸਾਂ ਲਈ ਆਪਣੇ ਬੁਲਾਰੇ ਨਾ ਭੇਜਣ ਦਾ ਫੈਸਲਾ ਕੀਤਾ ਹੈ।

ਵਿਧਾਨ ਸਭਾ ਚੋਣਾਂ 'ਚ ਇਕੱਠੇ ਲੜਨ ਦੀ ਯੋਜਨਾ: ਲੋਕ ਸਭਾ ਦੇ ਨਾਲ-ਨਾਲ ਵਿਧਾਨ ਸਭਾ ‘ਚ ਵੀ ਗੱਠਜੋੜ ਦੇ ਨਾਲ-ਨਾਲ ਖ਼ਬਰ ਹੈ ਕਿ ਵਿਰੋਧੀ ਗਰੁੱਪ INDIA ਲੋਕ ਸਭਾ ਚੋਣਾਂ ਤੋਂ ਪਹਿਲਾਂ 4 ਸੂਬਿਆਂ ਦੇ ਸਿਆਸੀ ਮੈਦਾਨ ‘ਚ ਇਕੱਠੇ ਹੋਣ ‘ਤੇ ਵਿਚਾਰ ਕਰ ਰਿਹਾ ਹੈ । ਹਾਲਾਂਕਿ ਇਸ ਬਾਰੇ ਅਜੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਸਾਲ ਦੇ ਅੰਤ ਤੱਕ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਛੱਤੀਸਗੜ੍ਹ ‘ਚ ਚੋਣਾਂ ਹੋਣੀਆਂ ਹਨ। ਸਮਾਜਵਾਦੀ ਪਾਰਟੀ ਮੱਧ ਪ੍ਰਦੇਸ਼ ਦੀਆਂ ਕੁਝ ਸੀਟਾਂ ‘ਤੇ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।

  • I.N.D.I.Alliance द्वारा मीडिया के बहिष्कार ने आपातकाल की खौफनाक यादें ताजा कर दी।
    आपातकाल में अभिव्यक्ति का गला घोंटने वाली दमनकारी कांग्रेस ने मीडिया पर सेंसरशिप लगा दी थी।

    सनातन परंपरा को समाप्त करने का कुत्सित प्रयास कर रहे 'घमंडिया गठबंधन' के लोगों की सच्चाई देश के सामने है।

    — Hardeep Singh Puri (@HardeepSPuri) September 14, 2023 " class="align-text-top noRightClick twitterSection" data=" ">

'ਲੋਕ ਮੁੱਦਿਆਂ ਤੋਂ ਦੂਰ ਐਂਕਰ': ਇੰਡੀਆ ਗੱਠਜੋੜ ਦੀ ਮੀਡੀਆ ਕਮੇਟੀ ਮੁਤਾਬਕ ਇਨ੍ਹਾਂ ਚੈਨਲਾਂ ਦਾ ਬਾਈਕਾਟ ਕਰਨ ਦਾ ਫੈਸਲਾ ਇਸ ਆਧਾਰ 'ਤੇ ਲਿਆ ਗਿਆ ਹੈ ਕਿ ਉਹ ਜਨਤਕ ਚਿੰਤਾ ਦੇ ਮੁੱਦਿਆਂ ਤੋਂ ਕਿੰਨੀ ਦੂਰ ਹਨ। ਕਮੇਟੀ ਦਾ ਕਹਿਣਾ ਕਿ ਕੁਝ ਚੈਨਲ ਅਤੇ ਐਂਕਰ ਸਾਰਾ ਦਿਨ ਫਿਰਕੂ ਬਹਿਸਾਂ ਦਾ ਆਯੋਜਨ ਕਰਦੇ ਹਨ ਅਤੇ ਲੋਕਾਂ ਨੂੰ ਮੰਦਰ-ਮਸਜਿਦ ਵਿਵਾਦਾਂ ਵਿੱਚ ਉਲਝਾਉਂਦੇ ਹਨ। ਇਸ ਲਈ ਗੱਠਜੋੜ ਉਨ੍ਹਾਂ ਦੀਆਂ ਬਹਿਸਾਂ ਅਤੇ ਚੈਨਲਾਂ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ।

ਸੁਧਾਰ ਨਾ ਹੋਇਆ ਤਾਂ ਸੂਬਿਆਂ 'ਚ ਵੀ ਕਰਾਂਗੇ ਬਾਈਕਾਟ: ਬਾਈਕਾਟ ਤੋਂ ਬਾਅਦ ਗੱਠਜੋੜ ਅਗਲੇ ਕੁਝ ਮਹੀਨਿਆਂ ਤੱਕ ਇਨ੍ਹਾਂ ਚੈਨਲਾਂ ਅਤੇ ਐਂਕਰਾਂ ਦੇ ਸ਼ੋਅ ਦਾ ਨਿਰੀਖਣ ਕਰੇਗਾ। ਜੇਕਰ ਸੁਧਾਰ ਹੋਇਆ ਤਾਂ ਉਨ੍ਹਾਂ ਦਾ ਬਾਈਕਾਟ ਵਾਪਸ ਲਿਆ ਜਾ ਸਕਦਾ ਹੈ। ਕਮੇਟੀ ਮੈਂਬਰਾਂ ਮੁਤਾਬਕ ਜੇਕਰ ਸੁਧਾਰ ਨਾ ਹੋਇਆ ਤਾਂ ਇਸ ਸਮੇਂ ਕਰੀਬ 11 ਸੂਬਿਆਂ 'ਚ ਗੱਠਜੋੜ ਦੀਆਂ ਸਰਕਾਰਾਂ ਹਨ। ਉਨ੍ਹਾਂ ਸੂਬਿਆਂ 'ਚ ਵੀ ਇਨ੍ਹਾਂ ਚੈਨਲਾਂ 'ਤੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਉਣ ਵਰਗੇ ਉਪਾਅ ਕੀਤੇ ਜਾ ਸਕਦੇ ਹਨ।

  • The only instance we have seen of civil liberties being curtailed in India was during the Emergency in 1975.
    Open calls for eradication of #SanatanDharma, FIRs against journalists & boycott of media reflect politics of those dark years of emergency.
    True face of I.N.D.I.Alliance?

  • पत्रकारों का Boycott उनके ऊपर FIR मुक़दमे…

    I.N.D.I Alliance, इतनी छटपटाहट क्यों ? pic.twitter.com/J3woHnQDjw

    — Anurag Thakur (@ianuragthakur) September 14, 2023 " class="align-text-top noRightClick twitterSection" data=" ">

ਗੱਠਜੋੜ ਦਾ ਅਸਲੀ ਚਿਹਰਾ ਨੰਗਾ: ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਸ ਕਦਮ ਦੀ ਤੁਲਨਾ ਐਮਰਜੈਂਸੀ ਨਾਲ ਕੀਤੀ, ਜਿਸ ਨੇ ਮੀਡੀਆ ਦੇ ਅਧਿਕਾਰਾਂ ਨੂੰ ਰੋਕਿਆ। ਉਨ੍ਹਾਂ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਅਸੀਂ ਭਾਰਤ ਵਿੱਚ ਨਾਗਰਿਕ ਸੁਤੰਤਰਤਾ ਨੂੰ ਘਟਾਏ ਜਾਣ ਦਾ ਇੱਕੋ ਇੱਕ ਉਦਾਹਰਣ 1975 ਵਿੱਚ ਐਮਰਜੈਂਸੀ ਦੌਰਾਨ ਦੇਖਿਆ ਹੈ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਦੇ ਖਾਤਮੇ ਦੀ ਖੁੱਲ੍ਹੀ ਮੰਗ, ਪੱਤਰਕਾਰਾਂ ਵਿਰੁੱਧ ਐਫਆਈਆਰਜ਼ ਅਤੇ ਮੀਡੀਆ ਦਾ ਬਾਈਕਾਟ ਐਮਰਜੈਂਸੀ ਦੇ ਕਾਲੇ ਸਾਲਾਂ ਦੀ ਰਾਜਨੀਤੀ ਨੂੰ ਦਰਸਾਉਂਦਾ ਹੈ। I.N.D.I.A. ਗਠਜੋੜ ਦਾ ਅਸਲੀ ਚਿਹਰਾ ਨੰਗਾ ਹੋਇਆ ਹੈ।

ਪੱਤਰਕਾਰਾਂ ਦਾ ਬਾਈਕਾਟ ਤੇ ਹੋ ਰਹੇ ਪਰਚੇ: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਵੀ ਵਿਰੋਧੀ ਧੜੇ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਕਦਮ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਰਾਜਸਥਾਨ ਦੇ ਭੀਲਵਾੜਾ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਕਿਹਾ ਕਿ ਕਾਂਗਰਸ ਅਤੇ ਉਹਨਾਂ ਦੇ ਸਾਥੀਆਂ ਦੇ ਆਗੂ ਹਰ ਰੋਜ ਕਹਿੰਦੇ ਹਨ ਕਿ ਉਹ ਸਨਾਤਨ ਧਰਮ ਨੂੰ ਤਬਾਹ ਕਰ ਦੇਣਗੇ ਅਤੇ ਹਿੰਦੂਆਂ ਦਾ ਅਪਮਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ, ਹੁਣ ਉਹਨਾਂ ਨੇ ਪੱਤਰਕਾਰਾਂ ਦਾ ਵੀ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੇਸ ਦਰਜ ਕਰਵਾ ਰਹੇ ਹਨ। ਚੇਨਈ ਜਾਂ ਬੰਗਾਲ ਵਿੱਚ, ਉਹ ਨਿਰਾਸ਼ਾ ਅਤੇ ਘਬਰਾਹਟ ਵਿੱਚ ਕੇਸ ਦਰਜ ਕਰ ਰਹੇ ਹਨ, ਅਤੇ ਨਾਲ ਹੀ ਉਹ ਕਹਿ ਰਹੇ ਹਨ ਕਿ ਉਹ ਸਨਾਤਨ ਧਰਮ ਨੂੰ ਖਤਮ ਕਰ ਦੇਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.