ਲਖਨਊ:ਆਨਲਾਈਨ ਕਲਾਸਾਂ ਲੈਣ ਵਾਲੇ 55% ਬੱਚੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ।ਮਹਾਂਮਾਰੀ ਵਿਚ ਲੰਬੇ ਸਮੇਂ ਤੋਂ ਆਨਲਾਈਨ (Online) ਕਲਾਸਾਂ ਦੇ ਕਾਰਨ, ਵਿਦਿਆਰਥੀ ਤਣਾਅ, ਅੱਖਾਂ ਦੀਆਂ ਸਮੱਸਿਆਵਾਂ ਅਤੇ ਇਨਸੌਮਨੀਆ (Insomnia) ਤੋਂ ਪ੍ਰੇਸ਼ਾਨ ਹਨ।ਲਖਨਊ ਦੇ ਸਪਰਿੰਗ ਡੇਲ ਕਾਲਜ ਚੇਨ ਆਫ਼ ਸਕੂਲ ਵੱਲੋ ਕਰਵਾਏ ਗਏ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ।
ਲਖਨਾਉ ਦੇ ਸਪਰਿੰਗ ਡੇਲ ਕਾਲਜ ਚੇਨ ਆਫ਼ ਸਕੂਲ ਨੇ ਸਰਵੇਖਣ ਵਿਚ 4454 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਦੇ 3300 ਵਿਦਿਆਰਥੀਆਂ, 1 ਹਜ਼ਾਰ ਮਾਪਿਆਂ ਅਤੇ 154 ਅਧਿਆਪਕਾਂ ਨੂੰ ਆਨ ਲਾਈਨ ਕਲਾਸਾਂ ਦੇ ਫਾਇਦੇ ਅਤੇ ਨੁਕਸਾਨ ਬਾਰੇ ਪੁੱਛਿਆ ਗਿਆ।ਸਰਵੇ ਵਿਚ ਪਾਇਆ ਗਿਆ ਹੈ ਕਿ ਬੱਚਿਆਂ ਵਿਚ ਤਣਾਅ, ਅੱਖਾਂ ਦੀਆਂ ਬਿਮਾਰੀਆਂ ਅਤੇ ਹੋਰ ਕਈ ਮਾਨਸਿਕ ਬਿਮਾਰੀਆਂ ਲੱਗ ਰਹੀਆ ਹਨ।
50 ਫੀਸਦੀ ਬੱਚੇ ਤਣਾਅ ਦੇ ਸ਼ਿਕਾਰ ਹੋਏ ਹਨ ਅਤੇ 22.7 ਫੀਸਦੀ ਬੱਚੇ ਇਨਸੌਮਨੀਆਂ ਨਾਂ ਦੀ ਬਿਮਾਰੀ ਤੋਂ ਪੀੜਤ ਹਨ।ਇਸ ਤੋਂ ਇਲਾਵਾ 65 ਫੀਸਦੀ ਬੱਚੇ ਨੈਟਵਰਕ ਸਮੱਸਿਆਂ ਅਤੇ ਕਈ ਹੋਰ ਤਰ੍ਹਾਂ ਦੇ ਬਹਾਨੇ ਲਗਾ ਕੇ ਕਲਾਸਾਂ ਤੋਂ ਬੱਚਦੇ ਹਨ।
ਕਈ ਵਿਦਿਆਰਥੀਆਂ ਨੂੰ ਕਮਰ ਦਰਦ, ਸਿਰ ਦਰਦ ਅਤੇ ਥਕਾਵਟ ਹੁੰਦੀ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਹਮੇਸ਼ਾ ਆਨਲਾਈਨ ਕਲਾਸ ਲਗਾਉਣ ਵੇਲੇ ਆਪਣੇ ਸਰੀਰ ਦੇ ਪੋਸਚਰ ਨੂੰ ਠੀਕ ਰੱਖੋ।ਇਸ ਲਈ ਆਨਲਾਈਨ ਕਲਾਸ ਲਗਾਉਣ ਲਈ ਹਮੇਸ਼ਾਂ ਕੁਰਸੀ ਉਤੇ ਬੈਠੋ ਅਤੇ ਪਿੱਠ ਨੂੰ ਸਿੱਧੀ ਕਰਕੇ ਰੱਖੋ।
ਜਦੋਂ ਵੀ ਕਲਾਸ ਆਫ ਹੁੰਦੀ ਹੈ ਤਾਂ ਉਸੇ ਵਕਤ ਕੁਰਸੀ ਤੋਂ ਉੱਠੋ ਕਮਰੇ ਵਿਚ ਜਾ ਬਾਲਕਨੀ ਵਿਚ ਘੁੰਮ ਫਿਰ ਲਵੋ।ਜੇਕਰ ਤੁਹਾਡੀਆਂ ਅੱਖਾਂ ਵਿਚ ਥਕਾਨ ਨਜ਼ਰ ਆਵੇ ਤਾਂ ਠੰਡੇ ਪਾਣੀ ਦੇ ਛਿੱਟੇ ਮਾਰੋ।ਉਹ ਸਵੇਰੇ ਸਾਮ ਕਸਰਕ ਕਰੋ ਅਤੇ 7-8 ਗਲਾਸ ਪਾਣੀ ਦੇ ਪੀਓ।
ਆਨਲਾਈਨ ਕਲਾਸ ਕਾਰਨ ਸਰੀਰ ਵਿਚ ਨੀਰਸ ਪੈਦਾ ਹੁੰਦਾ ਹੈ ਜਿਸ ਤੋਂ ਬਚਣ ਲਈ ਹਮੇਸ਼ਾਂ ਸਵੇਰੇ ਸ਼ਾਮ ਕਸਰਤ ਜਰੂਰ ਕਰੋ ਅਤੇ ਆਪਣੀ ਸਿਹਤ ਦਾ ਖਾਸ ਧਿਆਨ ਰੱਖੋ।
ਇਹ ਵੀ ਪੜੋ:Landslide: ਪਹਾੜੀ ਤੋਂ ਚੱਟਾਨ ਡਿੱਗਣ ਨਾਲ ਮਚੀ ਤਬਾਹੀ, ਕਈ ਮੌਤਾਂ, ਦੇਖੋ ਵੀਡੀ