ਹਿੰਸਾ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਕ ਵੱਡਾ ਫੈਸਲਾ ਲਿਆ ਹੈ। ਸੀਆਰਪੀਐਫ ਦੀਆਂ 10 ਟੁਕੜੀਆਂ ਤਾਇਨਾਤ ਕੀਤੀਆਂ ਜਾਣਗੀਆਂ। ਅਰਧ ਸੈਨਿਕ ਬਲਾਂ ਦੀਆਂ ਕੁੱਲ 15 ਟੁਕੜੀਆਂ ਤਾਇਨਾਤ ਕੀਤੀਆਂ ਜਾਣਗੀਆਂ। ਹਿੰਸਕ ਗਤੀਵਿਧੀਆਂ ਨਾਲ ਪੂਰੀ ਤਾਕਤ ਨਾਲ ਨਜਿੱਠਣ ਲਈ ਨਿਰਦੇਸ਼ ਦਿੱਤੇ ਗਏ ਹਨ। ਆਈਟੀਓ ਅਜੇ ਵੀ ਪ੍ਰਦਰਸ਼ਨਕਾਰੀਆਂ ਦਾ ਕਬਜ਼ਾ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਆਦੇਸ਼ ਦਿੱਤੇ ਹਨ
ਟਰੈਕਟਰ ਪਰੇਡ 'ਚ ਹਿੰਸਾ: ਦਿੱਲੀ 'ਚ CRPF ਦੀਆਂ 10 ਟੁਕੜੀਆਂ ਤੈਨਾਤ - Republic Day
17:56 January 26
ਹਿੰਸਾ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਲਿਆ ਵੱਡਾ ਫੈਸਲਾ
17:33 January 26
ਕੁਝ ਤੱਤਾਂ ਵੱਲੋਂ ਹਿੰਸਾ ਸਵੀਕਾਰਯੋਗ ਨਹੀਂ ਹੈ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ 'ਚ ਹੈਰਾਨ ਕਰਨ ਵਾਲੇ ਦ੍ਰਿਸ਼। ਕੁਝ ਤੱਤਾਂ ਵੱਲੋਂ ਕੀਤੀ ਗਈ ਹਿੰਸਾ ਸਵੀਕਾਰਯੋਗ ਨਹੀਂ ਹੈ। ਇਹ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਪੈਦਾ ਕੀਤੀ ਸਦਭਾਵਨਾ ਨੂੰ ਨਕਾਰ ਦੇਵੇਗਾ। ਕਿਸਾਨ ਆਗੂਆਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਅਤੇ ਟਰੈਕਟਰ ਰੈਲੀ ਨੂੰ ਮੁਅੱਤਲ ਕਰ ਦਿੱਤਾ ਹੈ। ਮੈਂ ਸਾਰੇ ਅਸਲ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਨੂੰ ਖ਼ਾਲੀ ਕਰਕੇ ਹੱਦਾਂ 'ਤੇ ਵਾਪਸ ਜਾਣ।
17:29 January 26
ਪੰਜ ਬੈਰੀਕੇਡ ਤੋੜ ਕੇ ਪ੍ਰਦਰਸ਼ਨਕਾਰੀ ਪੁੱਜੇ ਪੰਜਾਬੀ ਬਾਗ਼
ਟਿਕਰੀ ਬਾਰਡਰ ਤੋਂ ਨਿਕਲੇ ਕਿਸਾਨ ਬੈਰੀਕੇਡਿੰਗ ਤੋੜਦੇ ਹੋਏ ਅੱਗੇ ਵਧਦੇ ਜਾ ਰਹੇ ਹਨ। ਹੁਣ ਤੱਕ ਪ੍ਰਦਰਸ਼ਨਕਾਰੀਆਂ ਦਾ ਗੁੱਟ 5 ਬੈਰੀਕੇਡ ਤੋੜ ਚੁੱਕਿਆ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਤਾਕਤਾਂ ਦੀ ਵਰਤੋਂ ਕੀਤੀ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਪਰ ਪੁਲਿਸ ਕਿਸਾਨਾਂ ਨੂੰ ਰੋਕ ਨਾ ਸਕੀ।
17:22 January 26
ਅਸੀਂ ਅੱਜ ਦੇ ਵਿਰੋਧ ਵਿੱਚ ਵੇਖੀ ਗਈ ਹਿੰਸਾ ਦੀ ਸਖ਼ਤ ਨਿੰਦਾ ਕਰਦੇ : ਆਪ
ਆਪ ਨੇ ਕਿਹਾ ਕਿ ਅਸੀਂ ਅੱਜ ਦੇ ਵਿਰੋਧ ਵਿੱਚ ਵੇਖੀ ਗਈ ਹਿੰਸਾ ਦੀ ਸਖ਼ਤ ਨਿੰਦਾ ਕਰਦੇ ਹਾਂ। ਇਹ ਅਫ਼ਸੋਸ ਦੀ ਗੱਲ ਹੈ ਕਿ ਕੇਂਦਰੀ ਸਰਕਾਰ ਨੇ ਇਸ ਹੱਦ ਤੱਕ ਸਥਿਤੀ ਨੂੰ ਵਿਗੜਨ ਦਿੱਤਾ। ਪਿਛਲੇ ਦੋ ਮਹੀਨਿਆਂ ਤੋਂ ਅੰਦੋਲਨ ਸ਼ਾਂਤਮਈ ਰਿਹਾ।
17:19 January 26
ਸਿੰਘੂ ਬਾਰਡਰ ਵੱਲ ਵਾਪਸੀ ਕਰ ਰਹੇ ਕਿਸਾਨ
ਟਰੈਕਟਰ ਪਰੇਡ ਬਾਅਦ ਹੁਣ ਕਿਸਾਨ ਸਿੰਘੂ ਬਾਰਡਰ ਉੱਤੇ ਵਾਪਸੀ ਕਰ ਰਹੇ ਹਨ। ਦੂਜੇ ਪਾਸੇ ਨਾਂਗਲੋਈ ਵਿੱਚ ਕਿਸਾਨਾਂ ਉੱਤੇ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ ਹੈ।
17:13 January 26
ਆਊਂਟਰ ਰਿੰਗ ਰੋਡ 'ਤੇ ਸੀ ਮਾਰਚ ਕਰਨ ਦਾ ਪਲੈਨ, ਨਾ ਕਿ ਲਾਲ ਕਿਲ੍ਹੇ 'ਤੇ
ਆਊਂਟਰ ਰਿੰਗ ਰੋਡ ਉੱਤੇ ਟਰੈਕਟਰ ਮਾਰਚ ਕਰਨ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੇ ਆਊਂਟਰ ਰਿੰਗ ਰੋਡ ਉੱਤੇ ਮਾਰਚ ਕਰਨਾ ਸੀ, ਜੋ ਕਿ ਉਨ੍ਹਾਂ ਕਰ ਲਿਆ ਹੈ। ਇਸ ਦੇ ਨਾਲ ਹੀ ਉੁਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਲਾਲ ਕਿਲ੍ਹੇ ਉੱਤੇ ਜਾਣ ਦਾ ਕੋਈ ਪਲੈਨ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗਏ ਹਨ ਉਨ੍ਹਾਂ ਨੂੰ ਕਿਸਾਨ ਆਗੂ ਨੇ ਅਪੀਲ ਕੀਤੀ ਉਹ ਪੁਲਿਸ ਨਾਲ ਲੜਾਈ-ਝਗੜਾ ਨਾ ਕਰਨ, ਸ਼ਾਤੀਮਾਈ ਢੰਗ ਵਾਪਸ ਆਪਣੀ ਧਰਨੇ ਵਾਲੀ ਥਾਂ ਕੁੰਡਲੀ ਬਾਰਡਰ ਉੱਤੇ ਆ ਜਾਣ।
16:57 January 26
ਕਾਨੂੰਨਾ ਵਿਵਸਥਾ ਬਰਕਰਾਰ ਰੱਖਣ ਲਈ ਫ਼ਰੀਦਾਬਾਦ ਵਿੱਚ ਧਾਰਾ 144 ਲਾਗੂ
ਕਾਨੂੰਨਾ ਵਿਵਸਥਾ ਬਰਕਰਾਰ ਰੱਖਣ ਲਈ ਫ਼ਰੀਦਾਬਾਦ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ।
16:35 January 26
ਦਿੱਲੀ ਪੁਲਿਸ ਦੀ ਪ੍ਰਦਰਸ਼ਨਕਾਰੀਆਂ ਉੱਤੇ ਮੁਕਦਮਾ ਦਰਜ ਕਰਨ ਦੀ ਤਿਆਰੀ
ਦਿੱਲੀ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਕਿਸਾਨਾਂ ਦੇ ਵਿਰੁੱਧ ਮੁਕਦਮਾ ਦਰਜ ਕਰਨ ਦੀ ਤਿਆਰੀ ਹੋ ਰਹੀ ਹੈ। ਸ਼ੁਰੂਆਤੀ ਦੌਰ ਵਿੱਚ ਪੁਲਿਸ ਲਗਭਗ ਇੱਕ ਦਰਜਨ ਮਾਮਲੇ ਦਰਜ ਕਰ ਸਕਦੀ ਹੈ। ਜਿਨ੍ਹਾਂ ਦੀ ਗਿਣਤੀ ਬਾਅਦ ਵਿੱਚ ਵਧ ਸਕਦੀ ਹੈ। ਵੱਖ-ਵੱਖ ਅਪਰਾਧਿਕ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਨ ਦੀ ਤਿਆਰੀ ਹੈ। ਇਸ ਦੇ ਬਾਅਦ ਸ਼ੁਰੂ ਹੋ ਸਕਦਾ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਸਿਲਸਿਲਾ।
16:25 January 26
ਦਿੱਲੀ ਪੁਲਿਸ ਨੂੰ ਮਿਲੀ ਸੂਚਨਾ
ਟਰੈਕਟਰ ਰੈਲੀ ਕੱਢ ਰਹੇ ਕਿਸਾਨ ਮੱਧ ਦਿੱਲੀ ਦੇ ਆਈਟੀਓ ਚੌਂਕ ਅਤੇ ਲਾਲ ਕਿਲ੍ਹੇ ਉੱਤੇ ਆਪਣਾ ਘਿਰਾਓ ਕਰ ਚੁੱਕੇ ਹਨ। ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਹੁਣ ਇਹ ਲੋਕ ਇੱਥੋਂ ਦੀ ਸੰਸਦ ਭਵਨ ਅਤੇ ਰਾਸ਼ਟਰਪਤੀ ਭਵਨ ਵੱਲ ਕੂਚ ਕਰ ਸਕਦੇ ਹਨ। ਇਸ ਨੂੰ ਲੈ ਕੇ ਮਿਲੇ ਅਲਰਟ ਤੋਂ ਬਾਅਦ ਇੱਥੇ ਸੁਰੱਖਿਆ ਵਿਵਸਥਾ ਨੂੰ ਵਧਾ ਦਿੱਤਾ ਹੈ ਅਤੇ ਨਵੀਂ ਦਿਲੀ ਦੇ ਜ਼ਿਆਦਾਤਰ ਮਾਰਗਾਂ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਨਾਟ ਪਲੇਸ ਮਾਰਕਿਟ ਨੂੰ ਵੀ ਬੰਦ ਕਰਨ ਦਾ ਸੁਝਾਅ ਦਿੱਲੀ ਪੁਲਿਸ ਨੇ ਦਿੱਤਾ ਹੈ।
16:08 January 26
ਹਿੰਸਕ ਝੜਪ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੈਠਕ ਸੱਦੀ
ਟਰੈਟਕਰ ਮਾਰਚ ਦੌਰਾਨ ਹੋਈ ਹਿੰਸਕ ਝੜਪ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੈਠਕ ਸੱਦੀ। ਇਸ ਬੈਠਕ ਗ੍ਰਹਿ ਮੰਤਰੀ ਹੋਈ ਹਿੰਸਕ ਝੜਪ ਦਾ ਜਾਇਜਾ ਲੈ ਰਹੇ ਹਨ।
15:22 January 26
ਦਿੱਲੀ ਦੇ ਕਈ ਥਾਂਵਾਂ 'ਤੇ ਇੰਟਨੈਟ ਸੇਵਾਵਾਂ ਠੱਪ
ਕਿਸਾਨ ਟਰੈਕਟ ਪਰੇਡ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਹਿੰਸਕ ਝੜਪ ਕਾਰਨ ਦਿੱਲੀ ਦੇ ਕਈ ਥਾਂਵਾਂ 'ਤੇ ਇੰਟਨੈਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ।
15:19 January 26
ਅਸੀਂ ਉਨ੍ਹਾਂ ਲੋਕਾਂ ਨੂੰ ਜਾਣਦੇ ਹਾਂ ਜੋ ਗੜਬੜੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ: ਰਾਕੇਸ਼ ਟਿਕੈਤ
ਜਦੋਂ ਰਾਕੇਸ਼ ਟਿਕੈਤ ਨੂੰ ਪੁੱਛਿਆ ਗਿਆ ਕਿ ਅਜਿਹੇ ਦੋਸ਼ ਹਨ ਕਿ ਕਿਸਾਨ ਨੇਤਾਵਾਂ ਦੇ ਹੱਥੋਂ ਵਿਰੋਧ ਪ੍ਰਦਰਸ਼ਨ ਹੋ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਜਾਣਦੇ ਹਾਂ ਜੋ ਗੜਬੜੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦੀ ਪਛਾਣ ਕੀਤੀ ਗਈ। ਰਾਜਨੀਤਿਕ ਪਾਰਟੀਆਂ ਦੇ ਲੋਕ ਹਨ ਜੋ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
15:13 January 26
ਦਿੱਲੀ ਟ੍ਰੈਫ਼ਿਕ ਪੁਲਿਸ ਦੀ ਆਮ ਲੋਕਾਂ ਨੂੰ ਬੇਨਤੀ
ਦਿੱਲੀ ਟ੍ਰੈਫ਼ਿਕ ਪੁਲਿਸ ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਐਨਐਚ 44, ਜੀਟੀਕੇ ਰੋਡ, ਬਾਹਰੀ ਰਿੰਗ ਰੋਡ, ਸਿਗਨੇਚਰ ਬ੍ਰਿਜ, ਜੀਟੀ ਰੋਡ, ਆਈਐਸਬੀਟੀ ਰਿੰਗ ਰੋਡ, ਵਿਕਾਸ ਮਾਰਗ, ਆਈਟੀਓ, ਐਨਐਚ 24, ਨਿਜ਼ਾਮੂਦੀਨ ਖੱਟੜਾ, ਨੋਇਡਾ ਲਿੰਕ ਰੋਡ, ਪੀਰਾਗਾੜੀ ਅਤੇ ਆਉਟਰ ਦਿੱਲੀ, ਪੂਰਬੀ ਅਤੇ ਪੱਛਮੀ ਦਿੱਲੀ ਹੱਦ ਖੇਤਰਾਂ ਵਿੱਚ ਜਾਣ ਤੋਂ ਬਚੋ, ਇੱਥੇ ਕਿਸਾਨ ਵਿਰੋਧ ਪ੍ਰਦਰਸ਼ਨ ਚਲ ਰਿਹਾ ਹੈ।
15:10 January 26
ਦੇਸ਼ ਭਰ ਵਿੱਚ 31 ਜਨਵਰੀ ਤੱਕ ਲੌਕਡਾਊਨ
ਭਾਰਤ ਸਰਕਾਰ ਨੇ ਦਿੱਲੀ ਸਮੇਤ ਦੇਸ਼ ਭਰ ਵਿੱਚ 31 ਜਨਵਰੀ ਤੱਕ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਅਜੇ ਤੱਕ ਅਧਿਕਾਰਤ ਐਲਾਨ ਨਹੀਂ ਹੋਇਆ ਹੈ।
15:03 January 26
ਮੁਜ਼ਾਹਰਾਕਾਰੀਆਂ ਵਿੱਚੋਂ ਇੱਕ ਨੇ ਲਾਲ ਕਿਲ੍ਹੇ ਦੇ ਇੱਕ ਗੁੰਬਦ ਉੱਤੇ ਝੰਡੇ ਲਹਿਰਾਇਆ।

14:21 January 26
ਆਈਟੀਓ ਵਿਖੇ ਇੱਕ ਕਿਸਾਨ ਦੀ ਮੌਤ ਤੋਂ ਬਾਅਦ ਸਿੰਘੂ ਬਾਰਡਰ ਉੱਤੇ ਇੱਕ ਹੋਰ ਕਿਸਾਨ ਦੀ ਮੌਤ ਹੋਈ।

14:20 January 26
ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ਅੰਦਰ ਪ੍ਰਦਰਸ਼ਨਕਾਰੀਆਂ ਨੇ ਖਾਲਸਾ ਝੰਡਾ ਲਹਿਰਾਇਆ।

14:03 January 26
ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹਾ ਪਰਿਸਰ 'ਚ ਦਾਖਲ ਹੋਏ ਪ੍ਰਦਰਸ਼ਨਕਾਰੀ

13:58 January 26

ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹਾ ਪਰਿਸਰ 'ਚ ਪ੍ਰਦਰਸ਼ਨਕਾਰੀ ਦਾਖਲ ਹੋ ਗਏ।
13:50 January 26
ਟਰੈਕਟਰ ਪਰੇਡ: ITO ਹਿੰਸਾ 'ਚ ਇੱਕ ਪੁਲਿਸਕਰਮੀ ਜ਼ਖਮੀ
ITO ਹਿੰਸਾ 'ਚ ਪੁਲਿਸ ਮੁਲਾਜ਼ਮਾਂ ਅਤੇ ਕਿਸਾਨਾਂ ਵਿਚਾਲੇ ਚੱਲ ਰਹੇ ਤਣਾਅ 'ਚ ਇੱਕ ਪੁਲਿਸਕਰਮੀ ਜ਼ਖਮੀ ਹੋ ਗਿਆ।
13:46 January 26
ਟਰੈਕਟਰ ਪਰੇਡ:ITO 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਸਥਿਤੀ ਤਣਾਅਪੂਰਣ
ਕੇਂਦਰੀ ਦਿੱਲੀ ਦੇ ITO ਵਿਖੇ ਹਿੰਸਾ ਜਾਰੀ ਹੈ ਅਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਸਥਿਤੀ ਤਣਾਅਪੂਰਣ ਬਣੀ ਹੋਈ ਹੈ।
13:27 January 26
ਅਜੇ ਤੱਕ ਸਭ ਕੁਝ ਉੱਤਰ ਪ੍ਰਦੇਸ਼ ਵਿੱਚ ਸਭ ਕੁਝ ਸੁਕੁਸ਼ਲ ਚੱਲ ਰਿਹਾ: ਏਡੀਜੀ ਪ੍ਰਸ਼ਾਤ ਕੁਮਾਰ
ਕਿਸਾਨਾਂ ਦੀ ਟਰੈਕਟਰ ਰੈਲੀ ਉੱਤੇ ਉੱਤਰ ਪ੍ਰਦੇਸ਼ ਏਡੀਜੀ ਪ੍ਰਸ਼ਾਤ ਕੁਮਾਰ ਨੇ ਕਿਹਾ ਕਿ ਅਜੇ ਤੱਕ ਸਭ ਕੁਝ ਉਤਰ ਪ੍ਰਦੇਸ਼ ਵਿੱਚ ਸਭ ਕੁਝ ਸੁਕੁਸ਼ਲ ਚਲ ਰਿਹਾ ਹੈ। ਸਾਰੇ ਲੋਕ ਸਾਡੇ ਕਿਸਾਨਾਂ ਨਾਲ ਲਗਾਤਾਰ ਗਲਬਾਤ ਕਰ ਰਹੇ ਹਨ। ਅਜੇ ਤੱਕ ਸ਼ਾਤੀ ਹੈ। ਉਤਰ ਪ੍ਰਦੇਸ਼ ਵਿੱਚ ਕੀਤੇ ਵੀ ਲਾਠੀਚਾਰਜ ਨਹੀਂ ਕੀਤਾ ਗਿਆ ਹੈ।
13:22 January 26
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਆਈਟੀਓ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਅਤੇ ਨਿਕਾਸ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਹੈ।

13:14 January 26
ਦਿੱਲੀ ਪੁਲਿਸ ਮੁਲਾਜ਼ਮ ਧਰਨੇ ਤੋਂ ਉੱਠੇ
ਨਾਂਗਲੋਈ ਬੈਰੀਕੇਡ ਉੱਤੇ ਦਿੱਲੀ ਪੁਲਿਸ ਦੇ ਮੁਲਾਜ਼ਮ ਧਰਨੇ ਉੱਤੇ ਬੈਠੇ ਸਨ। ਹੁਣ ਦਿੱਲੀ ਪੁਲਿਸ ਮੁਲਾਜ਼ਮ ਧਰਨੇ ਤੋਂ ਉੱਠ ਗਏ ਹਨ। ਕਿਸਾਨਾਂ ਦੀ ਅਪੀਲ ਨੂੰ ਨੌਜਵਾਨ ਅਣਸੁਨਾ ਕਰ ਰਹੇ ਹਨ।
13:12 January 26
ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਆਈਟੀਓ ਖੇਤਰ ਵਿੱਚ ਇੱਕ ਡੀਟੀਸੀ ਬੱਸ ਦੀ ਭੰਨਤੋੜ ਕੀਤੀ।

13:06 January 26
ਟਰੈਕਟਰ ਰੈਲੀ ਸ਼ਾਤੀਪੂਰਨ ਚਲ ਰਿਹਾ ਹੈ: ਰਾਕੇਸ਼ ਟਿਕੈਤ
ਟਰੈਕਟਰ ਰੈਲੀ ਦੇ ਦੌਰਾਨ ਕੁਝ ਥਾਵਾਂ ਉੱਤੇ ਹੋ ਰਹੀ ਹਿੰਸਾ ਉੱਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਰੈਲੀ ਸ਼ਾਤੀਪੂਰਨ ਚਲ ਰਿਹਾ ਹੈ। ਇਹ ਮੇਰੀ ਜਾਣਕਾਰੀ ਵਿੱਚ ਨਹੀਂ ਹੈ।
13:02 January 26
ਕਿਸਾਨਾਂ ਦੀ ਟਰੈਕਟਰ ਰੈਲੀ ਦਿਲਸ਼ਾਦ ਗਾਰਡਨ ਪਹੁੰਚੀ
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਟਰੈਕਟਰ ਰੈਲੀ ਦਿਲਸ਼ਾਦ ਗਾਰਡਨ ਪਹੁੰਚੀ। ਪੁਲਿਸ ਕਿਸਾਨਾਂ ਨੂੰ ਖਿਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕਰਦੀ।
12:49 January 26
ਕਿਸਾਨਾਂ ਦਿੱਲੀ ਪੁਲਿਸ ਹੈੱਡਕੁਆਰਟਰ ਦੇ ਸਾਹਮਣੇ ਰੱਖੀਆਂ ਪੁਲਿਸ ਬੈਰੀਕੇਡਾਂ ਨੂੰ ਤੋੜਿਆ
ਪ੍ਰਦਰਸ਼ਨਕਾਰੀ ਕਿਸਾਨ ਆਈਟੀਓ ਪਹੁੰਚੇ। ਕਿਸਾਨਾਂ ਦਿੱਲੀ ਪੁਲਿਸ ਹੈੱਡਕੁਆਰਟਰ ਦੇ ਸਾਹਮਣੇ ਰੱਖੀਆਂ ਪੁਲਿਸ ਬੈਰੀਕੇਡਾਂ ਨੂੰ ਤੋੜਿਆ।
12:32 January 26
ਸੀਕਰੀ ਬਾਰਡਰ 'ਤੇ ਕਿਸਾਨਾਂ ਉੱਤੇ ਲਾਠੀਚਾਰਜ, 2 ਦਰਜਨ ਕਿਸਾਨ ਹਿਰਾਸਤ 'ਚ
ਸੀਕਰੀ ਬਾਰਡਰ ਉੱਤੇ ਕਿਸਾਨਾਂ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਲਾਠੀਚਾਰਜ ਵਿੱਚ ਕਈ ਕਿਸਾਨ ਜ਼ਖ਼ਮੀ ਵੀ ਹੋ ਗਏ ਹਨ। ਲਾਠੀਚਾਰਜ ਤੋਂ ਬਾਅਦ ਪੁਲਿਸ ਨੇ ਕਿਸਾਨ ਅਤੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ 2 ਦਰਜਨ ਦੇ ਕਰੀਬ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ।
12:25 January 26
ਦਿੱਲੀ ਦੇ ਮੁਕਰਬਾ ਚੌਂਕ ਉੱਤੇ ਸਥਿਤੀ ਤਣਾਅਪੂਰਨ
ਦਿੱਲੀ ਦੇ ਮੁਕਰਬਾ ਚੌਂਕ ਉੱਤੇ ਸਥਿਤੀ ਤਣਾਅਪੂਰਨ।
12:08 January 26
ਟਰੈਕਟਰ ਮਾਰਚ ਆਉਂਟਰ ਰਿੰਗ ਰੋਡ ਰਾਹੀਂ ਰਾਜ ਘਾਟ ਵੱਲ ਵਧੀਆ
ਕਿਸਾਨਾਂ ਦਾ ਟਰੈਕਟਰ ਮਾਰਚ ਆਉਂਟਰ ਰਿੰਗ ਰੋਡ ਰਾਹੀਂ ਰਾਜ ਘਾਟ ਵੱਲ ਵਧ ਰਿਹਾ ਹੈ। ਕਿਸਾਨਾਂ ਦਾ ਕਾਫਲਾ ਪ੍ਰਗਤੀ ਮੈਦਾਨ ਪੁੱਜਿਆ।
11:55 January 26
ਨਾਂਗਲੋਈ ਵਿੱਚ ਸਥਿਤੀ ਤਣਾਅ ਪੂਰਨ
ਨਾਂਗਲੋਈ ਵਿੱਚ ਸਥਿਤੀ ਤਣਾਅ ਪੂਰਨ ਬਣ ਗਈ ਹੈ। ਕਿਸਾਨ ਆਗੂਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ। ਕਿਸਾਨਾਂ ਉੱਤੇ ਹੰਝੂ ਗੈੱਸ ਦੇ ਗੋਲੇ ਦੀਆਂ ਖਬਰਾਂ ਤੋਂ ਬਾਅਦ ਪ੍ਰਦਰਸ਼ਨਕਾਰੀ ਨਾਂਗਲੋਈ ਵਿੱਚ ਰੁਕੇ।
11:47 January 26
ਦਿੱਲੀ ਦੇ ਮੁਕਰਬਾ ਚੌਕ ਵਿਖੇ ਪੁਲਿਸ ਬੈਰੀਕੇਡਿੰਗ ਹਟਾਉਂਦੇ ਹੋਏ ਕਿਸਾਨ
ਪ੍ਰਦਰਸ਼ਨਕਾਰੀ ਇੱਕ ਪੁਲਿਸ ਗੱਡੀ ਦੇ ਉੱਤੇ ਸਵਾਰ ਹੋ ਕੇ ਦਿੱਲੀ ਦੇ ਮੁਕਰਬਾ ਚੌਕ ਵਿਖੇ ਪੁਲਿਸ ਬੈਰੀਕੇਡਿੰਗ ਹਟਾਉਂਦੇ ਹੋਏ।
11:40 January 26
ਗਾਜੀਪੁਰ ਬਾਰਡਰ ਉੱਤੇ ਕਿਸਾਨਾਂ ਨੇ ਬੈਰੀਕੇਡਾਂ ਨੂੰ ਤੋੜ ਦਿੱਤਾ ਹੈ ਤੇ ਕਿਸਾਨ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਵਿੱਚ ਹਨ।

11:32 January 26
ਕਰਪਾਨ ਲੈ ਕੇ ਨਿਹੰਗ ਸਿੰਘ ਪੁਲਿਸ ਦੇ ਕੋਲ ਭੱਜਿਆ
ਪੁਲਿਸ ਵੱਲੋਂ ਕਿਸਾਨਾਂ ਉੱਤੇ ਕੀਤੀ ਗਈ ਲਾਠੀਚਾਰਜ ਵਿਚਕਾਰ ਇੱਕ ਨਿਹੰਗ ਸਿੰਘ ਨੇ ਕਰਪਾਨ ਲੈ ਕੇ ਪੁਲਿਸ ਦੇ ਕੋਲ ਭੱਜ ਪਿਆ।
11:24 January 26
ਪੁਲਿਸ ਨੇ ਕਿਸਾਨਾਂ ਉੱਤੇ ਅੱਥਰੂ ਗੈੱਸ ਦੇ ਗੋਲੇ ਛੱਡੇ
ਸੰਜੇ ਗਾਂਧੀ ਟਰਾਂਸਪੋਰਟ ਨਗਰ ਵਿੱਚ ਕਿਸਾਨਾਂ ਨੂੰ ਤਿਤਰ-ਬਿਤਰ ਕਰਨ ਲਈ ਪੁਲਿਸ ਨੇ ਅੱਥਰੂ ਗੈੱਸ ਦੇ ਗੋਲੇ ਛੱਡ ਰਹੀ ਹੈ। ਸਿੰਘੂ ਬਾਰਡਰ ਤੋਂ ਆ ਰਹੇ ਕਿਸਾਨਾਂ ਉੱਤੇ ਇਹ ਅੱਥਰੂ ਗੈੱਸ ਦੇ ਗੋਲੇ ਛੱਡੇ।
11:09 January 26
ਫਰੀਦਾਬਾਦ-ਪਲਵਲ ਬਾਰਡਰ 'ਤੇ ਪੁਲਿਸ ਨੇ 6 ਲੇਅਰ 'ਚ ਕੀਤੀ ਨਾਕੇਬੰਦੀ
ਕਿਸਾਨਾਂ ਨੂੰ ਦਿੱਲੀ ਵਿੱਚ ਜਾਣ ਤੋਂ ਰੋਕਣ ਲਈ ਪਲਵਲ 'ਚ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਹੈ। ਪੁਲਿਸ ਨਾਕਾਬੰਦੀ ਦੇ ਸਹਾਰੇ ਪਲਵਲ ਅਤੇ ਫ਼ਰੀਦਾਬਾਦ ਦੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਮਥੁਰਾ ਰੋਡ ਉੱਤੇ ਪੁਲਿਸ ਨੇ ਟਰੱਕਾਂ ਨੂੰ ਹਾਈਵੇ ਉੱਤੇ ਲਗਾ ਕੇ ਹਾਈਵੇ ਜਾਮ ਕਰ ਦਿੱਤਾ ਹੈ। ਮਥੁਰਾ ਹਾਈਵੇ ਉੱਤੇ ਫਰੀਦਬਾਦ ਪੁਲਿਸ ਨੇ 6 ਲੇਅਰ ਵਿੱਚ ਨਾਕਾਬੰਦੀ ਕੀਤੀ ਹੋਈ ਹੈ। ਕਿਸਾਨਾਂ ਨੇ ਦਿੱਲੀ ਵਿੱਚ ਟਰੈਕਟਰ ਪਰੇਡ ਕੱਢਣ ਲਈ ਫਰੀਦਾਬਾਦ ਪੁਲਿਸ ਤੋਂ ਇਜ਼ਾਜਤ ਮੰਗੀ ਸੀ।
10:57 January 26
ਅਕਸ਼ਰਧਾਮ ਦੇ ਨੇੜੇ ਪੁਲਿਸ ਨੇ ਕਿਸਾਨਾਂ ਉੱਤੇ ਅੱਥਰੂ ਗੈੱਸ ਦੇ ਗੋਲੇ ਛੱਡੇ ਅਤੇ ਲਾਠੀ ਚਾਰਜ ਕੀਤਾ
ਅਕਸ਼ਰਧਾਮ ਦੇ ਨੇੜੇ ਪੁਲਿਸ ਨੇ ਕਿਸਾਨਾਂ ਉੱਤੇ ਅੱਥਰੂ ਗੈੱਸ ਦੇ ਗੋਲੇ ਛੱਡੇ ਅਤੇ ਪੁਲਿਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ।
10:48 January 26
ਸ਼ਾਹਜਹਾਂਪੁਰ ਬਾਰਡਰ ਤੋਂ ਟਰੈਕਟਰ ਪਰੇਡ 11.30 ਵਜੇ ਹੋਵੇਗੀ ਰਵਾਨਾ
ਸ਼ਾਹਜਹਾਂਪੁਰ ਬਾਰਡਰ ਤੋਂ 11.30 ਵਜੇ ਟਰੈਕਟਰ ਪਰੇਡ ਰਵਾਨਾ ਹੋਵੇਗੀ। ਇੱਥੋਂ ਦੀ ਦੋ ਹਜ਼ਾਰ ਤੋਂ ਵੱਧ ਟਰੈਕਟਰਾਂ ਦਾ ਕਾਫਲਾ ਨਿਕਲੇਗਾ। ਕਿਸਾਨਾਂ ਦੇ ਨਾਲ ਸਾਬਕਾ ਬੀਐਸਐਫ ਜਵਾਨ ਤੇਜ ਬਹਾਦੁਰ ਵੀ ਮੌਜੂਦ ਹਨ।
10:43 January 26
ਪਲਵਲ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ
ਪਲਵਲ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ। ਦਿੱਲੀ ਵਿੱਚ ਦਾਖਲ ਹੋ ਸ਼ਮੇਂ ਇਹ ਝੜਪ ਹੋਈ ਹੈ। ਪਲਵਲ ਪੁਲਿਸ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
10:23 January 26
ਸਟੰਟ ਦੌਰਾਨ ਪਲਟਿਆ ਇੱਕ ਟਰੈਕਟਰ, ਰਾਜੀਵ ਨਾਗਰ ਹੋਏ ਫੱਟੜ
ਨਵੀਂ ਦਿੱਲੀ: ਚਿੱਲਾ ਹੱਦ ਉੱਤੇ ਸਟੰਟ ਦੇ ਦੌਰਾਨ ਇੱਕ ਟਰੈਕਟਰ ਨੇ ਪਲਟ ਗਿਆ। ਹਾਦਸੇ ਵਿੱਚ ਮਹਾਨਗਰ ਪ੍ਰਧਾਨ ਰਾਜੀਵ ਨਾਗਰ ਫੱਟੜ ਹੋ ਗਏ ਹਨ।
09:37 January 26
ਪੁਲਿਸ ਕਿਸਾਨ ਟਰੈਕਟਰ ਰੈਲੀ 'ਤੇ ਡਰੋਨ ਰਾਹੀਂ ਰੱਖ ਰਹੀ ਨਜ਼ਰ
ਗਾਜੀਪੁਰ ਬਾਰਡਰ ਉੱਤੇ ਪੁਲਿਸ ਕਿਸਾਨ ਟਰੈਕਟਰ ਰੈਲੀ ਉੱਤੇ ਡਰੋਨ ਰਾਹੀਂ ਨਜ਼ਰ ਰੱਖ ਰਹੀ ਹੈ।
09:20 January 26
ਢਾਂਸਾ ਬਾਰਡਰ ਤੋਂ ਸ਼ੁਰੂ ਹੋਈ ਪਰੇਡ
ਦਿੱਲੀ ਦੇ ਢਾਂਸਾ ਬਾਰਡਰ ਤੋਂ ਕਿਸਾਨਾਂ ਦੀ ਟਰੈਕਟਰ ਪਰੇਡ ਸ਼ੁਰੂ ਹੋ ਗਈ ਹੈ। ਪਰੇਡ ਵਿੱਚ ਟਰੈਕਟਰ ਸਜੇ ਹੋਏ ਨਜ਼ਰ ਆ ਰਹੇ ਹਨ।
09:17 January 26
ਸਿੰਘੂ ਬਾਰਡਰ 'ਤੇ ਸ਼ੁੁਰੂ ਹੋਈ ਪਰੇਡ
ਸਿੰਘੂ ਬਾਰਡਰ ਤੋਂ ਕਿਸਾਨਾਂ ਦੀ ਟਰੈਕਟਰ ਪਰੇਡ ਸ਼ੁਰੂ ਹੋ ਗਈ ਹੈ। ਟਰੈਕਟਰ ਪਰੇਡ ਵਿੱਚ ਸਭ ਤੋਂ ਅੱਗੇ ਨਿਹੰਗ ਘੋੜਿਆਂ ਉੱਤੇ ਚੱਲ ਰਹੇ ਹਨ ਤੇ ਨਿਹੰਗ ਸਿੰਘਾਂ ਦੇ ਪਿੱਛੇ ਟਰੈਕਟਰ ਚੱਲ ਰਹੇ ਹਨ।
09:12 January 26
ਕਿਸਾਨਾਂ ਨੇ ਟਿੱਕਰੀ ਬਾਰਡਰ ਦੇ ਤੋੜੇ ਬੈਰੀਕੇਡ
ਟਿੱਕਰੀ ਬਾਰਡਰ ਉੱਤੇ ਵੀ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਹਨ। ਕਿਸਾਨ ਹੁਣ ਦਿੱਲੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ ਕਰ ਰਹੇ ਹਨ।
08:39 January 26
ਟਰੈਕਟਰ ਰੈਲੀ ਤੋਂ ਪਹਿਲਾਂ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਤੋੜੇ ਬੈਰੀਕੇਡ
ਟਰੈਕਟਰ ਰੈਲੀ ਤੋਂ ਪਹਿਲਾਂ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਬੈਰੀਕੇਡ ਤੋੜੇ ਤੇ ਦਿੱਲੀ ਦੀ ਹੱਦ ਅੰਦਰ ਦਾਖਲ ਹੋ ਗਏ।
08:31 January 26
ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਟਰੈਕਟਰਾਂ ਸਮੇਤ ਦਿੱਲੀ ਵੱਲ ਹੋਏ ਰਵਾਨਾ
ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਲਈ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਟਰੈਕਟਰਾਂ ਸਮੇਤ ਦਿੱਲੀ ਵੱਲ ਰਵਾਨਾ ਹੋਏ।
07:44 January 26
ਟਿੱਕਰੀ ਬਾਰਡਰ ਤੋਂ ਕਿਸਾਨਾਂ ਦਾ ਰੂਟ ਪਲਾਨ
ਟਿੱਕਰੀ ਬਾਰਡਰ ਤੋਂ ਸੈਂਕੜੇ ਕਿਸਾਨ ਦਿੱਲੀ ਕੂਚ ਕਰਨਗੇ। ਕਿਸਾਨ ਟਿੱਕਰੀ ਬਾਰਡਰ ਤੋਂ ਨਾਂਗਲੋਈ ਜਾਣਗੇ। ਉੱਥੋਂ ਦੀ ਬਾਪਰੋਲਾ ਪਿੰਡ ਤੋਂ ਹੁੰਦੇ ਹੋਏ ਨਜਫਗੜ੍ਹ ਉਥੋਂ ਦੀ ਝਾਰੋੜਾ ਬਾਰਡਰ ਉਸ ਤੋਂ ਬਾਅਦ ਕਿਸਾਨ ਰੋਹਤਕ ਬਾਈਪਾਸ (ਬਹਾਦੁਰਗੜ੍ਹ) ਫਿਰ ਕਿਸਾਨ ਅਸੋਦਾ ਤੋਂ ਹੁੰਦੇ ਹੋਏ ਵਾਪਸ ਟਿੱਕਰੀ ਬਾਰਡਰ ਉੱਤੇ ਆਉਣਗੇ।
07:25 January 26
ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਦੀ ਜਨਤਾ ਨੂੰ ਅਪੀਲ
ਕਿਸਾਨ ਟਰੈਕਟਰ ਪਰੇਡ ਨੂੰ ਲੈ ਦਿੱਲੀ ਪੁਲਿਸ ਨੇ ਐਡਾਈਜ਼ਰੀ ਜਾਰੀ ਕੀਤੀ ਹੈ। ਟਰੈਕਟਰ ਪਰੇਡ ਕਾਰਨ ਜੀਟੀਕੇ ਰੋਡ, ਪਲਾ ਰੋਡ ਅਤੇ ਨਰੇਲਾ ਰੋਡ ਉੱਤੇ ਭਾਰੀ ਜਾਮ ਹੋਵੇਗਾ। ਦਿੱਲੀ ਪੁਲਿਸ ਨੇ ਜਨਤਾ ਨੂੰ ਕਿਹਾ ਕਿ ਉਹ ਆਉਂਟਰ ਰਿੰਗ ਰੋਡ, ਬਾਦਲੀ ਰੋਡ, ਮਧੁਬਨ ਚੌਂਕ ਤੋਂ ਜਾਣ ਤੋਂ ਬਚਣ।
07:11 January 26
ਕਿਸਾਨ ਮੋਰਚੇ ਦੀ ਪਰੇਡ ਦੌਰਾਨ ਹਦਾਇਤਾਂ
ਕਿਸਾਨ ਮੋਰਚਾ ਨੇ ਪਰੇਡ ਦੌਰਾਨ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਪਰੇਡ ਦੀ ਸ਼ੁਰੂਆਤ ਕਿਸਾਨ ਆਗੂਆਂ ਦੀ ਗੱਡੀਆਂ ਨਾਲ ਹੋਵੇਗੀ। ਉਨ੍ਹਾਂ ਦੀ ਗੱਡੀ ਤੋਂ ਪਹਿਲਾਂ ਕੋਈ ਵੀ ਟਰੈਕਟਰ ਜਾਂ ਗੱਡੀ ਰਵਾਨਾ ਨਹੀਂ ਹੋਵੇਗੀ। ਉੱਥੇ ਹੀ ਪਰੇਡ ਵਿੱਚ ਸ਼ਾਮਲ ਸਾਰਿਆਂ ਨੂੰ ਹਰੇ ਰੰਗ ਦੀ ਜੈਕੇਟ ਪਾਈ ਟਰੈਫਿਕ ਵਲੰਟੀਅਰ ਦੀ ਹਰ ਹਿਦਾਇਤ ਦੀ ਪਾਲਣਾ ਕਰਨੀ ਹੋਵੇਗੀ। ਸਾਰੀਆਂ ਗੱਡੀਆਂ ਤੈਅ ਰੂਟ ਉੱਤੇ ਹੀ ਚੱਲਣਗੀਆਂ, ਜਿਹੜੀ ਗੱਡੀ ਰੂਟ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੇਗੀ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਗੱਡੀ ਸੜਕ ਉੱਤੇ ਬਿਨਾ ਕਾਰਨ ਰੁਕਣ ਜਾਂ ਰਸਤੇ ਵਿੱਚ ਡੇਰਾ ਜਮਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਵਲੰਟੀਅਰ ਉਨ੍ਹਾਂ ਨੂੰ ਹਟਾਉਣਗੇ। ਇੱਕ ਟਰੈਕਟਰ ਉੱਤੇ ਜ਼ਿਆਦਾ ਤੋਂ ਜ਼ਿਆਦਾ ਡਰਾਈਵਰ ਸਮੇਤ 5 ਲੋਕ ਸਵਾਰ ਹੋਣਗੇ। ਬੰਪਰ, ਬੋਨਟ ਜਾਂ ਛੱਤ ਉੱਤੇ ਕੋਈ ਨਹੀਂ ਬੈਠੇਗਾ। ਟਰੈਕਟਰ ਵਿੱਚ ਕੋਈ ਵੀ ਆਪਣਾ ਆਡੀਓ ਡੈਕ ਨਹੀਂ ਚਲਾਉਗਾਂ। ਪਰੇਡ ਵਿੱਚ ਕਿਸੇ ਤਰ੍ਹਾਂ ਦੀ ਨਸ਼ੇ ਦੀ ਮਨਾਹੀ ਰਹੇਗੀ, ਔਰਤਾਂ ਦੀ ਇਜ਼ੱਤ ਕਰਨੀ ਹੋਵੇਗੀ ਅਤੇ ਸੜਕਾਂ ਉੱਤੇ ਕੁੜਾ ਸੁੱਟਣਾ ਮਨ੍ਹਾਂ ਹੈ।
06:56 January 26
ਪੰਜ ਹਜ਼ਾਰ ਪੁਲਿਸ ਮੁਲਾਜ਼ਮ ਰਹਿਣਗੇ ਸੁਰੱਖਿਆ ਲਈ ਤੈਨਾਤ
ਟਰੈਕਟਰ ਪਰੇਡ ਦੀ ਸੁਰੱਖਿਆ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਪੂਰੇ ਇੰਤਜ਼ਾਮ ਕਰ ਲਏ ਗਏ ਹਨ। ਜਿਸ ਰੂਟ ਤੋਂ ਟਰੈਕਟਰ ਪਰੇਡ ਨਿਕਲੇਗੀ ਉੱਥੇ ਦੇ ਪੁਲਿਸ ਮੁਲਾਜ਼ਮ ਇਸ ਪਰੇਡ ਨੂੰ ਪੂਰੀ ਸੁਰੱਖਿਆ ਨਾਲ ਅਗਲੇ ਥਾਣੇ ਤੱਕ ਪਹੁੰਚਾਉਣਗੇ, ਜਿਥੋਂ ਦੀ ਅਗਲੇ ਥਾਣੇ ਦੇ ਪੁਲਿਸ ਮੁਲਾਜ਼ਮ ਇਸ ਟਰੈਕਟਰ ਰੈਲੀ ਦੇ ਨਾਲ ਚੱਲਣਗੇ। ਲਗਭਗ 5000 ਤੋਂ ਵੱਧ ਪੁਲਿਸ ਮੁਲਾਜ਼ਮ ਤਿੰਨ ਰੂਟਾਂ ਦੀ ਸੁਰੱਖਿਆ ਨੂੰ ਸੰਭਾਲਣਗੇ ਤਾਂ ਕਿਸੇ ਤਰ੍ਹਾਂ ਦਾ ਹਾਦਸਾ ਨਾ ਵਾਪਰ ਸਕੇ।
06:01 January 26
ਹਿੰਸਕ ਝੜਪ ਤੋਂ ਬਾਅਦ ਦਿੱਲੀ ਦੀਆਂ ਕਈ ਥਾਂਵਾਂ 'ਤੇ ਇੰਟਰਨੈਟ ਸੁਵਿਧਾਵਾਂ ਠੱਪ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ 4 ਹੱਦਾਂ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਅੱਜ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਕੱਢਣਗੇ। ਸ਼ਾਤਮਈ ਪ੍ਰਦਰਸ਼ਨ ਕਰਨ ਦੇ ਅਹਿਦ ਨਾਲ ਕਰੀਬ ਡੇਢ ਲੱਖ ਟਰੈਕਟਰਾਂ ਨਾਲ ਕਿਸਾਨ 100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦਿੱਲੀ ਵਿੱਚ ਕੂਚ ਕਰਨਗੇ। ਸੰਭਾਵਨਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਅੱਜ ਸਵੇਰੇ 11 ਵਜੇ ਤੋਂ ਸ਼ੁਰੂ ਹੋ ਜਾਵੇਗੀ।
26 ਜਨਵਰੀ ਮੌਕੇ ਪਾਕਿ ਦੀ ਖੂਫੀਆਂ ਏਜੰਸੀ ਆਈਐਸਆਈ ਅਤੇ ਖੜਾਕੂ ਜਥੇਬੰਦੀਆਂ ਵੱਲੋਂ ਹਾਈਜੈਕ ਕਰਨ ਦੀਆਂ ਖੂਫੀਆ ਰਿਪੋਰਟਾਂ ਮਿਲਣ ਮਗਰੋਂ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਟਰੈਕਟਰ ਪਰੇਡ ਦੌਰਾਨ ਚੌਕਸ ਰਹਿਣ ਲਈ ਕਿਹਾ ਹੈ।
ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਵੇਂ ਧਰਨੇ ਪ੍ਰਦਰਸ਼ਨ ਵਿੱਚ ਸ਼ਾਤੀ ਰੱਖ ਰਹੇ ਹਨ ਉਵੇਂ ਹੀ ਉਹ ਟਰੈਕਟਰ ਰੈਲੀ ਦੌਰਾਨ ਵੀ ਸ਼ਾਂਤੀ ਬਰਕਰਾਰ ਰੱਖਣ।