ਲਖਨਊ: ਅਤੀਕ ਅਹਿਮਦ ਦੀ ਸ਼ਨੀਵਾਰ ਦੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਪੁਲਿਸ ਦੋਵਾਂ ਨੂੰ ਪ੍ਰਯਾਗਰਾਜ ਵਿੱਚ ਮੈਡੀਕਲ ਲਈ ਲੈ ਕੇ ਜਾ ਰਹੀ ਸੀ। ਪੁਲਿਸ ਦੇ ਕਾਫਿਲੇ ਦੇ ਸਾਹਮਣੇ ਹੀ ਤਿੰਨ ਹਮਲਵਰਾਂ ਨੇ ਤਾਬੜਤੋੜ ਫਾਇਰਿੰਗ ਕਰ ਕਤਲ ਕਰ ਦਿੱਤਾ। ਕਤਲ ਕਰਨ ਵਾਲੇ ਤਿੰਨ ਸ਼ੂਟਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਸਥਾਨ ਤੋਂ ਦੋ ਸੋ ਕਿਲੋਮੀਟਰ ਦੂਰ ਲਖਨਊ ਜੇਲ੍ਹ ਵਿੱਚ ਬੰਦ ਅਤੀਕ ਦਾ ਵੱਡਾ ਬੇਟਾ ਉਮਰ ਪਿਤਾ ਦੀ ਮੌਤ ਦੀ ਖਬਰ ਸੁਣਦੇ ਹੀ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਜੇਲ੍ਹ ਮੁਲਾਜ਼ਮਾਂ ਵੱਲੋਂ ਜੇਲ੍ਹ ਦੇ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।
ਭਰਾ ਦੇ ਐਨਕਾਊਂਟਰ ਤੋਂ ਬਾਅਦ ਨਹੀਂ ਖਾਇਆ ਖਾਣਾ: ਸੂਤਰਾਂ ਮੁਤਾਬਿਕਾਂ ਲਖਨਊ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚ ਬੰਦ ਅਤੀਕ ਅਹਿਮਦ ਦੇ ਬੇਟੇ ਉਮਰ ਨੇ ਜੇਲ੍ਹ ਮੁਲਾਜ਼ਮਾਂ ਨੂੰ ਅਤੀਕ ਅਤੇ ਅਸ਼ਰਫ ਦੇ ਕਤਲ ਦੀ ਗੱਲ ਕਰਦੇ ਸੁਣਿਆ ਤਾਂ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਜਲਦੀ-ਜਲਦੀ ਜੇਲ੍ਹ ਪ੍ਰਬੰਧਕਾਂ ਵੱਲੋਂ ਉਸ ਨੂੰ ਜੇਲ੍ਹ ਦੇ ਹਸਪਤਾਲ ਵਿੱਚ ਭਰਤੀ ਕੀਤੀ ਗਿਆ। ਇੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਉਮਰ ਅਹਿਮਦ ਵੀਰਵਾਰ ਨੂੰ ਆਪਣੇ ਭਰਾ ਅਸਦ ਦੇ ਐਨਕਾਂਉਂਟਰ ਤੋਂ ਬਾਅਦ ਕੁੱਝ ਖਾ ਪੀ ਨਹੀਂ ਰਿਹਾ ਸੀ। ਇਸੇ ਦੌਰਾਨ ਉਸ ਨੇ ਸ਼ਨੀਵਾਰ ਨੂੰ ਅਸਦ ਦੇ ਅੰਤਿਮ ਸਸਕਾਰ ਨੂੰ ਵੀ ਟੀਵੀ 'ਤੇ ਦੇਖਣ ਦੀ ਜਿਦ ਕੀਤੀ ਸੀ।
ਜਾਂਚ ਕਮੇਟੀ ਦਾ ਗਠਨ: ਉੱਥੇ ਹੀ ਦੂਜੇ ਪਾਸੇ ਅਤੀਕ ਅਤੇ ਅਸ਼ਰਫ਼ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਯੋਗੀ ਵੱਲੋਂ ਇੱਕ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੂਰੇ ਸੂਬੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਉੱਥੇ ਹੀ ਮੁੱਖ ਮੰਤਰੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਪ੍ਰਯਾਗਰਾਜ ਦੀ ਘਟਨਾ ਨੂੰ ਲੈ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।ਉਧਰ ਸੂਬੇ ਦੇ ਡੀਜੀਪੀ, ਮੁੱਖ ਸਕੱਤਰ ਗ੍ਰਹਿ, ਸਪੈਸ਼ਲ ਡੀਜੀ ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਅਤੇ ਏਡੀਜੀ ਐਸਟੀਐਫ਼ ਪ੍ਰਯਾਗਰਾਜ ਪਹੁੰਚ ਗਏ ਹਨ।
ਮੀਡੀਆ ਦੇ ਭੇਸ 'ਚ ਹਮਲਾਵਰ: ਧੂਮਨਗੰਜ ਥਾਣਾ ਖੇਤਰ ਦੇ ਅਤੀਕ ਅਹਿਮਦ ਅਤੇ ਉਸ ਦੇ ਛੋਟੇ ਭਰਾ ਖਾਲਿਦ ਅਜ਼ੀਮ ਉਰਫ ਅਸ਼ਰਫ ਨੂੰ ਡਾਕਟਰੀ ਜਾਂਚ ਲਈ ਮੋਤੀ ਲਾਲ ਨਹਿਰੂ ਡਿਵੀਜ਼ਨਲ ਹਸਪਤਾਲ ਕੈਲਵਿਨ ਹਸਪਤਾਲ ਲਿਜਾਇਆ ਜਾ ਰਿਹਾ ਸੀ। ਸ਼ੁੱਕਰਵਾਰ ਨੂੰ ਅਤੀਕ ਅਹਿਮਦ ਹਸਪਤਾਲ ਦੇ ਗੇਟ 'ਤੇ ਪੁਲਿਸ ਜੀਪ ਤੋਂ ਹੇਠਾਂ ਉਤਰਿਆ ਅਤੇ ਹਸਪਤਾਲ ਦੇ ਗੇਟ ਦੇ ਅੰਦਰ ਦਾਖਲ ਹੋ ਗਿਆ। ਅਤੀਕ ਅਹਿਮਦ ਅਤੇ ਅਸ਼ਰਫ ਹਸਪਤਾਲ ਦੇ ਗੇਟ ਦੇ ਅੰਦਰ ਜਾ ਰਹੇ ਸਨ, ਉਸੇ ਸਮੇਂ ਮੀਡੀਆ ਦੇ ਭੇਸ 'ਚ ਮੌਜੂਦ ਹਮਲਾਵਰ ਉਨ੍ਹਾਂ ਦੇ ਨੇੜੇ ਪਹੁੰਚ ਗਏ, ਇਸੇ ਦੌਰਾਨ ਹਮਲਾਵਰਾਂ 'ਚੋਂ ਇੱਕ ਨੇ ਪਿਸਤੌਲ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਦੇਖਦੇ ਹੀ ਦੇਖਦੇ ਤਿੰਨੋਂ ਹਮਲਾਵਰਾਂ ਨੇ ਪਿਸਤੌਲ ਕੱਢ ਕੇ ਤੇਜ਼ੀ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਉੱਥੇ ਅਚਾਨਕ ਹਫੜਾ-ਦਫੜੀ ਮਚ ਗਈ ਅਤੇ ਇਸ ਤੋਂ ਪਹਿਲਾਂ ਕਿ ਪੁਲਿਸ ਕਰਮਚਾਰੀ ਕੁਝ ਸਮਝ ਪਾਉਂਦੇ, ਹਮਲਾਵਰਾਂ ਨੇ ਅਤੀਕ ਅਤੇ ਅਸ਼ਰਫ ਨੂੰ ਗੋਲੀਆਂ ਮਾਰ ਢੇਰ ਕਰ ਦਿੱਤਾ।
ਇਹ ਵੀ ਪੜ੍ਹੋ: Atiq Ahmed In Politics: 2019 ਦੀਆਂ ਚੋਣਾਂ ਵਿੱਚ ਬਨਾਰਸ ਤੋਂ ਮੋਦੀ ਖ਼ਿਲਾਫ਼ ਨਿੱਤਰਿਆ ਸੀ ਅਤੀਕ ਅਹਿਮਦ, ਮਿਲੇ ਸੀ 855 ਵੋਟ