ਪਾਣੀਪਤ: ਟੋਕੀਓ ਓਲਪਿੰਕ (tokyo olympic) ਚ ਭਾਰਤ ਨੂੰ ਗੋਲਡ ਮੈਡਲ ਜਿਤਾਉਣ ਵਾਲੇ ਨੀਰਜ ਚੋਪੜਾ (neeraj chopra) ਮੰਗਲਵਾਰ ਸਵੇਰ ਆਪਣੇ ਪਿੰਡ ਪਹੁੰਚ ਚੁੱਕੇ ਹੈ। ਨੀਰਜ ਚੋਪੜਾ ਦੇ ਪਾਣੀਪਤ ਪਹੁੰਚਦੇ ਹੀ (Neeraj Chopra in Panipat) ਉਨ੍ਹਾਂ ਤੋਂ ਮਿਲਣ ਦੇ ਲਈ ਲੋਕਾਂ ਦੀ ਭੀੜ ਇੱਕਠੀ ਹੋ ਗਈ ਅਤੇ ਡੋਲ ਨਗਾੜਿਆ ਨਾਲ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ। ਜੀਟੀ ਰੋਡ ਦੇ ਦੋਨੋਂ ਪਾਸੇ ਲੋਕਾਂ ਦੀ ਭੀੜ ਸੀ ਅਤੇ ਮੌਕੇ ਤੇ ਆਏ ਨੌਜਵਾਨਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।
ਉੱਥੇ ਹੀ ਨੀਰਜ ਚੋਪੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅੱਜ ਆਪਣੇ ਘਰ ਵਾਪਸ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਟੋਕੀਓ ਤੋਂ ਭਾਰਤ ਆਉਣ ਤੋਂ ਬਾਅਦ ਅੱਜ ਪਹਿਲੀ ਵਾਰ ਵੀ ਉਹ ਆਪਣੇ ਘਰ ਜਾ ਰਹੇ ਹਨ। ਜਿਸਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ। ਨੀਰਜ ਨੇ ਕਿਹਾ ਕਿ ਆਪਣੇ ਦੇਸ਼ ਦੇ ਲਈ ਓਲਪਿੰਕ ਚ ਗੋਲਡ ਮੈਡਲ ਜਿੱਤਣਾ ਹਰ ਇੱਕ ਖਿਡਾਰੀ ਦਾ ਸੁਪਣਾ ਹੁੰਦਾ ਹੈ ਅਤੇ ਅੱਜ ਮੇਰਾ ਇਹ ਸੁਪਣਾ ਪੂਰਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਓਲਪਿੰਕ ਚ ਅਸੀਂ ਸਾਰੇ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਤੋਂ ਬਾਅਦ ਪ੍ਰਦੇਸ਼ ਦੇ ਨੌਜਵਾਨ ਵੀ ਪ੍ਰਭਾਵਿਤ ਹੋ ਕੇ ਖੇਡਾਂ ਦਾ ਰੂਖ ਕਰਨਗੇ, ਜੋ ਕਿ ਭਵਿੱਖ ਦੇ ਲਈ ਕਾਫੀ ਵਧੀਆ ਗੱਲ ਹੈ।
ਦੱਸ ਦਈਏ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ (PM Narendra Modi) ਟੋਕੀਓ ਓਲਪਿੰਕ (tokyo olympics) ਚ ਸ਼ਾਨਦਾਰ ਪ੍ਰਦਰਸ਼ਨ ਕਰ ਵਾਪਸ ਭਾਰਤ ਆਏ ਖਿਡਾਰੀਆਂ ਨਾਲ ਸੋਮਵਾਰ ਨੂੰ ਆਪਣੇ ਆਵਾਸ ’ਤੇ ਚਾਹ ’ਤੇ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨੇ ਐਤਵਾਰ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਲਾਲ ਕਿਲ੍ਹੇ ਦੀ ਸਿਖਰ ਤੋਂ ਭਾਰਤੀ ਖਿਡਾਰੀਆਂ ਦੇ ਟੋਕੀਓ ਓਲਪਿੰਕ ਚ ਸਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਵੀ ਕੀਤੀ ਸੀ।
ਇਹ ਵੀ ਪੜੋ: National Crush ਬਣੇ ਨੀਰਜ ਚੋਪੜਾ, ਕੁੜੀਆ ਬੋਲ ਰਹੀਆਂ 'I Love You'
ਕਾਬਿਲੇਗੌਰ ਹੈ ਕਿ ਨੀਰਜ ਚੋਪੜਾ ਭਾਰਤ ਨੂੰ ਭਾਲਾ ਸੁੱਟ ਖੇਡ ’ਚ ਗੋਲਡ ਦਿਲਾਉਣ ਵਾਲੇ ਪਹਿਲੇ ਖਿਡਾਰੀ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਨਾਂ ਕਈ ਰਿਕਾਰਡ ਦਰਜ ਹਨ। ਉਹ ਏਸ਼ੀਅਨ ਗੇਮਜ਼ ਚ ਵੀ ਭਾਰਤ ਨੂੰ ਗੋਲਡ ਦਿਲਾ ਚੁੱਕੇ ਹਨ ਨੀਰਜ ਚੋਪੜਾ ਹਰਿਆਣਾ ਦੇ ਪਾਨੀਪਤ ਚ ਪਿੰਡ ਖੰਡਰਾ ਦੇ ਇੱਕ ਛੋਟੇ ਜਿਹੇ ਕਿਸਾਨ ਪਰਿਵਾਰ ਚ ਪੈਦਾ ਹੋਏ ਸੀ ਅਤੇ ਬਚਪਨ ਚ ਉਨ੍ਹਾਂ ਦਾ ਭਾਰ ਕਾਫੀ ਸੀ। ਭਾਰ ਘੱਟ ਕਰਨ ਲਈ ਉਹ ਸਟੇਡੀਅਮ ਗਏ ਸੀ। ਜਿੱਥੇ ਉਨ੍ਹਾਂ ਨੂੰ ਖੇਡਣ ਦਾ ਚਸਕਾ ਲੱਗਿਆ ਹੈ ਅਤੇ ਹੁਣ ਉਨ੍ਹਾਂ ਨੇ ਓਲਪਿੰਕ ਚ ਦੇਸ਼ ਦੇ ਲਈ ਸੋਨਾ ਜਿੱਤ ਲਿਆ।