ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ((Delhi Sikh Gurdwara Management Committee)) ਕਮੇਟੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਕਮੇਟੀ ਦੇ ਸਟਰਾਂਗ ਰੂਮ 'ਚ ਰੱਖੀ ਨਗਦੀ ਅਤੇ ਰਿਕਾਰਡ 'ਚ ਲਿਖੀ ਨਗਦੀ 'ਚ ਕਾਫੀ ਅੰਤਰ ਸਾਹਮਣੇ ਆਇਆ ਹੈ। ਇੰਨ੍ਹਾਂ ਹੀ ਨਹੀਂ ਕਮੇਟੀ ’ਚੋਂ 38 ਲੱਖ ਦੇ ਪੁਰਾਣੇ ਨੋਟ (Old notes ) ਵੀ ਮਿਲੇ ਹਨ, ਜਿੰਨ੍ਹਾਂ ਨੂੰ ਰੱਖਣਾ ਕਾਨੂੰਨੀ ਅਪਰਾਧ ਹੈ। ਇਸ ਮਾਮਲੇ ਵਿੱਚ ਨਾਰਥ ਐਵੇਨਿਊ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਦਰਅਸਲ, ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਮੈਂਬਰ ਮਨਜੀਤ ਸਿੰਘ ਜੀ.ਕੇ. , ਹਰਵਿੰਦਰ ਸਿੰਘ ਸਰਨਾ ਅਤੇ ਹੋਰ ਮੈਂਬਰ ਕਮੇਟੀ ’ਚ ਅਸਲ ਨਗਦੀ ਦੀ ਜਾਂਚ ਲਈ ਪੁੱਜੇ ਸਨ। ਦੱਸ ਦਈਏ ਕਿ ਕਮੇਟੀ 'ਤੇ ਪਿਛਲੇ ਸਮੇਂ ਦੌਰਾਨ ਨਗਦੀ ਨੂੰ ਲੈਕੇ ਇਲਜ਼ਾਮ ਲੱਗਦੇ ਰਹੇ ਹਨ। ਜਦੋਂ ਜਾਂਚ ਕੀਤੀ ਗਈ ਤਾਂ ਕਿਹਾ ਗਿਆ ਕਿ ਰਿਕਾਰਡ ਵਿੱਚ ਇੱਕ ਕਰੋੜ 30 ਲੱਖ 25 ਹਜ਼ਾਰ 500 ਰੁਪਏ ਸਨ, ਜਦੋਂ ਕਿ ਅਸਲ ਵਿੱਚ 66 ਲੱਖ 42 ਹਜ਼ਾਰ 500 ਰੁਪਏ ਹੀ ਮਿਲੇ ਹਨ। ਇਸ ਵਿੱਚ ਵੀ 38 ਲੱਖ 52 ਹਜ਼ਾਰ 500 ਰੁਪਏ ਦੇ ਪੁਰਾਣੇ ਨੋਟ ਸਨ, ਜਿੰਨ੍ਹਾਂ ਦੀ ਹੁਣ ਕੋਈ ਕੀਮਤ ਨਹੀਂ ਹੈ।
ਇਸ ਮਾਮਲੇ ਸਬੰਧੀ ਨਾਰਥ ਐਵੇਨਿਊ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਮੇਟੀ ਵਿੱਚ 45 ਲੱਖ ਰੁਪਏ ਦੀ ਕਮੀ ਅਤੇ ਪੁਰਾਣੇ ਨੋਟ ਮਿਲਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਮਨਜੀਤ ਸਿੰਘ ਜੀਕੇ ਨੇ ਇਸ ਮੌਕੇ ਮਨਜਿੰਦਰ ਸਿੰਘ ਸਿਰਸਾ (Manjinder Singh Sirsa) 'ਤੇ ਵੀ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਇਹ ਸਭ ਕਮੇਟੀ ਪ੍ਰਧਾਨ ਦੇ ਨੱਕ ਹੇਠ ਹੋ ਰਿਹਾ ਹੈ ਅਤੇ ਉਹ ਕੁਝ ਨਹੀਂ ਕਰਦੇ। ਇਸ ਤੋਂ ਪਤਾ ਲੱਗਦਾ ਹੈ ਕਿ ਜਾਂ ਤਾਂ ਪ੍ਰਧਾਨ ਕਮਜ਼ੋਰ ਹੈ ਅਤੇ ਜਾਂ ਫਿਰ ਉਨ੍ਹਾਂ ਦੀ ਮਿਲੀਭੁਗਤ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਦੋਵਾਂ ਹੀ ਮਾਮਲਿਆਂ ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: SAD ਨੇ ਐਲਾਨੇ 27 ਹਲਕਾ ਇੰਚਾਰਜ਼