ਚੇਨਈ: ਬੀਤੀ ਰਾਤ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਰੇਲ ਹਾਦਸਾ ਵਾਪਰ ਗਿਆ ਜਿਸ ਵਿਚ ਹੁਣ ਤੱਕ ਸੈਂਕੜੇ ਲੋਕ ਆਪਣੀਆਂ ਜਾਨਾਂ ਗੁਆ ਚੁਕੇ ਹਨ ਅਤੇ ਸੈਂਕੜੇ ਹੀ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਨ ਜਿੰਨਾ ਨੂੰ ਬਾਲਾਸੋਰ ਦੇ ਭਦਰਕ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਥੇ ਹੀ ਇਸ ਹਾਦਸੇ ਵਿਚ ਜ਼ਖਮੀਆਂ ਨੂੰ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ ਤਾਂ ਸਥਾਨਕ ਲੋਕ ਵੀ ਵੱਧ ਚੜ੍ਹ ਕੇ ਸਿਹਤ ਸਹੂਲਤ ਦੇ ਲਈ ਅੱਗੇ ਆ ਰਹੇ ਹਨ। ਭਦਰਕ ਮੈਡੀਕਲ ਦੇ ਬਾਹਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਥੇ ਦੇਖਿਆ ਜਾ ਸਕਦਾ ਹੈ, ਕਿ ਜ਼ਖਮੀਆਂ ਨੂੰ ਖੂਨ ਦੇਣ ਦੇ ਲਈ ਸੈਂਕੜੇ ਸਥਾਨਕ ਲੋਕ ਮੌਕੇ 'ਤੇ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਬਾਲਾਸੋਰ ਅਤੇ ਭਦਰਕ ਮੈਡੀਕਲ 'ਚ ਜ਼ਖਮੀਆਂ ਲਈ ਖੂਨਦਾਨ ਕਰਨ ਲਈ ਲੋਕ ਪੂਰੀ ਰਾਤ ਲਾਈਨ 'ਚ ਲੱਗੇ ਰਹੇ। ਬਾਲਾਸੋਰ ਵਿੱਚ ਭਿਆਨਕ ਰੇਲ ਹਾਦਸੇ ਵਿੱਚ ਘੱਟੋ-ਘੱਟ 233 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅਜੇ ਵੀ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
200-300 ਲੋਕਾਂ ਨੂੰ ਬਚਾਇਆ: ਉਥੇ ਹੀ ਮੌਕੇ 'ਤੇ ਮੌਜੂਦ ਇੱਕ ਸਥਾਨਕ ਵਾਸੀ ਨੇ ਕਿਹਾ,"ਜਦੋਂ ਇਹ ਹਾਦਸਾ ਹੋਇਆ ਤਾਂ ਮੈਂ ਨੇੜੇ ਹੀ ਸੀ, ਅਸੀਂ ਲਗਭਗ 200-300 ਲੋਕਾਂ ਨੂੰ ਬਚਾਇਆ।" ਕੁੱਲ ਲਗਭਗ 200 ਐਂਬੂਲੈਂਸਾਂ ਮੌਕੇ 'ਤੇ ਪਹੁੰਚੀਆਂ ਜਿਸ ਵਿਚ ਜ਼ਖਮੀਆਂ ਨੂੰ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 108 ਵਿੱਚੋਂ 167 ਫਲੀਟਾਂ ਅਤੇ 20 ਤੋਂ ਵੱਧ ਸਰਕਾਰੀ ਐਂਬੂਲੈਂਸਾਂ ਸਮੇਤ 45 ਮੋਬਾਈਲ ਹੈਲਥ ਟੀਮਾਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਜਿੰਨਾ ਨੇ ਮੁਢਲੀ ਸਹੂਲਤ ਦਿੱਤੀ।
-
#BalasoreTrainAccident | People are coming voluntarily to donate blood. I am getting requests from many places so it is a good sign. Since the accident till now, the local people have been providing a lot of assistance to our rescue professionals: Odisha Chief Secretary Pradeep… https://t.co/y3Ip2sv21I pic.twitter.com/AV4BuEkklU
— ANI (@ANI) June 3, 2023 " class="align-text-top noRightClick twitterSection" data="
">#BalasoreTrainAccident | People are coming voluntarily to donate blood. I am getting requests from many places so it is a good sign. Since the accident till now, the local people have been providing a lot of assistance to our rescue professionals: Odisha Chief Secretary Pradeep… https://t.co/y3Ip2sv21I pic.twitter.com/AV4BuEkklU
— ANI (@ANI) June 3, 2023#BalasoreTrainAccident | People are coming voluntarily to donate blood. I am getting requests from many places so it is a good sign. Since the accident till now, the local people have been providing a lot of assistance to our rescue professionals: Odisha Chief Secretary Pradeep… https://t.co/y3Ip2sv21I pic.twitter.com/AV4BuEkklU
— ANI (@ANI) June 3, 2023
ਓਡੀਸ਼ਾ ਕੋਰੋਮੰਡਲ ਰੇਲ ਦੁਰਘਟਨਾ ਲਾਈਵ ਅਪਡੇਟਸ: ਓਡੀਸ਼ਾ ਵਿੱਚ ਕੋਰੋਮੰਡਲ ਐਕਸਪ੍ਰੈਸ (12841-ਅੱਪ) ਬਾਲਾਸੋਰ ਜ਼ਿਲ੍ਹੇ ਦੇ ਅਧੀਨ ਬਹਿੰਗਾ ਸਟੇਸ਼ਨ ਤੋਂ ਦੋ ਕਿਲੋਮੀਟਰ, ਪੰਪਨਾ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਹਾਦਸੇ ਦਾ ਸ਼ਿਕਾਰ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਓਡੀਸ਼ਾ ਵਿੱਚ ਤਿੰਨ ਟਰੇਨਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਹਨ। ਇਸ ਹਾਦਸੇ 'ਚ 238 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 650 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
- Odisha Train Accident: ਓਡੀਸ਼ਾ ਰੇਲ ਹਾਦਸੇ 'ਤੇ ਦਿੱਗਜ਼ਾਂ ਨੇ ਜਤਾਇਆ ਦੁੱਖ, ਕਿਹਾ- ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ
- Major train accidents: ਦੇਸ਼ ਵਿੱਚ ਹੁਣ ਤੱਕ ਦੇ ਵੱਡੇ ਰੇਲ ਹਾਦਸੇ, ਜਾਣੋ
- Odisha Train Derailment Toll Rises: ਓਡੀਸ਼ਾ ਰੇਲ ਹਾਦਸੇ 'ਚ 275 ਤੋਂ ਵੱਧ ਮੌਤਾਂ, 900 ਤੋਂ ਵੱਧ ਜ਼ਖਮੀ
ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੀ ਸ਼ਨੀਵਾਰ ਸਵੇਰੇ ਹਾਦਸੇ ਵਾਲੀ ਥਾਂ 'ਤੇ ਪਹੁੰਚੇ। ਰੇਲ ਮੰਤਰੀ ਨੇ ਦੱਸਿਆ ਕਿ ਰੇਲਵੇ, ਐਨਡੀਆਰਐਫ, ਐਸਡੀਆਰਐਫ ਦੀ ਟੀਮ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। ਫਿਲਹਾਲ ਸਾਡਾ ਧਿਆਨ ਬਚਾਅ ਕਾਰਜਾਂ 'ਤੇ ਹੈ। ਰਾਹਤ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਬਹਾਲੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਬਹਾਲੀ ਲਈ ਮਸ਼ੀਨਾਂ ਪਹਿਲਾਂ ਹੀ ਤਾਇਨਾਤ ਹਨ।