ਭੁਵਨੇਸ਼ਵਰ: ਉੜੀਸਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 288 ਹੋ ਗਈ ਹੈ। ਦੱਖਣੀ ਪੂਰਬੀ ਰੇਲਵੇ ਨੇ ਦੱਸਿਆ ਕਿ ਓਡੀਸ਼ਾ ਵਿੱਚ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 288 ਹੋ ਗਈ ਹੈ ਕਿਉਂਕਿ ਦੋ ਐਕਸਪ੍ਰੈਸ ਰੇਲਗੱਡੀਆਂ - ਬੈਂਗਲੁਰੂ-ਹਾਵੜਾ ਐਕਸਪ੍ਰੈਸ ਅਤੇ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ - ਅਤੇ ਬਾਲਾਸੋਰ ਵਿੱਚ ਇੱਕ ਮਾਲ ਟਰੇਨ ਦੀ ਟੱਕਰ ਹੋ ਗਈ। ਦੱਖਣੀ ਪੂਰਬੀ ਰੇਲਵੇ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਕਰੀਬ 650 ਜ਼ਖਮੀ ਯਾਤਰੀਆਂ ਨੂੰ ਗੋਪਾਲਪੁਰ, ਖੰਤਾਪਾੜਾ, ਬਾਲਾਸੋਰ, ਭਦਰਕ ਅਤੇ ਸੋਰੋ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।
-
Death toll rises to 233 in the Balasore Train Accident. @CMO_Odisha @IPR_Odisha @RailMinIndia @SecyChief @SRC_Odisha
— Pradeep Jena IAS (@PradeepJenaIAS) June 3, 2023 " class="align-text-top noRightClick twitterSection" data="
">Death toll rises to 233 in the Balasore Train Accident. @CMO_Odisha @IPR_Odisha @RailMinIndia @SecyChief @SRC_Odisha
— Pradeep Jena IAS (@PradeepJenaIAS) June 3, 2023Death toll rises to 233 in the Balasore Train Accident. @CMO_Odisha @IPR_Odisha @RailMinIndia @SecyChief @SRC_Odisha
— Pradeep Jena IAS (@PradeepJenaIAS) June 3, 2023
ਦੱਖਣ ਪੂਰਬੀ ਰੇਲਵੇ ਨੇ ਕਿਹਾ ਕਿ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦਾ ਬਚਾਅ ਕਾਰਜ ਪੂਰਾ ਹੋ ਗਿਆ ਹੈ। ਰੇਲਵੇ ਨੇ ਹੁਣ ਰੇਲ ਸੇਵਾ ਬਹਾਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਜਾਣਕਾਰੀ ਸੂਚਨਾ ਪ੍ਰਕਾਸ਼ਨ ਰੇਲਵੇ ਬੋਰਡ ਦੇ ਕਾਰਜਕਾਰੀ ਨਿਰਦੇਸ਼ਕ ਅਮਿਤਾਭ ਸ਼ਰਮਾ ਨੇ ਦਿੱਤੀ ਹੈ।
200 ਤੋਂ ਵੱਧ ਯਾਤਰੀਆਂ ਨੂੰ ਹਾਵੜਾ ਲਿਜਾਇਆ ਜਾ ਰਿਹਾ:- ਰੇਲਵੇ ਨੇ ਜਾਣਕਾਰੀ ਦਿੱਤੀ ਕਿ ਹਾਦਸੇ ਕਾਰਨ ਬਾਲਾਸੋਰ ਵਿੱਚ ਫਸੇ 200 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਰੇਲਗੱਡੀ ਹੁਣ ਬਾਲਾਸੋਰ ਤੋਂ ਹਾਵੜਾ ਜਾ ਰਹੀ ਹੈ। ਦੱਖਣੀ ਪੂਰਬੀ ਰੇਲਵੇ ਨੇ ਕਿਹਾ ਕਿ ਖੜਗਪੁਰ ਸਟੇਸ਼ਨ 'ਤੇ ਯਾਤਰੀਆਂ ਨੂੰ ਪਾਣੀ, ਚਾਹ ਅਤੇ ਭੋਜਨ ਦੇ ਪੈਕੇਟ ਦਿੱਤੇ ਜਾ ਰਹੇ ਹਨ। ਟਰੇਨ ਦੇ ਆਉਣ ਤੋਂ ਬਾਅਦ ਹਾਵੜਾ 'ਚ ਖਾਣੇ ਦੇ ਪੈਕੇਟ ਵੀ ਦਿੱਤੇ ਜਾਣਗੇ।
-
#WATCH | Odisha: Latest visuals from the site where the deadly Balashore train mishap took place pic.twitter.com/hMbe5BkTeD
— ANI (@ANI) June 3, 2023 " class="align-text-top noRightClick twitterSection" data="
">#WATCH | Odisha: Latest visuals from the site where the deadly Balashore train mishap took place pic.twitter.com/hMbe5BkTeD
— ANI (@ANI) June 3, 2023#WATCH | Odisha: Latest visuals from the site where the deadly Balashore train mishap took place pic.twitter.com/hMbe5BkTeD
— ANI (@ANI) June 3, 2023
ਕੀ ਸੀ ਹਾਦਸੇ ਦਾ ਕਾਰਨ ? ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰੇਲਵੇ ਨੇ ਦੱਸਿਆ ਕਿ 12864 ਸਰ ਐਮ ਵਿਸ਼ਵੇਸ਼ਵਰਯਾ (ਬੈਂਗਲੁਰੂ)-ਹਾਵੜਾ ਐਕਸਪ੍ਰੈਸ ਸੁਪਰਫਾਸਟ ਐਕਸਪ੍ਰੈਸ 1000 ਯਾਤਰੀਆਂ ਨੂੰ ਲੈ ਕੇ ਹਾਵੜਾ ਵੱਲ ਜਾ ਰਹੀ ਸੀ। ਹਾਵੜਾ ਦੇ ਰਸਤੇ 'ਚ 12864 ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਨਾਲ ਲੱਗਦੀਆਂ ਪਟੜੀਆਂ 'ਤੇ ਡਿੱਗ ਗਏ। 12841 ਸ਼ਾਲੀਮਾਰ-ਚੇਨਈ ਕੇਂਦਰੀ ਕੋਰੋਮੰਡਲ ਐਕਸਪ੍ਰੈਸ ਸਮਾਨਾਂਤਰ ਟ੍ਰੈਕ 'ਤੇ ਉਲਟ ਦਿਸ਼ਾ ਤੋਂ ਆ ਰਹੀ ਸੀ, ਪਟੜੀ ਤੋਂ ਉਤਰੇ ਡੱਬਿਆਂ ਨਾਲ ਟਕਰਾ ਗਈ। ਜਿਸ ਕਾਰਨ ਕੋਰੋਮੰਡਲ ਐਕਸਪ੍ਰੈਸ ਦੇ ਕਰੀਬ 12 ਡੱਬੇ ਪਟੜੀ ਤੋਂ ਉਤਰ ਗਏ। ਇਹ ਡੱਬੇ ਤੀਜੇ ਟਰੈਕ 'ਤੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਏ। ਰੇਲਵੇ ਦੇ ਬੁਲਾਰੇ ਅਮਿਤਾਭ ਸ਼ਰਮਾ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਵਾਪਰਿਆ।
ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਰੇਲ ਸੇਵਾ ਬਹਾਲ ਹੋਵੇਗੀ :- ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਦਾ ਜਾਇਜ਼ਾ ਲਿਆ। ਵੈਸ਼ਨਵ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਦੀ ਵਿਸਤ੍ਰਿਤ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ ਅਤੇ ਰੇਲਵੇ ਸੁਰੱਖਿਆ ਕਮਿਸ਼ਨਰ ਵੀ ਸੁਤੰਤਰ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਬਚਾਅ ਅਤੇ ਰਾਹਤ ਕਾਰਜਾਂ 'ਤੇ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਣ ਮਗਰੋਂ ਰੇਲ ਸੇਵਾ ਬਹਾਲ ਕਰ ਦਿੱਤੀ ਜਾਵੇਗੀ।
ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ:- ਇਸ ਤੋਂ ਪਹਿਲਾਂ, ਓਡੀਸ਼ਾ ਦੇ ਮੁੱਖ ਸਕੱਤਰ ਪ੍ਰਦੀਪ ਜੇਨਾ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਬਾਲਾਸੋਰ ਵਿੱਚ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਜ਼ਖਮੀ ਯਾਤਰੀਆਂ ਦੀ ਗਿਣਤੀ 900 ਤੋਂ ਵੱਧ ਹੈ। ਦੱਸ ਦਈਏ ਕਿ ਦੱਖਣ ਪੂਰਬੀ ਰੇਲਵੇ ਨੇ ਸਿਰਫ਼ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀਆਂ ਦੀ ਗਿਣਤੀ ਦੱਸੀ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ। ਓਡੀਸ਼ਾ ਸਰਕਾਰ ਨੇ ਕਿਹਾ ਹੈ ਕਿ ਬਹੁਤ ਸਾਰੇ ਯਾਤਰੀਆਂ ਨੂੰ ਅੰਸ਼ਕ ਤੌਰ 'ਤੇ ਜ਼ਖਮੀ ਵੀ ਕੀਤਾ ਗਿਆ ਸੀ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਦੀ ਲੋੜ ਨਹੀਂ ਸੀ। ਇਸ ਤੋਂ ਪਹਿਲਾਂ ਦੇਰ ਰਾਤ ਮੁੱਖ ਸਕੱਤਰ ਪ੍ਰਦੀਪ ਜੇਨਾ ਨੇ ਕਿਹਾ ਸੀ ਕਿ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
ਓਡੀਸ਼ਾ ਦੇ ਮੁੱਖ ਮੰਤਰੀ ਖੁਦ ਨਿਗਰਾਨੀ ਕਰ ਰਹੇ ਹਨ:- ਅਧਿਕਾਰੀਆਂ ਦੇ ਅਨੁਸਾਰ, ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜਾਂ ਲਈ 3 ਐਨਡੀਆਰਐਫ, 4 ਓਡੀਆਰਏਐਫ ਅਤੇ 22 ਫਾਇਰ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸ਼ੁੱਕਰਵਾਰ ਨੂੰ ਸਥਿਤੀ ਦਾ ਜਾਇਜ਼ਾ ਲਿਆ ਅਤੇ ਕੰਟਰੋਲ ਰੂਮ, ਐਸਆਰਸੀ, ਭੁਵਨੇਸ਼ਵਰ ਵਿਖੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਸਾਰੇ ਜ਼ਖਮੀਆਂ ਨੂੰ ਬੀ.ਐਸ.ਕੇ.ਵਾਈ ਸੁਵਿਧਾ ਹਸਪਤਾਲਾਂ ਅਤੇ ਹੋਰ ਨਿੱਜੀ ਹਸਪਤਾਲਾਂ ਵਿੱਚ ਮੁਫਤ ਇਲਾਜ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ।
ਜ਼ਖਮੀਆਂ ਦੇ ਇਲਾਜ ਦਾ ਖਰਚਾ ਸੂਬਾ ਸਰਕਾਰ ਚੁੱਕੇਗੀ :- ਉਨ੍ਹਾਂ ਕਿਹਾ ਕਿ ਡਾਕਟਰੀ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਬਾਲਾਸੋਰ, ਭਦਰਕ, ਜਾਜਪੁਰ ਅਤੇ ਕੇਂਦੁਝਾਰ ਦੇ ਕੁਲੈਕਟਰਾਂ, ਐਸਪੀਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਐਸਆਰਸੀ, ਭੁਵਨੇਸ਼ਵਰ ਦਾ ਕੰਟਰੋਲ ਰੂਮ ਕਾਰਜਸ਼ੀਲ ਹੈ। ਮੁੱਖ ਸਕੱਤਰ ਪ੍ਰਦੀਪ ਜੇਨਾ, ਵਿਕਾਸ ਕਮਿਸ਼ਨਰ-ਕਮ-ਏਸੀਐਸ- ਅਨੁ ਗਰਗ, ਆਈ ਐਂਡ ਪੀਆਰ ਵਿਭਾਗ ਦੇ ਪ੍ਰਮੁੱਖ ਸਕੱਤਰ ਸੰਜੇ ਕੁਮਾਰ ਸਿੰਘ, ਐਮਡੀ, ਓਐਸਡੀਐਮਏ ਗਿਆਨ ਦਾਸ ਐਸਆਰਸੀ ਦੇ ਕੰਟਰੋਲ ਰੂਮ ਵਿੱਚ ਬਚਾਅ ਕਾਰਜ ਦੀ ਨਿਗਰਾਨੀ ਕਰਨ ਲਈ ਮੌਜੂਦ ਹਨ।