ਭੁਵਨੇਸ਼ਵਰ/ਨਵੀਂ ਦਿੱਲੀ: ਕੋਰੋਮੰਡਲ ਐਕਸਪ੍ਰੈਸ ਵਿੱਚ ਸਵਾਰ ਇੱਕ ਐੱਨਡੀਆਰਐੱਫ ਜਵਾਨ ਸ਼ਾਇਦ ਸ਼ੁਰੂਆਤੀ ਬਚਾਅ ਯਤਨਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਓਡੀਸ਼ਾ ਦੇ ਬਾਲਾਸੋਰ ਵਿੱਚ ਰੇਲ ਹਾਦਸੇ ਬਾਰੇ ਐਮਰਜੈਂਸੀ ਸੇਵਾਵਾਂ ਨੂੰ ਸੁਚੇਤ ਕਰਨ ਵਾਲਾ ਪਹਿਲਾ ਵਿਅਕਤੀ ਸੀ। NDRF ਦਾ ਜਵਾਨ ਵੈਂਕਟੇਸ਼ ਐਨਕੇ ਛੁੱਟੀ 'ਤੇ ਸੀ ਅਤੇ ਪੱਛਮੀ ਬੰਗਾਲ ਦੇ ਹਾਵੜਾ ਤੋਂ ਤਾਮਿਲਨਾਡੂ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੋਚ 'ਬੀ-7' ਜਿਸ ਵਿੱਚ ਉਹ ਸਫ਼ਰ ਕਰ ਰਿਹਾ ਸੀ, ਉਸ ਦੇ ਪਟੜੀ ਤੋਂ ਉਤਰਨ ਕਾਰਨ ਉਹ ਅੱਗੇ ਵਾਲੇ ਡੱਬਿਆਂ ਨਾਲ ਨਹੀਂ ਟਕਰਾਇਆ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ।
ਜਵਾਨ ਨੇ ਮੌਕੇ ਉੱਤੇ ਦਿੱਤੀ ਜਾਣਕਾਰੀ: ਕੋਲਕਾਤਾ ਵਿੱਚ ਐਨਡੀਆਰਐਫ ਦੀ ਦੂਜੀ ਬਟਾਲੀਅਨ ਵਿੱਚ ਤਾਇਨਾਤ 39 ਸਾਲਾ ਜਵਾਨ ਨੇ ਸਭ ਤੋਂ ਪਹਿਲਾਂ ਬਟਾਲੀਅਨ ਵਿੱਚ ਆਪਣੇ ਸੀਨੀਅਰ ਇੰਸਪੈਕਟਰ ਨੂੰ ਫੋਨ ਕੀਤਾ ਅਤੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਫਿਰ ਉਸ ਨੇ ਮੌਕੇ ਦੀ 'ਲਾਈਵ ਲੋਕੇਸ਼ਨ' ਵਟਸਐਪ 'ਤੇ ਐਨਡੀਆਰਐਫ ਕੰਟਰੋਲ ਰੂਮ ਨੂੰ ਭੇਜੀ ਅਤੇ ਘਟਨਾ ਸਥਾਨ 'ਤੇ ਪਹੁੰਚਣ ਲਈ ਪਹਿਲੀ ਬਚਾਅ ਟੀਮ ਦੁਆਰਾ ਇਸਦੀ ਵਰਤੋਂ ਕੀਤੀ ਗਈ।
-
#WATCH | Odisha: Restoration work underway at the site of horrific #BalasoreTrainAccident
— ANI (@ANI) June 3, 2023 " class="align-text-top noRightClick twitterSection" data="
Death toll in the incident stands at 288 with 747 people injured along with 56 grievously injured so far. pic.twitter.com/eRkD6TjeO1
">#WATCH | Odisha: Restoration work underway at the site of horrific #BalasoreTrainAccident
— ANI (@ANI) June 3, 2023
Death toll in the incident stands at 288 with 747 people injured along with 56 grievously injured so far. pic.twitter.com/eRkD6TjeO1#WATCH | Odisha: Restoration work underway at the site of horrific #BalasoreTrainAccident
— ANI (@ANI) June 3, 2023
Death toll in the incident stands at 288 with 747 people injured along with 56 grievously injured so far. pic.twitter.com/eRkD6TjeO1
280 ਤੋਂ ਵੱਧ ਲੋਕਾਂ ਦੀ ਹੋਈ ਮੌਤ: ਸ਼ਾਲੀਮਾਰ-ਚੇਨੱਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈਸ ਦੇ ਪਟੜੀ ਤੋਂ ਉਤਰ ਜਾਣ ਅਤੇ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਬਾਲਾਸੋਰ ਜ਼ਿਲ੍ਹੇ ਵਿੱਚ ਇੱਕ ਮਾਲ ਗੱਡੀ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 288 ਲੋਕਾਂ ਦੀ ਮੌਤ ਹੋ ਗਈ ਅਤੇ 1,100 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ।
- Odisha Train Accident: ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
- Odisha Train Tragedy: ਜਿਉਂਦਾ ਬਚੇ ਪਰਿਵਾਰ ਨੇ ਬਿਆਨ ਕੀਤਾ ਹਾਦਸੇ ਦਾ ਮੰਜਰ, ਕਿਹਾ- ਮਿਲੀ ਦੂਜੀ ਜ਼ਿੰਦਗੀ
- odisha train accident: ਓਡੀਸ਼ਾ ਵਿੱਚ ਵਾਪਰੇ ਰੇਲ ਹਾਦਸੇ ਉਤੇ ਵੱਖੋ-ਵੱਖ ਦੇਸ਼ਾਂ ਦੇ ਮੰਤਰੀਆਂ ਨੇ ਪ੍ਰਗਟਾਇਆ ਦੁੱਖ
- Odisha train accident: ਓਡੀਸ਼ਾ ਟ੍ਰੇਨ ਹਾਦਸੇ ‘ਤੇ CM ਮਾਨ ਨੇ ਜਤਾਇਆ ਦੁੱਖ, ਜਖ਼ਮੀਆਂ ਲਈ ਕੀਤੀ ਅਰਦਾਸ
- Odisha Train Tragedy: ਪੀਐਮ ਮੋਦੀ ਨੇ ਕਿਹਾ- ਦਰਦਨਾਕ ਅਤੇ ਪ੍ਰੇਸ਼ਾਨ ਕਰਨ ਵਾਲਾ ਹਾਦਸਾ, ਦੋਸ਼ੀਆਂ ਨੂੰ ਮਿਲੇਗੀ ਸਜ਼ਾ
ਪੀਐਮ ਮੋਦੀ ਨੇ ਘਟਨਾ ਸਥਲ ਦਾ ਕੀਤਾ ਦੌਰਾ: ਬਾਲੇਸ਼ੌਰ ਵਿੱਚ ਰੇਲ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਸ ਹਾਦਸੇ ਨੂੰ ਬਹੁਤ ਹੀ ਦਰਦਨਾਕ ਅਤੇ ਪ੍ਰੇਸ਼ਾਨ ਕਰਨ ਵਾਲੀ ਘਟਨਾ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਜ਼ਖਮੀਆਂ ਦੇ ਇਲਾਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਓਡੀਸ਼ਾ ਰੇਲ ਹਾਦਸੇ ਲਈ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੀਐਮ ਮੋਦੀ ਨੇ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਹੰਗਾ ਵਿਖੇ ਦੇਸ਼ ਦੇ ਸਭ ਤੋਂ ਭਿਆਨਕ ਰੇਲ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰਨ ਅਤੇ ਹਸਪਤਾਲ ਵਿੱਚ ਪੀੜਤਾਂ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, ‘ਰੇਲ ਹਾਦਸੇ ਲਈ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। (ਪੀਟੀਆਈ-ਭਾਸ਼ਾ)