ETV Bharat / bharat

ਓਪੀ ਧਨਖੜ ਨੇ ਛੇੜਿਆ ਨਵਾਂ ਵਿਵਾਦ, ਕਿਸਾਨਾਂ ‘ਤੇ ਲਗਾਇਆ ਵੱਡਾ ਇਲਜਾਮ - ਰਣਜੀਤ ਬਾਵਾ

ਕਿਸਾਨਾਂ (Farmers) ਬਾਰੇ ਭਾਜਪਾ ਆਗੂਆਂ (BJP Leaders) ਵੱਲੋਂ ਵਰਤੀ ਜਾਂਦੀ ਸ਼ਬਦਾਵਲੀ ਅਤੇ ਹੋਰ ਦਿੱਤੇ ਜਾਂਦੇ ਬਿਆਨਾਂ ਕਾਰਨ ਨਿੱਤ ਨਵਾਂ ਵਿਵਾਦ ਖੜ੍ਹਾ ਹੋ ਰਿਹਾ ਹੈ। ਅਜੇ ਪੰਜਾਬ ਵਿੱਚ ਭਾਜਪਾ ਆਗੂ ਕਾਹਲੋਂ ਵੱਲੋਂ ਕਿਸਾਨਾਂ ਨੂੰ ਡਾਂਗਾਂ ਮਾਰ ਕੇ ਭਜਾਉਣ ਦੇ ਬਿਆਨ ਦਾ ਮਾਮਲਾ ਮਘਿਆ ਹੋਇਆ ਹੈ, ਦੂਜੇ ਪਾਸੇ ਹਰਿਆਣਾ ਪ੍ਰਦੇਸ਼ ਭਾਜਪਾ (Haryana BJP President) ਪ੍ਰਧਾਨ ਓਮ ਪ੍ਰਕਾਸ਼ ਧਨਖੜ (OP Dhankhad) ਨੇ ਕਿਸਾਨਾਂ ਦੇ ਉਲਟ ਇੱਕ ਹੋਰ ਵੱਡਾ ਬਿਆਨ ਦੇ ਦਿੱਤਾ ਹੈ। ਇਸ ਨੂੰ ਲੈ ਕੇ ਪੰਜਾਬ ਦੇ ਸਿਆਸਤ ਦਾਨਾਂ ਨੇ ਮੁੱਖ ਮੰਤਰੀ (CM Haryana) ਮਨੋਹਰ ਲਾਲ ਖੱਟਰ (Manohar Lal Khattar) ਕੋਲੋਂ ਮਾਫੀ ਦੀ ਮੰਗ ਕੀਤੀ ਹੈ।

ਓਪੀ ਧਨਖੜ ਨੇ ਛੇੜਿਆ ਨਵਾਂ ਵਿਵਾਦ
ਓਪੀ ਧਨਖੜ ਨੇ ਛੇੜਿਆ ਨਵਾਂ ਵਿਵਾਦ
author img

By

Published : Sep 15, 2021, 5:07 PM IST

ਚੰਡੀਗੜ੍ਹ: ਹਰਿਆਣਾ ਭਾਜਪਾ ਪ੍ਰਧਾਨ ਓ ਪੀ ਧਨਖੜ ਨੇ ਕਿਸਾਨੀ ਅੰਦੋਲਨ ‘ਤੇ ਵੱਡਾ ਇਲਜਾਮ ਲਗਾਇਆ ਹੈ। ਉਨ੍ਹਾਂ ਇੱਕ ਬਿਆਨ ਵਿੱਚ ਹਰਿਆਣਾ ਵਿੱਚ ਨਸ਼ਾ ਵਧਣ (Drugs) ਦੀ ਗੱਲ ਕਹਿੰਦਿਆਂ ਇਸ ਨੂੰ ਅੰਦੋਲਨ (Agitation) ਦਾ ਸਾਈਡ ਇਫੈਕਟ ਦੱਸਿਆ ਹੈ। ਭਾਜਪਾ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਸੋਨੀਪਤ, ਝੱਜਰ ਤੇ ਰੋਹਤਕ ਜਿਲ੍ਹੇ ਵਿੱਚ ਡਰੱਗਜ਼ ਦਾ ਪ੍ਰਭਾਵ ਵਧਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਅੰਦੋਲਨ ਦਾ ਸਾਈਡ ਇਫੈਕਟ ਹੈ।

ਰੋਜਾਨਾ ਪੰਚਾਇਤਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਤੇ ਲੋਕਾਂ ਦੀ ਸ਼ਿਕਾਇਤਾਂ ਵੀ ਆ ਰਹੀਆਂ ਹਨ। ਧਨਖੜ ਨੇ ਕਿਸਾਨ ਅੰਦੋਲਨ ‘ਤੇ ਇਹ ਦੋਸ਼ ਇੱਕ ਟਵੀਟ ਰਾਹੀਂ ਲਗਾਇਆ ਹੈ ਤੇ ਇਸ ਟਵੀਟ ਨੂੰ ਬਕਾਇਦਾ ਦੋ ਟੈਗ ਲਗਾਏ ਹਨ, ਜਿਸ ਵਿੱਚ ਉਨ੍ਹਾਂ ਪੰਜਾਬ ਨੂੰ ਉਡਤਾ ਪੰਜਾਬ ਦੱਸਿਆ ਹੈ ਤੇ ਨਾਲ ਹੀ ਕਿਹਾ ਹੈ ਕਿ ਉਡਤਾ ਪੰਜਾਬ ਨਾਲ ਹਰਿਆਣਾ ਵਿੱਚ ਦੰਗਲ ਹੋ ਰਿਹਾ ਹੈ।

  • हरियाणा में नशे का बढ़ना आंदोलन का साइड इफेक्ट। pic.twitter.com/ZTM5cXiFjv

    — Om Prakash Dhankar (@OPDhankar) September 14, 2021 " class="align-text-top noRightClick twitterSection" data=" ">

ਇਹ ਵੀ ਪੜੋ: ਭਾਜਪਾ ਆਗੂ ਦੇ ਬਿਆਨ ਤੋਂ ਬਾਅਦ ਕਿਸਾਨਾਂ ਦੇ ਦਿੱਤੇ ਠੋਕਵੇਂ ਜਵਾਬ

ਕਾਂਗਰਸ ਨੇ ਖੱਟਰ ਕੋਲੋਂ ਮਾਫੀ ਦੀ ਮੰਗ ਕੀਤੀ

ਧਨਖੜ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸੀ ਵਿਧਾਇਕ (Congress MLA) ਰਾਜ ਕੁਮਾਰ ਵੇਰਕਾ (Raj Kumar Verka) ਨੇ ਕਿਹਾ ਹੈ ਕਿ ਪਤਾ ਨਹੀਂ ਹਰਿਆਣਾ ਦੇ ਭਾਜਪਾ ਵਾਲਿਆਂ ਨੂੰ ਕੀ ਹੋ ਗਿਆ ਹੈ। ਉਨ੍ਹਾਂ ਕਿਹਾ, ‘ਕਹੀਏ ਕੁਛ ਔਰ, ਚੋਰੋਂ ਕੋ ਸਾਰੇ ਨਜ਼ਰ ਆਤੇ ਹੈਂ ਚੋਰ‘। ਉਨ੍ਹਾਂ ਕਿਹਾ ਕਿ ਆਪਣਾ ਸੂਬਾ ਉਨ੍ਹਾਂ ਕੋਲੋਂ ਸੰਭਾਲਿਆ ਨਹੀਂ ਜਾਂਦਾ।

ਓਪੀ ਧਨਖੜ ਨੇ ਛੇੜਿਆ ਨਵਾਂ ਵਿਵਾਦ

ਉਨ੍ਹਾਂ ਕਿਹਾ ਭਾਜਪਾ ਆਗੂ ਖੇਤੀ ਕਾਨੂੰਨਾਂ (Farm Laws) ਦੇ ਦਲਾਲ ਹਨ ਤੇ ਦੇਸ਼ ਵਿੱਚ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਹਨ। ਦੇਸ਼ ਵਿੱਚ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾਈ ਕਦੇ ਕਿਸਾਨਾਂ ਨੂੰ ਖਾਲੀਸਤਾਨੀ ਦੱਸਦੇ ਹਨ, ਕਦੇ ਨਕਸਲਵਾਦੀ ਦੱਸਦੇ ਹਨ ਤੇ ਕਦੇ ਪਾਕਿਸਤਾਨ ਨਾਲ ਮਿਲੇ ਹੋਏ ਦੱਸਦੇ ਹਨ ਤੇ ਕਦੇ ਕਿਹਾ ਜਾਂਦਾ ਹੈ ਕਿ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਦੇਸ਼ ਦ੍ਰੋਹੀ (Anti Nation) ਦੱਸਿਆ ਜਾਂਦਾ ਹੈ। ਵੇਰਕਾ ਨੇ ਕਿਹਾ ਕਿ ਹਰਿਆਣਾ ਦੇ ਭਾਜਪਾ ਆਗੂਆਂ ਤੇ ਪ੍ਰਦੇਸ਼ ਪ੍ਰਧਾਨ ਨੂੰ ਸ਼ਰਮ ਕਰਨੀ ਚਾਹੀਦੀ ਹੈ ਤੇ ਇਸ ਬਿਆਨ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ।

‘ਆਪ‘ ਨੇ ਬੇਤੁਕਾ ਬਿਆਨ ਦੱਸਿਆ

ਭਾਜਪਾ ਆਗੂ ਦੇ ਇਸ ਬਿਆਨ ਨਾਲ ਸਿਆਸਤ ਦੇ ਹਲਕਿਆਂ ਵਿੱਚ ਭਾਰੀ ਵਿਰੋਧਤਾ ਸ਼ੁਰੂ ਹੋ ਗਈ ਹੈ। ਧਨਖੜ ਦੇ ਬਿਆਨ ਨੇ ਜਿੱਥੇ ਕਿਸਾਨ ਅੰਦੋਲਨ ਨਾਲ ਨਸ਼ਾ ਫੈਲਣ ਦੀ ਗੱਲ ਕਹੀ ਹੈ, ਉਥੇ ਹੀ ਉਨ੍ਹਾਂ ਦੇ ਬਿਆਨ ਨੇ ਦੂਜੀਆਂ ਪਾਰਟੀਆਂ ਨੂੰ ਭਾਜਪਾ ਨੂੰ ਕਰੜੇ ਹੱਥੀਂ ਲੈਣ ਦਾ ਮੌਕਾ ਦੇ ਦਿੱਤਾ ਹੈ। ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ (LOP) ‘ਆਪ‘ ਵਿਧਾਇਕ ਹਰਪਾਲ ਸਿੰਘ ਚੀਮਾ (Harpal Singh Cheema) ਨੇ ਸਿੱਧੇ ਤੌਰ ‘ਤੇ ਕਿਹਾ ਹੈ ਕਿ ਧਨਖੜ ਆਪਣਾ ਦਿਮਾਗੀ ਸੰਤੁਲਨ ਖੋ ਬੈਠੇ ਹਨ ਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ।

ਉਨ੍ਹਾਂ ਧਨਖੜ ਦੇ ਬਿਆਨ ਨੂੰ ਸਿੱਧੇ ਤੌਰ ‘ਤੇ ਕਿਸਾਨ ਵਿਰੋਧੀ ਬਿਆਨ ਦੱਸਿਆ ਹੈ। ਚੀਮਾ ਨੇ ਕਿਹਾ ਹੈ ਕਿ ਇੱਕ ਪਾਸੇ ਦੇਸ਼ ਦਾ ਕਿਸਾਨ ਆਪਣੇ ਹੱਕ ਹਾਸਲ ਕਰਨ ਲਈ ਅੰਦੋਲਨ ਕਰ ਰਿਹਾ ਹੈ, ਉਥੇ ਭਾਜਪਾ ਦੇ ਆਗੂ ਬੇਤੁਕੇ ਬਿਆਨ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਕਿਸਾਨਾਂ ਨਾਲ ਗੱਲਬਾਤ ਕਰਕੇ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰੇ।

ਇਹ ਵੀ ਪੜੋ: ਕਰਮਵੀਰ ਗੁਰਾਇਆ ਨੇ ਹਰਿੰਦਰ ਕਾਹਲੋਂ ਦੇ ਬਿਆਨ ਦੀ ਕੀਤੀ ਸਖ਼ਤ ਨਿਖੇਧੀ

ਗਾਇਕ ਵੀ ਕਰ ਚੁੱਕੇ ਹਨ ਨਸ਼ੇ ਦੇ ਦੋਸ਼ ਦੀ ਨਿਖੇਧੀ

ਜਿਕਰਯੋਗ ਹੈ ਕਿ ਅਜੇ ਇਸ ਬਿਆਨ ਬਾਰੇ ਕਿਸਾਨ ਜਥੇਬੰਦੀਆਂ ਦਾ ਪ੍ਰਤੀਕ੍ਰਮ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ‘ਤੇ ਸੁਆਲੀਆ ਨਿਸ਼ਾਨ ਲਗਾਉਂਦਿਆਂ ਭਾਜਪਾ ਆਗੂ ਕਿਸਾਨਾਂ ‘ਤੇ ਨਸ਼ਾ ਫੈਲਾਉਣ ਦੇ ਦੋਸ਼ ਲਗਾਉਂਦੇ ਬਿਆਨ ਦੇ ਚੁੱਕੇ ਹਨ। ਜਿਸ ਬਾਰੇ ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਨੇ ਆਪਣੇ ਗੀਤ ਵਿੱਚ ਇਥੋਂ ਤੱਕ ਕਿਹਾ ਸੀ, ‘ਨੀ ਤੂਂ ਜਿਨ੍ਹਾਂ ਨੂੰ ਸੀ ਤੂੰ ਉਡਦਾ ਪੰਜਾਬ ਆਖਦੀ, ਉਨ੍ਹਾਂ ਦਿੱਲੀ ‘ਚ ਪਾ ਤੇ ਨੀ ਕਛਹਿਰੇ ਸੁੱਕਣੇ‘।

ਬਾਵਾ ਨੇ ਇਸ ਗੀਤ ਰਾਹੀਂ ਦੱਸਿਆ ਸੀ ਕਿ ਪੰਜਾਬੀ ਤੇ ਕਿਸਾਨ ਨਸ਼ੇੜੀ ਨਾ ਹੋ ਕੇ ਮਿਹਨਤੀ ਹੁੰਦੇ ਹਨ ਪਰ ਅੱਜ ਫੇਰ ਇੱਕ ਵਾਰ ਭਾਜਪਾ ਦੇ ਵੱਡੇ ਆਗੂ ਨੇ ਕਿਸਾਨਾਂ ‘ਤੇ ਨਸ਼ੇ ਫੈਲਾਉਣ ਦਾ ਦੋਸ਼ ਮੜ੍ਹਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.