ETV Bharat / bharat

ਸੀਬੀਆਈ ਨੇ NSE ਦੀ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ ਕੀਤਾ ਗ੍ਰਿਫ਼ਤਾਰ - CBI arrests former CEO Chitra Ramkrishna

ਸੀਬੀਆਈ ਨੇ ਨੈਸ਼ਨਲ ਸਟਾਕ ਐਕਸਚੇਂਜ ਕੋ-ਲੋਕੇਸ਼ਨ ਘੁਟਾਲੇ ਵਿੱਚ ਐਨਐਸਈ (NSE ) ਦੀ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ ਗ੍ਰਿਫਤਾਰ ਕੀਤਾ ਹੈ। ਅਦਿੱਖ ਯੋਗੀ ਨੂੰ ਕਥਿਤ ਤੌਰ 'ਤੇ ਅਧਿਕਾਰਤ ਈ-ਮੇਲ ਭੇਜਣ ਵਾਲੀ ਚਿਤਰਾ ਤੋਂ ਪਹਿਲਾਂ ਵੀ ਸੀਬੀਆਈ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ।

ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ ਕੀਤਾ ਗ੍ਰਿਫ਼ਤਾਰ

author img

By

Published : Mar 7, 2022, 12:26 PM IST

ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ (CBI) ਨੇ ਐਤਵਾਰ ਨੂੰ ਕੋ-ਲੋਕੇਸ਼ਨ ਘੁਟਾਲੇ ਦੇ ਮਾਮਲੇ ਵਿੱਚ ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ।

ਸ਼ਨੀਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਚਿੱਤਰਾ ਰਾਮਕ੍ਰਿਸ਼ਨ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਏਐਨਆਈ ਮੁਤਾਬਕ ਸੀਬੀਆਈ ਦੀ ਇੱਕ ਟੀਮ ਨੇ ਐਤਵਾਰ ਨੂੰ ਚਿਤਰਾ ਨੂੰ ਪੁੱਛਗਿੱਛ ਲਈ ਬੁਲਾਇਆ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੀਬੀਆਈ ਨੇ 25 ਫਰਵਰੀ ਨੂੰ ਉਨ੍ਹਾਂ ਦੇ ਸਹਿਯੋਗੀ ਆਨੰਦ ਸੁਬਰਾਮਨੀਅਨ ਨੂੰ ਗ੍ਰਿਫ਼ਤਾਰ ਕੀਤਾ ਸੀ।

18 ਫਰਵਰੀ ਨੂੰ ਵੀ ਚਿੱਤਰਾ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ। ਸੀਬੀਆਈ ਨੇ ਹਿਮਾਲਿਆ ਦੇ ਅਦਿੱਖ ਯੋਗੀ ਨੂੰ ਭੇਜੀ ਗਈ ਮੇਲ ਬਾਰੇ ਪੁੱਛਗਿੱਛ ਕੀਤੀ ਸੀ। ਇਸ ਤੋਂ ਇਲਾਵਾ ਉਸ ਤੋਂ 50 ਦੇ ਕਰੀਬ ਸਵਾਲ ਪੁੱਛੇ ਗਏ ਸੀ। ਉਸਦੇ ਜਵਾਬ ਵਿੱਚ ਉਸਨੇ ਪੀੜਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਕਿ ਉਸਨੂੰ ਬਹੁਤਾ ਪਤਾ ਨਹੀਂ ਸੀ। ਉਸਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਬੇਕਸੂਰ ਹੈ ਅਤੇ ਕੋਈ ਉਸਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਸੀਬੀਆਈ ਨੇ ਸੇਬੀ ਦੀ 192 ਪੰਨਿਆਂ ਦੀ ਰਿਪੋਰਟ ਦੇ ਆਧਾਰ ’ਤੇ ਚਿੱਤਰਾ ਰਾਮਕ੍ਰਿਸ਼ਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਉਸ ਰਿਪੋਰਟ ਵਿੱਚ ਚਿੱਤਰਾ ਉੱਤੇ ਹਿਮਾਲਿਆ ਵਿੱਚ ਰਹਿਣ ਵਾਲੇ ਇੱਕ ਬੇਨਾਮ ਯੋਗੀ ਨੂੰ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਸੇਬੀ ਨੇ ਉਸ 'ਤੇ 3 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਦੱਸ ਦਈਏ ਕਿ ਐਨਐਸਈ ਦੀ ਸਾਬਕਾ ਸੀਈਓ ਚਿਤਰਾ ਰਾਮਕ੍ਰਿਸ਼ਨ ਨੇ 2014 ਤੋਂ 2016 ਦਰਮਿਆਨ ਆਪਣੀ ਆਈਡੀ rigyajursama@outlook.com 'ਤੇ ਇੱਕ ਬੇਨਾਮ ਯੋਗੀ ਨੂੰ ਕਈ ਮੇਲ ਭੇਜੇ ਸੀ। ਇਹ ਚਿੱਤਰਾ ਹੀ ਸੀ ਜਿਸ ਨੇ ਆਨੰਦ ਸੁਬਰਾਮਨੀਅਨ ਨੂੰ ਐਨਐਸਈ ਦਾ ਮੁੱਖ ਰਣਨੀਤਕ ਸਲਾਹਕਾਰ ਨਿਯੁਕਤ ਕੀਤਾ ਸੀ।

ਇਹ ਵੀ ਪੜੋ: ਫਿਲਸਤੀਨ 'ਚ ਭਾਰਤੀ ਰਾਜਦੂਤ ਮੁਕੁਲ ਆਰੀਆ ਦੀ ਮੌਤ, ਦੂਤਘਰ 'ਚੋਂ ਮਿਲੀ ਲਾਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.