ਕਲਕੱਤਾ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਲਕੱਤਾ 'ਚ ਮਹਿਬੂਬਾ ਮੁਫ਼ਤੀ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਕਿਹਾ ਕਿਸੇ ਵੀ ਸਿੱਖ ਨੂੰ ਦੇਸ਼ ਵਿਰੋਧੀ ਤੇ ਖਾਲੀਸਤਾਨੀ ਨਾ ਕਿਹਾ ਜਾਵੇ।
ਦਰਅਸਲ ਜੰਮੂ -ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਮੋਦੀ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ''ਜੰਮੂ ਵਿੱਚ ਅੱਜ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ।'' ਉਨ੍ਹਾਂ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਸੀ ਕਿ ''ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੰਮੂ -ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਣੀਆਂ ਸ਼ੁਰੂ ਹੋ ਜਾਣਗੀਆਂ।'' ਪਰ ਅੱਜ ਇਸਦੀ ਦੇਸ਼ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਹੈ. ਓਹਨਾ ਕਿਹਾ ਸੀ ਕਿ ਫੀਤਾ ਕੱਟਣ ਲਈ ਦੇਸ਼ ਦੇ 70 ਮੰਤਰੀ ਇੱਥੇ ਪਹੁੰਚ ਰਹੇ ਹਨ.
-
No Sardar (Sikh) should be called anti-national or Khalistani. You can't generalize on the basis of some misguided people: Union Minister Hardeep Singh Puri in Kolkata pic.twitter.com/wFKPpetSCO
— ANI (@ANI) September 22, 2021 " class="align-text-top noRightClick twitterSection" data="
">No Sardar (Sikh) should be called anti-national or Khalistani. You can't generalize on the basis of some misguided people: Union Minister Hardeep Singh Puri in Kolkata pic.twitter.com/wFKPpetSCO
— ANI (@ANI) September 22, 2021No Sardar (Sikh) should be called anti-national or Khalistani. You can't generalize on the basis of some misguided people: Union Minister Hardeep Singh Puri in Kolkata pic.twitter.com/wFKPpetSCO
— ANI (@ANI) September 22, 2021
ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਲੋਕ ਜੰਮੂ -ਕਸ਼ਮੀਰ ਨੂੰ ਇੱਕ ਪ੍ਰਯੋਗਸ਼ਾਲਾ ਦੇ ਰੂਪ ਵਿੱਚ ਵਰਤ ਰਹੇ ਹਨ ਅਤੇ ਇੱਥੇ ਪ੍ਰਯੋਗ ਕਰ ਰਹੇ ਹਨ. ਉਨ੍ਹਾਂ ਕਿਹਾ ਸੀ ''ਕਿ ਨਹਿਰੂ, ਵਾਜਪਾਈ ਵਰਗੇ ਨੇਤਾਵਾਂ ਦੀ ਜੰਮੂ -ਕਸ਼ਮੀਰ ਲਈ ਦੂਰ ਦ੍ਰਿਸ਼ਟੀ ਸੀ ਪਰ ਇਹ ਸਰਕਾਰ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੰਡਦੀ ਹੈ। ਸਰਦਾਰ ਹੁਣ ਖਾਲਿਸਤਾਨੀ ਹੈ, ਅਸੀਂ ਪਾਕਿਸਤਾਨੀ ਹਾਂ, ਸਿਰਫ ਭਾਜਪਾ ਹਿੰਦੁਸਤਾਨੀ ਹੈ। ਇਸ ਤੇ ਪਲਟਵਾਰ ਕਰਦਿਆਂ ਹੋਈਆਂ ਕੇਂਦਰੀ ਮੰਤਰੀ ਨੇ ਟਵੀਟ ਕਰਦਿਆਂ ਮੁਫਤੀ ਨੂੰ ਜਵਾਬ ਦਿੱਤਾ ਹੈ ਓਹਨਾ ਆਪਣੇ ਟਵੀਟ 'ਚ ਲਿਖਿਆ ''ਕਿਸੇ ਵੀ ਸਿੱਖ ਨੂੰ ਦੇਸ਼ ਵਿਰੋਧੀ ਜਾਂ ਖਾਲਿਸਤਾਨੀ ਨਹੀਂ ਕਿਹਾ ਜਾਣਾ ਚਾਹੀਦਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨਾ ਇਨ੍ਹਾਂ ਅਕਾਲੀ ਵਰਕਰਾਂ ਨੂੰ ਪਿਆ ਭਾਰੀ