ETV Bharat / bharat

ਦਿੱਲੀ 'ਚ ਪਾਵਰ ਬੈਕਅਪ ਨਹੀਂ, ਪਾਵਰ ਪਲਾਂਟਾਂ 'ਚ ਬਚਿਆ 21 ਦਿਨਾਂ ਦੀ ਥਾਂ 1 ਦਿਨ ਦਾ ਕੋਲਾ - ਪਲਾਂਟਾਂ ਤੋਂ ਬਿਜਲੀ ਸਪਲਾਈ

ਦਿੱਲੀ ਸਰਕਾਰ ਦੇ ਊਰਜਾ ਮੰਤਰੀ ਸਤੇਂਦਰ ਜੈਨ ਨੇ ਕੇਂਦਰ ਸਰਕਾਰ ਨੂੰ ਕੋਲਾ ਸੰਕਟ ਬਾਰੇ ਚਿਤਾਵਨੀ ਦਿੰਦਿਆਂ ਪਾਵਰ ਪਲਾਂਟਾਂ ਨੂੰ ਕੋਲੇ ਦੀ ਮੰਗ ਕੀਤੀ ਹੈ। ਇਕ ਪ੍ਰੋਗਰਾਮ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਸਤੇਂਦਰ ਜੈਨ ਨੇ ਕਿਹਾ ਕਿ ਪੂਰੇ ਦੇਸ਼ 'ਚ ਕੋਲੇ ਦੀ ਕਮੀ ਹੈ। ਦਿੱਲੀ ਵਿੱਚ ਬਿਜਲੀ ਸੰਕਟ ਦੀ ਸੰਭਾਵਨਾ ਦਰਮਿਆਨ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਡੇ ਕੋਲ ਬਿਜਲੀ ਦਾ ਕੋਈ ਬੈਕਅੱਪ ਨਹੀਂ ਹੈ।

ਪਾਵਰ ਪਲਾਂਟਾਂ 'ਚ 21 ਦਿਨਾਂ ਦੀ ਥਾਂ 1 ਦਿਨ ਦਾ ਕੋਲਾ ਬਚਿਆ

author img

By

Published : Apr 30, 2022, 7:44 AM IST

ਨਵੀਂ ਦਿੱਲੀ: ਦਿੱਲੀ ਸਰਕਾਰ ਦੇ ਊਰਜਾ ਮੰਤਰੀ ਸਤੇਂਦਰ ਜੈਨ ਨੇ ਕੇਂਦਰ ਸਰਕਾਰ ਨੂੰ ਕੋਲਾ ਸੰਕਟ ਬਾਰੇ ਚਿਤਾਵਨੀ ਦਿੰਦਿਆਂ ਪਾਵਰ ਪਲਾਂਟਾਂ ਨੂੰ ਕੋਲੇ ਦੀ ਮੰਗ ਕੀਤੀ ਹੈ। ਇਕ ਪ੍ਰੋਗਰਾਮ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਸਤੇਂਦਰ ਜੈਨ ਨੇ ਕਿਹਾ ਕਿ ਪੂਰੇ ਦੇਸ਼ 'ਚ ਕੋਲੇ ਦੀ ਕਮੀ ਹੈ। ਦਿੱਲੀ ਵਿੱਚ ਬਿਜਲੀ ਸੰਕਟ ਦੀ ਸੰਭਾਵਨਾ ਦਰਮਿਆਨ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਡੇ ਕੋਲ ਬਿਜਲੀ ਦਾ ਕੋਈ ਬੈਕਅੱਪ ਨਹੀਂ ਹੈ।

ਪਾਵਰ ਪਲਾਂਟਾਂ ਕੋਲ 21 ਦਿਨਾਂ ਦਾ ਵਾਧੂ ਕੋਲਾ ਹੋਣਾ ਚਾਹੀਦਾ ਹੈ, ਪਰ ਇਹ ਮੌਜੂਦ ਨਹੀਂ ਹੈ। ਦਿੱਲੀ ਨੂੰ ਕਈ ਨੇੜਲੇ ਪਲਾਂਟਾਂ ਤੋਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਜਿਸ ਵਿੱਚ ਦਾਦਰੀ ਪਾਵਰ ਪਲਾਂਟ ਤੋਂ ਸਭ ਤੋਂ ਵੱਡੇ ਪੈਮਾਨੇ 'ਤੇ ਬਿਜਲੀ ਪ੍ਰਾਪਤ ਹੁੰਦੀ ਹੈ। ਇਨ੍ਹਾਂ ਸਾਰੇ ਪਾਵਰ ਪਲਾਂਟਾਂ ਕੋਲ ਬਿਜਲੀ ਪੈਦਾ ਕਰਨ ਲਈ ਲੋੜੀਂਦਾ ਕੋਲਾ ਨਹੀਂ ਹੈ। ਇਸ ਸਬੰਧੀ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਪਾਵਰ ਪਲਾਂਟਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 21 ਦਿਨ ਦਾ ਕੋਲਾ ਹੋਣਾ ਚਾਹੀਦਾ ਹੈ, ਪਰ ਇਸ ਸਮੇਂ ਬਿਜਲੀ ਪਲਾਂਟਾਂ ਵਿੱਚ ਸਿਰਫ਼ 1 ਦਿਨ ਦਾ ਕੋਲਾ ਬਚਿਆ ਹੈ।

ਇਹ ਵੀ ਪੜ੍ਹੋ: ਬਿਜਲੀ ਸੰਕਟ: ਕੋਲੇ ਦੀ ਢੋਆ-ਢੁਆਈ 'ਚ ਆਵੇਗੀ ਤੇਜ਼ੀ, ਸਰਕਾਰ ਨੇ 657 ਟਰੇਨਾਂ ਕੀਤੀਆਂ ਰੱਦ

ਉਨ੍ਹਾਂ ਦੇਸ਼ ਦੀਆਂ ਖਾਣਾਂ ਤੋਂ ਕੋਲੇ ਦੀ ਸਪਲਾਈ ਜਲਦੀ ਤੋਂ ਜਲਦੀ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਰੇਲਵੇ ਦੀਆਂ ਕਮੀਆਂ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਰੈਕ ਵਧਾਉਣ ਦੀ ਬਜਾਏ ਘਟਾ ਦਿੱਤੇ ਗਏ ਹਨ। ਇਸ ਕਾਰਨ ਬਿਜਲੀ ਯੂਨਿਟਾਂ ਨੂੰ ਵੀ ਕੋਲੇ ਦੀ ਸਪਲਾਈ ਨਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: 40 ਸਾਲਾ ਵਿਅਕਤੀ ਨੇ 8 ਸਾਲਾ ਬੱਚੇ ਨਾਲ ਕੀਤਾ ਕੁਕਰਮ, ਪਰਚਾ ਦਰਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.