ETV Bharat / bharat

ਪ੍ਰਚੂਨ ਖੇਤਰ 'ਚ ਰਿਟੇਲ ਡਿਜੀਟਲ ਮੁਦਰਾ ਲਈ ਪਹਿਲਾ ਪਾਇਲਟ ਪ੍ਰੋਜੈਕਟ ਅੱਜ ਤੋਂ ਸ਼ੁਰੂ

ਬਲਾਕਚੈਨ ਆਧਾਰਿਤ ਡਿਜੀਟਲ ਰੁਪਈਆ ਨੂੰ ਦੋ ਤਰੀਕਿਆਂ ਨਾਲ ਲਾਂਚ ਕਰਨ ਦੀ ਯੋਜਨਾ ਬਣਾਈ ਗਈ ਸੀ। ਇਸ ਤਹਿਤ ਪਹਿਲਾ ਪਾਇਲਟ ਪ੍ਰੋਜੈਕਟ 1 ਨਵੰਬਰ ਨੂੰ ਥੋਕ ਲੈਣ-ਦੇਣ ਲਈ ਸ਼ੁਰੂ ਕੀਤਾ ਗਿਆ ਸੀ ਅਤੇ ਦੂਜਾ 1 ਦਸੰਬਰ ਨੂੰ ਆਮ ਲੋਕਾਂ ਲਈ ਪ੍ਰਚੂਨ ਖੇਤਰ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ।

Digital Rupee, Digital Rupee pilot project in india
Digital Rupee ਦੀ ਬਣਾਓ ਆਦਤ, ਜਾਣੋ ਕਿਵੇਂ ਕਰਨੀ ਹੋਵੇਗੀ ਵਰਤੋਂ
author img

By

Published : Nov 30, 2022, 1:28 PM IST

Updated : Dec 1, 2022, 6:24 AM IST

ਹੈਦਰਾਬਾਦ ਡੈਸਕ: ਭਾਰਤੀਆਂ ਕੋਲ ਡਿਜੀਟਲ ਰੁਪਈਆ ਆਉਣ ਵਿੱਚ ਸਿਰਫ਼ ਇੱਕ ਦਿਨ ਬਾਕੀ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ 1 ਦਸੰਬਰ ਤੋਂ ਰਿਟੇਲ ਡਿਜੀਟਲ ਰੁਪਈਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਰਿਟੇਲ ਡਿਜੀਟਲ ਮੁਦਰਾ ਲਈ ਪਹਿਲਾ ਪਾਇਲਟ ਪ੍ਰੋਜੈਕਟ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸਨੂੰ ਕਿਵੇਂ ਵਰਤਣਾ ਹੈ? ਨਾਲ ਹੀ ਇਸ ਦੇ ਫਾਇਦੇ ਅਤੇ ਨੁਕਸਾਨ ਕੀ ਹਨ? ਆਓ ਜਾਣਦੇ ਹਾਂ ਇਸ ਸਭ ਬਾਰੇ ...

ਰਿਟੇਲ ਡਿਜੀਟਲ ਰੁਪਏ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ: 1 ਨਵੰਬਰ 2022 ਨੂੰ, ਕੇਂਦਰੀ ਬੈਂਕ ਨੇ ਥੋਕ ਲੈਣ-ਦੇਣ ਲਈ ਡਿਜੀਟਲ ਰੁਪਈਆ ਲਾਂਚ ਕੀਤਾ ਅਤੇ ਹੁਣ ਕੇਂਦਰੀ ਬੈਂਕ ਪ੍ਰਚੂਨ ਵਰਤੋਂ ਲਈ ਇਸ ਡਿਜੀਟਲ ਮੁਦਰਾ (CBDC) ਨੂੰ ਪੇਸ਼ ਕਰਨ ਜਾ ਰਿਹਾ ਹੈ। ਬਿਜ਼ਨਸ ਟੂਡੇ ਦੀ ਰਿਪੋਰਟ ਦੇ ਅਨੁਸਾਰ, ਆਰਬੀਆਈ ਨੇ ਕਿਹਾ ਹੈ ਕਿ ਰਿਟੇਲ ਡਿਜੀਟਲ ਰੁਪਏ ਦੇ ਪਾਇਲਟ ਪ੍ਰੋਜੈਕਟ ਦੇ ਦੌਰਾਨ, ਇਸਦੇ ਵੰਡ ਅਤੇ ਵਰਤੋਂ ਦੀ ਪੂਰੀ ਪ੍ਰਕਿਰਿਆ ਦੀ ਜਾਂਚ ਕੀਤੀ ਜਾਵੇਗੀ। ਸ਼ੁਰੂਆਤ 'ਚ ਇਸ ਦਾ ਰੋਲਆਊਟ ਚੁਣੇ ਹੋਏ ਸਥਾਨਾਂ 'ਤੇ ਕੀਤਾ ਜਾਵੇਗਾ।

ਇੰਝ ਕਰਨੀ ਹੋਵੇਗੀ ਵਰਤੋਂ: ਇਸ ਸਬੰਧੀ ਪਹਿਲਾਂ ਜਾਣਕਾਰੀ ਆਰਬੀਆਈ ਨੇ ਸਾਂਝੀ ਕੀਤੀ ਸੀ। ਇਹ ਦੱਸਿਆ ਗਿਆ ਸੀ ਕਿ ਸੀਬੀਡੀਸੀ (E-Rupee) ਭੁਗਤਾਨ ਦਾ ਇੱਕ ਮਾਧਿਅਮ ਹੋਵੇਗਾ, ਜੋ ਸਾਰੇ ਨਾਗਰਿਕਾਂ, ਕਾਰੋਬਾਰਾਂ, ਸਰਕਾਰਾਂ ਅਤੇ ਹੋਰਾਂ ਲਈ ਇੱਕ ਕਾਨੂੰਨੀ ਟੈਂਡਰ ਹੋਵੇਗਾ। ਇਸਦਾ ਮੁੱਲ ਸੁਰੱਖਿਅਤ ਸਟੋਰ ਦੇ ਕਾਨੂੰਨੀ ਟੈਂਡਰ ਨੋਟ (ਮੌਜੂਦਾ ਮੁਦਰਾ) ਦੇ ਬਰਾਬਰ ਹੋਵੇਗਾ। ਦੇਸ਼ ਵਿੱਚ ਆਰਬੀਆਈ ਦੀ ਡਿਜੀਟਲ ਕਰੰਸੀ (Digital currency) ਦੇ ਆਉਣ ਤੋਂ ਬਾਅਦ, ਤੁਹਾਡੇ ਕੋਲ ਨਕਦੀ ਰੱਖਣ ਦੀ ਜ਼ਰੂਰਤ ਘੱਟ ਜਾਵੇਗੀ, ਜਾਂ ਇਸਨੂੰ ਰੱਖਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ।

E-Rupee ਦੇ ਫਾਇਦੇ:

  • ਡਿਜੀਟਲ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ 'ਚ ਮਦਦਗਾਰ ਰਹੇਗੀ।
  • ਲੋਕਾਂ ਨੂੰ ਆਪਣੀ ਜੇਬ 'ਚ ਨਕਦੀ ਰੱਖਣ ਦੀ ਲੋੜ ਨਹੀਂ ਪਵੇਗੀ।
  • ਮੋਬਾਈਲ ਵਾਲੇਟ ਵਾਂਗ ਇਸ 'ਚ ਪੇਮੈਂਟ ਕਰਨ ਦੀ ਸਹੂਲਤ ਹੋਵੇਗੀ।
  • ਤੁਸੀਂ ਆਸਾਨੀ ਨਾਲ ਡਿਜੀਟਲ ਰੁਪਏ ਨੂੰ ਬੈਂਕ ਦੇ ਪੈਸੇ ਅਤੇ ਨਕਦ ਵਿੱਚ ਬਦਲ ਸਕਦੇ ਹੋ।
  • ਵਿਦੇਸ਼ਾਂ ਵਿੱਚ ਪੈਸੇ ਭੇਜਣ ਦੇ ਖਰਚੇ ਵਿੱਚ ਕਮੀ ਆਵੇਗੀ।
  • ਈ-ਰੁਪਏ ਬਿਨਾਂ ਇੰਟਰਨੈਟ ਕਨੈਕਸ਼ਨ ਦੇ ਵੀ ਕੰਮ ਕਰੇਗਾ।
  • ਈ-ਰੁਪਏ ਦੀ ਕੀਮਤ ਵੀ ਮੌਜੂਦਾ ਕਰੰਸੀ ਦੇ ਬਰਾਬਰ ਹੋਵੇਗੀ।

ਇਹ ਹੋ ਸਕਦਾ ਨੁਕਸਾਨ: ਰਿਜ਼ਰਵ ਬੈਂਕ ਦੀ ਡਿਜੀਟਲ ਕਰੰਸੀ ਈ-ਰੁਪਏ ਦੇ ਨੁਕਸਾਨਾਂ ਦੀ ਗੱਲ ਕਰੀਏ ਤਾਂ ਇਸ ਦਾ ਇੱਕ ਵੱਡਾ ਨੁਕਸਾਨ ਇਹ ਹੋ ਸਕਦਾ ਹੈ ਕਿ ਇਹ ਪੈਸੇ ਦੇ ਲੈਣ-ਦੇਣ ਨਾਲ ਜੁੜੀ ਨਿੱਜਤਾ ਨੂੰ ਲਗਭਗ ਖ਼ਤਮ ਕਰ ਦੇਵੇਗਾ। ਆਮ ਤੌਰ 'ਤੇ ਨਕਦ ਲੈਣ-ਦੇਣ ਕਰਨ ਨਾਲ ਪਛਾਣ ਗੁਪਤ ਰਹਿੰਦੀ ਹੈ, ਪਰ ਸਰਕਾਰ ਡਿਜੀਟਲ ਲੈਣ-ਦੇਣ 'ਤੇ ਨਜ਼ਰ ਰੱਖੇਗੀ। ਇਸ ਤੋਂ ਇਲਾਵਾ ਈ-ਰੁਪਏ 'ਤੇ ਕੋਈ ਵਿਆਜ ਨਹੀਂ ਮਿਲੇਗਾ। ਆਰਬੀਆਈ ਦੇ ਅਨੁਸਾਰ, ਜੇਕਰ ਡਿਜੀਟਲ ਰੁਪਏ 'ਤੇ ਵਿਆਜ ਦਿੱਤਾ ਜਾਂਦਾ ਹੈ, ਤਾਂ ਇਹ ਮੁਦਰਾ ਬਾਜ਼ਾਰ ਵਿੱਚ ਅਸਥਿਰਤਾ ਲਿਆ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਲੋਕ ਆਪਣੇ ਬਚਤ ਖਾਤੇ ਤੋਂ ਪੈਸੇ ਕਢਵਾਉਣਗੇ ਅਤੇ ਇਸ ਨੂੰ ਡਿਜੀਟਲ ਕਰੰਸੀ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦੇਣਗੇ।

ਕੇਂਦਰੀ ਬੈਂਕ ਦੀ ਇਸ ਡਿਜੀਟਲ ਕਰੰਸੀ ਦਾ ਨਾਂ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਰੱਖਿਆ ਗਿਆ ਹੈ। ਪਹਿਲੀ ਤਰੀਕ ਤੋਂ, ਇਸ ਦਾ ਰੋਲਆਊਟ ਦੇਸ਼ ਵਿੱਚ ਚੁਣੇ ਹੋਏ ਸਥਾਨਾਂ 'ਤੇ ਕੀਤਾ ਜਾਵੇਗਾ, ਜਿਸ ਵਿੱਚ ਗਾਹਕ ਤੋਂ ਲੈ ਕੇ ਵਪਾਰੀ ਤੱਕ ਸਭ ਕੁਝ ਸ਼ਾਮਲ ਹੋਵੇਗਾ। ਭਾਰਤੀ ਰਿਜ਼ਰਵ ਬੈਂਕ (RBI) ਨੇ 1 ਦਸੰਬਰ ਤੋਂ ਰਿਟੇਲ ਲਈ ਡਿਜੀਟਲ ਰੁਪਈਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: 1 ਦਸੰਬਰ ਤੋਂ ਦੇਸ਼ ਭਰ 'ਚ ATM ਵਿੱਚੋਂ ਪੈਸ ਕਢਵਾਉਣ ਤੋਂ ਲੈ ਕੇ ਹੋਰ ਵੀ ਕਈ ਵੱਡੇ ਬਦਲਾਅ, ਜਾਣੋ ਕੀ

Last Updated : Dec 1, 2022, 6:24 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.