ETV Bharat / bharat

ਨਿਤੀਸ਼ ਤੇ ਬਿਹਾਰ ਦੇ ਨੇਤਾਵਾਂ ਨੇ ਪੀਐਮ ਤੋਂ ਜਾਤ ਅਧਾਰਤ ਮਰਦਮਸ਼ੁਮਾਰੀ ਦੀ ਮੰਗ ਕੀਤੀ - ਜਾਨਵਰਾਂ ਦੀ ਗਿਣਤੀ ਹੋ ਸਕਦੀ ਹੈ ਤਾਂ ਜਾਤ ਮਰਦਮਸ਼ੁਮਾਰੀ ਕਿਉਂ ਨਹੀਂ:ਤੇਜੱਸਵੀ

ਜਾਤ ਅਧਾਰਤ ਮਰਦਮਸ਼ੁਮਾਰੀ (Caste Census) ਦੀ ਮੰਗ ਨੂੰ ਲੇ ਕੇ ਅੱਜ ਮੁੱਖ ਮੰਤਰੀ ਨਿਤੀਸ਼ ਦੀ ਅਗਵਾਈ ਹੇਠ 10 ਦਲਾਂ ਦੇ 11 ਮੈਂਬਰੀ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਤੇਜੱਸਵੀ ਯਾਦਵ ਵੀ ਵੀ ਮੌਜੂਦ ਸੀ। ਜਾਤ ਅਧਾਰਤ ਮਰਦਮਸ਼ੁਮਾਰੀ:ਬਿਹਾਰ ਦੇ ਨੇਤਾਵਾਂ ਨੇ ਮੋਦੀ ਨਾਲ ਕੀਤੀ ਮੁਲਾਕਾਤ, ਨਿਤੀਸ਼ ਤੇ ਤੇਜਸਵੀ ਨੇ ਕਿਹਾ, ਪੀਐਮ ਨੇ ਸੁਣੀ ਗੱਲ਼

ਨਿਤੀਸ਼ ਤੇ ਬਿਹਾਰ ਦੇ ਨੇਤਾਵਾਂ ਨੇ ਪੀਐਮ ਤੋਂ ਜਾਤ ਅਧਾਰਤ ਮਰਦਮਸ਼ੁਮਾਰੀ ਦੀ ਮੰਗ ਕੀਤੀ

author img

By

Published : Aug 23, 2021, 5:21 PM IST

ਨਵੀਂ ਦਿੱਲੀ: ਜਾਤ ਅਧਾਰਤ ਮਰਮਸ਼ੁਮਾਰੀ ਦੇ ਮੁੱਦੇ ‘ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ 10 ਪਾਰਟੀਆਂ ਦਾ 11 ਮੈਂਬਰੀ ਵਫਦ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਲੀ ਦੇ ਸਾਊਥ ਬਲਾਕ ਵਿਖੇ ਮਿਲਿਆ। ਮੀਟਿੰਗ ਉਪਰੰਤ ਨਿਤੀਸ਼ ਕੁਮਾਰ ਨੇ ਕਿਹਾ ਕਿ ਵਫਦ ਨੇ ਜਾਤ ਅਧਾਰਤ ਮਰਦਮਸ਼ੁਮਾਰੀ ਦੇ ਹੱਕ ‘ਚ ਗੱਲ ਕੀਤੀ ਤੇ ਪੀਐਮ ਨੂੰ ਬੇਨਤੀ ਕੀ ਤੀ ਕਿ ਉਹ ਇਸ ‘ਤੇ ਵਿਚਾਰ ਕਰਕੇ ਫੈਸਲਾ ਲੈਣ। ਉਨ੍ਹਾਂ ਕਿਹਾ ਕਿ ਪੀਐਮ ਨੇ ਗੱਲ ਸੁਣ ਕੇ ਇਸ ਨੂੰ ਨਕਾਰਿਆ ਨਹੀਂ ਹੈ।

ਇਹ ਵੀ ਪੜ੍ਹੋ:ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਨੀਤੀ ਆਯੋਗ ਦੀ ਚਿਤਾਵਨੀ

ਤੇਜੱਸਵੀ ਨੇ ਪੀਐਮ ਨਾਲ ਮੁਲਾਕਾਤ ਲਈ ਨੀਤੀਸ਼ ਦਾ ਕੀਤਾ ਧੰਨਵਾਦ

ਦੂਜੇ ਪਾਸੇ ਤੇਜੱਸਵੀ ਯਾਦਵ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀਐਮ ਨੇ ਵਫਦ ਦੀ ਗੱਲ ਨੂੰ ਗੰਭੀਰਤਾ ਨਾਲ ਸੁਣੀ ਹੈ ਤੇ ਵਫਦ ਨੂੰ ਪੀਐਮ ਦੇ ਫੈਸਲੇ ਦਾ ਇੰਤਜਾਰ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਉਹ ਸਰਕਾਰ ਦੇ ਨਾਲ ਹਨ। ਤੇਜੱਸਵੀ ਨੇ ਜਾਤ ਅਧਾਰਤ ਮਰਦਮਸ਼ੁਮਾਰੀ ਦੇ ਮੁੱਦੇ ‘ਤੇ ਨਿਤੀਸ਼ ਕੁਮਾਰ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਉਨ੍ਹਾਂ ਸਾਡੀ ਪੇਸ਼ਕਸ਼ ਮੰਜੂਰ ਕੀਤੀ ਤੇ ਪੀਐਮ ਨਾਲ ਮਿਲਣ ਦਾ ਸਮਾਂ ਮੰਗਿਆ।

ਜਾਨਵਰਾਂ ਦੀ ਗਿਣਤੀ ਹੋ ਸਕਦੀ ਹੈ ਤਾਂ ਜਾਤ ਮਰਦਮਸ਼ੁਮਾਰੀ ਕਿਉਂ ਨਹੀਂ:ਤੇਜੱਸਵੀ

ਤੇਜੱਸਵੀ ਨੇ ਕਿਹਾ ਕਿ ਇਸ ਮਰਦਮਸ਼ੁਮਾਰੀ ਨਾਲ ਗਰੀਬਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਜਦ ਜਾਨਵਰਾਂ ਦੀ ਗਿਣਤੀ ਹੋ ਸਕਦੀ ਹੈ ਤਾਂ ਇਨਸਾਨਾਂ ਦੀ ਵੀ ਹੋਣੀ ਚਾਹੀਦੀ ਹੈ। ਐਸਸੀ-ਐਸਟੀ ਦਾ ਸਰਵੇ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਆਲ ਇਹ ਹੈ ਕਿ ਜਾਤ ਅਧਾਰਤ ਮਰਦਮਸ਼ੁਮਾਰੀ ਕਿਉਂ ਨਹੀਂ ਹੋਣੀ ਚਾਹੀਦੀ। ਕਿਹਾ ਕਿ ਕਿਸੇ ਵੀ ਸਰਕਾਰ ਕੋਲ ਢੁੱਕਵਾਂ ਅੰਕੜਾ ਨਹੀਂ ਹੈ। ਤੇਜੱਸਵੀ ਨੇ ਕਿਹਾ ਕਿ ਅੰਕੜੇ ਹੋਣ ਤੋਂ ਬਾਅਦ ਹੀ ਯੋਜਨਾਵਾਂ ਬਣਾਈਆਂ ਜਾ ਸਕਣਗੀਆਂ। ਇਸ ਪੇਸ਼ਕਸ਼ ਨੂੰ ਬਿਹਾਰ ਵਿਧਾਨ ਸਭਾ ਵੀ ਦੋ ਵਾਰ ਪਾਸ ਕਰ ਚੁੱਕਿਆ ਹੈ ਤੇ ਸੰਸਦ ਵਿੱਚ ਇਸ ਨੂੰ ਲੈ ਕੇ ਸੁਆਲ ਵੀ ਪੁੱਛਿਆ ਗਿਆ ਸੀ। ਅਸੀਂ ਕਿਹਾ ਸੀ ਕਿ ਧਰਮ ਅਧਾਰਤ ਗਿਣਤੀ ਹੋ ਸਕਦੀ ਹੈ ਤਾਂ ਜਾਤ ਅਧਾਰਤ ਕਿਉਂ ਨਹੀੰ ਹੋ ਸਕਦੀ।

ਮਾਂਝੀ ਨੇ ਕਿਹਾ ਹਰ ਹਾਲ ‘ਚ ਹੋਵੇ ਮਰਦਮਸ਼ੁਮਾਰੀ

ਦੂਜੇ ਪਾਸੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਉਨ੍ਹਾਂ ਪੀਐਮ ਨੂੰ ਕਿਹਾ ਹੈ ਕਿ ਹਰ ਹਾਲਤ ਵਿੱਚ ਜਾਤ ਅਧਾਰਤ ਮਰਦਮਸ਼ੁਮਾਰੀ ਕਰਵਾਉਣ। ਇਹ ਇਤਿਹਾਸਕ ਫੈਸਲਾ ਹੋਵੇਗਾ। ਮਾਂਝੀ ਨੇ ਕਿਹਾ ਕਿ ਪੀਐਮ ਨੇ ਗੰਭੀਰਤਾ ਨਾਲ ਗੱਲ ਸੁਣੀ ਤੇ ਇਸੇ ਕਾਰਨ ਲੱਗ ਰਿਹਾ ਹੈ ਕਿ ਛੇਤੀ ਹੀ ਕੋਈ ਫੈਸਲਾ ਹੋਵੇਗਾ। ਜਿਕਰਯੋਗ ਹੈ ਕਿ 23 ਅਗਸਤ ਨੂੰ ਵੀ ਇਸੇ ਵਫਦ ਦੀ ਪੀਐਮ ਨਾਲ ਇੱਕ ਹੋਰ ਮੁਲਾਕਾਤ ਹੈ ਤੇ ਸਾਰੇ ਆਸਵੰਦ ਹਨ ਕਿ ਉਸ ਦਿਨ ਜਾਤ ਅਧਾਰਤ ਮਰਦਮਸ਼ੁਮਾਰੀ ਬਾਰੇ ਫੈਸਲਾ ਹੋਵੇਗਾ।

ਇਹ ਵੀ ਪੜ੍ਹੋ:ਨਿਰਮਲਾ ਸੀਤਾਰਮਨ ਅੱਜ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੀ ਕਰਨਗੇ ਸ਼ੁਰੂਆਤ

ETV Bharat Logo

Copyright © 2025 Ushodaya Enterprises Pvt. Ltd., All Rights Reserved.