ਚੰਡੀਗੜ੍ਹ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਖਾਲਿਸਤਾਨ ਬਣਾਉਣ ਨੂੰ ਲੈਕੇ ਅਪਰਾਧਕ ਸਾਜ਼ਿਸ਼ ਕਰਨ ਤੇ ਦੇਸ਼ਧ੍ਰੋਹ ਕਰਨ ਜਿਹੀਆਂ ਧਾਰਾਵਾਂ ਦੇ ਤਹਿਤ ਸਿੱਖ ਫਾਰ ਜਸਟਿਸ ਦੇ 16 ਵਿਦੇਸ਼ੀ ਕੱਟੜਵਾਦੀਆਂ ਖਿਲਾਫ਼ ਦੋਸ਼ ਪੱਤਰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਹੈ।
ਉਸ 'ਚ ਅਮਰੀਕਾ 'ਚ ਰਹਿਣ ਵਾਲੇ ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਪੰਨੂ, ਹਰਪ੍ਰੀਤ ਸਿੰਘ ਉਰਫ ਰਾਣਾ ਸਿੰਘ, ਅਮਰਦੀਪ ਸਿੰਘ ਖਾਲਸਾ ਲੰਡਨ 'ਚ ਰਹਿਣ ਵਾਲੇ ਪਰਮਜੀਤ ਸਿੰਘ ਉਰਫ ਪੰਮਾ, ਸਰਬਜੀਤ ਸਿੰਘ ਬਨੂਰ ਕੁਲਵੰਤ ਸਿੰਘ ਮੁਥਾੜਾ, ਇੰਦਰਜੀਤ ਸਿੰਘ ਕੈਨੇਡਾ 'ਚ ਰਹਿਣ ਵਾਲੇ ਜਤਿੰਦਰ ਸਿੰਘ ਗਰੇਵਾਲ ਹਰਦੀਪ ਸਿੰਘ ਨਿੱਜਰ ਤੇ ਹੋਰਾਂ ਦੇ ਨਾਂਅ ਸ਼ਾਮਲ ਹਨ।
-
NIA files chargesheet against 16 foreign based Khalistanis in Referendum 2020( Sikhs for Justice) case pic.twitter.com/AlRPS0aqqF
— NIA India (@NIA_India) December 9, 2020 " class="align-text-top noRightClick twitterSection" data="
">NIA files chargesheet against 16 foreign based Khalistanis in Referendum 2020( Sikhs for Justice) case pic.twitter.com/AlRPS0aqqF
— NIA India (@NIA_India) December 9, 2020NIA files chargesheet against 16 foreign based Khalistanis in Referendum 2020( Sikhs for Justice) case pic.twitter.com/AlRPS0aqqF
— NIA India (@NIA_India) December 9, 2020
ISI ਦੇ ਇਸ਼ਾਰੇ 'ਤੇ ਰਚੀ ਗਈ ਸੀ ਸਾਜ਼ਿਸ਼
ਐਨਆਈਏ ਦੇ ਇੱਕ ਅਧਿਕਾਰੀ ਮੁਤਾਬਕ ਖਾਲਿਸਤਾਨ ਬਣਾਉਣ ਦੀ ਮੰਗ ਨੂੰ ਲੈਕੇ ਰੈਫਰੰਡਮ 2020 ਦੇ ਤਹਿਤ ਵਿਦੇਸ਼ੀ ਦੇਸ਼ਾਂ 'ਚ ਬੈਠੇ ਕਥਿਤ ਖਾਲਿਸਤਾਨੀ ਸਮਰਥਕਾਂ ਵੱਲੋਂ ਇੱਕ ਸਾਜ਼ਿਸ਼ ਰਚੀ ਗਈ ਸੀ।
ਦੋਸ਼ ਪੱਤਰ ਵਿੱਚ ਇਲਜ਼ਾਮ ਹੈ ਕਿ ਇਹ ਸਾਜ਼ਿਸ਼ ਸਾਜ਼ਿਸ਼ ਨੂੰ ਰਚਣ 'ਚ ਆਈਐਸਆਈ ਦਾ ਪੈਸਾ ਵੀ ਲੱਗਾ ਸੀ। ਇਸ ਸਾਜ਼ਿਸ਼ ਦੇ ਤਹਿਤ ਅਮਰੀਕਾ ਲੰਡਨ ਕੈਨੇਡਾ ਹੋਰ ਥਾਵਾਂ 'ਤੇ ਰਹਿਣ ਵਾਲੇ ਆਈਐਸਆਈ ਦੇ ਇਨ੍ਹਾਂ ਕਥਿਤ ਸਮਰਥਕਾਂ ਨੇ ਵਾਈਟਹਾਊਸ ਤੇ ਹੋਰ ਸੋਸ਼ਲ ਮੀਡੀਆ ਵੈਬਸਾਈਟਾਂ ਦੇ ਜ਼ਰੀਏ ਭਾਰਤੀ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ।
ਇਸ ਕੋਸ਼ਿਸ਼ ਦੇ ਤਹਿਤ ਇਨ੍ਹਾਂ ਲੋਕਾਂ ਦਾ ਮਕਸਦ ਭਾਰਤੀ ਨੌਜਵਾਨਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਦੇਸ਼ਧ੍ਰੋਹੀ ਬਣਾਉਣਾ ਸੀ ਤੇ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣਾ ਸੀ।
ਸਿੱਖ ਫਾਰ ਜਸਟਿਸ ਨਾਂਅ ਦਾ ਇਹ ਸੰਗਠਨ ਕਸ਼ਮੀਰ ਦੇ ਨੌਜਵਾਨਾਂ ਨੂੰ ਭੜਕਾ ਕੇ ਕਸ਼ਮੀਰ ਨੂੰ ਵੱਖ ਕਰਨ ਦੀ ਸਾਜ਼ਿਸ਼ 'ਚ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਇਹ ਸੰਗਠਨ ਨੌਜਵਾਨਾਂ ਦੀ ਕੱਟੜਪੰਥੀ ਬਣਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ।