ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ‘ਸਿਖਸ ਫ਼ਾਰ ਜਸਟਿਸ’ (ਐਸਐਫਜੇ) ਕੇਸ ਵਿੱਚ ਨਾਮਜ਼ਦ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।
ਐਨਆਈਏ ਨੇ ਕਿਹਾ ਕਿ ਇਹ ਕੇਸ ਐਸਐਫਜੇ ਅਤੇ 'ਰੈਫਰੈਂਡਮ 2020' ਦੇ ਸਮਰਥਨ ਵਿੱਚ ਸਾਲ 2017-18 ਦੌਰਾਨ ਪੰਜਾਬ ਵਿੱਚ ਅਗਜ਼ਨੀ ਜਿਹੀਆਂ ਹਿੰਸਕ ਘਟਨਾਵਾਂ ਲਈ ਆਨਲਾਈਨ ਅਤੇ ਜ਼ਮੀਨੀ ਮੁਹਿੰਮਾਂ ਨਾਲ ਸਬੰਧਤ ਹੈ।
-
NIA files Chargesheet against 10 Khalistani Terrorists in Sikhs for Justice Case pic.twitter.com/V3Yp54N1GC
— NIA India (@NIA_India) December 18, 2020 " class="align-text-top noRightClick twitterSection" data="
">NIA files Chargesheet against 10 Khalistani Terrorists in Sikhs for Justice Case pic.twitter.com/V3Yp54N1GC
— NIA India (@NIA_India) December 18, 2020NIA files Chargesheet against 10 Khalistani Terrorists in Sikhs for Justice Case pic.twitter.com/V3Yp54N1GC
— NIA India (@NIA_India) December 18, 2020
ਕੇਂਦਰੀ ਏਜੰਸੀ ਨੇ ਪਿਛਲੇ ਹਫ਼ਤੇ ਖੁਲਾਸਾ ਕੀਤਾ ਸੀ ਕਿ ਯੂਐਸ-ਆਧਾਰਤ ਐਸਐਫਜੇ ਭਾਰਤੀ ਫ਼ੌਜ ਵਿੱਚ ਸਿੱਖ ਭਾਈਚਾਰੇ ਦਰਮਿਆਨ ਭਾਰਤ ਵਿਰੋਧੀ ਭਾਵਨਾਵਾਂ ਫੈਲਾਅ ਰਿਹਾ ਹੈ ਅਤੇ ਉਨ੍ਹਾਂ ਨੂੰ ਦੇਸ਼ ਵਿਰੁੱਧ ਵਿਦਰੋਹ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਐਨਆਈਏ ਮੁਤਾਬਕ ਖਾਲਿਸਤਾਨ ਪੱਖੀ ਸਮੂਹ ਨੇ 'ਫੇਸਬੁੱਕ, ਟਵਿੱਟਰ, ਵਟਸਐਪ, ਯੂ-ਟਿਊਬ ਅਤੇ ਕਈ ਹੋਰ ਵੈਬਸਾਈਟਾਂ ਉੱਤੇ ਅਨੇਕਾਂ ਸੋਸ਼ਲ ਮੀਡੀਆ ਅਕਾਊਂਟਸ ਜਾਰੀ ਕੀਤੇ ਹਨ, ਜਿਸਦਾ ਮਕਸਦ ਖਿੱਤੇ ਅਤੇ ਧਰਮ ਦੇ ਅਧਾਰ 'ਤੇ ਦੁਸ਼ਮਣੀ ਫੈਲਾਉਣ ਲਈ, ਪ੍ਰਭਾਵਸ਼ਾਲੀ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ, ਸ਼ਾਂਤੀ ਭੰਗ ਕਰਨ ਅਤੇ ਸਦਭਾਵਨਾ ਤੇ ਅੱਤਵਾਦੀ ਗਤੀਵਿਧੀਆਂ ਲਈ ਫ਼ੰਡ ਇਕੱਠਾ ਕਰਨਾ ਹੈ।
ਐਨਆਈਏ ਦੀ ਚਾਰਜਸ਼ੀਟ ਵਿੱਚ 7 ਮੁਲਜ਼ਮ ਅਮਰੀਕਾ ਦੇ, 6 ਬ੍ਰਿਟੇਨ ਅਤੇ 3 ਕੈਨੇਡਾ ਦੇ ਹਨ, ਜਿਹੜੇ ‘ਖਾਲਿਸਤਾਨ’ ਦੀ ਸਿਰਜਣਾ ਲਈ ‘ਰੈਫਰੈਂਡਮ 2020’ ਤਹਿਤ ਸਾਂਝੇ, ਡੂੰਘੀ ਵੱਖਵਾਦੀ ਮੁਹਿੰਮ ਚਲਾਉਣ ਦੀ ਇੱਕ ਸੰਗਠਿਤ ਸਾਜਿਸ਼ ਦਾ ਹਿੱਸਾ ਸਨ।