ETV Bharat / bharat

Ludhiana Court Blast Case: NIA ਨੇ ਹਰਪ੍ਰੀਤ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ, 7 ਦਿਨ ਦੇ ਰਿਮਾਂਡ ਦੇ ਹੁਕਮ

NIA ਨੇ ਲੁਧਿਆਣਾ ਕੋਰਟ ਕੰਪਲੈਕਸ ਬਲਾਸਟ ਮਾਮਲੇ (Ludhiana Court Blast Case) 'ਚ ਮੋਸਟ ਵਾਂਟੇਡ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ।

Etv Bharat
Etv Bharat
author img

By

Published : Dec 2, 2022, 8:08 AM IST

Updated : Dec 2, 2022, 3:37 PM IST

ਨਵੀਂ ਦਿੱਲੀ: ਲੁਧਿਆਣਾ ਕੋਰਟ ਕੰਪਲੈਕਸ ਬਲਾਸਟ ਮਾਮਲੇ (Ludhiana Court Blast Case) ਦੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ NIA ਨੇ ਸ਼ੁੱਕਰਵਾਰ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪਹਿਲਾਂ ਹੀ ਹਰਪ੍ਰੀਤ ਸਿੰਘ 'ਤੇ 10 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਹੋਇਆ ਸੀ, ਜਿਸ ਖਿਲਾਫ ਵਿਸ਼ੇਸ਼ NIA ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ਲਈ ਲੁੱਕ ਆਊਟ ਸਰਕੂਲਰ ਵੀ ਜਾਰੀ ਗਿਆ ਸੀ।

ਬੀਤੇ ਸਾਲ ਲੁਧਿਆਣਾ ਵਿਖੇ ਹੋਏ ਬੰਬ ਬਲਾਸਟ ਦਾ ਮਾਸਟਰਮਾਇੰਡ ਹਰਪ੍ਰੀਤ ਸਿੰਘ ਉਰਫ ਹੈਪੀ ਜੋ ਕਿ ਬੰਬ ਬਲਾਸਟ ਦੇ ਤੁਰੰਤ ਬਾਅਦ ਮਲੇਸ਼ੀਆ ਵੱਲ ਚਲਾ ਗਿਆ ਸੀ, ਜਿਸ ਨੂੰ ਭਾਰਤ ਦੀ ਖੁਫੀਆ ਏਜੰਸੀਆਂ ਵੱਲੋਂ ਮਲੇਸ਼ੀਆ ਸਰਕਾਰ ਨੂੰ ਦਿੱਤੀ ਗਈ ਇੰਨਪੁਟ ਦੇ ਅਧਾਰ ਤੇ ਮਲੇਸ਼ੀਆ ਤੋਂ ਗ੍ਰਿਫ਼ਤਾਰ ਕਰ ਬੀਤੀ ਰਾਤ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲਿਆਂਦਾ ਗਿਆ ਜਿਥੇ NIA ਵੱਲੋਂ ਹੈਪੀ ਨੂੰ ਹਿਰਾਸਤ ਵਿਚ ਲੈ ਕੇ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ 10 ਦਿਨ ਦਾ ਰਿਮਾਂਡ ਦੀ ਮੰਗ ਕੀਤੀ ਗਈ ਲੇਕਿਨ ਅਦਾਲਤ ਨੇ ਸੁਣਵਾਈ ਕਰਦੇ ਹੋਏ ਹੈਪੀ ਨੂੰ 7 ਦਿਨਾਂ ਦੇ ਰਿਮਾਂਡ ਤੇ ਭੇਜਿਆ ਦੇ ਹੁਕਮ ਸੁਣਾਏ ਹਨ।

ਇਹ ਵੀ ਪੜੋ: 2 ਲੱਖ 55 ਹਜ਼ਾਰ ਦੀ ਜਾਅਲੀ ਕਾਰੰਸੀ ਸਮੇਤ ਤਿੰਨ ਗ੍ਰਿਫ਼ਤਾਰ

ਸਾਜ਼ਿਸ਼ਕਾਰ ਲਖਬੀਰ ਸਿੰਘ ਰੋਡੇ ਦੇ ਨਿਰਦੇਸ਼ਾਂ ਉੱਤੇ ਹੋਇਆ ਕੀਤਾ ਸੀ ਧਮਾਕਾ: ਪਾਕਿਸਤਾਨ ਸਥਿਤ ਸਾਜ਼ਿਸ਼ਕਾਰ ਲਖਬੀਰ ਸਿੰਘ ਰੋਡੇ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ, ਹਰਪ੍ਰੀਤ ਸਿੰਘ ਨੇ ਕਸਟਮ-ਮੇਡ ਆਈਈਡੀ (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਦੀ ਡਿਲਿਵਰੀ ਨਾਲ ਤਾਲਮੇਲ ਕੀਤਾ ਜੋ ਪਾਕਿਸਤਾਨ ਤੋਂ ਉਸਦੇ ਭਾਰਤ-ਅਧਾਰਤ ਸਾਥੀਆਂ ਨੂੰ ਭੇਜਿਆ ਗਿਆ ਸੀ, ਜਿਸਦੀ ਵਰਤੋਂ ਲੁਧਿਆਣਾ ਕੋਰਟ ਕੰਪਲੈਕਸ ਧਮਾਕੇ (Ludhiana Court Blast Case) ਵਿੱਚ ਕੀਤੀ ਗਈ ਸੀ।

10 ਲੱਖ ਰੁਪਏ ਦੇ ਇਨਾਮ ਦਾ ਵੀ ਕੀਤਾ ਸੀ ਐਲਾਨ: 1 ਦਸੰਬਰ ਨੂੰ ਫਰਾਰ ਅੱਤਵਾਦੀ ਹਰਪ੍ਰੀਤ ਸਿੰਘ ਨੂੰ ਉਦੋਂ ਗ੍ਰਿਫਤਾਰ ਕੀਤਾ ਜਦੋਂ ਉਹ ਮਲੇਸ਼ੀਆ ਦੇ ਕੌਲਾਲੰਪੁਰ ਤੋਂ ਪਹੁੰਚਿਆ ਸੀ। NIA ਨੇ ਹਰਪ੍ਰੀਤ ਸਿੰਘ 'ਤੇ 10 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ, ਜਿਸ ਦੇ ਖਿਲਾਫ NIA ਦੀ ਵਿਸ਼ੇਸ਼ ਅਦਾਲਤ ਵਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਲੁੱਕ ਆਊਟ ਸਰਕੂਲਰ ਵੀ ਜਾਰੀ ਗਿਆ ਸੀ।

ਲੁਧਿਆਣਾ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਹੋਇਆ ਸੀ ਧਮਾਕਾ: ਕਾਬਿਲੇਗੌਰ ਹੈ ਕਿ 23 ਦਸੰਬਰ ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਇੱਕ ਧਮਾਕਾ ਹੋਇਆ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਛੇ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿੱਚ ‘ਹਾਈ ਅਲਰਟ’ ਜਾਰੀ ਕਰ ਦਿੱਤਾ ਸੀ। ਪੁਲਿਸ ਨੇ ਸ਼ੱਕ ਜਤਾਇਆ ਕਿ ਅਦਾਲਤੀ ਕੰਪਲੈਕਸ ਵਿਚ ਇਕ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਇਕ ਟਾਇਲਟ ਵਿਚ ਧਮਾਕੇ ਵਿਚ ਮਾਰਿਆ ਗਿਆ ਵਿਅਕਤੀ ਵਿਸਫੋਟਕ ਯੰਤਰ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਾਂ ਫਿਰ ਉਹ ਆਤਮਘਾਤੀ ਹਮਲਾਵਰ ਵੀ ਹੋ ਸਕਦਾ ਹੈ।

ਇਹ ਵੀ ਪੜੋ: Ludhiana Court Blast Case: ਸਿੱਖਸ ਫਾਰ ਜਸਟਿਸ ਨਾਲ ਜੁੜਿਆ ਲੁਧਿਆਣਾ ਬਲਾਸਟ ਦਾ ਮਾਸਟਰ ਮਾਈਂਡ ਗ੍ਰਿਫਤਾਰ

ਐਨਆਈਏ ਨੇ ਆਪਣੇ ਅੰਡਰ ਕੀਤਾ ਸੀ ਕੇਸ: ਇਹ ਕੇਸ ਪਹਿਲਾਂ 23 ਦਸੰਬਰ, 2021 ਨੂੰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਕਮਿਸ਼ਨਰੇਟ ਦੇ ਪੁਲਿਸ ਸਟੇਸ਼ਨ ਡਿਵੀਜ਼ਨ-5 ਵਿੱਚ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮਾਮਲੇ ਦੀ ਜਾਂਚ 13 ਜਨਵਰੀ, 2022 ਨੂੰ ਐਨਆਈਏ ਦੁਆਰਾ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਸੀ।

"ਜਾਂਚ ਤੋਂ ਪਤਾ ਲੱਗਾ ਹੈ ਕਿ ਹਰਪ੍ਰੀਤ ਸਿੰਘ, ਲਖਬੀਰ ਸਿੰਘ ਰੋਡੇ ਦਾ ਇੱਕ ਸਾਥੀ, ਪਾਕਿਸਤਾਨ ਸਥਿਤ ਆਈ.ਐਸ.ਵਾਈ.ਐਫ. ਦਾ ਸਵੈ-ਸਟਾਇਲ ਚੀਫ਼, ਰੋਡੇ ਦੇ ਨਾਲ ਲੁਧਿਆਣਾ ਕੋਰਟ ਬਿਲਡਿੰਗ ਧਮਾਕੇ ਦੇ ਸਾਜ਼ਿਸ਼ਕਰਤਾਵਾਂ ਵਿੱਚੋਂ ਇੱਕ ਸੀ। ”ਐਨਆਈਏ ਨੇ ਕਿਹਾ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਵਿਸਫੋਟਕਾਂ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਲ ਸੀ ਅਤੇ ਲੋੜੀਂਦਾ ਸੀ।"

Last Updated : Dec 2, 2022, 3:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.