ETV Bharat / bharat

ਸੁੰਜਵਾਂ ਅੱਤਵਾਦੀ ਹਮਲੇ ਦਾ ਮੁੱਖ ਦੋਸ਼ੀ ਆਬਿਦ ਅਹਿਮਦ ਮੀਰ ਗ੍ਰਿਫਤਾਰ

ਜੰਮੂ-ਕਸ਼ਮੀਰ ਦੇ ਸੁੰਜਵਾਂ ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ ਆਬਿਦ ਅਹਿਮਦ ਮੀਰ ਨੂੰ NIA ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਬਿਦ ਅਹਿਮਦ ਮੀਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਓਵਰ ਗਰਾਊਂਡ ਵਰਕਰ ਹੈ। ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੁੰਜਵਾਂ ਅੱਤਵਾਦੀ ਹਮਲੇ ਦਾ ਮੁੱਖ ਦੋਸ਼ੀ ਆਬਿਦ ਅਹਿਮਦ ਮੀਰ ਗ੍ਰਿਫਤਾਰ
ਸੁੰਜਵਾਂ ਅੱਤਵਾਦੀ ਹਮਲੇ ਦਾ ਮੁੱਖ ਦੋਸ਼ੀ ਆਬਿਦ ਅਹਿਮਦ ਮੀਰ ਗ੍ਰਿਫਤਾਰ
author img

By

Published : May 26, 2022, 10:50 PM IST

ਜ਼ੰਮੂ ਕਸ਼ਮੀਰ/ਸ਼੍ਰੀਨਗਰ— NIA ਨੇ ਵੀਰਵਾਰ ਨੂੰ ਸੁੰਜਵਾਂ ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ ਆਬਿਦ ਅਹਿਮਦ ਮੀਰ ਨੂੰ ਪੁਲਵਾਮਾ ਤੋਂ ਗ੍ਰਿਫਤਾਰ ਕੀਤਾ ਹੈ। ਆਬਿਦ ਪੁਲਵਾਮਾ ਦੇ ਪੁਤਰੀਗਾਮ ਦਾ ਰਹਿਣ ਵਾਲਾ ਹੈ।

ਜ਼ਿਕਰਯੋਗ ਹੈ ਕਿ ਜੰਮੂ ਦੇ ਸੁੰਜਵਾਂ ਇਲਾਕੇ 'ਚ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਦੇ ਹਮਲੇ 'ਚ ਸੀਆਈਐੱਸਐੱਫ ਦਾ ਇੱਕ ਏਐੱਸਆਈ ਸ਼ਹੀਦ ਹੋ ਗਿਆ ਸੀ ਜਦਕਿ ਕਈ ਹੋਰ ਜਵਾਨ ਜ਼ਖ਼ਮੀ ਹੋ ਗਏ ਸਨ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ 'ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਇਹ ਮਾਮਲਾ ਸਭ ਤੋਂ ਪਹਿਲਾਂ 22 ਅਪ੍ਰੈਲ ਨੂੰ ਜੰਮੂ ਦੇ ਪੀਐਸ ਬਹੂ ਕਿਲੇ 'ਚ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ 26 ਅਪ੍ਰੈਲ ਨੂੰ ਐਨਆਈਏ ਨੇ ਇਸ ਨੂੰ ਦੁਬਾਰਾ ਦਰਜ ਕੀਤਾ ਸੀ।

ਐਨਆਈਏ ਮੁਤਾਬਕ ਮੁਲਜ਼ਮ ਆਬਿਦ ਅਹਿਮਦ ਮੀਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਓਵਰ ਗਰਾਊਂਡ ਵਰਕਰ ਹੈ ਅਤੇ ਗ੍ਰਿਫ਼ਤਾਰ ਮੁਲਜ਼ਮ ਬਿਲਾਲ ਅਹਿਮਦ ਵੇਜ ਦਾ ਕਰੀਬੀ ਸਾਥੀ ਹੈ। ਉਹ ਪਾਕਿਸਤਾਨ ਵਿੱਚ ਜੈਸ਼-ਏ-ਮੁਹੰਮਦ ਦੇ ਪ੍ਰਮੁੱਖ ਲੋਕਾਂ ਦੇ ਸੰਪਰਕ ਵਿੱਚ ਸੀ। ਉਹ ਅਜਿਹੀਆਂ ਕਈ ਅੱਤਵਾਦੀ ਗਤੀਵਿਧੀਆਂ 'ਚ ਹੋਰ ਸਹਿ-ਮੁਲਜ਼ਮਾਂ ਨਾਲ ਸਹਿਯੋਗ ਕਰਦਾ ਰਿਹਾ ਸੀ।

ਐਨਆਈਏ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਬਿਦ ਅਹਿਮਦ ਖ਼ਿਲਾਫ਼ ਆਰਮਜ਼ ਐਕਟ ਦੀਆਂ ਧਾਰਾਵਾਂ 120ਬੀ, 121ਏ, 302, 307, ਅਤੇ 307 ਅਤੇ ਯੂਏ (ਪੀ) ਐਕਟ 1967 ਦੀਆਂ ਧਾਰਾਵਾਂ 16, 18 ਅਤੇ 20 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਪੁਲੀਸ ਹਿਰਾਸਤ ਵਿੱਚ ਰੱਖਿਆ ਗਿਆ ਹੈ। ਅਤੇ ਪੁੱਛਗਿੱਛ ਜਾਰੀ ਹੈ। ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਅਲੁਵਾ ਬੱਸ ਸਟੈਂਡ ਤੋਂ KSRTC ਦੀ ਬੱਸ ਚੋਰੀ, ਸੀਸੀਟੀਵੀ 'ਚ ਕੈਦ ਘਟਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.