ਨਵੀਂ ਦਿੱਲੀ: ਨਿਊਜ਼ ਕਲਿੱਕ ਦੇ ਐਚਆਰ ਹੈੱਡ ਅਮਿਤ ਚੱਕਰਵਰਤੀ ਨੇ ਸਰਕਾਰੀ ਗਵਾਹ ਬਣਨ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਅਰਜ਼ੀ ਦਾਖ਼ਲ ਕੀਤੀ ਹੈ। ਵਧੀਕ ਸੈਸ਼ਨ ਜੱਜ ਹਰਦੀਪ ਕੌਰ ਦੀ ਅਦਾਲਤ ਨੇ ਇਸ ਅਰਜ਼ੀ 'ਤੇ ਅਮਿਤ ਚੱਕਰਵਰਤੀ ਦਾ ਬਿਆਨ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ 'ਚ ਦਰਜ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ 22 ਦਸੰਬਰ ਨੂੰ ਪਟਿਆਲਾ ਹਾਊਸ ਕੋਰਟ ਨੇ ਨਿਊਜ਼ ਕਲਿੱਕ 'ਤੇ ਯੂਏਪੀਏ ਦੇ ਤਹਿਤ ਲੱਗੇ ਦੋਸ਼ਾਂ ਦੀ ਜਾਂਚ ਲਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ 60 ਹੋਰ ਦਿਨਾਂ ਦਾ ਸਮਾਂ ਦਿੱਤਾ ਹੈ।
ਇਸ ਸਮੇਂ ਨਿਊਜ਼ ਕਲਿੱਕ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥਾ ਅਤੇ ਅਮਿਤ ਚੱਕਰਵਰਤੀ ਨਿਆਂਇਕ ਹਿਰਾਸਤ ਵਿੱਚ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਾਂਚ ਦੀ ਸਮਾਂ ਸੀਮਾ ਤਿੰਨ ਮਹੀਨੇ ਹੋਰ ਵਧਾਉਣ ਦੀ ਇਜਾਜ਼ਤ ਮੰਗੀ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਹੋਰ ਸਮਾਂ ਚਾਹੀਦਾ ਹੈ। ਹਾਲ ਹੀ 'ਚ ਅਦਾਲਤ ਨੇ ਨਿਊਜ਼ ਕਲਿੱਕ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥਾ ਦੀ ਜ਼ਬਤ ਇਲੈਕਟ੍ਰਾਨਿਕ ਉਪਕਰਨਾਂ ਨੂੰ ਜਾਰੀ ਕਰਨ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ।
ਦੱਸ ਦੇਈਏ ਕਿ ਪ੍ਰਬੀਰ ਪੁਰਕਾਯਸਥ ਅਤੇ ਅਮਿਤ ਚੱਕਰਵਰਤੀ ਨੂੰ ਦਿੱਲੀ ਪੁਲਿਸ ਨੇ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਦੋਵਾਂ ਨੂੰ ਨਿਊਯਾਰਕ ਟਾਈਮਜ਼ ਵਿਚ ਛਪੀ ਖ਼ਬਰ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਨਿਊਯਾਰਕ ਟਾਈਮਜ਼ ਵਿੱਚ ਖ਼ਬਰ ਛਪੀ ਸੀ ਕਿ ਨਿਊਜ਼ ਕਲਿੱਕ ਨੂੰ ਚੀਨੀ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਲਈ ਪੈਸੇ ਮਿਲੇ ਹਨ। ਖਬਰਾਂ ਮੁਤਾਬਿਕ ਅਮਰੀਕੀ ਕਰੋੜਪਤੀ ਨੇਵਿਲ ਰਾਏ ਸਿੰਘਮ ਨੇ ਚੀਨੀ ਪ੍ਰਚਾਰ ਨੂੰ ਪ੍ਰਮੋਟ ਕਰਨ ਲਈ ਨਿਊਜ਼ ਕਲਿੱਕ ਨੂੰ ਪੈਸੇ ਦਿੱਤੇ ਹਨ।
- Government Jobs in Delhi: ਦਿੱਲੀ ਸਰਕਾਰ ਨੇ ਨਵੇਂ ਸਾਲ 'ਤੇ ਨੌਜਵਾਨਾਂ ਨੂੰ ਦਿੱਤਾ ਵੱਡਾ ਤੋਹਫਾ, ਵੱਖ-ਵੱਖ ਵਿਭਾਗਾਂ 'ਚ 5819 ਅਸਾਮੀਆਂ 'ਤੇ ਬੰਪਰ ਨੌਕਰੀਆਂ
- ਟੀਐੱਮਸੀ ਸਾਂਸਦ ਨੇ ਫਿਰ ਨਕਲ ਕਰਦੇ ਹੋਏ ਦਿੱਤਾ ਬਿਆਨ, ਕਿਹਾ-ਸਕੂਲੀ ਬੱਚੇ ਵਾਂਗ ਸ਼ਿਕਾਇਤ ਕਰਦੇ ਨੇ ਉੱਪ-ਰਾਸ਼ਟਰਪਤੀ, ਭਾਜਪਾ ਨੇ ਕਿਹਾ- ਦੀਦੀ ਨੇ ਦਿੱਤੀ ਸ਼ੈਅ
- ਵਿਵੇਕ ਬਿੰਦਰਾ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ, ਪਤਨੀ ਨੇ ਘਰੇਲੂ ਹਿੰਸਾ ਸਮੇਤ ਹੋਰ ਮਾਮਲਿਆਂ 'ਚ ਕੇਸ ਦਰਜ ਕਰਨ ਦੀ ਕੀਤੀ ਅਪੀਲ
ਇਸ ਮਾਮਲੇ 'ਚ 3 ਅਕਤੂਬਰ 2023 ਨੂੰ ਕਈ ਪੱਤਰਕਾਰਾਂ, ਯੂਟਿਊਬਰਾਂ ਅਤੇ ਕਾਰਟੂਨਿਸਟਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ ਸੀ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਪ੍ਰਬੀਰ ਪੁਰਕਾਯਸਥਾ ਅਤੇ ਅਮਿਤ ਚੱਕਰਵਰਤੀ ਨੂੰ ਗ੍ਰਿਫਤਾਰ ਕਰ ਲਿਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਮੁਤਾਬਿਕ ਨਿਊਜ਼ ਕਲਿੱਕ ਚਲਾਉਣ ਵਾਲੀ ਕੰਪਨੀ ਪੀਪੀਕੇ ਨਿਊਜ਼ਕਲਿਕ ਸਟੂਡੀਓ ਪ੍ਰਾਈਵੇਟ ਲਿਮਟਿਡ ਦੇਸ਼ ਨੂੰ ਬਦਨਾਮ ਕਰਨ ਲਈ ਪੇਡ ਨਿਊਜ਼ ਰਾਹੀਂ ਵਿਦੇਸ਼ਾਂ ਤੋਂ ਪੈਸੇ ਪ੍ਰਾਪਤ ਕਰਦੀ ਸੀ।