ETV Bharat / bharat

ਹਾਰਦਿਕ ਪਾਂਡਿਆ ਲਈ ਰਾਹਤ ਦੀ ਖ਼ਬਰ...

ਭਾਰਤੀ ਚੋਣਕਾਰਾਂ ਨੇ ਹਾਰਦਿਕ ਨੂੰ ਟੀ -20 ਵਿਸ਼ਵ ਕੱਪ (T20 World Cup) ਟੀਮ ਵਿੱਚ ਸ਼ਾਮਲ ਕੀਤਾ ਹੈ ਪਰ ਬੜੌਦਾ ਆਲਰਾਊਡਰ (Allrounder)ਆਈ.ਪੀ.ਐੱਲ (IPL) ਵਿੱਚ ਮੁੰਬਈ ਇੰਡੀਅਨਜ਼ ਲਈ ਗੇਂਦਬਾਜ਼ੀ ਨਹੀਂ ਕਰ ਰਿਹਾ ਹੈ। ਦੋ ਸਾਲ ਪਹਿਲਾਂ ਯੂਕੇ ਵਿੱਚ ਹਾਰਦਿਕ ਦੀ ਪਿੱਠ ਦੀ ਸਰਜਰੀ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਬਹੁਤ ਘੱਟ ਗੇਂਦਬਾਜ਼ੀ ਕੀਤੀ ਹੈ।

ਹਾਰਦਿਕ ਪਾਂਡਿਆ ਲਈ ਰਾਹਤ ਦੀ ਖ਼ਬਰ...
ਹਾਰਦਿਕ ਪਾਂਡਿਆ ਲਈ ਰਾਹਤ ਦੀ ਖ਼ਬਰ...
author img

By

Published : Oct 5, 2021, 7:36 PM IST

ਦੁਬਈ: ਕ੍ਰਿਕਟ (Cricket) ਦੇ ਦਿੱਗਜ ਖਿਡਾਰੀ ਸੁਨੀਲ ਗਾਵਸਕਰ (Sunil Gavaskar) ਦਾ ਮੰਨਣਾ ਹੈ ਕਿ ਆਲਰਾਊਡਰ (Allrounder) ਹਾਰਦਿਕ ਪਾਂਡਿਆ ਦੀ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ (Indian Premier League) ਵਿੱਚ ਗੇਂਦਬਾਜ਼ੀ ਕਰਨ ਵਿੱਚ ਨਾਕਾਮੀ ਨਾ ਸਿਰਫ਼ ਮੁੰਬਈ ਇੰਡੀਅਨਜ਼ ਲਈ ਬਲਕਿ ਟੀ-20 ਵਿਸ਼ਵ ਕੱਪ (T20 World Cup) ਵਿੱਚ ਜਾਣ ਵਾਲੀ ਭਾਰਤੀ ਟੀਮ ਲਈ ਵੀ ਵੱਡਾ ਝਟਕਾ ਹੈ। ਭਾਰਤੀ ਚੋਣਕਾਰਾਂ ਨੇ ਹਾਰਦਿਕ ਨੂੰ ਟੀ-20 ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਕੀਤਾ ਹੈ, ਪਰ ਬੜੌਦਾ ਆਲਰਾਊਡਰ ਆਈ.ਪੀ.ਐੱਲ (IPL) ਵਿੱਚ ਮੁੰਬਈ ਇੰਡੀਅਨਜ਼ (Mumbai Indians) ਲਈ ਗੇਂਦਬਾਜ਼ੀ ਨਹੀਂ ਕਰ ਰਿਹਾ ਹੈ। ਦੋ ਸਾਲ ਪਹਿਲਾਂ ਯੂਕੇ ਵਿੱਚ ਹਾਰਦਿਕ ਦੀ ਪਿੱਠ ਦੀ ਸਰਜਰੀ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਬਹੁਤ ਘੱਟ ਗੇਂਦਬਾਜ਼ੀ ਕੀਤੀ ਹੈ।

ਗਾਵਸਕਰ ਨੇ ਕਿਹਾ, “ਹਾਰਦਿਕ ਪਾਂਡਿਆ ਦਾ ਗੇਂਦਬਾਜ਼ੀ ਨਾ ਕਰਨਾ ਇੱਕ ਬਹੁਤ ਵੱਡਾ ਝਟਕਾ ਹੈ, ਨਾ ਸਿਰਫ਼ ਮੁੰਬਈ ਇੰਡੀਅਨਸ ਲਈ ਬਲਕਿ ਭਾਰਤ ਲਈ ਵੀ ਕਿਉਂਕਿ ਉਸ ਨੂੰ ਆਲਰਾਊਡਰ ਦੇ ਰੂਪ ਵਿੱਚ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਅਤੇ ਜੇ ਤੁਸੀਂ ਟੀਮ ਵਿੱਚ ਹੋ, 6 ਜਾਂ 7 ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਹੋ ਅਤੇ ਤੁਸੀਂ ਗੇਂਦਬਾਜ਼ੀ ਨਹੀਂ ਕਰ ਰਹੇ, ਤਾਂ ਕਪਤਾਨ ਲਈ ਚੀਜ਼ਾਂ ਮੁਸ਼ਕਲ ਹੋ ਜਾਂਦੀਆਂ ਹਨ।

ਗਾਵਸਕਰ ਨੇ ਕਿਹਾ, "ਉਸ ਨੂੰ ਆਲਰਾਊਡਰ ਦੇ ਤੌਰ 'ਤੇ 6 ਜਾਂ 7 ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਲੋੜੀਂਦੀ ਲਚਕਤਾ ਅਤੇ ਵਿਕਲਪ ਨਹੀਂ ਮਿਲਦੇ। ਉਨ੍ਹਾਂ ਨੇ ਕਿਹਾ ਕਿ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਸੂਰਯ ਕੁਮਾਰ ਯਾਦਵ ਅਤੇ ਈਸ਼ਾਨ ਕਿਸ਼ਨ ਭਾਰਤੀ ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਆਈ.ਪੀ.ਐੱਲ ਵਿੱਚ ਹਨ। ਸੂਰਿਆ ਕੁਮਾਰ ਅਤੇ ਈਸ਼ਾਨ ਯੂ.ਏ.ਈ. ਦੀ ਲਾਹੇਵੰਦ ਟੀ-20 ਲੀਗ ਵਿੱਚ ਖ਼ਰਾਬ ਪਰਫਾਰਮਸ ਨਾਲ ਜੂਝ ਰਹੇ ਹਨ।

ਸੂਰਿਆ ਕੁਮਾਰ ਨੇ ਮੌਜੂਦਾ ਆਈ.ਪੀ.ਐੱਲ. ਸੀਜ਼ਨ ਵਿੱਚ 12 ਮੈਚਾਂ ਵਿੱਚ 18.50 ਦੀ ਔਸਤ ਨਾਲ ਸਿਰਫ਼ 222 ਦੌੜਾਂ ਬਣਾਈਆਂ ਹਨ, ਜਿਸ ਵਿੱਚ 56 ਉਸ ਦਾ ਸਰਬੋਤਮ ਪ੍ਰਦਰਸ਼ਨ ਹੈ।

ਗਾਵਸਕਰ ਨੇ ਸਟਾਰ ਸਪੋਰਟਸ ਸ਼ੋਅ 'ਕ੍ਰਿਕਟ ਕਨੈਕਟਿਡ' ਨੂੰ ਕਿਹਾ, "ਮੈਨੂੰ ਲਗਦਾ ਹੈ ਕਿ ਸੂਰਯ ਕੁਮਾਰ ਯਾਦਵ ਅਤੇ ਈਸ਼ਾਨ ਕਿਸ਼ਨ ਭਾਰਤੀ ਟੀਮ ਲਈ ਖੇਡਣ ਤੋਂ ਬਾਅਦ ਥੋੜ੍ਹੀ ਹੌਲੀ ਖੇਡ ਰਹੇ ਹਨ।

ਸੂਰਿਆ ਕੁਮਾਰ ਨੇ ਇਸ ਸਾਲ ਮਾਰਚ ਵਿੱਚ ਇੰਗਲੈਂਡ ਦੇ ਖ਼ਿਲਾਫ਼ ਇੱਕ ਟੀ-20 ਮੈਚ ਵਿੱਚ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ, ਜਦੋਂ ਕਿ ਜੁਲਾਈ ਵਿੱਚ ਕੋਲੰਬੋ ਵਿੱਚ ਸ਼੍ਰੀਲੰਕਾ ਦੇ ਖ਼ਿਲਾਫ਼ ਆਪਣਾ ਪਹਿਲਾਂ ਵਨਡੇ ਖੇਡਿਆ ਸੀ।

ਹਮਲਾਵਰ ਬੱਲੇਬਾਜ਼ ਅਤੇ ਵਿਕਟਕੀਪਰ ਇਸ਼ਾਨ ਮੌਜੂਦਾ ਸੀਜ਼ਨ ਦੇ 8 ਆਈ.ਪੀ.ਐੱਲ ਮੈਚਾਂ ਵਿੱਚ ਸਿਰਫ਼ 107 ਦੌੜਾਂ ਹੀ ਬਣਾ ਸਕੇ ਹਨ। ਗਾਵਸਕਰ ਨੇ ਕਿਹਾ ਕਿ ਸ਼ਾਟ ਚੋਣ ਸਹੀ ਹੋਣੀ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ:ਟੀ -20 ਵਿਸ਼ਵ ਕੱਪ: ਭਾਰਤ ਅਤੇ ਪਾਕਿਸਤਾਨ ਮੈਚ ਦੀਆਂ ਟਿਕਟਾਂ ਕੁਝ ਘੰਟਿਆਂ ਵਿੱਚ ਹੀ ਵਿਕ ਗਈਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.